Social Media ਦੀ ਵਾਹ-ਵਾਹ ਦੇ ਰਹੀ ਐ ਦਿਮਾਗੀ ਪ੍ਰੇਸ਼ਾਨੀਆਂ ਨੂੰ ਸੱਦਾ?

Social Media

ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਆਧੁਨਿਕ ਸਮਾਜ ਵਿੱਚ ਕਈ ਕਿਸਮ ਦੀਆਂ ਬਿਮਾਰੀਆਂ ਹਨ, ਜਿਸ ਵਿੱਚ ਦਿਮਾਗੀ ਤਣਾਅ ਵੀ ਇੱਕ ਹੈ ਪਰ ਇਹ ਦੂਜੀਆਂ ਬਿਮਾਰੀਆਂ ਨਾਲੋਂ ਵੱਖਰੀ ਬਿਮਾਰੀ ਹੈ ਕਿਉਂਕਿ ਇਹ ਬਿਮਾਰੀ ਕਿਸੇ ਕੀਟਾਣੂ ਜਾਂ ਵਾਇਰਸ ਨਾਲ ਨਹੀਂ ਹੁੰਦੀ ਸਗੋਂ ਇਹ ਬਿਮਾਰੀ ਸਾਡੀ ਸੋਚ ਅਤੇ ਮਨ ਤੋਂ ਉਪਜਦੀ ਹੈ ਅੱਜ-ਕੱਲ੍ਹ ਸੋਸ਼ਲ ਮੀਡੀਆ ਅਤੇ ਸੰਚਾਰ ਦੇ ਹੋਰ ਸਾਧਨਾਂ ਕਾਰਨ ਹਰ ਇਨਸਾਨ ਵਿਸ਼ਵ ਪੱਧਰ ’ਤੇ ਇੱਕ-ਦੂਜੇ ਨਾਲ ਜੁੜਿਆ ਹੋਇਆ ਹੈ। ਪਹਿਲਾਂ ਤਾਂ ਵਿਅਕਤੀ ਦੇ ਸੰਪਰਕ ਵਿੱਚ ਉਸ ਦੇ ਮਿੱਤਰ/ਦੋਸਤ ਜਾਂ ਰਿਸ਼ਤੇਦਾਰ ਹੀ ਹੁੰਦੇ ਸਨ ਪਰ ਹੁਣ ਉਨ੍ਹਾਂ ਵਿਅਕਤੀਆਂ ਨਾਲ ਵੀ ਵਿਅਕਤੀ ਦੀ ਸਾਂਝ ਹੈ ਜਿਨ੍ਹਾਂ ਨੂੰ ਉਹ ਕਦੇ ਮਿਲਿਆ ਨਹੀਂ ਪਰ ਸੋਸ਼ਲ ਮੀਡੀਆ (Social Media) ਰਾਹੀਂ ਤੁਹਾਡੀ ਕਿਸੇ ਪੋਸਟ ’ਤੇ ਤੁਹਾਡੀ ਵਾਹ-ਵਾਹ ਕਰ ਦਿੱਤੀ ਤਾਂ ਤੁਸੀਂ ਆਪਣੀ ਜ਼ਿੰਦਗੀ ਦਾ ਹਰ ਪੰਨਾ ਖੋਲ੍ਹ ਕੇ ਰੱਖ ਦਿੰਦੇ ਹੋ।

ਵਡਿਆਈ ਸੁਣਨਾ ਸਾਡੀ ਸਭ ਤੋਂ ਵੱਡੀ ਕਮਜੋਰੀ ਹੈ ਪਰ ਜਦੋਂ ਕੋਈ ਵਿਅਕਤੀ ਤੁਹਾਡੇ ਤੋਂ ਕੋਈ ਜਾਇਜ਼-ਨਜਾਇਜ਼ ਕੰਮ ਕਰਵਾਉਣਾ ਚਾਹੁੰਦਾ ਹੈ ਤੁਸੀਂ ਉਸ ਦੀਆਂ ਗੱਲਾਂ ਵਿੱਚ ਆ ਜਾਦੇ ਹੋ ਪਰ ਉਹ ਵਿਅਕਤੀ ਤੁਹਾਡੇ ਤੋਂ ਜੋ ਲਾਭ ਲੈਣਾ ਚਾਹੁੰਦਾ ਉਹ ਲੈ ਕੇ ਤੁਹਾਡੇ ਤੋਂ ਪਾਸੇ ਹੋ ਜਾਂਦਾ। ਜਿਸ ਨਾਲ ਤਹਾਨੂੰ ਹਰ ਵਿਅਕਤੀ ਹੀ ਧੋਖੇਬਾਜ ਲੱਗਣ ਲੱਗਦਾ ਤੁਹਾਡੇ ਸਾਰਾ ਦਿਨ ਸਾਰੀ ਰਾਤ ਉਸ ਵਿਅਕਤੀ ਵੱਲੋਂ ਤੁਹਾਡੇ ਨਾਲ ਕੀਤੀ ਧੌਖੇਬਾਜੀ ਹੀ ਸਾਹਮਣੇ ਆਉਂਦੀ ਰਹਿੰਦੀ ਹੈ ਜਿਸ ਨਾਲ ਤੁਸੀ ਤਣਾਅ ਵਿੱਚ ਆ ਜਾਂਦੇ ਹੋ ਵਾਰ-ਵਾਰ ਤੁਹਾਨੂੰ ਪਿਛਲੀਆਂ ਗੱਲਾਂ ਹੀ ਯਾਦ ਆਉਂਦੀਆਂ ਹਨ। (Social Media)

ਚੜ੍ਹਦੀ ਕਲਾ ਵਿੱਚ | Social Media

ਮਨ ਦਾ ਬੋਝ, ਮਾਨਸਿਕ ਪ੍ਰੇਸ਼ਾਨੀ, ਕੰਮ ਕਰਨ ਲਈ ਮਨ ਨਾ ਕਰਨਾ ਅਜਿਹੇ ਸ਼ਬਦ ਹਨ ਜਿਸ ਨਾਲ ਅੱਜ ਸਮਾਜ ਦਾ ਹਰ ਵਿਅਕਤੀ ਜੂਝ ਰਿਹਾ ਹੈ। ਪਰ ਜੇਕਰ ਕਿਸੇ ਵਿਅਕਤੀ ਨਾਲ ਗੱਲ ਕਰੋ ਤਾਂ ਉਹ ਆਮ ਹੀ ਸ਼ਬਦ ਵਰਤਦੈ ਕਿ ਚੜ੍ਹਦੀ ਕਲਾ ਵਿੱਚ ਹਾਂ, ਮੌਜਾਂ ਕਰਦੇ ਆਂ ਪਰ ਅਸਲੀਅਤ ਹੈ ਕਿ ਅੱਜ ਇੱਕ 10 ਸਾਲ ਦਾ ਬੱਚਾ ਵੀ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ। ਇੱਕ ਗਰੀਬ ਵਿਅਕਤੀ, ਜਿਸ ਨੂੰ ਸ਼ਾਮ ਨੂੰ ਆਪਣਾ ਚੁੱਲ੍ਹਾ ਬਾਲਣ ਦੀ ਸਮੱਸਿਆ ਹੈ ਤੇ ਅਮੀਰ ਵਿਅਕਤੀ ਜਿਸ ਨੂੰ ਆਪਣੀ ਦੌਲਤ ਦਾ ਕੋਈ ਅੰਦਾਜਾ ਨਹੀਂ, ਉਹ ਵੀ ਪ੍ਰੇਸ਼ਾਨ ਹੈ।

ਜਿਸ ਕਾਰਨ ਵਿਅਕਤੀ ਇਸ ਦਾ ਹੱਲ ਕੱਢਣ ਲਈ ਅਜਿਹੇ ਸਾਧਨ ਵਰਤਦਾ ਜਿਸ ਬਾਰੇ ਉਸ ਦੇ ਕਿਸੇ ਦੋਸਤ/ਰਿਸ਼ਤੇਦਾਰ ਨੂੰ ਪੱਤਾ ਨਾ ਲੱਗੇ ਕਿ ਉਸ ਦਾ ਦੋਸਤ/ਭਰਾ/ਰਿਸ਼ਤੇਦਾਰ ਦਿਮਾਗੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ। ਜਿਸ ਕਾਰਨ ਉਹ ਅਜਿਹੇ ਸਾਧਨਾਂ ਦਾ ਰਿਸਤੇਮਾਲ ਕਰਦਾ ਹੈ ਜੋ ਉਸ ਵਿਅਕਤੀ ਨੂੰ ਮਾਨਸਿਕ ਪ੍ਰੇਸ਼ਾਨੀਆਂ ਤੋਂ ਦੂਰ ਕਰਨ ਦੀ ਬਜਾਏ ਉਹ ਇਸ ਦਾ ਰੋਗੀ ਬਣ ਜਾਂਦਾ। ਅਜੋਕੇ ਸਮੇਂ ਵਿੱਚ ਸਾਡੇ ਸਾਰਿਆਂ ਦੀ ਇੱਕ ਸਾਂਝੀ ਪ੍ਰੇਸ਼ਾਨੀ ਹੈ, ਉਹ ਹੈ ਸਾਡਾ ਆਲਾ-ਦੁਆਲਾ, ਜਿਸ ਨੂੰ ਵਾਤਾਵਰਣ ਪ੍ਰੇਸ਼ਾਨੀ ਕਹਿ ਸਕਦੇ ਹਾਂ ਜਿਵੇਂ, ਜ਼ਹਿਰੀਲਾ ਧੂੰਆਂ, ਜ਼ਿਆਦਾ ਸ਼ੋਰ ਅਤੇ ਹਵਾ ਪ੍ਰਦੂਸ਼ਣ ਵੀ ਸਾਡੇ ਸਰੀਰ ਵਿੱਚ ਮਨੋਵਿਗਿਆਨਕ ਪ੍ਰਭਾਵ ਪਾਉਂਦਾ ਹੈ।

ਅੰਦਰੂਨੀ ਅਤੇ ਬਾਹਰੀ ਵਿੱਚ ਵੰਡ

ਜੋ ਅੱਗੇ ਸਾਡੇ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਨਾਲ ਸਰੀਰਕ ਬਿਮਾਰੀਆਂ ਦੇ ਨਾਲ-ਨਾਲ ਦਿਮਾਗੀ ਪ੍ਰੇਸ਼ਾਨੀਆਂ ਵੀ ਪੈਦਾ ਹੋ ਜਾਂਦੀਆਂ ਹਨ। ਜੇਕਰ ਅਸੀਂ ਦਿਮਾਗੀ ਤਣਾਅ ਵਿੱਚ ਹਾਂ ਤਾਂ ਇਸ ਨਾਲ ਸਿਰਦਰਦ ਅਤੇ ਕਈ ਹੋਰ ਸੀਰੀਅਸ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਦਿਲ ਦਾ ਦੌਰਾ, ਕੈਂਸਰ, ਸਟਰੋਕ, ਅਲਸਰ ਨੂੰ ਜਨਮ ਦਿੰਦਾ ਹੈ। ਅਸੀਂ ਜਾਣਦੇ ਹਾਂ ਕਿ ਹਰ ਵਿਅਕਤੀ ਵਿੱਚ ਦੋ ਤਰ੍ਹਾਂ ਦੀ ਸੋਚਣੀ ਹੁੰਦੀ ਹੈ ਜਿਸ ਨੂੰ ਅਸੀਂ ਅੰਦਰੂਨੀ ਅਤੇ ਬਾਹਰੀ ਵਿੱਚ ਵੰਡ ਸਕਦੇ ਹਾਂ। ਸਾਨੂੰ ਆਪਣੇ-ਆਪ ਵਿੱਚ ਵਿਸ਼ਵਾਸ ਪੈਦਾ ਕਰਨ ਹਿੱਤ ਕਿਸੇ ਨੂੰ ਦੋਸ਼ੀ ਠਹਿਰਾਉਣ ਦੀ ਭਾਵਨਾ ਖਤਮ ਕਰਨੀ ਚਾਹੀਦੀ ਹੈ ਤੇ ਖੁਸ਼ਹਾਲੀ ਦੇ ਸਹੀ ਅਰਥ ਕਰਦੇ ਹੋਏ ਭਵਿੱਖ ਦੀਆਂ ਚਿੰਤਾਵਾਂ ਤੇ ਪਿਛਲੇ ਸਮੇਂ ਵਿੱਚ ਵਾਪਰੀਆਂ ਗੱਲਾਂ ਨੂੰ ਯਾਦ ਨਹੀਂ ਰੱਖਣਾ ਚਾਹੀਦਾ।

ਮਾਨਸਿਕ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਉਣ ਹਿੱਤ ਸਾਨੂੰ ਹਮੇਸ਼ਾ ਮੌਜੂਦਾ ਸਮੇ ਵਿੱਚ ਜਿਉਣਾ ਚਾਹੀਦੈ ਤੇ ਅੱਜ ਬਾਰੇ ਹੀ ਸੋਚਣਾ ਚਾਹੀਦੈ। ਇਸ ਤੋਂ ਇਲਾਵਾ ਸਾਡਾ ਉਦੇਸ਼ ਸਾਡਾ, ਨਿਸ਼ਾਨਾ ਸਾਡੀ ਇੱਛਾ ਸ਼ਕਤੀ ਵਿੱਚ ਵਾਧਾ ਕਰਦਾ ਤੇ ਸਾਨੂੰ ਕਿਸੇ ਵਿਅਕਤੀ ਵਿੱਚ ਦੋਸ਼ ਲੱਭਣ ਵਾਲੀ ਪ੍ਰਵਿਰਤੀ ਅਤੇ ਉਹ ਸੋਚ, ਜੋ ਸਾਡੀ ਮਾਨਸਿਕ ਸ਼ਕਤੀ ਨੂੰ ਖਤਮ ਕਰਦੀ ਹੈ, ਨੂੰ ਆਪਣੇ ਤੋਂ ਦੂਰ ਰੱਖਣਾ ਚਾਹੀਦੈ। ਇਸ ਲਈ ਚੰਗੇ ਵਿਚਾਰਾਂ ਨੂੰ ਸ਼ਾਮਲ ਕਰਕੇ ਬੁਰੇ ਵਿਚਾਰਾਂ ਨੂੰ ਤਿਆਗ ਦੇਣਾ ਚਾਹੀਦਾ ਹੈ।

ਸਕਾਰਾਤਾਮਕ ਸੋਚ

ਮਾਨਸਿਕ ਪ੍ਰੇਸ਼ਾਨੀ ਤੋਂ ਮੁਕਤ ਹੋਣ ਲਈ ਸਾਨੂੰ ਆਪਣੀ ਮਾਨਸਿਕ ਸੋਚ ਨੂੰ ਬਦਲਦੇ ਰਹਿਣਾ ਚਾਹੀਦਾ ਹੈ। ਹਮੇਸ਼ਾ ਰੱਬ ਤੋਂ ਕੋਈ ਪਦਾਰਥਕ ਵਸਤੂ ਮੰਗਣ ਦੀ ਬਜਾਏ ਇੱਕ ਦਿ੍ਰੜ ਇੱਛਾ-ਸ਼ਕਤੀ ਦੀ ਮੰਗ ਕਰਨੀ ਚਾਹੀਦੀ ਹੈ। ਇਸ ਇਕੱਲੇ ਸ਼ਬਦ ਨਾਲ ਹੀ ਅਸੀਂ ਮਾਨਸਿਕ ਪ੍ਰੇਸ਼ਾਨੀ ਨੂੰ ਦੂਰ ਕਰ ਸਕਦੇ ਹਾਂ। ਇਸ ਲਈ ਸਾਨੂੰ ਹਮੇਸ਼ਾ ਸਕਾਰਾਤਾਮਕ ਸੋਚ ਰੱਖਣੀ ਚਾਹੀਦੀ ਹੈ। ਮਾਨਸਿਕ ਪ੍ਰੇਸ਼ਾਨੀ ਜਾਂ ਸਾਡੀ ਉਦਾਸੀ ਡਰ ਅਤੇ ਗੁੱਸੇ ਨੂੰ ਜਨਮ ਦਿੰਦੀ ਅਤੇ ਦਿ੍ਰੜ੍ਹ ਇੱਛਾ ਸ਼ਕਤੀ ਨਾਲ ਇਸ ਨੂੰ ਸਾਨੂੰ ਕੰਟਰੋਲ ਕਰਨਾ ਚਾਹੀਦਾ ਹੈ। ਮਾਨਸਿਕ ਪ੍ਰੇਸ਼ਾਨੀ ਅਤੇ ਚਿੰੰਤਾ ਮੁਕਤ ਰਹਿਣ ਹਿੱਤ ਸਾਨੂੰ ਹਮੇਸ਼ਾ ਆਤਮ-ਸਮੱਰਪਣ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ।

Social Media

ਜਿਸ ਨੂੰ ਅਸੀਂ ਸਕਾਰਾਤਾਮਕ ਸੋਚ, ਮੈਡੀਟੇਸ਼ਨ ਅਤੇ ਯੋਗ ਰਾਹੀਂ ਸੰਭਵ ਕਰ ਸਕਦੇ ਹਾਂ। ਦਿਮਾਗੀ ਪ੍ਰੇਸ਼ਾਨੀ ਨੂੰ ਦੂਰ ਕਰਨ ਹਿੱਤ ਸਾਨੂੰ ਹਮੇਸ਼ਾ ਆਤਮ ਚਿੰਤਨ ਕਰਕੇ ਗਲਤ ਤੇ ਠੀਕ ਦੇ ਅੰਤਰ ਨੂੰ ਸਮਝਣਾ ਚਾਹੀਦੈ ਤੇ ਇਸ ਅੁਨਸਾਰ ਆਪਣੇ ਮਨ ’ਤੇ ਕਾਬੂ ਰੱਖਣਾ ਚਾਹੀਦੈ। ਰਵਿੰਦਰ ਨਾਥ ਟੈਗੋਰ ਕਹਿੰਦੇ ਹਨ ਕਿ ਹਮੇਸ਼ਾ ਅਨੰਦ ਵਿੱਚ ਰਹੋ ਮਨ ਵਿੱਚ ਕਿਸੇ ਕਿਸਮ ਦਾ ਡਰ ਨਾ ਰੱਖੋ ਹਰ ਰੋਜ ਸਵੇਰੇ ਖੁਸ਼ੀ ਵਿੱਚ ਜਾਗੋ, ਆਪਣੇ ਕੰਮਾਂ ਨੂੰ ਖੁਸ਼ੀ ਤੇ ਅਨੰਦਿਤ ਹੋ ਕੇ ਕਰੋ ਸੁੱਖ ਅਤੇ ਦੁੱਖ ਵਿੱਚ ਹਮੇਸ਼ਾ ਆਨੰਦ ਵਿੱਚ ਰਹੋ। ਕਈ ਵਾਰ ਸਾਡੀ ਅਲੋਚਨਾ ਵੀ ਹੁੰਦੀ ਜਿਸ ਨਾਲ ਅਸੀਂ ਆਪਣੇ-ਆਪ ਨੂੰ ਬੇਇੱਜਤ ਮਹਿਸੂਸ ਕਰਦੇ ਹਾਂ ਪਰ ਸਾਨੂੰ ਇਹ ਸਮਝਣਾ ਚਾਹੀਦੈ ਕਿ ਅਨੰਦ ਵਿੱਚ ਤਾਂ ਹੀ ਵਿਚਰ ਸਕਦੇ ਹਾਂ ਜੇਕਰ ਅਸੀਂ ਬਿਨਾ ਕਿਸੇ ਕਿਸਮ ਦਾ ਪ੍ਰਭਾਵ ਕਬੂਲੇ ਹਰ ਇੱਕ ਨੂੰ ਮੁਆਫ ਕਰਦੇ ਹੋਏ ਕੰਮ ਕਰੀਏ।

Punjab Vidhan Sabha : ਪ੍ਰਤਾਪ ਬਾਜਵਾ ਆਏ ਤੂੰ-ਤੜਾਕ ’ਤੇ, ਮੁੱਖ ਮੰਤਰੀ ਨੂੰ ਬੋਲੇ ਅਪਸ਼ਬਦ

ਸਾਨੂੰ ਕਦੇ ਵੀ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ। ਮਾਨਸਿਕ ਪਰੇਸ਼ਾਨੀਆਂ ਤੋਂ ਬਚਣ ਲਈ ਪਹਿਲਾ ਕੰਮ ਕਿ ਜਦੋਂ ਅਸੀਂ ਸਵੇਰੇ ਉੱਠੀਏ ਤਰੋਤਾਜਾ ਮਹਿਸੂਸ ਕਰੀਏ ਤੇ ਸਾਡੇ ਵਿੱਚ ਲੋੜੀਂਦੀ ਸ਼ਕਤੀ ਹੋਣੀ ਚਾਹੀਦੀ ਹੈ ਤੇ ਇਹ ਤਾਂ ਹੀ ਸੰਭਵ ਹੈ ਜੇਕਰ ਸਾਨੂੰ ਰਾਤ ਨੂੰ ਚੰਗੀ ਨੀਦ ਆਵੇਗੀ ਇਸ ਤੋਂ ਇਲਾਵਾ ਜੇਕਰ ਅਸੀਂ ਸਵੇਰ ਦੀ ਸੈਰ ਕਰਦੇ ਹਾਂ ਤਾਂ ਬਿਨਾਂ ਕਿਸੇ ਬੇਚੈਨੀ ਦੇ ਲੰਮਾ ਸਮਾਂ ਤੇ ਸਹੀ ਢੰਗ ਨਾਲ ਕੰਮ ਕਰ ਸਕਦੇ ਹਾਂ। ਸੰਖੇਪ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਪ੍ਰੇਸ਼ਾਨੀ ਦੀ ਦੁਨੀਆਂ ਵਿੱਚ ਰਹਿ ਰਹੇ ਹਾਂ। ਪਰ ਇਸ ਦਾ ਹੱਲ ਵੀ ਸਾਡੇ ਕੋਲ ਹੈ, ਇਸ ਲਈ ਸਾਨੂੰ ਹਰ ਇੱਕ ਚੀਜ ਵਿੱਚ ਸੰਤੁਲਨ ਬਣਾਈ ਰੱਖਣਾ ਪਵੇਗਾ। ਜਿਸ ਵਿੱਚ ਖਾਣ-ਪੀਣ, ਰਹਿਣ-ਸਹਿਣ, ਚਾਲ-ਚਲਣ ਦੇ ਨਾਲ-ਨਾਲ ਸਕਾਰਾਤਮਕ ਸੋਚ ਸ਼ਾਮਲ ਹੈ।

ਡਾ. ਸੰਦੀਪ ਘੰਡ
ਸੇਵਾਮੁਕਤ ਜਿਲ੍ਹਾ ਅਧਿਕਾਰੀ,
ਨਹਿਰੂ ਯੁਵਾ ਕੇਂਦਰ, ਮਾਨਸਾ
ਮੋ. 94782-31000