Opportunity : ਮੌਕਾ ਨਾ ਗਵਾਉਣ ਸ਼ਾਹਬਾਜ ਸ਼ਰੀਫ

Opportunity

ਪਾਕਿਸਤਾਨ ਮੁਸਲਿਮ ਲੀਗ (ਐੱਨ) ਦੇ ਹੱਥ ਇੱਕ ਵਾਰ ਫਿਰ ਮੁਲਕ ਦੀ ਹਕੂਮਤ ਆ ਗਈ ਹੈ ਹਾਲਾਂਕਿ ਇਹ ਸਿਰਫ ਗੱਠਜੋੜ ਕਰਕੇ ਹੋਇਆ ਨਹੀਂ ਤਾਂ ਇਮਰਾਨ ਦੀ ਪਾਰਟੀ ਹੀ ਨੰਬਰ ਇੱਕ ਸੀ। ਸ਼ਾਹਬਾਜ਼ ਸ਼ਰੀਫ ਨੇ ਹਕੂਮਤ ’ਤੇ ਕਾਬਜ਼ ਹੋਣ ਸਾਰ ਕਸ਼ਮੀਰ ਦੀ ਅਜ਼ਾਦੀ ਬਾਰੇ ਆਪਣੀ ਕੌਮੀ ਅਸੈਂਬਲੀ ’ਚ ਮਤਾ ਪਾਸ ਕਰਨ ਦੀ ਗੱਲ ਆਖੀ ਹੈ। ਅਸਲ ’ਚ ਸ਼ਰੀਫ ਦੇ ਇਸ ਬਿਆਨ ਪਿੱਛੇ ਅਸਲ ਮਨਸ਼ਾ ਮੁਲਕ ’ਚ ਆਪਣੇ ਗੁਆਚੇ ਵੱਕਾਰ ਦਾ ਪਰਛਾਵਾਂ ਵੇਖਣ ਦੀ ਘਟੀਆ ਹਰਕਤ ਹੈ। (Opportunity)

ਚੰਗਾ ਹੁੰਦਾ ਜੇਕਰ ਸ਼ਾਹਬਾਜ ਕਸ਼ਮੀਰ ਮੁੱਦੇ ’ਤੇ ਗੱਲਬਾਤ ਲਈ ਮਾਹੌਲ ਤਿਆਰ ਕਰਨ ਵਾਸਤੇ ਅੱਤਵਾਦ ਨੂੰ ਖਤਮ ਕਰਨ ਦਾ ਐਲਾਨ ਕਰਦੇ। ਇਹ ਹਕੀਕਤ ਹੈ ਕਿ ਭਾਰਤ ਪਾਕਿ ਦੋਵੇਂ ਮੁਲਕ ਕਸ਼ਮੀਰ ਨੂੰ ਦੋਪੱਖੀ ਮੁੱਦਾ ਮੰਨ ਚੁੱਕੇ ਹਨ ਤੇ ਇਸ ਦਾ ਹੱਲ ਵੀ ਗੱਲਬਾਤ ਰਾਹੀਂ ਕੱਢਣ ਦੀ ਗੱਲ ਵਾਰ-ਵਾਰ ਕਹਿ ਚੁੱਕੇ ਹਨ। ਫਿਰ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਜ਼ਾਦੀ ਵਰਗੇ ਸ਼ਬਦਾਂ ਦੀ ਵਰਤੋਂ ਪਾਕਿਸਤਾਨ ਦੀ ਦੋਗਲੀ ਨੀਤੀ ਦਾ ਹੀ ਨਤੀਜਾ ਹੈ। (Opportunity)

Punjab Vidhan Sabha : ਪ੍ਰਤਾਪ ਬਾਜਵਾ ਆਏ ਤੂੰ-ਤੜਾਕ ’ਤੇ, ਮੁੱਖ ਮੰਤਰੀ ਨੂੰ ਬੋਲੇ ਅਪਸ਼ਬਦ

ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤੇ ਧਾਰਾ 370 ਹਟਾਉਣ ਦੇ ਬਾਅਦ ਵੀ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਸਮੇਤ ਆਮ ਜਨਤਾ ਭਾਰਤ ਨੂੰ ਹੀ ਆਪਣਾ ਮੁਲਕ ਮੰਨਦੀ ਹੈ। ਅਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ ਅੱਜ ਤੱਕ ਕਸ਼ਮੀਰ ਦੇ ਵੱਡੇ ਸਿਆਸੀ ਪਰਿਵਾਰ ਅਬਦੁੱਲਾ ਪਰਿਵਾਰ ਭਾਰਤ ਨਾਲ ਖੜੇ੍ਹ ਹਨ। ਅਜਿਹੇ ਹਾਲਾਤਾਂ ’ਚ ਕਸ਼ਮੀਰ ’ਤੇ ਪਾਕਿਸਤਾਨ ਆਪਣੀ ਬਣਾਵਟੀ ਅਜ਼ਾਦੀ ਨਹੀਂ ਥੋਪ ਸਕਦਾ। ਚੰਗਾ ਹੋਵੇ ਜੇ ਸ਼ਾਹਬਾਜ ਸ਼ਰੀਫ ਪਾਕਿਸਤਾਨ ਨੂੰ ਬਦਹਾਲੀ ’ਚੋਂ ਕੱਢਣ ਲਈ ਜ਼ੋਰ ਲਾਉਣ। ਅਸਲ ’ਚ ਪਾਕਿਸਤਾਨ ਦੀ ਜਨਤਾ ਨੂੰ ਕਸ਼ਮੀਰ ਨਹੀਂ ਸਗੋਂ ਗੁਰਬਤ, ਬਿਮਾਰ ਸਿਹਤ ਸੇਵਾਵਾਂ ਅਤੇ ਅਨਪੜ੍ਹਤਾ ਵਰਗੀਆਂ ਅਲਾਮਤਾਂ ਤੋਂ ਨਿਜਾਤ ਦਿਵਾਉਣ ਦੀ ਸਖ਼ਤ ਜ਼ਰੂਰਤ ਹੈ।