ਹਵਾਈ ਅੱਡੇ ’ਤੇ ਛੇ ਅਜ਼ਗਰ, ਇੱਕ ਕਾਲੀ ਗਾਲ੍ਹੜ ਜ਼ਬਤ

Pythons

ਚੇਨੱਈ (ਏਜੰਸੀ)। ਕਸਟਮ ਏਅਰ ਇੰਟੈਲੀਜੈਂਸ ਯੂਨਿਟ (ਏਆਈਯੂ) ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇੱਥੇ ਅੰਨਾ ਕੌਮਾਂਤਰੀ ਹਵਾਈ ਅੱਡੇ ’ਤੇ ਬੈਂਕਾਕ ਤੋਂ ਆਏ ਇੱਕ ਯਾਤਰੀ ਤੋਂ ਵੱਖ-ਵੱਖ ਤਰ੍ਹਾਂ ਦੇ ਛੇ ਬਾਲ ਅਜ਼ਗਰ ਤੇ ਇੱਕ ਕਾਲੀ ਗਾਲ੍ਹੜ ਜ਼ਬਤ ਕੀਤੀ। ਹਵਾਈ ਅੱਡੇ ਦੇ ਸੂਤਰਾਂ ਨੇ ਕਿਹਾ ਕਿ ਖੂਫ਼ੀਆ ਜਾਣਕਾਰੀ ਦੇ ਆਧਾਰ ’ਤੇ ਬੈਂਕਾਕ ਤੋਂ ਆਏ ਇੱਕ ਪੁਰਸ਼ ਭਾਰਤੀ ਯਾਤਰੀ ਨੂੰ ਏਆਈਯੂ ਅਧਿਕਾਰੀਆਂ ਨੇ ਰੋਕ ਲਿਆ। ਉਸ ਦੇ ਚੈੱਕ-ਇਨ ਕੀਤੇ ਗਏ ਸਮਾਨ ਦੀ ਜਾਂਚ ਕਰਨ ’ਤੇ 16 ਬਾਲ ਪਾਈਥਾਨ (ਵੱਖ ਵੱਖ ਰੂਪਾਂ ’ਚ) ਅਤੇ ਇੱਕ ਕਾਲੀ ਗਾਲ੍ਹੜ ਲੁਕੀ ਹੋਈ ਮਿਲੀ ਅਤੇ ਉਨ੍ਹਾਂ ਨੂੰ ਬਰਾਮਦ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਤਹਿਤ ਜ਼ਬਤ ਕਰ ਲਿਆ ਗਿਆ। ਸੂਤਰਾਂ ਨੇ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ। (Pythons)

ਇਹ ਵੀ ਪੜ੍ਹੋ : ਪਰਲਜ਼ ਗਰੁੱਪ ਘੁਟਾਲੇ ’ਚ ਸ਼ਾਮਲ ਨਿਰਮਲ ਸਿੰਘ ਭੰਗੂ ਦੀ ਪਤਨੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ