Breathing Problem : ਕੀ ਤੁਹਾਨੂੰ ਵੀ ਸਾਹ ਲੈਣ ’ਚ ਹੈ ਤਕਲੀਫ ਤਾਂ ਇਸ ਜਾਦੂਈ ਪੋਟਲੀ ਦੀ ਕਰੋ ਵਰਤੋਂ

Breathing Problem
Breathing Problem : ਕੀ ਤੁਹਾਨੂੰ ਵੀ ਸਾਹ ਲੈਣ ’ਚ ਹੈ ਤਕਲੀਫ ਤਾਂ ਇਸ ਜਾਦੂਈ ਪੋਟਲੀ ਦੀ ਕਰੋ ਵਰਤੋਂ

Breathing Problem : ਬਲਗਮ ਨਾਲ ਸਬੰਧਤ ਸਮੱਸਿਆਵਾਂ ਬਹੁਤ ਆਮ ਹਨ ਅਤੇ ਜਲਦੀ ਤੋਂ ਜਲਦੀ ਠੀਕ ਹੋ ਜਾਂਦੀਆਂ ਹਨ। ਇਹ ਸਮੱਸਿਆ ਸਾਹ ਦੀ ਨਾਲੀ ਨਾਲ ਜੁੜੀ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਤਕਲੀਫ ਮਹਿਸੂਸ ਹੁੰਦੀ ਹੈ। ਹਾਲਾਂਕਿ ਇਹ ਇੱਕ ਆਮ ਸਮੱਸਿਆ ਹੈ ਪਰ ਜੇਕਰ ਇਸ ਦਾ ਲੰਬੇ ਸਮੇਂ ਤੱਕ ਇਲਾਜ ਨਾ ਕੀਤਾ ਜਾਵੇ ਤਾਂ ਇਹ ਹੋਰ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਕੁਝ ਲੋਕ ਇਸ ਸਮੱਸਿਆ ਨੂੰ ਘਰੇਲੂ ਨੁਸਖਿਆਂ ਅਤੇ ਉਪਚਾਰਾਂ ਨਾਲ ਹੀ ਹੱਲ ਕਰਦੇ ਹਨ। ਕਈ ਲੋਕ ਇਸ ਸਮੱਸਿਆ ਦਾ ਹੱਲ ਕਾੜ੍ਹਾ ਪੀ ਕੇ ਕਰ ਦਿੰਦੇ ਹਨ, ਉਥੇ ਹੀ ਕੁਝ ਲੋਕਾਂ ਦਾ ਇਹ ਵੀ ਸਵਾਲ ਹੁੰਦਾ ਹੈ ਕਿ ਬੱਚਿਆਂ ਨੂੰ ਇਹ ਕਾੜ੍ਹਾ ਕਿਵੇਂ ਦੇਣਾ ਹੈ, ਕੀ ਗਰਭਵਤੀ ਔਰਤ ਇਸ ਦਾ ਕਾੜ੍ਹਾ ਪੀ ਸਕਦੀ ਹੈ ਜਾਂ ਨਹੀਂ? ਪਰ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਸਰਲ ਅਤੇ ਆਸਾਨ ਉਪਾਅ ਦੱਸਾਂਗੇ।

ਦਰਅਸਲ, ਜਦੋਂ ਤੁਸੀਂ ਲੋਕ ਉੱਚਾਈ ’ਤੇ ਜਾਂਦੇ ਹੋ, ਕੇਦਾਰਨਾਥ ਜਾਂਦੇ ਹੋ ਜਾਂ ਪਹਾੜਾਂ ‘ਤੇ ਜਾਂਦੇ ਹੋ, ਉੱਥੇ ਆਕਸੀਜਨ ਦਾ ਪੱਧਰ ਘੱਟ ਜਾਂਦਾ ਹੈ, ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਅਜਿਹੀ ਸਥਿਤੀ ਵਿੱਚ ਤੁਸੀਂ ਇੱਕ ਪੋਟਲੀ ਨਾਲ ਆਪਣੇ-ਆਪ ਨੂੰ ਕਿਵੇਂ ਸਿਹਤਮੰਦ ਰੱਖ ਸਕਦੇ ਹੋ। ਜੇਕਰ ਤੁਹਾਨੂੰ ਛਾਤੀ ਵਿੱਚ ਦਰਦ ਜਾਂ ਪਿੱਠ ਵਿੱਚ ਦਰਦ ਹੈ ਤਾਂ ਇਹ ਪੋਟਲੀ ਹਰ ਰੋਗ ਵਿੱਚ ਲਾਭਦਾਇਕ ਹੋਵੇਗੀ ਅਤੇ ਬੱਚਿਆਂ ਲਈ ਵੀ ਲਾਭਦਾਇਕ ਹੋਵੇਗੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹੀ ਪੋਟਲੀ ਕੀ ਹੈ, ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਚਮਤਕਾਰੀ ਪੋਟਲੀ ਬਾਰੇ
ਜਦੋਂ ਅਸੀਂ ਕੇਦਾਰਨਾਥ ਬਦਰੀਨਾਥ ਜਾਂਦੇ ਹਾਂ ਤਾਂ ਉੱਥੇ ਇਹ ਪੋਟਲੀ ਲਾਭਦਾਇਕ ਹੁੰਦੀ ਹੈ, ਜਦੋਂ ਸਾਡੇ ਬਜੁਰਗ ਅਜਿਹੀ ਤੀਰਥ ਯਾਤਰਾ ’ਤੇ ਜਾਂਦੇ ਸਨ ਤਾਂ ਉਹ ਆਪਣੇ ਨਾਲ ਇਹੋ ਜਿਹੀ ਪੋਟਲੀ ਰੱਖਦੇ ਸਨ, ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਚਮਤਕਾਰੀ ਪੋਟਲੀ ਨੂੰ ਬਣਾਉਣ ਲਈ ਕਿਹੜੀਆਂ ਸਮੱਗਰੀਆਂ ਦੀ ਲੋੜ ਹੁੰਦੀ ਹੈ:- (Breathing Problem)

ਪੋਟਲੀ ਬਣਾਉਣ ਲਈ ਸਮੱਗਰੀ | Breathing Problem

  • ਅਜਵਾਇਨ
  • ਕਪੂਰ
  • ਸੂਤੀ ਰੁਮਾਲ

ਬਣਾਉਣ ਦਾ ਤਰੀਕਾ : ਸਭ ਤੋਂ ਪਹਿਲਾਂ ਇੱਕ ਚਮਚ ਅਜਵਾਈਨ ਲੈ ਲਓ ਤੇ ਇੱਕ ਸੂਤੀ ਕੱਪੜਾ ਲਓ ਅਤੇ ਇਸ ਕੱਪੜੇ ’ਤੇ ਅਜਵਾਇਨ ਰੱਖੋ, ਤੁਸੀਂ ਕਿਸੇ ਵੀ ਰੰਗ ਦੇ ਇਸ ਕੱਪੜੇ ਨੂੰ ਲੈ ਸਕਦੇ ਹੋ। ਇਸ ਤੋਂ ਬਾਅਦ ਕਪੂਰ ਦੀ ਇੱਕ ਟਿੱਕੀ ਲਓ ਅਤੇ ਇਸ ਦਾ ਪਾਊਡਰ ਬਣਾ ਲਓ ਅਤੇ ਇਸ ਨੂੰ ਅਜਵਾਇਨ ਦੇ ਉੱਪਰ ਪਾ ਦਿਓ ਤੇ ਇਸ ਦੀ ਇੱਕ ਪੋਟਲੀ ਬਣਾ ਲਓ।

ਵਰਤੋਂ ਕਿਵੇਂ ਕਰੀਏ: ਜੇਕਰ ਅਸੀਂ ਇਸ ਪੋਟਲੀ ਨਾਲ ਟਕੋਰ ਕਰਨੀ ਚਾਹੁੰਦੇ ਹਾਂ, ਤਾਂ ਇਸ ਦੇ ਲਈ ਤੁਹਾਨੂੰ ਇੱਕ ਮੋਟੇ ਤਲੇ ਵਾਲਾ ਤਵਾ ਲੈ ਕੇ ਗੈਸ ਚੁੱਲ੍ਹੇ ’ਤੇ ਰੱਖਣਾ ਹੈ ਅਤੇ ਇਸ ਨੂੰ ਥੋੜ੍ਹਾ ਗਰਮ ਕਰੋ। ਹੁਣ ਇਸ ਪੋਟਲੀ ਨੂੰ ਤਵੇ ’ਤੇ ਰੱਖ ਕੇ ਗਰਮ ਕਰੋ ਅਤੇ ਛਾਤੀ ’ਤੇ ਲਗਾਓ। ਇਸ ਨਾਲ ਤੁਸੀਂ ਆਪਣੀ ਪਿੱਠ ਦੀ ਟਕੋਰ ਵੀ ਕਰ ਸਕਦੇ ਹੋ, ਜੇਕਰ ਤੁਹਾਡੇ ਬਲਗਮ ਜਮ੍ਹਾ ਹੈ ਤਾਂ ਇਹ ਵੀ ਬਾਹਰ ਆ ਜਾਵੇਗੀ।

ਜੇਕਰ ਅਸੀਂ ਇਸ ਤਰ੍ਹਾਂ ਦੀ ਪੋਟਲੀ ਦੀ ਵਰਤੋਂ ਕਰਦੇ ਹਾਂ, ਤਾਂ ਸਾਨੂੰ ਨਾ ਤਾਂ ਭਾਫ ਲੈਣ ਦੀ ਜਰੂਰਤ ਹੈ ਅਤੇ ਨਾ ਹੀ ਕੋਈ ਕਾੜ੍ਹਾ ਪੀਣ ਦੀ ਜ਼ਰੂਰਤ ਹੈ, ਤੁਸੀਂ ਇਸ ਦੀ ਵਰਤੋਂ ਕਰਕੇ ਆਪਣੀ ਸਿਹਤ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹੋ।

ਸਾਹ ਲੈਣ ’ਚ ਤਕਲੀਫ਼ ਤੋਂ ਰਾਹਤ | Breathing Problem

  • ਆਪਣੇ ਘਰ ਨੂੰ ਸਾਫ ਰੱਖਣ ਦੇ ਨਾਲ-ਨਾਲ ਆਪਣੇ ਬਿਸਤਰੇ ਨੂੰ ਵੀ ਸਾਫ ਰੱਖੋ। ਘਰ ਵਿੱਚ ਵੈਂਟੀਲੇਸ਼ਨ (ਹਵਾ ਦਾ ਆਦਾਨ ਪ੍ਰਦਾਨ) ਦਾ ਪੂਰਾ ਧਿਆਨ ਰੱਖੋ।
  • ਜੇਕਰ ਤੁਸੀਂ ਸਿਗਰਟ ਪੀਂਦੇ ਹੋ, ਤਾਂ ਇਸ ਨੂੰ ਜਲਦੀ ਛੱਡ ਦਿਓ। ਸਿਗਰਟਨੋਸ਼ੀ ਦੇ ਕਾਰਨ ਤੁਹਾਨੂੰ ਨਾ ਸਿਰਫ਼ ਸਾਹ ਲੈਣ ਵਿੱਚ ਮੁਸ਼ਕਲ ਹੋਵੇਗੀ ਬਲਕਿ ਤੁਹਾਨੂੰ ਕੈਂਸਰ ਵਰਗੀਆਂ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
  • ਜੇਕਰ ਤੁਸੀਂ ਕਸਰਤ ਨਹੀਂ ਕਰਦੇ ਤਾਂ ਸਵੇਰੇ-ਸਾਮ ਕਸਰਤ ਸ਼ੁਰੂ ਕਰ ਦਿਓ। ਨੋਟ ਕਰੋ, ਜੇਕਰ ਤੁਸੀਂ ਇੱਕ ਪ੍ਰਦੂਸ਼ਿਤ ਸ਼ਹਿਰ ਵਿੱਚ ਰਹਿੰਦੇ ਹੋ, ਤਾਂ ਘਰ ਵਿੱਚ ਕਸਰਤ ਕਰਨ ਦੀ ਕੋਸ਼ਿਸ਼ ਕਰੋ।
  • ਭਾਰ ਘਟਾਉਣ ਦੀ ਕੋਸ਼ਿਸ਼ ਕਰੋ। ਮੋਟਾਪਾ ਫੇਫੜਿਆਂ ਨੂੰ ਸਹੀ ਢੰਗ ਨਾਲ ਕੰਮ ਕਰਨ ਤੋਂ ਰੋਕਦਾ ਹੈ। ਇਸ ਦੇ ਲਈ ਆਪਣੇ ਖਾਣ-ਪੀਣ ਦੀਆਂ ਆਦਤਾਂ ਵੱਲ ਧਿਆਨ ਦਿਓ।

ਨੋਟ: ਜੇਕਰ ਤੁਹਾਨੂੰ ਸਾਹ ਲੈਣ ਵੀ ਜ਼ਿਆਦਾ ਦਿੱਕਤ ਹੈ ਤਾਂ ਸਪੈਸ਼ਲਿਸਟ ਡਾਕਟਰ ਨੂੰ ਜ਼ਰੂਰ ਦਿਖਾਓ। ਇਹ ਇੱਕ ਸਧਾਰਨ ਜਾਣਕਾਰੀ ਹੈ ‘ਸੱਚ ਕਹੂੰ’ ਇਸ ਦੀ ਪੁਸ਼ਟੀ ਨਹੀਂ ਕਰਦਾ।

ਇਹ ਵੀ ਪੜ੍ਹੋ : Arjuna Bark Benefits : ਸ਼ੁਗਰ ਅਤੇ ਦਿਲ ਦੇ ਰੋਗਾਂ ਲਈ ਰਾਮਬਾਣ ਹੈ ਅਰਜੁਨ ਦਾ ਸੱਕ, ਇਸ ਤਰ੍ਹਾਂ ਕਰੋ ਇਸ ਦੀ ਰੋਜ਼ਾਨਾ ਵਰਤੋਂ