ਸਿਮਰਨ ਮੁਕਾਬਲਾ, 11 ਵਾਂ ਗੇੜ, ਸਰਸਾ ਬਲਾਕ ਨੇ ਮਾਰੀ ਬਾਜ਼ੀ

Simran, Competition, Round, Sirsa, Block, Winer

350 ਬਲਾਕਾਂ ਦੇ ਸੇਵਾਦਾਰਾਂ ਨੇ ਕੀਤਾ 13 ਲੱਖ 3 ਹਜ਼ਾਰ 84 ਘੰਟੇ ਸਿਮਰਨ | Dera Sacha Sauda

  • ਕੈਥਲ ਦੂਜੇ ਤੇ ਪਿਹੋਵਾ ਰਿਹਾ ਤੀਜੇ ਸਥਾਨ ‘ਤੇ | Dera Sacha Sauda

ਨਵੀਂ ਦਿੱਲੀ, (ਏਜੰਸੀ)। ਸਿਮਰਨ ਪ੍ਰੇਮ ਮੁਕਾਬਲੇ ਦੇ 11ਵੇਂ ਗੇੜ ‘ਚ ਹਰਿਆਣਾ ਨੇ ਪਹਿਲੇ ਤਿੰਨ ਸਥਾਨਾਂ ‘ਤੇ ਕਬਜ਼ੇ ਨਾਲ ਸਾਰੇ ਸੂਬਿਆਂ ਨੂੰ ਪਿੱਛੇ ਛੱਡ ਦਿੱਤਾ ਇਸ ਗੇੜ ‘ਚ ਸਰਸਾ ਬਲਾਕ ਨੇ ਪਹਿਲਾ, ਕੈਥਲ ਨੇ ਦੂਜਾ ਤੇ ਪਿਹੋਵਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ 10 ਤੋਂ 23 ਜੂਨ ਦਰਮਿਆਨ ਵੱਖ-ਵੱਖ ਸੂਬਿਆਂ ‘ਚ 350 ਬਲਾਕਾਂ ਦੇ 1 ਲੱਖ 3 ਹਜ਼ਾਰ 252 ਡੇਰਾ ਸ਼ਰਧਾਲੂਆਂ ਨੇ 13 ਲੱਖ 3 ਹਜ਼ਾਰ 326 ਘੰਟੇ ਸਿਮਰਨ ਕਰਕੇ ਸਤਿਗੁਰੂ ਦੇ ਪ੍ਰੇਮ ਤੇ ਖੁਸ਼ੀਆਂ ਨੂੰ ਪ੍ਰਾਪਤ ਕੀਤਾ। (Dera Sacha Sauda)

ਮੋਗਾ ਚੌਥੇ ਤੇ ਬਠਿੰਡਾ ਨੂੰ ਪੰਜਵਾਂ ਸਥਾਨ | Dera Sacha Sauda

ਸਿਮਰਨ ਪ੍ਰੇਮ ਮੁਕਾਬਲੇ ਦੇ ਅੱਜ  ਜਾਰੀ ਨਤੀਜੇ ‘ਚ 9867 ਵਿਅਕਤੀਆਂ ਵੱਲੋਂ 81 ਹਜ਼ਾਰ 977 ਘੰਟੇ ਸਿਮਰਨ ਨਾਲ ਹਰਿਆਣਾ ਦਾ ਸਰਸਾ ਬਲਾਕ ਪਹਿਲੇ ਸਥਾਨ ‘ਤੇ ਰਿਹਾ ਕੈਥਲ 8745 ਵਿਅਕਤੀਆਂ ਵੱਲੋਂ 68831 ਘੰਟੇ ਸਿਮਰਨ ਦੇ ਨਾਲ ਦੂਜੇ, ਪਿਹੋਵਾ 4930 ਵਿਅਕਤੀਆਂ ਵੱਲੋਂ ਸਿਮਰਨ ਦੇ ਨਾਲ ਤੀਜੇ ਸਥਾਨ ‘ਤੇ ਰਿਹਾ ਇਨ੍ਹਾਂ ਤੋਂ ਇਲਾਵਾ ਪੰਜਾਬ ਦਾ ਬਲਾਕ ਮੋਗਾ 1625 ਵਿਅਕਤੀਆਂ ਵੱਲੋਂ 24163 ਘੰਟੇ ਸਿਮਰਨ ਦੇ ਨਾਲ ਚੌਥੇ ਤੇ ਬਠਿੰਡਾ ਬਲਾਕ 1280 ਵਿਅਕਤੀਆਂ ਵੱਲੋਂ 25359 ਘੰਟੇ ਸਿਮਰਨ ਦੇ ਨਾਲ ਪੰਜਵੇਂ ਸਥਾਨ ‘ਤੇ ਰਿਹਾ। (Dera Sacha Sauda)

ਇੰਜ ਨਿਕਲਦਾ ਹੈ ਨਤੀਜਾ | Dera Sacha Sauda

ਸਿਮਰਨ ਪ੍ਰੇਮ ਮੁਕਾਬਲੇ ਦਾ ਨਤੀਜਾ ਸਿਮਰਨ ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਸਾਰੇ ਬਲਾਕਾਂ ਦੇ ਕੁੱਲ ਸੇਵਾਦਾਰਾਂ ਦੀ ਗਿਣਤੀ ਸੇਵਾਦਾਰਾਂ ਵੱਲੋਂ ਕੀਤੇ ਗਏ ਕੁੱਲ ਸਿਮਰਨ ਦੇ ਘੰਟਿਆਂ ਦੇ ਅੰਕੜਿਆਂ ਨੂੰ ਜੋੜ ਕੇ ਫੀਸਦੀ ਕੱਢਿਆ ਜਾਂਦਾ ਹੈ ਭਾਵ ਨਤੀਜੇ ‘ਚ ਸਿਮਰਨ ਦੇ ਘੰਟਿਆਂ ਦੇ ਨਾਲ-ਨਾਲ ਸਿਮਰਨ ਕਰਨ ਵਾਲੇ ਸੇਵਾਦਾਰਾਂ ਦੀ ਗਿਣਤੀ ਵੀ ਮਹੱਤਵਪੂਰਨ ਹੁੰਦੀ ਹੈ।

ਵਿਅਕਤੀਗਤ ਸਿਮਰਨ ‘ਚ ਆਸਾ ਰਾਮ ਇੰਸਾਂ ਅੱਵਲ | Dera Sacha Sauda

ਵਿਅਕਤੀਗਤ ਸਿਮਰਨ ‘ਚ ਪਾਣੀਪਤ ਦੇ ਆਸਾਰਾਮ ਇੰਸਾਂ ਪਹਿਲੇ ਸਥਾਨ ‘ਤੇ ਰਹੇ ਨੋਇਡਾ ਸਿਟੀ ਤੋਂ ਦਵਾਰਕਾ ਪ੍ਰਸਾਦ ਨੇ ਦੂਜਾ ਤੇ ਰਾਜਗੜ੍ਹ ਤੋਂ ਮਲਕੀਤ ਇੰਸਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਸਿਮਰਨ ਪ੍ਰੇਮ ਮੁਕਾਬਲੇ ਦੇ 11ਵੇਂ ਗੇੜ ‘ਚ ਪਾਣੀਪਤ (ਹਰਿ.) ਤੋਂ ਆਸਾਰਾਮ ਇੰਸਾਂ 170 ਘੰਟੇ ਸਿਮਰਨ ਦੇ ਨਾਲ ਪਹਿਲੇ ਸਥਾਨ ‘ਤੇ ਰਹੇ 154 ਘੰਟੇ ਸਿਮਰਨ ਦੇ ਨਾਲ ਨੋਇਡਾ ਸਿਟੀ ਤੋਂ ਦੁਵਾਰਿਕਾ ਪ੍ਰਸਾਦ ਦੂਜੇ, ਰਾਜਗੜ੍ਹ (ਪੰਜਾਬ) ਤੋਂ ਮਲਕੀਤ ਇੰਸਾਂ 133 ਘੰਟੇ ਦੇ ਨਾਲ ਤੀਜੇ, ਨਾਗਲ (ਯੂਪੀ) ਤੋਂ ਸੁੱਖਾ ਇੰਸਾਂ  ਚੌਥੇ ਤੇ ਸੁਭਾਸ਼ ਨਗਰ (ਦਿੱਲੀ) ਤੋਂ ਰਾਜਰਾਣੀ ਇੰਸਾਂ 113 ਘੰਟਿਆਂ ਨਾਲ ਪੰਜਵੇਂ ਸਥਾਨ ‘ਤੇ ਰਹੀ।