ਭਾਰਤ-ਪਾਕਿ ਸਰਹੱਦ ਤੋਂ ਪੌਣੇ 2 ਕਿਲੋ ਹੈਰੋਇਨ ਬਰਾਮਦ, ਇੱਕ ਤਸਕਰ ਕਾਬੂ

Two, Heroin Seized, India, Pakistan, Border Smugglers, Control

ਫਿਰੋਜ਼ਪੁਰ, (ਸੱਤਪਾਲ ਥਿੰਦ/ਸੱਚ ਕਹੂੰ ਨਿਊਜ਼)। ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਵੱਲੋਂ ਭਾਰਤ-ਪਾਕਿ ਸਰਹੱਦ ਤੋਂ 2 ਕਿਲੋ 770 ਗ੍ਰਾਮ ਹੈਰੋਇਨ ਬਰਮਾਦ ਕਰਦਿਆਂ ਇੱਕ ਭਾਰਤੀ ਸਮੱਗਲਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੇ ਏਆਈਜੀ ਨਰਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਦਿਨ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਐੱਸਆਈ ਅਰਵਿੰਦਰਪਾਲ ਸਿੰਘ, ਐੱਸਆਈ ਤਰਲੋਚਨ ਸਿੰਘ, ਏਐੱਸਆਈ ਜਤਿੰਦਰਜੀਤ ਸਿੰਘ, ਏਐੱਸਆਈ ਰੋਹਿਤ ਮਾਰੂਫੀ ਸਮੇਤ ਪੁਲਿਸ ਪਾਰਟੀ ਨੂੰ ਖੂਫੀਆ ਇਤਲਾਹ ਪ੍ਰਾਪਤ ਹੋਈ ਸੀ ਕਿ ਪਿੰਡ ਭਾਨੇ ਵਾਲਾ ਦਾਖਲੀ ਗੱਟੀ ਰਹੀਮੇ ਕੇ ਦੇ ਰਹਿਣ ਵਾਲੇ ਸੁਰਜੀਤ ਸਿੰਘ ਪੁੱਤਰ ਮਾਨ ਸਿੰਘ ਜੋ ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਭਾਰਤ ‘ਚ ਸਪਲਾਈ ਕਰ ਰਿਹਾ ਹੈ, ਜਿਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਹੈ। (Drug)

ਪਿਛਲੇ ਲੰਮੇ ਸਮੇਂ ਪਾਕਿ ਤੋਂ ਹੈਰੋਇਲ ਮਗਵਾ ਕੇ ਕਰ ਰਹੇ ਨੇ ਸਪਲਾਈ | Drug

ਉਨ੍ਹਾਂ ਦੱਸਿਆ ਕਿ ਉਸਦੀ ਨਿਸ਼ਾਨਦੇਹੀ ਦੇ ਆਧਾਰ ‘ਤੇ ਹਿੰਦ-ਪਾਕਿ ਬਾਰਡਰ ਦੀ ਸਰਹੱਦੀ ਚੌਂਕੀ ਕੱਸੋਕੇ ਦੇ ਗੇਟ ਨੰਬਰ 183/01 ਦੇ ਪਿੱਲਰ ਨੰਬਰ 183/13 ਦੇ ਏਰੀਏ ਵਿਚ ਫੈਸਿੰਗ ਤੋਂ ਪਾਰ ਜਵਾਨਾਂ ਦੀ ਮੱਦਦ ਨਾਲ ਬੇਹੱਦ ਰਕਬਾ ਪਿੰਡ ਕਾਲੂਵਾਲਾ ਪਰਮਜੀਤ ਸਿੰਘ ਦੀ ਜ਼ਮੀਨ ਵਿਚ ਲੱਗੇ ਇੰਜਣ ਟਿਊਬਵੈੱਲ ਪਾਈਪ ਦੇ ਮੁੱਢ ਵਿਚੋਂ 5 ਪੈਕੇਟ ਹੈਰੋਇਨ ਜਿਹਨਾਂ ਦਾ ਕੁੱਲ ਵਜਨ 2 ਕਿਲੋ 770 ਗ੍ਰਾਮ ਬਰਾਮਦ ਕੀਤੀ ਗਈ। (Drug)

ਏਆਈਜੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਿਆ ਕਿ ਉਕਤ ਵਿਅਕਤੀ ਪਾਕਿਸਤਾਨੀ ਸਮੱਗਲਰਾਂ ਨਾਲ ਇੰਟਰਨੈੱਟ ਰਾਹੀਂ ਗੱਲਬਾਤ ਕਰਕੇ ਹੈਰੋਇਨ ਮੰਗਵਾ ਕੇ ਆਪਣੀ ਦੱਸੀ ਹੋਈ ਜਗ੍ਹਾ ‘ਤੇ ਫੈਸਿੰਗ ਤੋਂ ਪਾਰ ਕਿਸੇ ਦੀ ਜ਼ਮੀਨ ਵਿਚ ਲੁਕਾ ਛੁਪਾ ਕੇ ਰੱਖਵਾ ਦਿੰਦਾ ਸੀ ਅਤੇ ਮਜ਼ਦੂਰੀ ਕਰਨ ਦੇ ਬਹਾਨੇ ਫੈਸਿੰਗ ਤੋਂ ਪਾਰ ਜਾਂਦਾ ਅਤੇ ਮੌਕਾ ਮਿਲਣ ‘ਤੇ ਹੈਰੋਇਨ ਛੁਪਾ ਕੇ  ਲੈ ਆਉਂਦਾ ਸੀ  ਜਿਸ ਨੂੰ ਅੱਗੇ ਲੋਕਲ ਏਰੀਏ ਦੇ ਸਮੱਗਲਰਾਂ ਨੂੰ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਕਤ ਸਮੱਗਲਰ ਪਹਿਲਾਂ ਵੀ ਕਈ ਵਾਰ ਪਾਕਿਸਤਾਨੀ ਸਮੱਗਲਰਾਂ ਤੋਂ ਹੈਰੋਇਨ ਦੀਆਂ ਕਈ ਖੇਪਾਂ ਮੰਗਵਾ ਚੁੱਕਾ ਹੈ। ਉਹਨਾਂ ਦੱਸਿਆ ਕਿ ਸਮੱਗਲਰ ਸੁਰਜੀਤ ਸਿੰਘ ਖਿਲਾਫ਼ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਕਤ ਵਿਅਕਤੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।