Sidhu Moose Wala ਦੇ ਪਿਤਾ ਦੀ ਸਿਹਤ ਬਿਗੜੀ , ਪਟਿਆਲਾ ਦੇ ਹਾਰਟ ਹਸਪਤਾਲ ਵਿਖੇ ਭਰਤੀ

(ਖੁਸ਼ਵੀਰ ਸਿੰਘ ਤੂਰ)
ਪਟਿਆਲਾ । ਪੰਜਾਬੀ ਗਾਇਕ ਸ਼ੁਭਦੀਪ ਸਿੰਘ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੀ ਵੀਰਵਾਰ ਸ਼ਾਮ ਅਚਾਨਕ ਸਿਹਤ ਬਿਗੜ ਗਈ। ਉਨ੍ਹਾਂ ਦੀ ਛਾਤੀ ’ਚ ਦਰਦ ਉਠਿਆ ਜਿਸ ਦੇ ਚਲਦੇ ਉਨ੍ਹਾਂ ਨੂੰ ਪਟਿਆਲਾ ਦੇ ਹਾਰਟ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਹਾਲਤ ਬਿਗੜਦੇ ਹੀ ਐਂਬੁਲੈਂਸ ਬੁਲਾ ਕੇ ਪਰਿਵਾਰ ਦੇ ਲੋਕਾਂ ਨੇ ਉਨ੍ਹਾਂ ਨੂੰ ਪਟਿਆਲਾ ਵਿਖੇ ਭਰਤੀ ਕਰਵਾਇਆ। ਡਾਕਟਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਟੰਟ ਪਵੇਗਾ ਬਾਕੀ ਅਜੇ ਇਸ ਮਾਮਲੇ ਸਬੰਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਗੱਲਬਾਤ ਨਹੀਂ ਹੋ ਪਾਈ ਹੈ, ਅਤੇ ਡਾਕਟਰਾਂ ਨੇ ਵੀ ਅਜੇ ਵੀ ਕੁੱਝ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਦਾਖਲ ਹਨ ਉਥੇ ਸੁਰੱਖਿਆ ਇਨ੍ਹੀ ਹੈ ਕਿ ਕੋਈ ਪਰਿੰਦਾ ਵੀ ਨਹੀਂ ਫਰਕ ਸਕਦਾ।

ਪਾਰਲੀਮੈਂਟ ਮੈਂਬਰ ਪਰਨੀਤ ਕੌਰ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਪਤਾ ਲੈਣ ਹਸਪਤਾਲ ਪੁੱਜੇ

ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਇੱਥੇ ਪਟਿਆਲਾ ਦੇ ਹਾਰਟ ਹਸਪਤਾਲ ਵਿਚ ਜ਼ੇਰੇ ਇਲਾਜ ਹਨ ਜਿਨ੍ਹਾਂ ਦਾ ਪਤਾ ਲੈਣ ਲਈ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਪੁੱਜੇ ਪਤਾ ਲੈਣ ਤੋਂ ਬਾਅਦ ਪ੍ਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਅੱਧੀ ਲੱਗ ਰਹੀ ਹੈ ਕਿਉਂਕਿ ਹੋਣਹਾਰ ਅਤੇ ਇਕਲੌਤੇ ਬੇਟੇ ਦਾ ਗਮ ਕਦੇ ਵੀ ਨਹੀਂ ਭੁੱਲ ਸਕਦਾ ਉਨ੍ਹਾਂ ਕਿਹਾ ਕਿ ਜਦੋਂ ਉਹ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਦਾ ਮਨ ਭਰਿਆ ਹੋਇਆ ਸੀ । ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਉਨ੍ਹਾਂ ਦਾ ਸਵਸਥ ਜਾਂਚਿਆ ਜਾ ਰਿਹਾ ਹੈ । ਇਕ ਸੁਆਲ ਦੇ ਜੁਆਬ ਵਿੱਚ ਪਰਨੀਤ ਕੌਰ ਨੇ ਕਿਹਾ ਕਿ ਇਨਸਾਫ਼ ਨਾ ਮਿਲਣਾ ਵੀ ਮਨ ਨੂੰ ਝੰਜੋੜ ਦਿੰਦਾ ਹੈ। ਉਂਜ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨਸਾਫ਼ ਦਿੱਤਾ ਵੀ ਜਾ ਰਿਹਾ ਹੈ ਪਰ ਨਹੀਂ ਵੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ