ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ, ‘ਤੁਸੀਂ ਅਮਰਿੰਦਰ ਸਿੰਘ ਨਾਲ ਹੋ ਜਾਂ ਫਿਰ ਕਾਂਗਰਸ ਨਾਲ’

ਹਰੀਸ ਚੌਧਰੀ ਨੇ ਜਾਰੀ ਕੀਤਾ ਨੋਟਿਸ, ਕਾਂਗਰਸ ਵਿਰੋਧੀ ਗਤੀਵਿਧੀ ’ਚ ਭਾਗ ਲੈਣ ਦਾ ਲਗਾਇਆ ਦੋਸ਼

  • ਪਟਿਆਲਾ ਦੇ ਵਿਧਾਇਕ ਅਤੇ ਲੀਡਰਾਂ ਸਣੇ ਮੀਡੀਆ ਰਾਹੀਂ ਮਿਲ ਰਹੀਆਂ ਹਨ ਸ਼ਿਕਾਇਤਾਂ : ਹਰੀਸ਼ ਚੌਧਰੀ

(ਅਸ਼ਵਨੀ ਚਾਵਲਾ) ਚੰਡੀਗੜ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਪਰਨੀਤ ਕੌਰ ਨੂੰ 7 ਦਿਨਾਂ ਵਿੱਚ ਆਪਣਾ ਜੁਆਬ ਦਾਖਲ ਕਰਨ ਲਈ ਕਿਹਾ ਗਿਆ ਹੈ। ਪਰਨੀਤ ਕੌਰ ਨੂੰ ਪੁੱਛਿਆ ਗਿਆ ਹੈ ਕਿ ਉਹ ਆਪਣੇ ਪਤੀ ਅਮਰਿੰਦਰ ਸਿੰਘ ਨਾਲ ਚੱਲਣਗੇ ਜਾਂ ਫਿਰ ਕਾਂਗਰਸ ਪਾਰਟੀ ਨਾਲ ਰਹਿਣਗੇ, ਕਿਉਂਕਿ ਉਨਾਂ ਦੇ ਖ਼ਿਲਾਫ਼ ਕਾਫ਼ੀ ਸ਼ਿਕਾਇਤਾਂ ਆ ਰਹੀਆਂ ਹਨ ਕਿ ਉਹ ਕਾਂਗਰਸ ਵਿਰੋਧੀ ਗਤੀਵਿਧੀਆਂ ਪਟਿਆਲਾ ਵਿਖੇ ਕਰ ਰਹੇ ਹਨ।

ਪੰਜਾਬ ਕਾਂਗਰਸ ਮਾਮਲੇ ਦੇ ਇਨਚਾਰਜ ਹਰੀਸ ਚੌਧਰੀ ਨੇ ਨੋਟਿਸ ਜਾਰੀ ਕਰਦੇ ਹੋਏ ਪਰਨੀਤ ਕੌਰ ਨੂੰ ਕਿਹਾ ਹੈ ਕਿ ਜਦੋਂ ਤੋਂ ਤੁਹਾਡੇ ਪਤੀ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਤੋਂ ਛੱਡਦੇ ਹੋਏ ਆਪਣੀ ਖ਼ੁਦ ਦੀ ਪਾਰਟੀ ਬਣਾਈ ਹੈ, ਉਸ ਸਮੇਂ ਤੋਂ ਤੁਸੀਂ ਆਪਣੇ ਪਤੀ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਵਿੱਚ ਲਗੇ ਹੋਏ ਹੋ। ਇਸ ਸਬੰਧੀ ਕਈ ਵਿਧਾਇਕਾਂ ਅਤੇ ਕਾਂਗਰਸ ਪਾਰਟੀ ਦੇ ਲੀਡਰਾਂ ਵਲੋਂ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਲਈ ਇਸ ਮਾਮਲੇ ਵਿੱਚ ਤੁਸੀਂ ਅਗਲੇ 7 ਦਿਨਾਂ ਵਿੱਚ ਆਪਣਾ ਸਪਸ਼ਟੀਕਰਨ ਦਿੰਦੇ ਹੋਏ ਜੁਆਬ ਦਾਖਲ ਕਰੋ ਨਹੀਂ ਤਾਂ ਤੁਹਾਡੇ ਖ਼ਿਲਾਫ਼ ਕਾਰਵਾਈ ਕਰ ਦਿੱਤੀ ਜਾਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ