ਪਾਕਿਸਤਾਨ ਨੂੰ ਝਟਕਾ

ਪਾਕਿਸਤਾਨ ਨੂੰ ਝਟਕਾ

ਕੁਲਭੂਸ਼ਣ ਜਾਧਵ ਮਾਮਲੇ ‘ਚ ਮਨ ਆਈਆਂ ਕਰ ਰਹੇ ਪਾਕਿਸਤਾਨ ਨੂੰ ਕੌਮਾਂਤਰੀ ਅਦਾਲਤ ਵੱਲੋਂ ਝਟਕਾ ਲੱਗਾ ਹੈ ਪਾਕਿਸਤਾਨ ‘ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰਦੇ ਭਾਰਤ ਦੇ ਸਾਬਕਾ ਫੌਜੀ ਅਧਿਕਾਰੀ ਖਿਲਾਫ਼ ਚੱਲ ਰਹੇ ਮਾਮਲੇ ਦੀ ਸੁਣਵਾਈ ਹੋ ਰਹੀ ਹੈ ਕੌਮਾਂਤਰੀ ਅਦਾਲਤ ਦੇ ਹੁਕਮਾਂ ਨਾਲ ਹਾਈ ਕੋਰਟ ਇਸਲਾਮਾਬਾਦ ਨੇ ਜਾਧਵ ਦੀ ਕਾਨੂੰਨੀ ਪੈਰਵੀ ਲਈ ਤਿੰਨ ਸੀਨੀਅਰ ਵਕੀਲ ਲਾਉਣ ਅਤੇ ਭਾਰਤ ਸਰਕਾਰ ਨੂੰ ਮੌਕਾ ਦੇਣ ਲਈ ਕਿਹਾ ਹੈ ਪਰੰਤੂ ਜੇਕਰ ਪਿਛਲਾ ਤਜ਼ਰਬਾ ਵੇਖਿਆ ਜਾਵੇ ਤਾਂ ਪਾਕਿਸਤਾਨ ਵਿਖਾਵਾ ਕੁਝ ਹੋਰ ਅਸਲੀਅਤ ‘ਚ ਕੁਝ ਹੋਰ ਕਰ ਰਿਹਾ ਹੈ ਅਸਲ ‘ਚ ਇਸ ਮਾਮਲੇ ਦੀ ਕਾਨੂੰਨੀ ਤੇ ਨਿਆਂਇਕ ਪ੍ਰਕਿਰਿਆ ਉੱਤੇ ਸਰਕਾਰ ਦਾ ਦਬਾਅ ਹੈ ਜੋ ਉਸ (ਪਾਕਿ) ਦੀ ਕੂਟਨੀਤੀ ਨੂੰ ਫਿੱਟ ਬੈਠਦਾ ਹੈ ਕੌਮਾਂਤਰੀ ਅਦਾਲਤ ਦੇ ਹੁਕਮ ਤਹਿਤ ਪਾਕਿਸਤਾਨ ਜਾਧਵ ਦੇ ਬੁਨਿਆਦੀ ਅਧਿਕਾਰਾਂ ਦੀ ਰਾਖੀ ਦਾ ਡਰਾਮਾ ਤਾਂ ਕਰਦਾ ਹੈ

ਪਰ ਅੰਦਰਖਾਤੇ ਸਾਰੀ ਸੂਈ ਇਸਲਾਮਾਬਾਦ  ਪ੍ਰਸ਼ਾਸਨ ਦੀ ਮਰਜ਼ੀ ਮੁਤਾਬਕ ਹੀ ਹਿੱਲਦੀ ਹੈ  ਇਸ ਤੋਂ ਪਹਿਲਾਂ ਭਾਰਤੀ ਅਧਿਕਾਰੀਆਂ ਨੂੰ ਜਾਧਵ ਨਾਲ ਸੰਪਰਕ ਦੀ ਆਗਿਆ ਦਿੱਤੀ ਜਾਂਦੀ ਹੈ ਪਰ ਜਦੋਂ ਅਧਿਕਾਰੀ ਪਹੁੰਚਦੇ ਤਾਂ ਉਹਨਾਂ ਦੇ ਪੇਟ-ਪੱਲੇ ਕੁਝ ਵੀ ਨਹੀਂ ਪੈਂਦਾ ਭਾਰਤੀ ਅਧਿਕਾਰੀਆਂ ਨੂੰ ਜਿੱਥੇ ਕਿਤੇ ਜਾਧਵ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਲਈ ਉਸ (ਜਾਧਵ) ਦੇ ਦਸਤਖ਼ਤਾਂ ਦੀ ਲੋੜ ਪੈਂਦੀ ਹੈ ਤਾਂ ਪਾਕਿ ਦੇ ਅਧਿਕਾਰੀ ਦਸਤਖ਼ਤ ਨਹੀਂ ਕਰਨ ਦੇਂਦੇ ਅਜਿਹੇ ਹਾਲਾਤਾਂ ‘ਚ ਪਾਕਿ ਦਾ ਜਾਧਵ ਨੂੰ ਕਾਨੂੰਨੀ ਸਹਾਇਤਾ ਦੇਣ ਦੇ ਦਾਅਵੇ ਕਰਨੇ ਝੂਠ ਤੋਂ ਵੱਧ ਕੁਝ ਵੀ ਨਹੀਂ ਜਿੱਥੋਂ ਤੱਕ ਮੁਲਜ਼ਮ ਨੂੰ ਕਾਨੂੰਨੀ ਮਸ਼ਵਰੇ ਦੀ ਜ਼ਰੂਰਤ ਹੁੰਦੀ ਹੈ ਉੱਥੇ ਪੁਲਿਸ ਜਾਂ ਸੂਹੀਆ  ਏਜੰਸੀ ਦਾ ਕੋਈ ਅਧਿਕਾਰੀ ਨਹੀਂ ਹੋਣਾ ਚਾਹੀਦਾ ਪਰ ਜਾਧਵ ਨਾਲ ਭਾਰਤੀ ਅਧਿਕਾਰੀਆਂ ਦੀ ਮੁਲਾਕਾਤ ਵੇਲੇ ਪਾਕਿ ਅਧਿਕਾਰੀ ਬਿਲਕੁਲ ਕਰੀਬ ਮੌਜ਼ੂਦ ਰਹੇ

ਇਸ ਤਰ੍ਹਾਂ ਕਾਨੂੰਨੀ ਸਹਾਇਤਾ ਦੇਣ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ ਜਾਧਵ ਨਾਲ ਭਾਰਤੀ ਅਧਿਕਾਰੀਆਂ ਦੀ ਮੁਲਾਕਾਤ ਬਿਨਾ ਸ਼ਰਤ ਹੋਣੀ ਚਾਹੀਦੀ ਸੀ ਜਿਸ ਦੀ ਪਾਕਿਸਤਾਨ ਨੇ ਉਲੰਘਣਾ ਕੀਤੀ ਹੈ ਦਰਅਸਲ ਪਾਕਿਸਤਾਨ ਨਹੀਂ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਕੁਲਭੂਸ਼ਣ ਜਾਧਵ ਉਸ ਦੇ ਸ਼ਿਕੰਜੇ ‘ਚੋਂ ਨਿੱਕਲ ਜਾਵੇ ਇਹ ਵੀ ਪਾਕਿਸਤਾਨ ਦੀ ਚਾਲ ਸੀ ਕਿ ਜਾਧਵ ਨੇ ਸਜ਼ਾ ਖਿਲਾਫ਼ ਮੁੜ ਨਜ਼ਰਸਾਨੀ ਪਟੀਸ਼ਨ ਦਾਇਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ

ਜੇਕਰ ਅਜਿਹਾ ਅਸਲ ਵਿੱਚ ਹੁੰਦਾ ਤਾਂ ਪਾਕਿ ਅਧਿਕਾਰੀਆਂ ਨੂੰ ਜਾਧਵ ਨਾਲ ਭਾਰਤੀ ਅਧਿਕਾਰੀਆਂ ਦੀ ਮੁਲਾਕਾਤ ‘ਚ ਆਪਣੀ ਮੌਜ਼ੂਦਗੀ ਕਿਉਂ ਰੱਖਣੀ ਪੈਂਦੀ  ਪੁਲਿਸ ਆਮ ਮਾਮਲਿਆਂ ‘ਚ ਹੀ ਕਿਸੇ ਵਿਅਕਤੀ ਤੋਂ ਕੁੱਟ-ਕੁੱਟ ਕੇ ਕੁਝ ਮਰਜ਼ੀ ਲਿਖਵਾ ਲੈਂਦੀ ਹੈ ਫ਼ਿਰ ਇਹ ਤਾਂ ਪਾਕਿਸਤਾਨ ਨੇ ਭਾਰਤ ਦੇ ਇੱਕ ਅਧਿਕਾਰੀ ਨੂੰ ਜਾਸੂਸੀ ਦੇ ਸ਼ੱਕ ‘ਚ ਫੜਿਆ ਹੈ ਇਹਨਾਂ ਦੋਸ਼ਾਂ ‘ਚ ਫੜ੍ਹੇ ਵਿਅਕਤੀ ਨਾਲ ਪਾਕਿਸਤਾਨ ਪੁਲਿਸ/ਫੌਜ ਕਿਸ ਤਰ੍ਹਾਂ ਦਾ ਸਲੂਕ ਕਰੇਗੀ, ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਭਾਰਤ ਸਰਕਾਰ ਨੇ ਜਿਸ ਤਰ੍ਹਾਂ ਦਬਾਅ ਬਣਾ ਕੇ ਰੱਖਿਆ ਹੋਇਆ ਹੈ ਉਹ ਰੰਗ ਲਿਆ ਰਿਹਾ ਹੈ ਫ਼ਿਰ ਵੀ ਪਾਕਿਸਤਾਨ ‘ਤੇ ਭਰੋਸਾ ਨਹੀਂ ਪੈਰ-ਪੈਰ ‘ਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੂੰ ਚੌਕਸੀ ਵਰਤਣ ਦੀ ਜ਼ਰੂਰਤ ਹੈ ਭਾਰਤ ਸਰਕਾਰ ਨੂੰ ਇਸ ਮਾਮਲੇ ‘ਤੇ ਬਾਜ ਰੱਖ ਕੇ ਅੱਗੇ ਵਧਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ