ਸੁਖਮਿੰਦਰ ਕੌਰ ਇੰਸਾਂ ਹੋਏ ਸਰੀਰਦਾਨੀਆਂ ’ਚ ਸ਼ਾਮਲ

Sukhminder Kaur
ਸੁਨਾਮ: ਮ੍ਰਿਤਕ ਦੇਹ ਵਾਲੀ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਪਤਵੰਤੇ ਤੇ ਇਨਸੈੱਟ ’ਚ ਸਰੀਰਦਾਨੀ ਦੀ ਪੁਰਾਣੀ ਤਸਵੀਰ ਤਸਵੀਰ: ਕਰਮ ਥਿੰਦ

ਦੇਹਾਂਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Sukhminder Kaur

  • ਬਲਾਕ ਸੁਨਾਮ ’ਚੋਂ ਹੋਇਆ 30ਵਾਂ ਸਰੀਰਦਾਨ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਤਹਿਤ ਸੁਨਾਮ ਬਲਾਕ ਦੇ ਪਿੰਡ ਰਾਮਗ੍ਹੜ ਜਵੰਧਾ ਦੀ ਰਹਿਣ ਵਾਲੀ ਡੇਰਾ ਸ਼ਰਧਾਲੂ ਸੁਖਮਿੰਦਰ ਕੌਰ ਇੰਸਾਂ (55) ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਨੈਸ਼ਨਲ ਕੈਪੀਟਲ ਰੀਜਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਮੇਰਠ (ਉੱਤਰ ਪ੍ਰਦੇਸ਼) ਵਿਖੇ ਰਵਾਨਾ ਕਰ ਦਿੱਤਾ ਗਿਆ। ਇਹ ਬਲਾਕ ਸੁਨਾਮ ’ਚੋਂ 30ਵਾਂ ਸਰੀਰਦਾਨ ਹੈ ਇਸ ਤੋਂ ਪਹਿਲਾ ਪਿੰਡ ਰਾਮਗੜ੍ਹ ਜਵੰਧਾ ਵਿੱਚ ਸੁਖਮਿੰਦਰ ਕੌਰ ਇੰਸਾਂ ਦੇ ਨਿਵਾਸ ਵਿਖੇ ਜ਼ਿਲ੍ਹੇ ਦੇ ਕਈ ਬਲਾਕਾਂ ਦੇ ਡੇਰਾ ਪ੍ਰੇਮੀ ਇਕੱਠੇ ਹੋਏ। ਸੁਖਮਿੰਦਰ ਕੌਰ ਇੰਸਾਂ ਦੀ ਮਿ੍ਰਤਕ ਦੇਹ ਨੂੰ ਉਹਨਾਂ ਦੀ ਬੇਟੀ ਵੱਲੋਂ ਮੋਢਾ ਦਿੱਤਾ ਗਿਆ। ਮ੍ਰਿਤਕਾ ਦੀ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ’ਚ ਲਿਜਾਇਆ ਗਿਆ।

Sukhminder Kaur

ਡੇਰਾ ਪ੍ਰੇਮੀਆਂ ਨੇ ਸੁਖਮਿੰਦਰ ਕੌਰ ਇੰਸਾਂ ਅਮਰ ਰਹੇ ਅਮਰ ਰਹੇ ਦੇ ਨਾਅਰੇ ਵੀ ਲਾਏ ਗਏ ਤੇ ਫੁੱਲਾਂ ਨਾਲ ਸਜਾਈ ਗੱਡੀ ਨੂੰ ਇੱਕ ਕਾਫਲੇ ਦੇ ਰੂਪ ’ਚ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਪਿੰਡ ਦੀ ਗਲੀ ਤੇ ਪਿੰਡ ਦੀ ਫਿਰਨੀ ਤੋਂ ਹੁੰਦੇ ਹੋਏ ਪਿੰਡ ਦੇ ਗੌਰਮੈਂਟ ਸਕੂਲ ਤੱਕ ਲਿਜਾਇਆ ਗਿਆ। ਸੁਖਮਿੰਦਰ ਕੌਰ ਇੰਸਾਂ ਦੀ ਮਿ੍ਰਤਕ ਦੇਹ ਨੂੂੰ ਬਲਾਕ ਸੰਮਤੀ ਦੇ ਸਾਬਕਾ ਮੈਂਬਰ ਕੇਵਲ ਸਿੰਘ ਤੇ ਬਲਾਕ ਦੇ ਜ਼ਿੰਮੇਵਾਰਾਂ ਵੱਲੋਂ ਸਾਂਝੇ ਤੌਰ ’ਤੇ ਗੱਡੀ ਨੂੰ ਹਰੀ ਝੰਡੀ ਦੇ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ। ਇਸ ਮੌਕੇ ਸਹਿਦੇਵ ਇੰਸਾਂ, ਭਗਵਾਨ ਇੰਸਾਂ, ਅਮਰਿੰਦਰ ਬੱਬੀ ਇੰਸਾਂ, ਗਗਨਦੀਪ ਇੰਸਾਂ, ਭੈਣ ਨਿਰਮਲਾ ਇੰਸਾਂ,

ਭੈਣ ਕਮਲੇਸ਼ ਇੰਸਾਂ (ਸਾਰੇ 85 ਮੈਂਬਰ), ਛਹਿਬਰ ਇੰਸਾਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਵਿੰਗ ਜਿੰਮੇਵਾਰ, ਸਵਰਨ ਸਿੰਘ ਇੰਸਾਂ, ਪਿੰਡ ਪੇ੍ਰਮੀ ਸੇਵਕ ਹਰਜੱਸ ਸਿੰਘ ਇੰਸਾਂ ਤੋਂ ਇਲਾਵਾ ਸੱਚਖੰਡ ਵਾਸੀ ਮਾਤਾ ਸੁਖਮਿੰਦਰ ਕੌਰ ਇੰਸਾਂ ਦੇ ਪਰਿਵਾਰਕ ਮੈਂਬਰ ਗੁਰਮੇਲ ਸਿੰਘ ਇੰਸਾਂ (ਪਤੀ), ਪਰਮਿੰਦਰ ਸਿੰਘ ਇੰਸਾਂ (ਪੁੱਤਰ), ਅਮਨਦੀਪ ਕੌਰ ਇੰਸਾਂ (ਬੇਟੀ), ਗੁਰਪ੍ਰੀਤ ਸਿੰਘ (ਜਵਾਈ) ਤੇ ਸਤਵੀਰ ਸਿੰਘ ਤੂੰਗਾ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰ, ਸੁਜਾਨ ਭੈਣਾਂ ਸਾਕ ਸਬੰਧੀ, ਰਿਸ਼ਤੇਦਾਰ ਤੇ ਸੰਗਰੂਰ, ਸੁਨਾਮ, ਧਰਮਗੜ੍ਹ ਆਦਿ ਬਲਾਕਾਂ ਤੋਂ ਸਮੂਹ ਸਾਧ-ਸੰਗਤ ਪਹੁੰਚੀ ਹੋਈ ਸੀ।

ਸਰੀਰਦਾਨ ਕਰਨਾ ਬਹੁਤ ਹੀ ਮਹਾਨ ਕਾਰਜ : ਕੇਵਲ ਸਿੰਘ

ਸਰੀਰਦਾਨੀ ਵਾਲੀ ਗੱਡੀ ਨੂੰ ਝੰਡੀ ਦੇਣ ਤੋਂ ਪਹਿਲਾਂ ਸੰਬੋਧਨ ਕਰਦਿਆਂ ਬਲਾਕ ਸੰਮਤੀ ਦੇ ਸਾਬਕਾ ਮੈਂਬਰ ਕੇਵਲ ਸਿੰਘ ਨੇ ਕਿਹਾ ਕਿ ਸਰੀਰਦਾਨ ਕਰਨਾ ਬਹੁਤ ਹੀ ਮਹਾਨ ਕਾਰਜ ਹੈ। ਜਿਸ ਤਰ੍ਹਾਂ ਖੂਨ ਦਾਨ ਦੀ ਲੋੜ ਹੁੰਦੀ ਹੈ ਇਸੇ ਤਰ੍ਹਾਂ ਵੀ ਸਰੀਰਦਾਨ ਦੀ ਬਹੁਤ ਲੋੜ ਹੈ। ਸਰੀਰਦਾਨ ਕਰਨ ਨਾਲ ਡਾਕਟਰਾਂ ਨੂੰ ਆਉਣ ਵਾਲੀਆਂ ਬਿਮਾਰੀਆਂ ਦਾ ਪਤਾ ਲੱਗ ਜਾਂਦਾ ਹੈ ਤੇ ਆਉਣ ਵਾਲੀਆਂ ਬਿਮਾਰੀਆਂ ਦਾ ਹੱਲ ਕੱਢਣ ਲਈ ਡਾਕਟਰਾਂ ਨੂੰ ਆਸਾਨੀ ਹੋ ਜਾਂਦੀ ਹੈ। ਉਨ੍ਹਾਂ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਸ਼ਰਧਾਲੂਆਂ ਨੂੰ ਇਸ ਤਰ੍ਹਾਂ ਦੇ ਮਾਨਵਤਾ ਭਲਾਈ ਦੇ ਕਾਰਜਾਂ ਲਈ ਪਾਵਨ ਸਿੱਖਿਆ ਦਿੰਦੇ ਹਨ, ਜਿਸ ’ਤੇ ਉਹਨਾਂ ਦੇ ਸ਼ਰਧਾਲੂ ਦਿ੍ਰੜਤਾ ਨਾਲ ਚੱਲਦੇ ਹੋਏ ਮਾਨਵਤਾ ਭਲਾਈ ਦੇ ਕਾਰਜਾਂ ’ਚ ਲੱਗੇ ਹੋਏ ਹਨ ਇਹ ਕਾਬਲੇ ਤਾਰੀਫ ਹੈ।

Also Read : Welfare Work: ਡੇਰਾ ਸ਼ਰਧਾਲੂ ਰਾਹਗੀਰਾਂ ਤੇ ਪੰਛੀਆਂ ਨੂੰ ਗਰਮੀ ਤੋਂ ਦਿਵਾਉਣਗੇ ਰਾਹਤ

LEAVE A REPLY

Please enter your comment!
Please enter your name here