18 ਘੰਟਿਆਂ ’ਚ ਹੀ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਲੁਟਰੇ ਕੀਤੇ ਕਾਬੂ

Robbery Incident
ਮਲੋਟ: ਲੁੱਟ-ਖੋਹ ਕਰਨ ਵਾਲੇ ਲੁਟੇਰਿਆਂ ਸਬੰਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਪਵਨਜੀਤ।

43 ਹਜ਼ਾਰ ਰੁਪਏ ਦੀ ਕੀਤੀ ਸੀ ਲੁੱਟ (Robbery Incident)

(ਮਨੋਜ) ਮਲੋਟ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਸ਼੍ਰੀ ਭਾਗੀਰਥ ਸਿੰਘ ਮੀਨਾ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਸਦਰ ਮਲੋਟ ਅਤੇ ਸੀ.ਆਈ.ਏ-2 ਮਲੋਟ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਕੋਲੋਂ 43512 ਰੁਪਏ ਦੀ ਖੋਹ ਕਰਨ ਵਾਲੇ 2 ਵਿਅਕਤੀਆ ਨੂੰ 18 ਘੰਟਿਆਂ ’ਚ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। Robbery Incident

ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਮਲੋਟ ਪਵਨਜੀਤ ਨੇ ਦੱਸਿਆ ਕਿ 22 ਮਈ 2024 ਨੂੰ ਸਵੇਰੇ ਕਰੀਬ 8:30 ਵਜੇ ਤਰਸੇਮ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਾਇਨਾਂਸ ਕੰਪਨੀ ਦੇ ਲੋਨ ਦੀਆ ਕਿਸ਼ਤਾਂ ਦੇ 43512 ਰੁਪਏ ਵੱਖ-ਵੱਖ ਸੈਂਟਰਾਂ ਤੋਂ ਇਕੱਠੇ ਕਰਕੇ ਆਪਣੀ ਕਿੱਟ ਵਿੱਚ ਪਾ ਕੇ ਦੁਪਹਿਰ 2:20 ਤੇ ਜਦੋਂ ਮਲੋਟ-ਅਬੋਹਰ ਰੋਡ ਤੋਂ ਕਰੀਬ 1 ਕਿਲੋਮੀਟਰ ਪਿੱਛੇ ਸੀ ਤਾਂ ਡੱਬਵਾਲੀ ਢਾਬ ਵਾਲੀ ਸਾਈਡ ਪਿੱਛੇ ਤੋਂ ਅਜੈ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪਲਟੀਨਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ ਇਹਨਾਂ ਨੇ ਆਪਣਾ ਮੋਟਰਸਾਈਕਲ ਸਾਈਡ ਤੋਂ ਆ ਕੇ ਮੁੱਦਈ ਦੇ ਮੋਟਰਸਾਈਕਲ ਨਾਲ ਮਾਰਿਆ ਤੇ ਉਸ ਤੋਂ ਪੈਸਿਆਂ ਵਾਲੀ ਕਿੱਟ ਖੋਹ ਕੇ ਭੱਜ ਗਏ।

ਇਹ ਵੀ ਪੜ੍ਹੋ: 175 ਥਾਂਵਾਂ ’ਤੇ ਮੱਛਰਾਂ ਦਾ ਲ਼ਾਰਵਾ ਪਾਏ ਜਾਣ ‘ਤੇ ਕਰਵਾਇਆ ਨਸ਼ਟ

ਜਿਸ ’ਤੇ ਪੁਲਿਸ ਥਾਣਾ ਸਦਰ ਮਲੋਟ ਨੇ ਮੁਕੱਦਮਾ ਦਰਜ਼ ਕਰਕੇ 18 ਘੰਟਿਆਂ ਵਿੱਚ ਅਜੈ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਡੱਬਵਾਲੀ ਢਾਬ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਵਿੰਦਰ ਸਿੰਘ ਵਾਸੀ ਮਾਛੀ ਕੇ ਜ਼ਿਲ੍ਹਾ ਤਰਨਤਾਰਨ ਹਾਲ ਅਬਾਦ ਡੱਬਵਾਲੀ ਢਾਬ ਨੂੰ ਗ੍ਰਿਫਤਾਰ ਕਰਕੇ ਤਰਸੇਮ ਸਿੰਘ ਕੋਲੋਂ ਖੋਹ ਕੀਤੇ ਹੋਏ ਰੁਪਇਆਂ ਵਿੱਚੋ ਕੁੱਲ 38 ਹਜ਼ਾਰ ਰੁਪਏ, ਰੁਪਇਆਂ ਵਾਲੀ ਕਿੱਟ ਬੈਗ ਅਤੇ ਕਥਿਤ ਮੁਲਜ਼ਮਾਂ ਵੱਲੋਂ ਵਰਤਿਆ ਗਿਆ ਇੱਕ ਮੋਟਰਸਾਇਕਲ ਵੀ ਬਰਾਮਦ ਕੀਤਾ ਗਿਆ। Robbery Incident

LEAVE A REPLY

Please enter your comment!
Please enter your name here