ਬੰਗਲਾਦੇਸ਼ ‘ਚ ਸ਼ੇਖ ਹਸੀਨਾ ਦੀ ਜਿੱਤ ਦੇ ਭਾਰਤ ਲਈ ਮਾਇਨੇ

SheikhHasina,  Victory, Bangladesh, India

ਰਾਹੁਲ ਲਾਲ

ਬੰਗਲਾਦੇਸ਼ ‘ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਨੇ ਐਤਵਾਰ ਨੂੰ ਹੋਈਆਂ 11ਵੀਆਂ ਸੰਸਦੀ ਚੋਣਾਂ ‘ਚ ਲਗਾਤਾਰ ਤੀਜੀ ਵਾਰ ਸ਼ਾਨਦਾਰ ਜਿੱਤ ਦਰਜ਼ ਕੀਤੀ ਇਨ੍ਹਾਂ ਚੋਣਾਂ ‘ਚ ਵਿਰੋਧੀ ਧਿਰ ਦਾ ਲਗਭਗ ਸਫਾਇਆ ਹੋ ਗਿਆ ਹਸੀਨਾ ਦੀ ਪਾਰਟੀ ਨੇ 300 ‘ਚੋਂ 276 ਸੀਟਾਂ ‘ਤੇ ਜਿੱਤ ਦਰਜ਼ ਕੀਤੀ ਉੱਥੇ ਅਵਾਮੀ ਲੀਗ ਦੀ ਸਹਿਯੋਗੀ ਜਾਤੀ ਪਾਰਟੀ ਨੂੰ 21 ਸੀਟਾਂ ਮਿਲੀਆਂ ਹਨ ਇਸ ਤਰ੍ਹਾਂ ਸੱਤਾਧਾਰੀ ਅਵਾਮੀ ਲੀਗ ਗਠਜੋੜ ਨੂੰ 300 ‘ਚੋਂ 288 ਸੀਟਾਂ ਮਿਲੀਆਂ, ਜਦੋਂਕਿ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੀ ਅਗਵਾਈ ਵਾਲੇ ਗਠਜੋੜ ਯੂਨੀਟੀ ਫਰੰਟ ਦੇ ਖਾਤੇ ‘ਚ ਸਿਰਫ਼ 7 ਸੀਟਾਂ ਆਈਆਂ ਸ਼ੇਖ ਹਸੀਨਾ ਦੀ ਜਿੱਤ ਵੱਡੇ ਫਰਕ ਵਾਲੀ ਰਹੀ, ਖੁਦ ਗੋਪਾਲਗੰਜ ਸੀਟ ‘ਤੇ ਸ਼ੇਖ ਹਸੀਨਾ ਨੂੰ 2,29,539 ਵੋਟਾਂ ਪਈਆਂ, ਜਦੋਂਕਿ ਵਿਰੋਧੀ ਧਿਰ ਬੀਐਨਪੀ ਦੇ ਉਮੀਦਵਾਰ ਨੂੰ ਸਿਰਫ 123 ਵੋਟਾਂ ਮਿਲੀਆਂ ਬੰਗਲਾਦੇਸ਼ ‘ਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 151 ਸੀਟਾਂ ਚਾਹੀਦੀਆਂ ਹਨ।

ਬੰਗਲਾਦੇਸ਼ ਦੀ ਸੰਸਦ ਦੀ ਬਣਤਰ: ਬੰਗਲਾਦੇਸ਼ ਦੀ ਸੰਸਦ ਨੂੰ ਜਾਤੀ ਸੰਸਦ ਕਹਿੰਦੇ ਹਨ ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੀ ਜਾਤੀ ਸੰਸਦ ਦੀ ਮੈਂਬਰ ਗਿਣਤੀ 350 ਹੈ, ਜਿਨ੍ਹਾਂ ‘ਚ 300 ਸੀਟਾਂ ਲਈ ਵੋਟਾਂ ਪੈਂਦੀਆਂ ਹਨ, ਬਾਕੀ 50 ਸੀਟਾਂ ਔਰਤਾਂ ਲਈ ਰਾਖਵੀਆਂ ਹਨ ਇਨ੍ਹਾਂ 50 ਸੀਟਾਂ ਲਈ ਚੁਣੇ 300 ਪ੍ਰਤੀਨਿਧ ਸਿੰਗਲ ਸਮਾਨੁਪਾਤਕ ਅਗਵਾਈ ਦੇ ਆਧਾਰ ‘ਤੇ ਵੋਟ ਪਾਉਂਦੇ ਹਨ ਹੁਣ ਇੱਕ ਚੋਣ ਖੇਤਰ ‘ਚ ਚੋਣਾਂ ਮੁਲਤਵੀ ਹੋਣ ਕਾਰਨ 299 ਸੀਟਾਂ ‘ਤੇ ਵੋਟਿੰਗ ਹੋਈ ਇਸ ਦੌਰਾਨ ਵਿਰੋਧੀ ਧਿਰ ਨੇ ਇੱਕ ਵਾਰ ਫਿਰ ਚੋਣਾਂ ‘ਚ ਜ਼ਬਰਦਸਤ ਘਪਲੇ ਦੇ ਦੋਸ਼ ਲਾਏ ਬੰਗਲਾਦੇਸ਼ ਚੋਣ ਕਮਿਸ਼ਨ ਨੇ ਕਿਹਾ ਕਿ ਉਹ ਇਸਦੀ ਜਾਂਚ ਕਰੇਗਾ ਬੰਗਲਾਦੇਸ਼ ਦੀ ਸਿਆਸਤ ਇੱਕ ਲੰਮੇ ਅਰਸੇ ਤੋਂ ਸ਼ੇਖ ਹਸੀਨਾ ਤੇ ਖਾਲਿਦਾ ਜੀਆ ਦੇ ਦੁਆਲੇ ਘੁੰਮ ਰਹੀ ਹੈ ਉਸਨੇ 2014 ਵਿਚ ਹੋਈਆਂ ਆਮ ਚੋਣਾਂ ਦਾ ਬਾਈਕਾਟ ਕੀਤਾ ਸੀ ਬੀਐਨਪੀ ਪ੍ਰਧਾਨ ਬੇਗਮ ਖਾਲਿਦਾ ਜੀਆ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੇਲ੍ਹ ਵਿਚ ਸਜ਼ਾ ਕੱਟ ਰਹੀ ਹਨ ਉਨ੍ਹਾਂ ਦੇ ਬੇਟੇ ਤਾਰਿਕ ਰਹਿਮਾਨ ਨੂੰ ਸ਼ੇਖ ਹਸੀਨਾ ਨੂੰ ਜਾਨ ਤੋਂ ਮਾਰਨ ਦੀ ਸਾਜ਼ਿਸ਼ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਉਹ ਲੰਦਨ ਵਿਚ ਦੇਸ਼ ਨਿਕਾਲੇ ਵਿਚ ਰਹਿ ਰਹੇ ਹਨ।

ਸ਼ੇਖ ਹਸੀਨਾ ਅਤੇ ਬੰਗਲਾਦੇਸ਼ ਦਾ ਆਰਥਿਕ ਵਿਕਾਸ: ਬੰਗਲਾਦੇਸ਼ ਦੀਆਂ ਚੋਣਾਂ ਵਿਚ ਸ਼ੇਖ ਹਸੀਨਾ ਦੀ ਰਿਕਾਰਡ ਜਿੱਤ ਤੋਂ ਬਾਅਦ ਵਿਰੋਧੀ ਪਾਰਟੀਆਂ ਬੇਸ਼ੱਕ ਹੀ ਘਪਲੇ ਦੇ ਦੋਸ਼ ਲਾ ਰਹੀਆਂ ਹਨ, ਪਰ ਪਿਛਲੇ ਕੁਝ ਸਾਲਾਂ ‘ਚ ਅਵਾਮੀ ਲੀਗ ਦੀ ਅਗਵਾਈ ‘ਚ ਬੰਗਲਾਦੇਸ਼ ਨੇ ਆਰਥਿਕ ਤੌਰ ‘ਤੇ ਆਪਣੀ ਸਥਿਤੀ ਵਿਚ ਜ਼ਿਕਰਯੋਗ ਸੁਧਾਰ ਕੀਤਾ ਹੈ ਸਾਲ 2008 ਵਿਚ ਹਸੀਨਾ ਦੇ ਸੱਤਾ ‘ਚ ਆਉਣ ਤੋਂ ਬਾਦ ਬੰਗਲਾਦੇਸ਼ ‘ਚ ਪ੍ਰਤੀ ਵਿਅਕਤੀ ਆਮਦਨ ਤਿੰਨ ਗੁਣਾ ਵਧੀ ਹੈ ਕੱਪੜਾ ਉਦਯੋਗ ਅਰਥਵਿਵਸਥਾ ਦੇ ਮੁੱਖ ਥੰਮ੍ਹ ਵਜੋਂ ਉੱਭਰਿਆ ਹੈ ਅਮਰੀਕਾ ਅਤੇ ਯੂਰਪ ਵਿਚ ਮੰਗ ‘ਚ ਭਾਰੀ ਕਮੀ ਦੇ ਬਾਵਜ਼ੂਦ ਵਿੱਤੀ ਸਾਲ 2017-18 ਦੇ ਕੱਪੜਾ ਬਰਾਮਦ ਦੇ ਮਾਲੀਏ ‘ਚ ਬੰਗਲਾਦੇਸ਼ ਨੇ ਜ਼ਿਕਰਯੋਗ 9 ਪ੍ਰਤੀਸ਼ਤ ਦਾ ਵਾਧਾ ਦਰਜ਼ ਕੀਤਾ।

ਸ਼ੇਖ ਹਸੀਨਾ ਦੀ ਜਿੱਤ ਅਤੇ ਭਾਰਤ: ਭਾਰਤ ਦੀ ਇਨ੍ਹਾਂ ਚੋਣਾਂ ‘ਤੇ ਤਿੱਖੀ ਨਜ਼ਰ ਸੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਮ ਚੋਣਾਂ 2018 ‘ਚ ਭਾਰਤ ਵਿਰੋਧੀ ਰੁਖ਼ ਨਹੀਂ ਦੇਖਿਆ ਗਿਆ ਭਾਰਤ ਦੇ ਲਿਹਾਜ਼ ਨਾਲ ਇਹ ਬੇਹੱਦ ਸਕਾਰਾਤਮਕ ਬਦਲਾਅ ਸੀ ਨਹੀਂ ਤਾਂ ਬੰਗਲਾਦੇਸ਼ ਵਿਚ ਕਈ ਵਾਰ ਇਸਲਾਮਿਕ ਕੱਟੜਤਾ ਦੇ ਪੱਖਪਾਤੀ ਭਾਰਤ ਵਿਰੋਧੀ ਲਹਿਰ ਨੂੰ ਹਵਾ ਦਿੰਦੇ ਹਨ ਇਸ ਤਰ੍ਹਾਂ ਇਨ੍ਹਾਂ ਚੋਣਾਂ ਨੂੰ ਭਾਰਤ-ਬੰਗਲਾਦੇਸ਼ ਵਿਚ ਰਿਸ਼ਤਿਆਂ ਲਈ ਸੁਖਦ ਸੰਕੇਤ ਕਿਹਾ ਜਾ ਸਕਦਾ ਹੈ ਭਾਰਤ-ਬੰਗਲਾਦੇਸ਼ ਲਗਭਗ 4100 ਕਿਲੋਮੀਟਰ ਦਾ ਬਾਰਡਰ ਸਾਂਝਾ ਕਰਦੇ ਹਨ ਭਾਰਤੀ ਐਕਟ ਈਸਟ ਪਾਲਿਸੀ ਵਿਚ ਬੰਗਲਾਦੇਸ਼ ਮੁੱਖ ਦੇਸ਼ ਹੈ ਪਿਛਲੇ ਕੁਝ ਸਾਲਾਂ ‘ਚ ਬੰਗਲਾਦੇਸ਼ ਵਿਚ ਭਾਰਤ ਦਾ ਨਿਵੇਸ਼ ਵੀ ਵਧਿਆ ਹੈ ਤੀਸਤਾ ਨਹੀਂ ਨੂੰ ਲੈ ਕੇ ਵੀ ਦੋਵਾਂ ਦੇਸ਼ਾਂ ‘ਚ ਗੱਲ ਅੱਗੇ ਵਧ ਰਹੀ ਹੈ ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਬੰਗਲਾਦੇਸ਼ ਵਿਚ ਸ਼ੇਖ ਹਸੀਨਾ ਦੀ ਜਿੱਤ ਨਾਲ ਭਾਰਤ ‘ਤੇ ਕੀ ਅਸਰ ਪਏਗਾ? ਸ਼ੇਖ ਹਸੀਨਾ ਦੀ ਅਵਾਮੀ ਲੀਗ ਪਾਰਟੀ ਨੂੰ ਭਾਰਤ ਸਮੱਰਥਕ ਵਜੋਂ ਦੇਖਿਆ ਜਾਂਦਾ ਹੈ, ਜਦੋਂਕਿ ਵਿਰੋਧੀ ਖਾਲਿਦਾ ਜੀਆ ਦੀ ਪਾਰਟੀ ਨੂੰ ਇਸਲਾਮਿਕ ਕੱਟੜਪੰਥੀਆਂ ਨੂੰ ਉਤਸ਼ਾਹ ਦੇਣ ਵਾਲੀ ਮੰਨਿਆ ਜਾਂਦਾ ਹੈ ਸ਼ੇਖ ਹਸੀਨਾ ਦੀ ਇਸ ਜ਼ੋਰਦਾਰ ਜਿੱਤ ਨਾਲ ਭਾਰਤ ਦੀ ‘ਨੇਬਰਹੁੱਡ ਫਰਸਟ ਪਾਲਿਸੀ’ ਨੂੰ ਵੀ ਮਜ਼ਬੂਤੀ ਮਿਲੇਗੀ ਹਸੀਨਾ ਦੀ ਜਿੱਤ ਤੋਂ ਤੁਰੰਤ ਬਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਤੇ ਕਿਹਾ ਕਿ ਭਾਰਤ-ਬੰਗਲਾਦੇਸ਼ ਦੀ ਸਾਂਝੇਦਾਰੀ ਨਾਲ ਹਸੀਨਾ ਦੀ ਦੂਰਦ੍ਰਿਸ਼ਟੀ ਵਾਲੀ ਲੀਡਰਸ਼ਿੱਪ ਹੋਰ ਮਜ਼ਬੂਤ ਹੋਵੇਗੀ ਅੱਤਵਾਦ ਨਾਲ ਲੜਾਈ, ਸੰਪਰਕ ਮਾਰਗ ਬਣਾਉਣ ਦੀ ਪਹਿਲ ਤੇ ਖੇਤਰੀ ਸਹਿਯੋਗ ਦੇ ਮਾਮਲੇ ਵਿਚ ਬੰਗਲਾਦੇਸ਼ ਨੇ ਲਗਾਤਾਰ ਭਾਰਤ ਦਾ ਸਾਥ ਦਿੱਤਾ ਹੈ ਦੱਖਣੀ ਏਸ਼ੀਆ ਵਿਚ ਚੀਨ ਦੇ ਵਧਦੇ ਦਖ਼ਲ ‘ਚ ਬੰਗਾਲ ਦੀ ਖਾੜੀ ਅਤੇ ਉੱਤਰ ਪੂਰਬ ਵਿਚ ਭਾਰਤ ਦੀਆਂ ਯੋਜਨਾਵਾਂ ਵਿਚ ਹਸੀਨਾ ਇੱਕ ਵੱਡੀ ਭੂਮਿਕਾ ਨਿਭਾ ਸਕਦੀ ਹਨ।

ਬੰਗਲਾਦੇਸ਼ ਦਾ ਭਾਰਤ ਲਈ ਆਰਥਿਕ ਮਹੱਤਵ: ਪਿਛਲੇ 10 ਸਾਲਾਂ ਦੌਰਾਨ ਭਾਰਤ ਤੇ ਬੰਗਲਾਦੇਸ਼ ਦੇ ਦੁਵੱਲੇ ਸਬੰਧ ਮਜ਼ਬੂਤ ਹੋਏ ਹਨ ਸਾਲ 2015 ਵਿਚ ਜ਼ਮੀਨ ਸਮਝੌਤੇ ‘ਤੇ ਹਸਤਾਖ਼ਰ ਮੂਲ ਰੂਪ ਨਾਲ ਭਾਰਤ ਦੀ ਇਤਿਹਾਸਕ ਸਫ਼ਲਤਾ ਸੀ ਇਸ ਸਮਝੌਤੇ ਨਾਲ ਦੁਵੱਲੇ ਰਿਸ਼ਤਿਆਂ ‘ਚ ਨਵਾਂ ਮੋੜ ਆਇਆ ਹੈ ਜ਼ਮੀਨ ਤਬਦੀਲੀ ਦੇ ਅੜਿੱਕਿਆਂ ਨੂੰ ਖ਼ਤਮ ਕਰਕੇ ਬੰਗਲਾਦੇਸ਼ ਤੇ ਭਾਰਤ ਹੁਣ ਆਰਥਿਕ ਸਬੰਧਾਂ ਨੂੰ ਵੀ ਬਹੁਮੰਤਵੀ ਵਿਸਥਾਰ ਦੇ ਰਹੇ ਹਨ ਬੰਗਲਾਦੇਸ਼ ਭਾਰਤ ਦੀ ਬਰਾਮਦ ਲਈ ਸਭ ਤੋਂ ਮਹੱਤਵਪੂਰਨ ਬਜ਼ਾਰਾਂ ‘ਚੋਂ ਇੱਕ ਹੈ 1982 ਵਿਚ ਬੰਗਲਾਦੇਸ਼ ਵਿਚ ਉਦਾਰੀਕਰਨ ਦੇ ਦੌਰ ਤੋਂ ਬਾਦ ਦੋਵਾਂ ਦੇਸ਼ਾਂ ਦੇ ਸਬੰਧਾਂ ‘ਚ ਤੇਜ਼ੀ ਨਾਲ ਬਦਲਾਅ ਆਇਆ ਹੈ ਇਹੀ ਕਾਰਨ ਹੈ ਕਿ ਕਈ ਵਾਰ ਉਲਟ ਸਿਆਸੀ ਹਾਲਾਤਾਂ ਵਿਚ ਵੀ ਆਰਥਿਕ ਸਬੰਧਾਂ ਵਿਚ ਵਾਧਾ ਜਾਰੀ ਰਿਹਾ ਹੈ।

ਬੰਗਲਾਦੇਸ਼ ਨੂੰ ਭਾਰਤੀ ਸਹਿਯੋਗ: ਸ਼ੇਖ ਹਸੀਨਾ ਦੇ ਅਗਲੇ ਕਾਰਜਕਾਲ ਦੌਰਾਨ ਭਾਰਤ ਵੱਲੋਂ ਨਾ ਸਿਰਫ਼ ਬੰਗਲਾਦੇਸ਼ ਨੂੰ ਦਿੱਤੇ ਜਾਣ ਵਾਲੇ ਆਰਥਿਕ ਸਹਿਯੋਗ ਵਿਚ ਵਾਧਾ ਹੋਵੇਗਾ, ਸਗੋਂ ਜਾਪਾਨ ਨਾਲ ਮਿਲ ਕੇ ਭਾਰਤ ਹਿੰਦ ਮਹਾਂਸਾਗਰ ਵਿਚ ਜੋ ਬੁਨਿਆਦੀ ਪ੍ਰਾਜੈਕਟ ਲਾਉਣ ਦੀ ਯੋਜਨਾ ਬਣਾ ਰਿਹਾ ਹੈ, ਉਸ ਵਿਚ ਬੰਗਲਾਦੇਸ਼ ਵੀ ਭਾਈਵਾਲ ਹੋਵੇਗਾ ਭਾਰਤ, ਜਪਾਨ ਤੇ ਬੰਗਲਾਦੇਸ਼ ਵਿਚ ਦੱਖਣੀ ਬੰਗਲਾਦੇਸ਼ ਵਿਚ ਪਾਇਰਾ (ਬੰਦਰਗਾਹ) ਪੋਰਟ ਬਣਾਉਣ ਦੀ ਗੱਲ ਕਾਫ਼ੀ ਅੱਗੇ ਵਧ ਚੁੱਕੀ ਹੈ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਚੀਨ ਵੀ ਲਗਾਤਾਰ ਇੱਕ ਪੋਰਟ ਦੇ ਨਿਰਮਾਣ ਦਾ ਠੇਕਾ ਹਾਸਲ ਕਰਨ ਲਈ ਯਤਨਸ਼ੀਲ ਹੈ ਉਂਜ ਪਾਇਰਾ ਪੋਰਟ ਦੀ ਇੱਕ ਮੁੱਖ ਖਾਸੀਅਤ ਇਹ ਹੈ ਕਿ ਭਾਰਤੀ ਸਮੁੰਦਰੀ ਕੰਢੇ ਤੋਂ ਇਸਦੀ ਦੂਰੀ ਕਾਫ਼ੀ ਘੱਟ ਹੈ ਤੇ ਪੂਰਬ ਉੱਤਰ ਖੇਤਰ ਨੂੰ ਬਾਕੀ ਭਾਰਤ ਨਾਲ ਜੋੜਨ ਵਿਚ ਇਹ ਕਾਫ਼ੀ ਮਹੱਤਵਪੂਰਨ ਰਹੇਗਾ ਪਾਇਰਾ ਪੋਰਟ ਦਾ ਨਿਰਮਾਣ ਭਾਰਤ ਅਤੇ ਜਪਾਨ ਵੱਲੋਂ ਐਲਾਨੇ ਏਸ਼ੀਆ ਅਫ਼ਰੀਕਾ ਗਰੋਥ ਕਾਰੀਡੋਰ (ਏਏਜੀਸੀ) ਦੇ ਤਹਿਤ ਕੀਤਾ ਜਾਵੇਗਾ, ਜਿਸਦਾ ਐਲਾਨ ਦੋ ਸਾਲ ਪਹਿਲਾਂ ਦੋਵਾਂ ਦੇਸ਼ਾਂ ਨੇ ਕੀਤਾ ਸੀ ਏਏਜੀਸੀ ਨੂੰ ਚੀਨ ਦੇ ਮਹੱਤਵਪੂਰਨ ਬੈਲਟ ਰੋਡ ਇਨਸ਼ੀਏਟਿਵ (ਬੀਆਰਆਈ) ਪ੍ਰਾਜੈਕਟ ਦਾ ਜਵਾਬ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਬੰਗਲਾਦੇਸ਼ ਵਿਚ ਪਿਛਲੇ ਕੁਝ ਸਾਲਾਂ ਤੋਂ ਕਈ ਉਦਯੋਗਿਕ ਪ੍ਰਾਜੈਕਟਾਂ ‘ਚ ਮੱਦਦ ਤੋਂ ਬਾਦ ਹੁਣ ਭਾਰਤ ਬੰਗਲਾਦੇਸ਼ ਵਿਚ ਪੋਰਟ ਵਿਕਾਸ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹੈ ਇਸ ਨਾਲ ਭਾਰਤ ਦੀ ਸਿੱਲੀਗੁੜੀ ਰੂਟ ‘ਤੇ ਨਿਰਭਰਤਾ ਘਟੇਗੀ ਭਾਰਤ ਪੂਰਬ ਉੱਤਰ ਰਾਜਾਂ ਵਿਚ ਸਾਮਾਨ ਤੇ ਹੋਰ ਚੀਜ਼ਾਂ ਲਈ ਸਿੱਲੀਗੁੜੀ ਰੂਟ ‘ਤੇ ਨਿਰਭਰਤਾ ਘਟਾਉਣਾ ਚਾਹੁੰਦਾ ਹੈ ਚੀਨ ਨਾਲ ਡੋਕਲਾਮ ਵਿਵਾਦ ਦਾ ਮੁੱਖ ਕਾਰਨ ਸਿੱਲੀਗੁੜੀ ਰੂਟ ਹੀ ਰਿਹਾ ਹੈ ਇਸ ਤੋਂ ਇਲਾਵਾ ਭਾਰਤ ਬੰਗਲਾਦੇਸ਼ ਤੱਕ ਡੀਜ਼ਲ ਸਪਲਾਈ ਲਈ ਪਾਈਪ ਲਾਈਨ ਵਿਛਾਉਣ ਦਾ ਕੰਮ ਕਰ ਰਿਹਾ ਹੈ, ਜੋ 2020 ਤੱਕ ਪੂਰਾ ਹੋ ਜਾਵੇਗਾ ਭਾਰਤ, ਬੰਗਲਾਦੇਸ਼ ਨੂੰ ਪਰਮਾਣੂ ਤਕਨੀਕ ਵਿਚ ਵੀ ਸਹਿਯੋਗ ਕਰ ਰਿਹਾ ਹੈ ਸਪੱਸ਼ਟ ਹੈ ਕਿ ਹਸੀਨਾ ਦੀ ਵਾਪਸੀ ਨਾਲ ਭਾਰਤ-ਬੰਗਲਾਦੇਸ਼ ਸਬੰਧ ਦੇ ਤਿੰਨ ਮੂਲ ਤੱਤ ਸਾਂਝੀ ਅੱਤਵਾਦੀ ਪਹਿਲ, ਵਪਾਰ, ਵਣਜ ਅਤੇ ਆਤਮ ਵਿਸ਼ਵਾਸ ਨਿਰਮਾਣ ਯਤਨ ਦੀ ਨੀਂਹ ਹੋਰ ਵੀ ਮਜ਼ਬੂਤ ਹੋਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।