ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ 

Bhagat Singh

(ਸੱਚ ਕਹੂੰ ਨਿਊਜ) ਪਟਿਆਲਾ। ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਸਬ ਕਮੇਟੀ ਮਹਿੰਦਰਾ ਕਾਲਜ ਪਟਿਆਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜੀ (Bhagat Singh) ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸਾਇਕਲ ਮਾਰਚ ਕਰਕੇ ਮਹਿੰਦਰ ਕਾਲਜ ਤੋਂ ਮੋਦੀ ਕਾਲਜ ਤੱਕ ਮਾਰਚ ਕੀਤਾ ਗਿਆ।

ਇਹ ਵੀ ਪੜ੍ਹੋ: IPL 2024 : ਇਸ ਮਹਾਨ ਖਿਡਾਰੀ ਦਾ ਵੱਡਾ ਦਾਅਵਾ, MS ਧੋਨੀ ਨਹੀਂ ਖੇਡਣਗੇ IPL 2024 ਦੇ ਸਾਰੇ ਮੈਚ!

Bhagat Singh

ਇਸ ਵਿੱਚ ਮਹਿੰਦਰਾ ਕਾਲਜ ਦੇ ਪਿ੍ਰੰਸੀਪਲ ਡਾ. ਅਮਰਜੀਤ ਸਿੰਘ , ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀ ਅਤੇ ਦਰਜਾ ਚਾਰ ਸਟਾਫ ਸ਼ਾਮਿਲ ਸਨ। ਇਸ ਮੌਕੇ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜੀ ਦੀ ਜੀਵਨੀ ਬਾਰੇ ਸੰਬੋਧਨ ਕੀਤਾ ਗਿਆ ਅਤੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਉਨ੍ਹਾਂ ਦੇ ਨਕਸ਼ੇ ਕਦਮ ’ਤੇ ਚੱਲ ਕੇ ਦੇਸ਼ ਨੂੰ ਅੱਗੇ ਵਧਾਇਆ ਜਾਵੇ। ਇਸ ਮੌਕੇ ਰਾਮ ਲਾਲ ਰਾਮਾ, ਬਲਜਿੰਦਰ ਸਿੰਘ ਪੰਜੇਟਾ, ਸੁਰੇਸ਼ ਕੁਮਾਰ ਮੰਗਾ, ਸੋਨੂੰ ਸਿਰਸਵਾਲ, ਮਹਿੰਦਰ ਸਿੰਘ, ਪਰਮਿਲਾ, ਸੂਰਜ, ਰਾਜੇਸ਼ ਕੁਮਾਰ ਰਾਧੇ, ਹਰਪ੍ਰੀਤ ਸਿੰਘ, ਰਾਜ ਕੁਮਾਰੀ, ਵਿਜੇ ਕੁਮਾਰ, ਬਿਮਲਾ ਦੇਵੀ, ਨਿਸ਼ਾਨ ਸਿੰਘ, ਮੁਕੇਸ਼ ਕੁਮਾਰ ਆਦਿ ਹਾਜਰ ਸਨ। Bhagat Singh