IPL 2024 : ਇਸ ਮਹਾਨ ਖਿਡਾਰੀ ਦਾ ਵੱਡਾ ਦਾਅਵਾ, MS ਧੋਨੀ ਨਹੀਂ ਖੇਡਣਗੇ IPL 2024 ਦੇ ਸਾਰੇ ਮੈਚ!

IPL 2024

ਚੇਨਈ (ਏਜੰਸੀ)। ਰਚਿਨ ਰਵਿੰਦਰਾ ਦੀਆਂ 37 ਦੌੜਾਂ, ਸ਼ਿਵਮ ਦੂਬੇ ਦੀਆਂ 38 ਦੌੜਾਂ ਤੇ ਰਵਿੰਦਰ ਜਡੇਜਾ ਦੀਆਂ 25 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਚੇਨਈ ਸੁਪਰ ਕਿੰਗਜ (ਸੀਐਸਕੇ) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਸ਼ੁਰੂਆਤੀ ਮੈਚ ’ਚ ਅੱਠ ਗੇਂਦਾਂ ਬਾਕੀ ਰਹਿੰਦੇ ਰਾਇਲ ਚੈਲੰਜਰਜ ਬੈਂਗਲੁਰੂ (ਆਰਸੀਬੀ) ਨੂੰ ਹਰਾ ਦਿੱਤਾ। ਸ਼ੁੱਕਰਵਾਰ ਨੂੰ ਇਹ ਮੈਚ ਚੇਨਈ ’ਚ ਹੋਇਆ ਸੀ। ਜਿਸ ਵਿੱਚ ਚੇਨਈ ਨੇ ਬੰਗਲੁਰੂ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਦੌਰਾਨ ਵੈਸਟਇੰਡੀਜ ਦੇ ਸਾਬਕਾ ਸਲਾਮੀ ਬੱਲੇਬਾਜ ਕ੍ਰਿਸ ਗੇਲ ਨੇ ਕਿਹਾ ਕਿ ਮਹਾਨ ਐਮਐਸ ਧੋਨੀ ਆਈਪੀਐਲ 2024 ਦੇ ਸਾਰੇ ਮੈਚਾਂ ’ਚ ਨਹੀਂ ਖੇਡਣਗੇ। ਯੂਨੀਵਰਸ ਬੌਸ ਨੇ ਕਿਹਾ ਕਿ ਧੋਨੀ ਟੂਰਨਾਮੈਂਟ ਦੇ ਮੱਧ ’ਚ ਬ੍ਰੇਕ ਲੈਣਗੇ ਤੇ ਇਸੇ ਲਈ ਉਨ੍ਹਾਂ ਨੇ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ ਦੀ ਕਪਤਾਨੀ ਰੁਤੁਰਾਜ ਗਾਇਕਵਾੜ ਨੂੰ ਸੌਂਪ ਦਿੱਤੀ ਹੈ। (IPL 2024)

ਸਟੇਟ ਬੈਂਕ ਵੱਲੋਂ ਆਈ ਵੱਡੀ ਖ਼ਬਰ! ਅੱਜ ਨੈੱਟ ਬੈਂਕਿੰਗ, ਮੋਬਾਇਲ ਐਪ, Yono ਹੋਣਗੀਆਂ ਬੰਦ!

ਧੋਨੀ ਆਈਐੱਲ ਦੇ ਸਾਰੇ ਮੈਚ ਨਾ ਖੇਡਣ | IPL 2024

ਵੈਸਟਇੰਡੀਜ਼ ਦੇ ਓਪਨਰ ਅਤੇ ਸਾਬਕਾ ਬੱਲੇਬਾਜ਼ ਕ੍ਰਿਸ ਗੇਲ ਨੇ ਜੀਓ ਸਿਨੇਮਾ ’ਤੇ ਕਿਹਾ ਕਿ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਐਮਐਸ ਧੋਨੀ ਸ਼ਾਇਦ ਆਈਪੀਐੱਲ ਦੇ ਸਾਰੇ ਮੈਚ ਨਾ ਖੇਡਣ। ਵਿਚਕਾਰ ਥੋੜ੍ਹਾ ਜਿਹਾ ਬ੍ਰੇਕ ਹੋ ਸਕਦਾ ਹੈ। ਇਸ ਲਈ ਇਹ ਫੈਸਲਾ ਹੈ ਪਰ ਐੱਮਐੱਸ ਧੋਨੀ ਵਧੀਆ ਪ੍ਰਦਰਸ਼ਨ ਕਰਨਗੇ। (IPL 2024)

ਸਪੋਰਟਸ ਸੰਬਧੀ ਹੋਰ ਖਬਰਾਂ

ਚੇਨਈ ਸੁਪਰ ਕਿੰਗਜ ਨੇ ਰਾਇਲ ਚੈਲੰਜਰਜ ਬੈਂਗਲੁਰੂ ਨੂੰ ਛੇ ਵਿਕਟਾਂ ਨਾਲ ਹਰਾਇਆ

ਰਚਿਨ ਰਵਿੰਦਰਾ ਦੀਆਂ 37 ਦੌੜਾਂ, ਸ਼ਿਵਮ ਦੂਬੇ ਦੀਆਂ 38 ਦੌੜਾਂ ਤੇ ਰਵਿੰਦਰ ਜਡੇਜਾ ਦੀਆਂ 25 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਚੇਨਈ ਸੁਪਰ ਕਿੰਗਜ (ਸੀਐਸਕੇ) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਸ਼ੁਰੂਆਤੀ ਮੈਚ ’ਚ ਅੱਠ ਗੇਂਦਾਂ ਬਾਕੀ ਰਹਿੰਦਿਆਂ ਰਾਇਲ ਚੈਲੰਜਰਜ ਬੈਂਗਲੁਰੂ (ਆਰਸੀਬੀ) ਨੂੰ ਹਰਾ ਦਿੱਤਾ। ਚੇਨਈ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤਿਆ। 174 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਸੁਪਰ ਕਿੰਗਜ ਨੇ ਪਹਿਲੀ ਵਿਕਟ ਲਈ 38 ਦੌੜਾਂ ਜੋੜੀਆਂ। ਚੌਥੇ ਓਵਰ ’ਚ ਯਸ਼ ਦਿਆਲ ਨੇ ਕਪਤਾਨ ਰੁਤੁਰਾਜ ਗਾਇਕਵਾੜ ਨੂੰ 15 ਦੌੜਾਂ ’ਤੇ ਆਊਟ ਕਰਕੇ ਸੀਐਸਕੇ ਨੂੰ ਪਹਿਲਾ ਝਟਕਾ ਦਿੱਤਾ।

ਸੱਤਵੇਂ ਓਵਰ ’ਚ ਰਚਿਨ ਰਵਿੰਦਰਾ ਰਜ਼ਤ ਪਾਟੀਦਾਰ ਹੱਥੋਂ ਕੈਚ ਆਊਟ ਹੋ ਗਏ। ਰਵਿੰਦਰਾ ਨੇ 15 ਗੇਂਦਾਂ ’ਚ ਤਿੰਨ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 37 ਦੌੜਾਂ ਜੋੜੀਆਂ। ਅਜਿੰਕਿਆ ਰਹਾਣੇ 11ਵੇਂ ਓਵਰ ’ਚ ਆਊਟ ਹੋਣ ਵਾਲੇ ਤੀਜੇ ਬੱਲੇਬਾਜ ਸਨ। ਉਨ੍ਹਾਂ ਨੇ 19 ਗੇਂਦਾਂ ’ਚ ਦੋ ਛੱਕਿਆਂ ਦੀ ਮਦਦ ਨਾਲ 27 ਦੌੜਾਂ ਦੀ ਪਾਰੀ ਖੇਡੀ। ਡੇਰਿਲ ਮਿਸ਼ੇਲ ਨੇ 18 ਗੇਂਦਾਂ ’ਚ ਦੋ ਛੱਕਿਆਂ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸ਼ਿਵਮ ਦੂਬੇ ਤੇ ਰਵਿੰਦਰ ਜਡੇਜਾ ਨੇ ਪਾਰੀ ਨੂੰ ਸੰਭਾਲਿਆ ਤੇ ਪੰਜਾਹ ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਕਰਕੇ ਉਨ੍ਹਾਂ ਦੀ ਟੀਮ ਨੇ 18.4 ਓਵਰਾਂ ’ਚ ਚਾਰ ਵਿਕਟਾਂ ’ਤੇ 176 ਦੌੜਾਂ ਬਣਾ ਕੇ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ। ਸ਼ਿਵਮ ਦੂਬੇ ਨੇ 28 ਗੇਂਦਾਂ ’ਚ ਚਾਰ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 34 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਥੇ ਹੀ ਰਵਿੰਦਰ ਜਡੇਜਾ ਨੇ 17 ਗੇਂਦਾਂ ’ਚ ਇੱਕ ਛੱਕੇ ਦੀ ਮਦਦ ਨਾਲ ਨਾਬਾਦ 25 ਦੌੜਾਂ ਬਣਾਈਆਂ। ਰਾਇਲ ਚੈਲੰਜਰਜ ਬੰਗਲੌਰ ਲਈ ਕੈਮਰੂਨ ਗ੍ਰੀਨ ਨੇ ਦੋ ਵਿਕਟਾਂ ਲਈਆਂ।

ਯਸ਼ ਦਿਆਲ ਤੇ ਕਰਨ ਸ਼ਰਮਾ ਨੇ ਇੱਕ-ਇੱਕ ਬੱਲੇਬਾਜ ਨੂੰ ਪਵੇਲੀਅਨ ਭੇਜਿਆ। ਇਸ ਤੋਂ ਪਹਿਲਾਂ ਨੌਜਵਾਨ ਬੱਲੇਬਾਜ ਅਨੁਜ ਰਾਵਤ ਦੀਆਂ 48 ਦੌੜਾਂ ਤੇ ਦਿਨੇਸ਼ ਕਾਰਤਿਕ ਦੀਆਂ ਅਜੇਤੂ 38 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਦਮ ’ਤੇ ਰਾਇਲ ਚੈਲੰਜਰਜ ਬੈਂਗਲੁਰੂ (ਆਰਸੀਬੀ) ਨੇ ਚੇਨਈ ਸੁਪਰ ਕਿੰਗਜ ਨੂੰ ਜਿੱਤ ਲਈ 174 ਦੌੜਾਂ ਦਾ ਟੀਚਾ ਦਿੱਤਾ ਸੀ। ਦੂਜੇ ਪਾਸੇ ਸੀਐਸਕੇ ਬਨਾਮ ਆਰਸੀਬੀ ਦੇ ਇਸ ਮੈਚ ਦੌਰਾਨ ਇੱਕ ਵੱਡਾ ਰਿਕਾਰਡ ਵੀ ਬਣਿਆ। ਇਸ ਮੈਚ ’ਚ ਦੋਵਾਂ ਟੀਮਾਂ ਨੇ ਮਿਲ ਕੇ 349 ਦੌੜਾਂ ਦਾ ਟੀਚਾ ਲਾਇਆ ਪਰ ਕੋਈ ਵੀ ਬੱਲੇਬਾਜ ਅਰਧ ਸੈਂਕੜਾ ਨਹੀਂ ਬਣਾ ਸਕਿਆ। ਇਹ ਆਈਪੀਐਲ ਦੇ ਇਤਿਹਾਸ ’ਚ ਬਿਨਾਂ ਕਿਸੇ ਅਰਧ ਸੈਂਕੜੇ ਦੇ ਇੱਕ ਮੈਚ ਵਿੱਚ ਬਣਾਇਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। (IPL 2024)

ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2024 ਦੇ ਐੱਮਏ ਚਿਦੰਬਰਮ ਸਟੇਡੀਅਮ ’ਚ ਖੇਡੇ ਗਏ ਪਹਿਲੇ ਮੈਚ ’ਚ ਚੇਨਈ ਨੇ ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ ਖਿਲਾਫ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜੀ ਲਈ ਆਏ ਆਰਸੀਬੀ ਲਈ ਸਲਾਮੀ ਬੱਲੇਬਾਜ ਵਿਰਾਟ ਕੋਹਲੀ ਤੇ ਕਪਤਾਨ ਫਾਫ ਡੂ ਪਲੇਸਿਸ ਨੇ ਚੰਗੀ ਸ਼ੁਰੂਆਤ ਕੀਤੀ ਤੇ ਪਹਿਲੀ ਵਿਕਟ ਲਈ 41 ਦੌੜਾਂ ਜੋੜੀਆਂ। ਮੁਸਤਫਿਜੁਰ ਨੇ ਪੰਜਵੇਂ ਓਵਰ ’ਚ ਦੋ ਵਿਕਟਾਂ ਲੈ ਕੇ ਆਰਸੀਬੀ ਨੂੰ ਬੈਕ ਫੁੱਟ ’ਤੇ ਪਾ ਦਿੱਤਾ। ਡੁਪਲੇਸਿਸ ਅੱਠ ਚੌਕਿਆਂ ਦੀ ਮਦਦ ਨਾਲ 23 ਗੇਂਦਾਂ ’ਚ 35 ਦੌੜਾਂ ਬਣਾ ਕੇ ਆਊਟ ਹੋ ਗਏ। (IPL 2024)

ਜਦੋਂ ਕਿ ਰਜਤ ਪਾਟੀਦਾਰ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਚਾਹਰ ਨੇ ਗਲੇਨ ਮੈਕਸਵੈੱਲ ਨੂੰ ਜੀਰੋ ’ਤੇ ਆਊਟ ਕਰਕੇ ਆਰਸੀਬੀ ਨੂੰ ਤੀਜਾ ਝਟਕਾ ਦਿੱਤਾ। ਵਿਰਾਟ ਕੋਹਲੀ ਨੇ ਕੈਮਰੂਨ ਗ੍ਰੀਨ ਨਾਲ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਵਿਰਾਟ ਨੇ ਟੀ-20 ’ਚ ਆਪਣੀਆਂ 12 ਹਜਾਰ ਦੌੜਾਂ ਵੀ ਪੂਰੀਆਂ ਕੀਤੀਆਂ। ਵਿਰਾਟ ਵੀ ਰਵਿੰਦਰ ਦੇ ਹੱਥੋਂ ਮੁਸਤਫਿਜੁਰ ਦੇ ਹੱਥੋਂ ਕੈਚ ਆਊਟ ਹੋ ਗਏ। ਵਿਰਾਟ ਕੋਹਲੀ ਨੇ 20 ਗੇਂਦਾਂ ’ਚ ਇਕ ਛੱਕੇ ਦੀ ਮਦਦ ਨਾਲ 21 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੁਸਤਫਿਜੁਰ ਨੇ ਕੈਮਰੂਨ ਗ੍ਰੀਨ ਨੂੰ 18 ਦੌੜਾਂ ’ਤੇ ਬੋਲਡ ਕਰਕੇ ਪੈਵੇਲੀਅਨ ਭੇਜ ਦਿੱਤਾ। (IPL 2024)