ਨਾਭਾ ਤੋਂ ਅਕਾਲੀ ਦਲ ਮਹਿਲਾ ਪ੍ਰਧਾਨ ਰੀਨਾ ਬਾਂਸਲ ਭਾਜਪਾ ’ਚ ਹੋਏ ਸ਼ਾਮਲ 

Nabha News
ਨਾਭਾ ਵਿਖੇ ਮਹਿਲਾ ਅਕਾਲੀ ਦਲ ਪ੍ਰਧਾਨ ਰੀਨਾ ਬਾਂਸਲ ਨੂੰ ਭਾਜਪਾ ’ਚ ਸ਼ਾਮਲ ਹੋਣ ’ਤੇ ਸਨਮਾਨਿਤ ਕਰਦੇ ਬੀਬੀ ਪਰਨੀਤ ਕੌਰ। ਤਸਵੀਰ:  ਸ਼ਰਮਾ

ਬੀਬੀ ਪ੍ਰਨੀਤ ਕੌਰ ਨੇ ਰੀਨਾ ਬਾਂਸਲ ਦੇ ਘਰ ਜਾ ਕੇ ਕੀਤਾ ਵਿਸ਼ੇਸ਼ ਸਨਮਾਨ

(ਤਰੁਣ ਕੁਮਾਰ ਸ਼ਰਮਾ) ਨਾਭਾ। ਵਿਧਾਨ ਸਭਾ ਹਲਕਾ ਨਾਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ ਜਦੋਂ ਮਹਿਲਾ ਅਕਾਲੀ ਦਲ ਨਾਭਾ ਪ੍ਰਧਾਨ ਰੀਨਾ ਬਾਂਸਲ ਅਤੇ ਉਨ੍ਹਾਂ ਦੇ ਪਤੀ ਬੱਲੂ ਬਾਂਸਲ ਨੇ ਭਾਜਪਾ ਦਾ ਪੱਲਾ ਫੜ ਲਿਆ। ਬੀਬੀ ਪਰਨੀਤ ਕੌਰ ਨੇ ਰੀਨਾ ਬਾਂਸਲ ਨੂੰ ਭਾਜਪਾ ’ਚ ਸ਼ਾਮਲ ਹੋਣ ’ਤੇ ਉਨ੍ਹਾਂ ਦੇ ਘਰ ਜਾ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਔਰਤਾਂ ਵੱਲੋਂ ਭਾਜਪਾ ਦੀਆਂ ਵਿਕਾਸਵਾਦੀ ਨੀਤੀਆਂ ਨੂੰ ਪ੍ਰਮੁੱਖਤਾ ਨਾਲ ਪਸੰਦ ਕੀਤਾ ਜਾ ਰਿਹਾ ਹੈ। Nabha News

ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਤਮ ਨਿਰਭਰ ਅਤੇ ਸਿੱਖਿਅਕ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਵੱਲੋਂ ਕਈ ਲਾਹੇਵੰਦ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਨਾਂ ਨਾਲ ਚੰਗੇ ਭਵਿੱਖ ਦੀ ਉਸਾਰੂ ਸੋਚ ਲਈ ਔਰਤਾਂ ਅਤੇ ਲੜਕੀਆਂ ਵਿੱਚ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਸਕਾਰਾਤਮਕ ਹੁਲਾਰਾ ਦੇਖਣ ਨੂੰ ਨਜ਼ਰ ਆ ਰਿਹਾ ਹੈ। ਸਪੱਸ਼ਟ ਹੋ ਰਿਹਾ ਹੈ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਹੈਟ੍ਰਿਕ ਲਾ ਕੇ ਵਿਸ਼ਾਲ ਬਹੁਮਤ ਨਾਲ ਸਰਕਾਰ ਬਣਾਉਣ ਲਈ ਜਾ ਰਹੇ ਹਨ।

ਇਹ ਵੀ ਪੜ੍ਹੋ: ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ 

ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਭਾਜਪਾ ’ਚ ਸ਼ਾਮਲ ਹੋਈ ਰੀਨਾ ਬਾਂਸਲ ਅਤੇ ਉਨ੍ਹਾਂ ਦੇ ਪਤੀ ਹੇਮੰਤ ਬੱਲੂ ਨੇ ਸਾਂਝੇ ਤੌਰ ’ਤੇ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਜਿਸ ਪ੍ਰਕਾਰ ਦੇਸ਼ ਨੂੰ ਸਿੱਖਿਆ, ਸਿਹਤ, ਸੁਰੱਖਿਆ, ਖੇਤੀਬਾੜੀ, ਉਦਯੋਗਿਕ ਅਤੇ ਵਿਗਿਆਨਕ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਸਰਕਾਰ ਨੇ ਵੱਡਾ ਵਿਕਾਸਵਾਦੀ ਹੁਲਾਰਾ ਦਿੱਤਾ ਹੈ, ਉਸ ਤੋਂ ਸੰਤੁਸ਼ਟ ਅਤੇ ਉਤਸ਼ਾਹਿਤ ਹੋ ਕੇ ਉਨ੍ਹਾਂ ਭਾਜਪਾ ’ਚ ਸ਼ਮੂਲਿਅਤ ਕੀਤੀ ਹੈ। Nabha News

ਇਸ ਮੌਕੇ ਮੌਜੂਦ ਰਹੇ ਜ਼ਿਲ੍ਹਾ ਭਾਜਪਾ ਯੁਵਾ ਮੋਰਚਾ ਪ੍ਰਧਾਨ ਬਰਿੰਦਰ ਬਿੱਟੂ ਨੇ ਦੱਸਿਆ ਕਿ ਬੀਬੀ ਪ੍ਰਨੀਤ ਕੌਰ ਦੇ ਹਲਕਾ ਨਾਭਾ ਦੌਰੇ ਸਮੇਂ ਭਾਰਤੀ ਜਨਤਾ ਪਾਰਟੀ ਵਿੱਚ ਪਿੰਡ ਬਾਬਰਪੁਰ ਤੋਂ ਮਨਦੀਪ ਕੁਮਾਰ ਮਨੀ ਕੋਆਪਰੇਟਿਵ ਸੁਸਾਇਟੀ ਪ੍ਰਧਾਨ, ਜਸਪਾਲ ਸਿੰਘ ਸਾਬਕਾ ਸਰਪੰਚ ਬਾਬਰਪੁਰ ਤੇ ਮੈਂਬਰ ਪੰਚਾਇਤ, ਗੁਰਮੋਹਨ ਸਿੰਘ ਸਰਪੰਚ ਝੰਬਾਲੀ ਸਾਹਨੀ, ਕੁਲਦੀਪ ਸਿੰਘ ਡਕੌਂਦਾ 50 ਦੇ ਕਰੀਬ ਸਾਥੀਆਂ ਸਮੇਤ, ਹਰਜਿੰਦਰ ਸਿੰਘ ਸਾਬਕਾ ਸਰਪੰਚ ਘਨੂੜਕੀ , ਸੁਰਜੀਤ ਸਿੰਘ ਸਾਬਕਾ ਸਰਪੰਚ ਘਨੂੜਕੀ ਬਲਜਿੰਦਰ ਸਿੰਘ ਘਨੂੜਕੀ , ਬਲਵੀਰ ਸਿੰਘ ਚੈਅਰਮੈਨ ਸਪੋਰਟਸ ਕਲੱਬ , ਜਾਗਰ ਸਿੰਘ,

ਪਿੰਡ ਮਲਕੋ ਤੋਂ ਅਵਤਾਰ ਸਿੰਘ, ਬਲਵੀਰ ਸਿੰਘ, ਗੁਰਮੇਲ ਸਿੰਘ, ਗੁਰਸੇਵਕ ਸਿੰਘ, ਪਿੰਡ ਮੱਲੇਵਾਲ ਤੋ ਹਰਦੇਵ ਸਿੰਘ ਮੈਬਰ ਪੰਚਾਇਤ, ਕਰਨੈਲ ਸਿੰਘ ਮੈਂਬਰ ਪੰਚਾਇਤ, ਪਿੰਡ ਕੁਲਾਰਾ ਤੋ ਸੰਤੋਖ ਸਿੰਘ ਸੋਕੀ ਸਾਥੀਆਂ ਸਮੇਤ, ਤਰੁਣ ਗੁਪਤਾ ਨਾਭਾ, ਹਰੀਸ਼ ਗੁਪਤਾ ਨਾਭਾ, ਯੋਗੇਸ਼ ਸ਼ਰਮਾ, ਮਨਜੀਤ ਸਿੰਘ, ਸਤੀਸ਼ ਕੁਮਾਰ, ਰਿੰਕੂ, ਕਾਲੂ, ਹਰਜੀਤ ਸਿੰਘ, ਅਜੀਤ ਕਪੂਰ ਨਾਭਾ ਸ਼ਹਿਰ ਅਤੇ ਨਾਭਾ ਦਿਹਾਤੀ ਤੋ 300 ਦੇ ਕਰੀਬ ਪਰਿਵਾਰਾਂ ਨੇ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਦਾ ਪੱਲਾ ਫੜਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਹਰਮੇਸ਼ ਗੋਇਲ, ਡਾ. ਸ਼ੈਲੀ ਜਰਨਲ ਸਕੱਤਰ, ਰਾਜੇਸ਼ ਬੱਬੂ ਨਾਭਾ, ਪਰਮਿੰਦਰ ਗੁਪਤਾ, ਜਗਦੀਪ ਜੱਗਾ, ਗਜਿੰਦਰ ਗੱਗੂ, ਚਮਕੌਰ ਖਹਿਰਾ, ਅਮਿਤ ਜਿੰਦਲ, ਵਿਨੋਦ ਕਾਲੜਾ, ਅਸ਼ੋਕ ਕੁਮਾਰ, ਪਰਵਿੰਦਰ ਵਿਰਕ, ਹਰਚਰਨ ਅਗੇਤੀ, ਵਰਿਆਮ ਥੂਹੀ, ਅਵਤਾਰ ਬਨੇਰਾ, ਵਿਜੈ ਨਾਭਾ, ਸੋਨੂੰ ਗੁਪਤਾ ਨਾਭਾ ਤੋਂ ਇਲਾਵਾਂ ਸਾਰੀ ਸ਼ਹਿਰੀ ਟੀਮ ਹਾਜ਼ਰ ਰਹੀ। Nabha News