ਸਲਾਬਤਪੁਰਾ ਸਤਿਸੰਗ ’ਚ ਵੱਡੀ ਗਿਣਤੀ ’ਚ ਨਸ਼ੇੜੀਆਂ ਨੇ ਕੀਤੀ ‘ਚਿੱਟੇ’ ਤੋਂ ਤੌਬਾ

ਪੰਜਾਬ ਨੂੰ ਚਿੱਟੇ ਵਰਗੇ ਨਸ਼ਿਆਂ ਤੋਂ ਬਚਾਉਣ ਦੀ ਬੇਹੱਦ ਵੱਡੀ ਲੋੜ

(ਗੁਰਪ੍ਰੀਤ ਸਿੰਘ/ਸੁਖਨਾਮ ਰਤਨ/ਗੁਰਮੇਲ ਸਿੰਘ) ਸਲਾਬਤਪੁਰਾ। ਪੰਜਾਬ ਦੇ ਵੱਖ ਵੱਖ ਬਲਾਕਾਂ ਦੀ ਸਾਧ-ਸੰਗਤ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ (ਸਲਾਬਤਪੁਰਾ) ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਦਾ ਲਾਹਾ ਖੱਟਿਆ ਆਨਲਾਈਨ ਗੁਰੂਕੁਲ ਪ੍ਰੋਗਰਾਮ ਤਹਿਤ ਪੂਜਨੀਕ ਗੁੁਰੂ ਜੀ ਬਰਨਾਵਾ (ਉੱਤਰ ਪ੍ਰਦੇਸ਼) ਤੋਂ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨਾਲ ਰੂ-ਬ-ਰੂ ਹੋਏ ਤੇ ਵੱਡੀ ਗਿਣਤੀ ਵਿੱਚ ਪੁੱਜੀ ਸਾਧ ਸੰਗਤ ਨੂੰ ਨਾਮ ਦੀ ਅਨਮੋਲ ਦਾਤ ਵੀ ਬਖਸ਼ਿਸ਼ ਕੀਤੀ।

ਅੱਜ ਸਲਾਬਤਪੁਰਾ ਵਿਖੇ ਆਨ ਲਾਈਨ ਗੁਰੂਕੁਲ ਸਮਾਗਮ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਚਲਾਈ ਨਸ਼ਾ ਮੁਕਤੀ ਲਹਿਰ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਜਦੋਂ ਵੱਡੀ ਗਿਣਤੀ ਨੌਜਵਾਨਾਂ ਨੇ ਪੰਜਾਬ ਦੇ ਸਭ ਤੋਂ ਖ਼ਤਰਨਾਕ ਮੰਨੇ ਜਾਂਦੇ ਨਸ਼ੇ ਚਿੱਟੇ ਤੋਂ ਤੌਬਾ ਕੀਤੀ ਅਤੇ ਵੱਡੀ ਗਿਣਤੀ ਚਿੱਟੇ ਦੇ ਵਪਾਰੀਆਂ ਨੇ ਚਿੱਟੇ ਦੇ ਇਸ ਧੰਦੇ ਤੋਂ ਤੌਬਾ ਕਰਕੇ ਆਪਣੇ ਆਪ ਨੂੰ ਮੁੱਖ ਧਾਰਾ ਵਿੱਚ ਪਰਤਣ ਦਾ ਅਹਿਦ ਲਿਆ।

ਆਨ ਲਾਇਨ ਸਮਾਗਮ ਦੌਰਾਨ ਹਜ਼ੂਰ ਪਿਤਾ ਜੀ ਨਾਲ ਗੱਲਬਾਤ ਕਰਦਿਆਂ ਡੇਰਾ ਪ੍ਰੇਮੀ ਪਰਮਜੀਤ ਸਿੰਘ ਨੰਗਲ ਨੇ ਦੱਸਿਆ ਕਿ ਅੱਜ ਦੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਨੌਜਵਾਨ ਆਏ ਹਨ ਜਿਹੜੇ ਚਿੱਟੇ ਦਾ ਸੇਵਨ ਕਰਦੇ ਸਨ ਅਤੇ ਟੀਕਿਆਂ ਦੇ ਰੂਪ ਵਿੱਚ ਨਸ਼ਾ ਕਰਦੇ ਸਨ ਉਨ੍ਹਾਂ ਦੱਸਿਆ ਕਿ ਕਈ ਨੌਜਵਾਨਾਂ ਦੀ ਹਾਲਤ ਏਨੀ ਮਾੜੀ ਸੀ ਕਿ ਟੀਕੇ ਲਾਉਣ ਕਾਰਨ ਉਨ੍ਹਾਂ ਦੀਆਂ ਨਾੜੀਆਂ ਬੰਦ ਹੋ ਗਈਆਂ ਸਨ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਜਨੀਕ ਹਜੂਰ ਪਿਤਾ ਜੀ ਦੇ ਦਿਸ਼ਾ ਹੇਠ ਜਦੋਂ ਉਨ੍ਹਾਂ ਨੂੰ ਪ੍ਰਸ਼ਾਦ ਦਿੱਤਾ ਤਾਂ ਉਨ੍ਹਾਂ ਅੰਦਰੋਂ ਨਸ਼ੇ ਦੀ ਲਤ ਖਤਮ ਹੋਣੀ ਆਰੰਭ ਹੋ ਗਈ ਅਤੇ ਹੌਲੀ ਹੌਲੀ ਉਨ੍ਹਾਂ ਦੀਆਂ ਬੰਦ ਹੋਈਆਂ ਖੂਨ ਦੀਆਂ ਨਾੜਾ ਵਿੱਚ ਮੁੜ ਤੋਂ ਖੂਨ ਵਗਣਾ ਆਰੰਭ ਹੋਇਆ ਚਿੱਟੇ ਦਾ ਨਸ਼ਾ ਛੱਡਣ ਵਾਲੇ ਜ਼ਿਆਦਾਤਰ ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ ਜ਼ਿਲ੍ਹਿਆਂ ਨਾਲ ਸਬੰਧਿਤ ਸਨ।

ਇਸ ਤੋਂ ਇਲਾਵਾ ਵਿਸ਼ਾਲ ਕੁਮਾਰ ਨਾਮਕ ਨੌਜਵਾਨ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਹੈ, ਨੇ ਦੱਸਿਆ ਕਿ ਉਹ ਚਿੱਟੇ ਦੀ ਨਸ਼ੇ ’ਚ ਜਕੜੇ ਨੌਜਵਾਨਾਂ ਨੂੰ ਚਿੱਟਾ ਵੇਚਦਾ ਸੀ ਅਤੇ ਖੁਦ ਵੀ ਚਿੱਟਾ ਲਾਉਂਦਾ ਸੀ ਪਰ ਅੱਜ ਤੋਂ ਉਸ ਨੇ ਅਜਿਹਾ ਕਰਨ ਤੋਂ ਤੌਬਾ ਕੀਤੀ ਹੈ ਉਸ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ ਜਿਸ ਕਾਰਨ ਉਸਦਾ ਮਨ ਇਸ ਪਾਸਿਓਂ ਤਬਦੀਲ ਹੋਇਆ ਹੈ।

ਇਸ ’ਤੇ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਚਿੱਟਾ ਦਾ ਨਸ਼ਾ ਤਿਆਗਣ ਵਾਲਿਆਂ ਦੀ ਭਰਪੂਰ ਹੌਸਲਾ ਅਫ਼ਜਾਈ ਕੀਤੀ ਅਤੇ ਨਵੀਂ ਜ਼ਿੰਦਗੀ ਲਈ ਮੁਬਾਰਕਬਾਦ ਦਿੱਤੀ। ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਬਚਨ ਫਰਮਾਏ ਗਏ ਕਿ ਜਿਹੜੇ ਪ੍ਰੇਮੀਆਂ ਜਾਂ ਲੋਕਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਚਿੱਟੇ ਰੂਪੀ ਜ਼ਹਿਰ ਤੋਂ ਨਿਜਾਤ ਦਿਵਾਈ ਹੈ, ਉਨ੍ਹਾਂ ਨੂੰ ਇਸ ਚੀਜ਼ ਦਾ ਵੱਡਾ ਪੁੰਨ ਮਿਲੇਗਾ।

ਸਮਾਗਮ ਦੌਰਾਨ ਆਰਮੀ, ਗ੍ਰਾਮ ਪੰਚਾਇਤਾਂ ਦੇ ਮੈਂਬਰਾਂ, ਨਗਰ ਕੌਂਸਲਰਾਂ, ਨੰਬਰਦਾਰਾਂ ਆਦਿ ਨੇ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਇਸ ਮੁਹਿੰਮ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਖੁਦ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਅਹਿਦ ਲਿਆ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਚਿੱਟੇ ਵਰਗੇ ਨਸ਼ਿਆਂ ਤੋਂ ਬਚਾਉਣ ਦੀ ਬੇਹੱਦ ਵੱਡੀ ਲੋੜ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ