ਆਫਤਾਬ ਨੇ ਸ਼ਰਧਾ ਦਾ ਸਿਰ ਦਿੱਲੀ ਤਲਾਬ ’ਚ ਸੁੱਟਿਆ, ਪੁਲਿਸ ਭਾਲ ’ਚ ਜੁਟੀ

ਸ਼ਰਧਾ ਵਾਕਰ ਕਤਲ ਕੇਸ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸ਼ਰਧਾ ਵਾਕਰ ਕਤਲ ਕੇਸ ’ਚ ਨਿੱਤ ਨਵੇਂ ਖੁਲ਼ਾਸਾ ਹੋ ਰਹੇ ਹਨ। ਇਸ ਕਤਲ ’ਚ ਕਈ ਚੀਜ਼ਾਂ ਉਲਝੀਆਂ ਹੋਈਆਂ ਹਨ ਜੋ ਪੁਲਿਸ ਲਗਾਤਾਰ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਦਿੱਲੀ ਪੁਲਿਸ ਨੂੰ ਆਫਤਾਬ ਨੇ ਦੱਸਿਆ ਹੈ ਕਿ ਉਸ ਨੇ ਸ਼ਰਧਾ ਦਾ ਸਿਰ ਦਿੱਲੀ ਦੇ ਇੱਕ ਤਾਲਾਬ ਵਿੱਚ ਸੁੱਟਿਆ ਸੀ। ਇਸ ਤੋਂ ਬਾਅਦ ਐਤਵਾਰ ਸ਼ਾਮ ਨੂੰ ਦਿੱਲੀ ਪੁਲਿਸ ਛਤਰਪੁਰ ਜ਼ਿਲ੍ਹੇ ਦੇ ਮੈਦਾਨ ਗੜ੍ਹੀ ਪਹੁੰਚੀ। ਪੁਲਿਸ ਸ਼ਰਧਾ ਦਾ ਸਿਰ ਲੱਭਣ ਲਈ ਗੋਤਖੋਰਾਂ ਨੂੰ ਸੱਦਿਆ ਹੈ। ਪਹਿਲਾਂ ਪੁਲਿਸ ਨੇ ਤਲਾਬ ਖਾਲੀ ਕਰਨ ਦੀ ਪਲਾਨਿੰਗ ਬਣਾਈ ਸੀ। ਪਰੰਤੂ ਬਾਅਦ ’ਚ ਇਸ ਨੂੰ ਬਦਲ ਦਿੱਤਾ ਗਿਆ। ਹੁਣ ਗੋਤਖੋਰਾਂ ਦੀ ਮੱਦਦ ਨਾਲ ਸ਼ਰਧਾ ਦਾ ਸਿਰ ਤਲਾਬ ’ਚ ਭਾਲਿਆ ਜਾ ਰਿਹਾ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਕੁਝ ਸਮਾਂ ਪਹਿਲਾਂ ਆਫਤਾਬ ਨੂੰ ਇੱਥੇ ਲੈ ਕੇ ਆਈ ਸੀ। ਉਸਨੇ ਕਬੂਲ ਕੀਤਾ ਹੈ ਕਿ ਉਸਨੇ ਸ਼ਰਧਾ ਦਾ ਸਿਰ ਇਸੇ ਤਾਲਾਬ ਵਿੱਚ ਸੁੱਟਿਆ ਸੀ। ਕਤਲ ਕਰਨ ਵਾਲਾ ਹਥਿਆਰ ਵੀ ਗਾਇਬ ਹੈ। ਇਸ ਤੋਂ ਇਲਾਵਾ ਛਤਰਪੁਰ ਜ਼ਿਲੇ ਦੇ ਮਹਿਰੌਲੀ ਦੇ ਜੰਗਲ ‘ਚੋਂ ਪੁਲਿਸ ਨੇ ਹੁਣ ਤੱਕ 17 ਹੱਡੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ