ਸਾਡੇ ਨਾਲ ਸ਼ਾਮਲ

Follow us

26.2 C
Chandigarh
Tuesday, February 17, 2026
More
    Home Breaking News ਪਟਿਆਲਾ ’ਚ ਸਾਧ...

    ਪਟਿਆਲਾ ’ਚ ਸਾਧ-ਸੰਗਤ ਨੇ ਤੋੜੇ ਰਿਕਾਰਡ, ਚਾਰੇ ਪਾਸੇ ਸੰਗਤ ਹੀ ਸੰਗਤ ਨਜ਼ਰ ਆਈ

    ਵੱਡੀ ਗਿਣਤੀ ’ਚ ਨਵੇਂ ਜੀਵਾਂ ਨੇ ਲਿਆ ਨਾਮ ਸ਼ਬਦ

    • ਸਾਧ-ਸੰਗਤ ਦੇ ਪਿਆਰ ਅੱਗੇ ਛੋਟੇ ਪਏ ਪ੍ਰਬੰਧ

    (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਸਾਧ-ਸੰਗਤ ਦੇ ਵੱਡੇ ਇਕੱਠ ਨੇ ਰਿਕਾਰਡ ਤੋੜ ਦਿੱਤੇ। ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਦੀ ਸ਼ਰਧਾ ਅੱਗੇ ਸਾਰੇ ਪ੍ਰਬੰਧ ਛੋਟੇ ਪੈ ਗਏ। ਸਾਧ-ਸੰਗਤ ਆਪਣੇ ਮੁਰਸ਼ਿਦ ਜੀ ਦੇ ਦਰਸ਼ਨ ਕਰਕੇ ਖੁਸ਼ੀ ’ਚ ਫੂਲੇ ਨਹੀਂ ਸ਼ਮਾ ਰਹੀ ਸੀ। ਇੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ‘ਚ ਸਾਧ-ਸੰਗਤ ਨੂੰ ਅੰਮ੍ਰਿਤਮਈ ਬਚਨਾਂ ਨਾਲ ਨਿਹਾਲ ਕੀਤਾ। ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਪੰਡਾਲ ਨੂੰ ਰੰਗ-ਬਿਰੰਗੀਆਂ ਲੜੀਆਂ ਨਾਲ ਸਜਾਇਆ ਗਿਆ ਸੀ। ਜਿਸ ਦੀਆਂ ਤਿਆਰੀਆਂ ’ਚ ਸੇਵਾਦਾਰ ਪਿਛਲੇ ਦੋ ਦਿਨਾਂ ਤੋਂ ਜੁਟੇ ਹੋਏ ਸਨ। ਸਾਧ-ਸੰਗਤ ਦੇ ਬੈਠਣ ਲਈ ਜੋ ਪੰਡਾਲ ਤਿਆਰ ਕੀਤੇ ਗਏ ਸਨ ਸਾਰੇ ਛੋਟੇ ਪੈ ਗਏ। ਸਾਧ-ਸੰਗਤ ਨੇ ਪੰਡਾਲ ਦੇ ਬਾਹਰ ਬੈਠ ਕੇ ਸਤਿਸੰਗ ਸੁਣਿਆ। ਸਤਿਸੰਗ ਦੀ ਸਮਾਪਤੀ ਤੱਕ ਸਾਧ-ਸੰਗਤ ਦਾ ਆਉਣਾ ਲਾਗਾਤਾਰ ਜਾਰੀ ਰਿਹਾ। ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਨੂੰ ਆਉਣ ਵਾਲੇ ਸਾਰੀਆਂ ਸੜਕਾਂ ’ਤੇ ਜਾਮ ਲੱਗ ਗਿਆ।

    ਪਟਿਆਲਾ ਦੇ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ’ਚ ਸਾਧ-ਸੰਗਤ ਦਾ ਭਾਰੀ ਇਕੱਠ। ਤਸਵੀਰਾਂ : ਖੁਸ਼ਵੀਰ ਤੂਰ

     

    ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਪਟਿਆਲਾ ’ਚ ਆਨਲਾਈਨ ਹਜ਼ਾਰਾਂ ਲੋਕਾਂ ਦਾ ਨਸ਼ਾ ’ਤੇ ਸਮਾਜਿਕ ਬੁਰਾਈਆਂ ਛੁਡਵਾ ਕੇ ਉਨ੍ਹਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਬਖ਼ਸਿਸ਼ ਕੀਤੀ ਜਿਉਂ ਹੀ ਪੂਜਨੀਕ ਗੁਰੂ ਜੀ ਆਨਲਾਈਨ ਗੁਰੂਕੁਲ ਰਾਹੀਂ ਲਾਈਵ ਹੋਏ ਤਾਂ ਸਾਧ-ਸੰਗਤ ਨੇ ਆਪਣੇ ਰਿਵਾਇਤੀ ਅੰਦਾਜ਼ ’ਚ ਪੂਜਨੀਕ ਗੁਰੂ ਜੀ ਦਾ ਸਵਾਗਤ ਕੀਤਾ। ਭੈਣਾਂ ਰਿਵਾਇਤੀ ਪਹਿਰਾਵੇ ਅਨੁਸਾਰ ਸੱਜ ਕੇ ਜਾਗੋ ਸਿਰਾਂ ਤੇ ਰੱਖ ਕੇ ਨੱਚ ਕੇ ਖੁਸ਼ੀ ਮਨਾ ਰਹੀਆਂ ਸਨ ਅਤੇ ਸਟੇਜ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ।

     

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here