ਪਟਿਆਲਾ ’ਚ ਸਾਧ-ਸੰਗਤ ਨੇ ਵਿਖਾਈ ਪੁਰਾਣੇ ਪੰਜਾਬ ਦੀ ਝਲਕ, ਵੇਖੋ ਤਸਵੀਰਾਂ

ਪਟਿਆਲਾ ’ਚ ਸਾਧ-ਸੰਗਤ ਨੇ ਵਿਖਾਈ ਪੁਰਾਣੇ ਪੰਜਾਬ ਦੀ ਝਲਕ, ਵੇਖੋ ਤਸਵੀਰਾਂ

(ਸੱਚ ਕਹੂੰ ਨਿਊਜ਼) ਸਰਸਾ। ਭਾਰਤੀ ਸੰਸ੍ਰਕਿਤੀ ਨੂੰ ਬਚਾਉਣ ਤੇ ਪੁਰਾਤਨ ਰਿਵਾਇਤ ਨੂੰ ਫਿਰ ਤੋਂ ਸੁਰਜੀਤ ਕਰਨ ਦੇ ਮਕਸਦ ਨਾਲ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਿਸ ਮੁਹਿੰਮ ਦਾ ਆਗਾਜ਼ ਕੀਤਾ ਹੈ, ਇਸ ਦੀ ਝਲਕ ਅੱਜ ਬਰਨਾਵਾ ਆਸ਼ਰਮ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਰੂ-ਬ-ਰ ਪ੍ਰੋਗਰਾਮ ਦੌਰਾਨ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ’ਚ ਦੇਖਣ ਨੂੰ ਮਿਲੀ।

ਇਸ ਦੌਰਾਨ ਪੂਜਨੀਕ ਗੁਰੂ ਜੀ ਦਾ ਸਵਾਗਤ ਕਰਦਿਆਂ ਪੰਜਾਬ ਦੀ ਸਾਧ-ਸੰਗਤ ਵੱਲੋਂ ਪੇਸ਼ ਕੀਤੇ ਗਏ ਇੱਕ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਨੇ ਪੂਜਨੀਕ ਗੁਰੂ ਜੀ ਤੇ ਆਨਲਾਈਨ ਪ੍ਰੋਗਰਾਮ ਨਾਲ ਜੁੜੇ ਕਰੋੜਾਂ ਲੋਕਾਂ ਦਾ ਦਿਲ ਜਿੱਤ ਲਿਆ। ਆਨਲਾਈਨ ਰੂ-ਬ-ਰੂ ਪ੍ਰੋਗਰਾਮ ਦੇ ਦੌਰਾਨ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਆਪਣੀ ਰਹਿਮਤਾਂ ਦਾ ਆਸ਼ੀਰਵਾਦ ਬਖਸ਼ਦਿਆਂ ਸਾਧ-ਸੰਗਤ ਦੇ ਸੱਭਿਆਚਾਰਕ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ।

ਤਸਵੀਰਾਂ : ਵਿਜੈ ਭਵਾਨੀਗੜ੍ਹ, ਰਾਜ ਨਾਗਪਾਲ ਤੇ ਕਰਮ ਥਿੰਦ

ਪੰਜਾਬੀ ਪਹਿਰਾਵੇ ’ਚ ਸਜੀਆਂ ਭੈਣਾਂ ਨੇ ਪੇਸ਼ ਕੀਤੀ ਪੁਰਾਤਨ ਸੱਭਿਆਚਾਰ

ਤਸਵੀਰਾਂ : ਵਿਜੈ ਭਵਾਨੀਗੜ੍ਹ, ਰਾਜ ਨਾਗਪਾਲ ਤੇ ਕਰਮ ਥਿੰਦ

ਸੱਭਿਆਚਾਰਕ ਪ੍ਰੋਗਰਾਮ ’ਚ ਪੰਜਾਬੀ ਪਹਿਰਾਵੇ ’ਚ ਸਜੀਆਂ ਭੈਣਾਂ ਨੇ ਪੁਰਾਤਨ ਸੱਭਿਆਚਾਰ ਨੂੰ ਸੁਰਜੀਤ ਕਰਦਿਆਂ ਮੋਨਮੋਹਕ ਪੇਸ਼ਕਾਰੀ ਦਿੱਤੀ। ਜਿਸ ’ਚ ਕੁੰਡੀ ਸੋਟਾ ਨਾਲ ਚਟਨੀ ਬਣਾਉਣ ਦਾ ਦ੍ਰਿਸ਼, ਸਵਾਟਰ ਬੁਨਣੀ, ਚਰਖਾ, ਮਧਾਣੀ ਨਾਲ ਮੱਖਣ ਕੱਢਣਾ, ਹੱਥਾਂ ਨਾਲ ਤਿਆਰ ਕੀਤੀ ਪੱਖੀ, ਬਲਦੇ ਹੋਏ ਦੀਵੇ, ਰੰਗੋਲੀ, ਪ੍ਰਸਿੱਧ ਲੋਕ ਨਾਚ ਗਿੱਧਾ ਦੇਖਣ ਨੂੰ ਮਿਲਿਆ।

ਇਕ ਦਿਨ ਪੁਰਾਣਾ ਸਮਾਂ ਮੁੜ ਵਾਪਸ ਆਵੇਗਾ : ਪੂਜਨੀਕ ਗੁਰੂ ਜੀ (Saint Dr. MSG)

ਪੂਜਨੀਕ ਗੁਰੂ ਜੀ (Saint Dr. MSG) ਨੇ ਇਸ ਦੌਰਾਨ ਫ਼ਰਮਾਇਆ ਕਿ ਇਹ ਚੀਜ਼ਾਂ ਸਾਨੂੰ 1970-72 ’ਚ ਦੇਖੀਆਂ ਹਨ, ਅੱਜ ਇਹ ਚੀਜ਼ਾਂ ਨਹੀਂ ਰਹਿ ਗਈਆਂ। ਅੱਜ ਸਾਨੂੰ ਪੁਰਾਣਾ ਕਲਚਰ ਯਾਦ ਆ ਗਿਆ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਸਭ ਕੁਛ ਆਰਗੈਨਿਕ ਸੀ, ਪਿੰਡਾਂ ’ਚ ਡਾਕਟਰ ਨਹੀਂ ਹੋਇਆ ਕਰਦੇ ਸਨ। ਜੇਕਰ ਸੱਟ ਲੱਗ ਜਾਂਦੀ ਸੀ ਤਾਂ ਮਿੱਟੀ ਲਾ ਲਿਆ ਕਰਦੇ ਸੀ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਇਹ ਚੀਜ਼ਾਂ ਨਹੀਂ ਰਹੀਆਂ, ਪਰ ਇੱਕ ਦਿਨ ਪੁਰਾਣਾ ਸਮਾਂ ਮੁੜ ਜ਼ਰੂਰ ਆਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ