ਸ਼ਾਹ ਸਤਿਨਾਮ ਜੀ ਬੁਆਇਜ਼ ਤੇ ਗਰਲਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਨੂੰ ਮਿਲਿਆ ‘ਬੈਸਟ ਸਕੂਲ ਅਕੈਡਮਿਕ ਐਕਸੀਲੈਂਸ ਐਵਾਰਡ’

Shah Satnam Ji School

(ਸੱਚ ਕਹੂੰ ਨਿਊਜ਼) ਗੋਲੂਵਾਲਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪੇਂਡੂ ਖੇਤਰ ’ਚ ਵਧੀਆ ਸਿੱਖਿਆ ਲਈ ਸਥਾਪਿਤ ਸ਼ਾਹ ਸਤਿਨਾਮ ਜੀ ਗਰਲਜ਼ ਅਤੇ ਬੁਆਇਜ਼ ਸਕੂਲ ਸ੍ਰੀਗੁਰੂਸਰ ਮੋਡੀਆ ਨੂੰ ਰਾਜਸਥਾਨ ਦੇ ਸਿੱਖਿਆ ਮੰਤਰੀ ਬੀਡੀ ਕੱਲਾ ਨੇ ‘ਬੈਸਟ ਸਕੂੁਲ ਅਕੈਡਮਿਕ ਐਕਸੀਲੈਂਸ ਐਵਾਰਡ’ ਨਾਲ ਸਨਮਾਨਿਤ ਕੀਤਾ ਜ਼ਿਲ੍ਹਾ ਸ੍ਰੀਗੰਗਾਨਗਰ ’ਚ ਪੈਂਦੇ ਇਨ੍ਹਾ ਸੰਸਥਾਨਾਂ ਨੂੰ ਇਹ ਐਵਾਰਡ ਸਿੱਖਿਆ ਜਗਤ ’ਚ ਦਿੱਤੇ ਗਏ ਸ਼ਾਨਦਾਰ ਨਤੀਜੇ ਦੇ ਆਧਾਰ ’ਤੇ ਮਿਲੇ ਹਨ ਸ੍ਰੀਗੰਗਾਨਗਰ ’ਚ ਕਰਵਾਏ ਸਕੂਲ ਐਕਸੀਲੈਂਸ ਐਵਾਰਡ 2023 ਪੋ੍ਰਗਰਾਮ ’ਚ ਰਾਜਸਥਾਨ ਦੇ ਸਿੱਖਿਆ ਮੰਤਰੀ ਬੀਡੀ ਕੱਲਾ ਨੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦੀ ਪ੍ਰਸ਼ਾਸਿਕਾ ਨਵਜੋਤ ਕੌਰ ਗਿੱਲ ਅਤੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦੇ ਪ੍ਰਿੰਸੀਪਲ ਐੱਨਡੀ ਇੰਸਾਂ ਨੂੰ ਸਿੱਖਿਆ ਦੇ ਖੇਤਰ ’ਚ ਬੈਸਟ ਸਕੂਲ ਅਕੈਡਮਿਕ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ।

ਪ੍ਰੋਗਰਾਮ ’ਚ ਕੁਲੈਕਟਰ ਸੌਰਭ ਸਵਾਮੀ, ਸਾਂਸਦ ਨਿਹਾਲ ਚੰਦ ਮੇਘਵਾਲ, ਵਿਧਾਇਕ ਰਾਜ ਕੁਮਾਰ ਗੌੜ, ਜ਼ਿਲ੍ਹਾ ਮੁਖੀ ਕੁਲਦੀਪ ਇੰਦੌਰਾ, ਕਾਮੇਡੀ ਕਲਾਕਾਰ ਖਿਆਲੀ ਸਹਾਰਨ, ਦੈਨਿਕ ਭਾਸਕਰ ਦੇ ਸਟੇਟ ਐਡੀਟਰ ਵਿਜੇਂਦਰ ਸ਼ੇਖਾਵਤ, ਸ੍ਰੀਗੰਗਾਨਗਰ ਸੈਸ਼ਨ ਇੰਚਾਰਜ਼ ਰਾਜਿੰਦਰ ਬੱਤਰਾ ਸਮੇਤ ਹੋਰ ਪਤਵੰਤਿਆਂ ਨੇ ਪ੍ਰਦਾਨ ਕੀਤਾ ਦੱਸਣਯੋਗ ਹੈ ਕਿ ਸਾਲ 2021-22 ਦੇ ਸੀਬੀਐੱਸਈ ਜਮਾਤ 12ਵੀਂ ਦੇ ਪ੍ਰੀਖਿਆ ਨਤੀਜਿਆਂ ਵਿੱਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸ੍ਰੀ ਗੁਰੂਸਰ ਮੋਡੀਆ ਦੀ ਵਿਦਿਆਰਥਣ ਰਾਕੇਸ਼ ਪੂਨੀਆ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ।

ਵਿਦਿਆਰਥੀ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਂਅ ਕਰ ਰਹੇ ਹਨ ਰੋਸ਼ਨ

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪਵਿੱਤਰ ਅਵਤਾਰ ਭੂਮੀ ਸ੍ਰੀ ਗੁਰੂਸਰ ਮੋਡੀਆ, ਜ਼ਿਲ੍ਹਾ ਸ੍ਰੀਗੰਗਾਨਾਗਰ ’ਚ 7 ਜੁਲਾਈ 2004 ਨੂੰ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਅਤੇ 20 ਅਪਰੈਲ 2011 ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੀ ਸਥਾਪਨਾ ਕੀਤੀ ਸੀ ਇਨ੍ਹਾਂ ਸਕੂਲਾਂ ਦੀ ਸਥਾਪਨਾ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ’ਚ ਵਧੀਆ ਸਿੱਖਿਆ ਦੇ ਕੇ ਇੱਥੋਂ ਦੇ ਬੱਚਿਆ ਨੂੰ ਨਿਖਾਰਨਾ ਸੀ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ’ਚ ਇਨ੍ਹਾਂ ਸਕੂਲਾਂ ’ਚ ਗੁਰੂਕੁਲ ਅਧਾਰਿਤ ਸਿੱਖਿਆ ਦੇ ਨਾਲ-ਨਾਲ ਖੇਡਾਂ ’ਚ ਵੀ ਵਿਦਿਆਰਥੀ-ਵਿਦਿਆਰਥਣਾਂ ਨੂੰ ਭਰਪੂਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦੇ ਇਹ ਬੱਚੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਂਅ ਰੋਸ਼ਨ ਕਰ ਰਹੇ ਹਨ।

ਸ੍ਰੀਗੰਗਾਨਗਰ : ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਸ਼ਾਸਿਕਾ ਨਵਜੋਤ ਕੌਰ ਗਿੱਲ ਅਤੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਪਿ੍ਰੰਸੀਪਲ ਐੱਨਡੀ ਇੰਸਾਂ ਨੂੰ ਸਿੱਖਿਆ ਦੇ ਖੇਤਰ ’ਚ ਬੈਸਟ ਸਕੂਲ ਅਕੈਡਮਿਕ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਰਾਜਸਥਾਨ ਦੇ ਸਿੱਖਿਆ ਮੰਤਰੀ ਬੀਡੀ ਕੱਲਾ ਤੇ ਹੋਰ ਪਤਵੰਤੇ ਸੱਜਣ।

ਪੂਜਨੀਕ ਗੁਰੂ ਜੀ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ

ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦੀ ਪ੍ਰਸ਼ਾਸਿਕਾ ਨਵਜੋਤ ਕੌਰ ਗਿੱਲ ਅਤੇ ਸ਼ਾਹ ਸਤਿਨਾਮ ਜੀ ਬੁਆਇਜ ਸਕੂਲ ਦੇ ਪਿ੍ਰੰਸੀਪਲ ਐੱਨਡੀ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਤੇ ਅਸ਼ੀਰਵਾਦ ਨਾਲ ਸਕੂਲਾਂ ਨੂੰ ਇਹ ਸਨਮਾਨ ਮਿਲਿਆ ਹੈ ਪੂਜਨੀਕ ਗੁਰੂ ਜੀ ਦੇ ਚਰਨਾਂ ’ਚ ਅਰਦਾਸ ਹੈ ਕਿ ਸਾਨੂੰ ਅਜਿਹੇ ਹੀ ਹਰ ਚੰਗੇ, ਨੇਕ ਖੇਤਰ ’ਚ ਅੱਗੇ ਵਧਣ ਦੀ ਸ਼ਕਤੀ ਪ੍ਰਦਾਨ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।