ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਲਾਈਵ ਰੂ-ਬ-ਰੂ ਹੋਏ ਸੰਤ ਡਾ. ਐਮਐਸਜੀ

Saint Dr. MSG

ਸਮੇਂ ਦੀ ਕਦਰ ਕਰੋ, ਇਹ ਕਿਸੇ ਲਈ ਨਹੀਂ ਰੁਕਦਾ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਉੱਤਰ ਪ੍ਰਦੇਸ਼) ਤੋਂ ਦੇਸ਼-ਵਿਦੇਸ਼ ਦੀ ਸਾਧ-ਸੰਗਤ ਦੇ ਨਾਲ ਆਨਲਾਈਨ ਗੁਰੂਕੁਲ ਦੇ ਮਾਧਿਅਮ ਨਾਲ ਰੂ-ਬ-ਰੂ ਹੋਏ ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਬੇਪਰਵਾਹ ਜੀ, ਸੱਚੇ ਦਾਤਾ ਰਹਿਬਰ ਸ਼ਾਹ ਸਤਿਨਾਮ ਜੀ ਮਾਲਕ, ਦਾਤਾ ਨੇ ਲਿਖਿਆ, ‘‘ਕੀਮਤੀ ਹੈ ਯੇ ਸਮਾਂ, ਇਸੇ ਲਗਾਤਾ ਕਹਾਂ, ਸਤਿਸੰਗ ਮੇਂ ਆਜਾ ਫਾਇਦਾ ਉਠਾ ਜਾ ਦੇਖੇ ਜੋ ਸਭ ਨਾਸ਼ਵਾਂ’’, ਸਮਾਂ ਹਮੇਸ਼ਾ ਤੋਂ ਹੀ ਕੀਮਤੀ ਰਿਹਾ ਹੈ ਕਿਸੇ ਨੂੰ ਬਚਪਨ ’ਚ ਅਹਿਸਾਸ ਹੋ ਜਾਂਦਾ ਹੈ, ਬਹੁਤ ਹੀ ਭਾਗਸ਼ਾਲੀ ਹਨ ਕੋਈ ਜਵਾਨੀ ’ਚ ਅਹਿਸਾਸ ਕਰ ਲੈਂਦਾ ਹੈ, ਉਹ ਵੀ ਭਾਗਸ਼ਾਲੀ ਹਨ ਕੋਈ ਅਧਖੜ ਅਵਸਥਾ ’ਚ ਅਹਿਸਾਸ ਕਰ ਲੈਂਦਾ ਹੈ, ਉਹ ਵੀ ਚੰਗਾ ਹੈ ਕੋਈ ਬਜ਼ੁਰਗ ਅਵਸਥਾ ’ਚ ਜਾ ਕੇ ਅਹਿਸਾਸ ਕਰਦਾ ਹੈ, ਨਾ ਤੋਂ ਤਾਂ ਉਹ ਵੀ ਚੰਗਾ ਹੈ ਸਮਾਂ ਇੱਕ ਅਜਿਹੀ ਅਨਮੋਲ ਵਸਤੂ ਹੈ ਜੋ ਨਿੱਕਲ ਗਿਆ ਤਾਂ ਵਾਪਸ ਆਉਣ ਤੋਂ ਰਿਹਾ ਤੁਸੀਂ ਕਹਿੰਦੇ ਹੋ ਕਿ ਇਹ ਤਰੀਕ ਫਿਰ ਨਹੀਂ ਆਉਦੀ ਤੁਸੀਂ ਤਰੀਕ ਦੀ ਗੱਲ ਕਰਦੇ ਹੋ, ਜੋ ਪਲ ਗੁਜ਼ਰ ਗਿਆ ਫਿਰ ਦੁਬਾਰਾ ਨਹੀਂ ਆਉਦਾ।

ਅੱਜ ਦੀ ਤਰੀਕ, ਅੱਜ ਦਾ ਦਿਨ, ਅੱਜ ਦਾ ਸੰਨ ਅਤੇ ਅੱਜ ਦਾ ਇਹ ਪਲ ਜਦੋਂ ਗੁਜ਼ਰ ਗਿਆ ਤਾਂ ਫਿਰ ਕਦੋਂ ਆਵੇਗਾ? ਕਹਿਣ ਦਾ ਮਤਲਬ, ਭਾਵੇਂ ਤੁਸੀਂ ਕਾਗਜ਼ਾਂ ’ਚ ਦੇਖ ਲਵੋ, ਭਾਵੇ ਉਜ ਸੋਚ ਲਵੋ, ਸਮਾਂ ਕਦੇ ਵੀ ਕਿਸੇ ਲਈ ਨਾ ਤਾਂ ਰੁਕਿਆ ਸੀ, ਨਾ ਰੁਕਿਆ ਹੈ ਅਤੇ ਨਾ ਕਦੇ ਰੁਕੇਗਾ ਇਹ ਤਾਂ ਚੱਲਦਾ ਰਹਿੰਦਾ ਹੈ ਖਰਾਬ ਘੜੀ ਕਦੇ ਕਿਸੇ ਦੇ ਹੱਥ ’ਤੇ ਦੇਖੀ ਹੈ ਦੇਖੀ ਹੋਵੇਗੀ, ਕੋਈ ਹੁੰਦਾ ਹੈ ਮਸਤ ਮਲੰਗ, ਪਰ ਉਜ ਕੋਈ ਬੰਨ੍ਹਦਾ ਨਹੀਂ ਅੱਜ-ਕੱਲ੍ਹ ਤਾਂ ਬੱਚੇ ਉਜ ਹੀ ਨਹੀਂ ਬੰਨ੍ਹਦੇ, ਕਿਉਕਿ ਜੇਬ੍ਹ ’ਚੋਂ (ਮੋਬਾਇਲ) ਕੱਢਿਆ ਅਤੇ ਦੇਖ ਲਿਆ ਟਾਈਮ ਕੀ ਹੈ ਉਜ ਟਾਈਮ ਦੇਖਣ ਦੀ ਜ਼ਰੂਰਤ ਵੀ ਨਹੀਂ ਪੈਂਦੀ, ਕਿਉਕਿ ਗੇਮ ਹੀ ਖੇਡਣੀ ਹੁੰਦੀ ਹੈ, ਜਾਂ ਚੈਟਿੰਗ, ਜਾਂ ਸਰਚਿੰਗ, ਜਾਂ ਗੇਮਿੰਗ ਅਤੇ ਵਿਚਾਰੇ ਮਸਲ ਪਏ-ਪਏ ਰੋਂਦੇ ਹਨ ਇੱਕ ਭਜਨ ਅਸੀਂ ਬਣਾਇਆ ਹੈ, ਸੁਣਾਵਾਂਗੇ ਟਾਈਮ ਅਨੁਸਾਰ ਪਰ ਟਾਈਮ ਉਨ੍ਹਾਂ ਲਈ ਵੀ ਨਹੀਂ ਰੁਕਦਾ, ਟਾਈਮ ਕਿਸੇ ਲਈ ਨਹੀਂ ਰੁਕਦਾ ਇਹ ਚੱਲਦਾ ਜਾਂਦਾ ਹੈ ਟਾਈਮ ਇੱਕ ਅਜਿਹੀ ਚੀਜ ਹੈ, ਜੇਕਰ ਇਹ ਰੁਕ ਗਿਆ ਤਾਂ ਸਭ ਕੁਝ ਰੁਕ ਜਾਵੇਗਾ।

Saint Dr MSG

ਕਦੇ ਵੀ ਗੰਦਗੀ ਨਾ ਵੇਖੋ

ਪੂਜਨੀਕ ਗੁੁਰੂ ਜੀ ਨੇ ਫ਼ਰਮਾਇਆ ਕਿ ਮਨੁੱਖ ਇੱਕ ਅਜਿਹਾ ਜੀਵ ਹੈ ਜੋ ਟਾਈਮ ਦੇ ਨਾਲ ਚੱਲ ਸਕਦਾ ਹੈ ਚੱਲ ਤਾਂ ਹੋਰ ਵੀ ਸਕਦੇ ਹਨ, ਪਰ ਉਨ੍ਹਾਂ ਨੂੰ ਇੰਨੀ ਅਕਲ ਹੀ ਨਹੀਂ ਹੈ ਕਿ ਉਹ ਸਮੇਂ ਦੇ ਅਨੁਸਾਰ ਚੱਲ ਸਕਣ ਸਮੇਂ ਅਨੁਸਾਰ ਚੱਲਣਾ ਬਹੁਤ ਜ਼ਰੂਰੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਮੋਬਾਇਲ ਫੋਨ ਨਾ ਰੱਖੋ, ਅਸੀਂ ਇਹ ਨਹੀਂ ਕਹਿੰਦੇ ਕਿ ਟੀਵੀ ਨਾ ਦੇਖੋ ਸਮੇਂ ਦੀ ਗੱਲ ਹੈ, ਕਦੇ ਕਿਹਾ ਵੀ ਸੀ, ਪਰ ਅੱਜ ਸਮਾਂ ਹੈ,?ਨਹੀਂ ਕਹਿੰਦੇ ਸਮੇਂ ਅਨੁਸਾਰ ਪੀਰ-ਫਕੀਰ ਆਪਣੀ ਗੱਲ ’ਚ ਥੋੜ੍ਹਾ-ਥੋੜ੍ਹਾ ਚੇਂਜ ਕਰਦੇ ਰਹਿੰਦੇ ਹਨ ਪਰ ਅਸੀਂ ਤਾਂ ਤੁਹਾਨੂੰ ਇਹੀ ਕਹਿੰਦੇ ਹਾਂ ਕਿ ਗੰਦਗੀ ਨਾ ਦੇਖੋ ਚੰਗੀ ਚੀਜ ਦੇਖੋ ਸਿੱਖਣਾ ਹੈ ਤਾਂ ਇਨ੍ਹਾਂ ’ਤੇ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ, ਬੜੀ ਤਰੱਕੀ ਕੀਤੀ ਜਾ ਸਕਦੀ ਹੈ ਅਤੇ ਬਹੁਤ ਕੁਝ ਕਮਾਇਆ ਵੀ ਜਾ ਸਕਦਾ ਹੈ ਪਰ ਤੁਸੀਂ ਗਵਾਉਦੇ ਹੋ, ਕਮਾਉਦੇ ਘੱਟ ਹੋ ਕੰਟੀਨਿਊ ਛੋਟੇ-ਛੋਟੇ ਬੱਚੇ ਗੇਮ ਖੇਡ ਰਹੇ ਹਨ ਕੀ ਗਵਾ ਬੈਠਦੇ ਹਨ ਅੱਖਾਂ ਉੱਡ ਜਾਂਦੀਆਂ ਹਨ, ਵੱਡੇ-ਵੱਡੇ ਚਸ਼ਮੇ ਮੋਟੇ-ਮੋਟੇ, ਅੱਖਾਂ ’ਤੇ ਲੱਗ ਜਾਂਦੇ ਹਨ

ਬੱਚਿਆਂ ਨੂੰ ਬੁਰੀਆਂ ਚੀਜ਼ਾਂ ਤੋਂ ਬਚਾਓ

ਪੂਜਨੀਕ ਗੁਰੂ ਜੀ ਨੇ ਫ਼ਮਾਇਆ ਪਿਛਲੀ ਵਾਰ ਐੱਮਐੱਸਜੀ ਆਈਟੀ ਵਿੰਗ ਵਾਲੇ ਬੱਚਿਆਂ ਨੇ ਦੱਸਿਆ ਸੀ ਕਿ ਕੋਈ ਅਜਿਹੀ ਐਪ ਆ ਗਈ ਹੈ ਜੇਕਰ ਤੁਸੀਂ ਆਪਣੇ ਮੋਬਾਈਲ ’ਚ ਪਾ ਲਵੋ ਤਾਂ ਬੱਚੇ ਜੋ ਛੋਟੇ ਹਨ, ਉਹ ਜੇਕਰ ਮੋਬਾਇਲ ਦੇਖਣਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਕਿੰਨਾ ਟਾਈਮ ਉਨ੍ਹਾਂ ਨੇ ਮੋਬਾਇਲ ਦੇਖਿਆ ਅਤੇ ਉਸ ’ਚ ਕੀ-ਕੀ ਦੇਖਿਆ ਅਤੇ ਇਹੀ ਨਹੀਂ ਉਸ ’ਚ ਬੁਰੀਆਂ ਚੀਜਾਂ ਨੂੰ ਲੌਕ ਵੀ ਕਰ ਸਕਦੇ ਹਾਂ, ਕਿ ਇਹ-ਇਹ ਚੀਜਾਂ ਬੱਚੇ ਕਦੇ ਨਹੀਂ ਦੇਖਣਗੇ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਤਿਸੰਗੀ ਤਾਂ ਖਾਸ ਕਰਕੇ, ਅਸੀਂ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਛੋਟੇ ਬੱਚੇ ਹਨ, ਇਹ ਐਪ ਆਪਣੇ ਫੋਨ ’ਚ ਜ਼ਰੂਰ ਡਾਊਨਲੋਡ ਕਰਨ, ਅਸੀਂ ਐਪ ਵਾਲਿਆਂ ਦੀ ਕੋਈ ਮਸ਼ਹੂਰੀ ਨਹੀਂ ਕਰ ਰਹੇ, ਅਸੀਂ ਉਨ੍ਹਾਂ ਦੇ ਕੋਈ ਬ੍ਰੈਂਡ ਅੰਬੈਸਡਰ ਨਹੀਂ ਹਾਂ ਪਰ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡਾ ਬੱਚਾ ਬਚਪਨ ’ਚ ਹੀ ਜਵਾਨ ਨਾ ਹੋ ਜਾਵੇ ਸਮਝਦਾਰ ਨੂੰ ਇਸ਼ਾਰਾ ਕਾਫੀ ਹੈ, ਕਿਉਕਿ ਬਚਪਨ ਦੀ ਜਵਾਨੀ ਖਤਰਨਾਕ ਹੁੰਦੀ ਹੈ ਜਵਾਨੀ ਜਦੋਂ ਆਵੇ ਉਦੋਂ ਹੀ ਸਹੀ ਹੈ ਬਚਪਨ ’ਚ ਉਹ ਚੀਜਾਂ ਬੱਚਿਆਂ ਦੀ ਨਾਲੇਜ਼ ਲਈ ਨਹੀਂ ਹਨ।

ਧਰਮਾਂ ’ਚ ਸੁਖੀ ਜੀਵਨ ਦਾ ਸਾਰ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡੇ ਹਿੰਦੂ ਧਰਮ ’ਚ 25 ਸਾਲ ਰੱਖੇ ਹੋਏ ਸਨ ਬ੍ਰਹਮਚਾਰਿਆ ਦਾ ਸਖ਼ਤੀ ਨਾਲ ਪਾਲਣ, ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਇਨ੍ਹਾਂ ਚੀਜ਼ਾਂ ਦਾ ਗੁਰੂਕੁਲ ’ਚ ਅਜਿਹੀਆਂ ਚੀਜ਼ਾਂ ਹੁੰਦੀਆਂ ਹੀ ਨਹੀਂ ਸੀ ਸਿਰਫ ਪੜ੍ਹਾਈ ਅਤੇ ਸਰੀਰ ਨੂੰ ਮਜਬੂਤ ਬਣਾਉਣ, ਦਿਮਾਗ ਨੂੰ ਵਧਾਉਣਾ, ਇਹ ਚੀਜ਼ਾਂ ਉੱਥੇ ਸਿਖਾਈਆਂ ਜਾਂਦੀਆਂ ਸਨ ਵੱਡਿਆ ਦਾ ਸਤਿਕਾਰ ਕਰਨਾ, ਇਨਸਾਨੀਅਤ ਦਾ ਪਾਠ ਪੜ੍ਹਾਉਣਾ, ਇੱਜ਼ਤ-ਸਤਿਕਾਰ ਦੇ ਨਾਲ ਜਿਉਣਾ ਅਤੇ ਸਨਮਾਨ ਨਾਲ ਜਿਉਣ ਦੀ ਸਿੱਖਿਆ ਦੇਣਾ ਅਤੇ ਦੂਜਿਆਂ ਦਾ ਵੀ ਸਨਮਾਨ ਕਰਨਾ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਸਨ, 25 ਸਾਲ ਤੱਕ ਅਗਲੇ 25 ਸਾਲ ਹੁੰਦੇ ਸਨ, ਜੋ ਘਰ-ਗਿ੍ਰਹਸਥ ਲਈ ਹੁੰਦੇ ਸਨ ਪਰ ਉਹ ਜੋ ਪਹਿਲਾਂ 25 ਸਾਲ ਹਨ, ਅਸੀਂ ਇੱਕ ਥਾਂ ਇਹ ਵੀ ਪੜ੍ਹਿਆ ਕਿ ਜਦੋਂ ਬੱਚਿਆਂ ਦੇ ਵਿਆਹ ਤੱਕ ਰੱਖ ਦਿੱਤੇ ਜਾਂਦੇ ਸਨ ਤਾਂ ਉਸ ’ਚ ਉਸ ਨੂੰ ਗਿ੍ਰਹਸਥ ਜ਼ਿੰਦਗੀ ਦੀ ਟ੍ਰੇਨਿੰਗ ਲਈ ਵੀ ਦੋ-ਤਿੰਨ ਮਹੀਨੇ ਹੁੰਦੇ ਸਨ, ਉਸ ਨੂੰ ਸਭ ਸਮਝਾਇਆ ਜਾਂਦਾ ਸੀ, ਗਜ਼ਬ ਹੈ, ਕਮਾਲ ਹੈ ਕਿਉਕਿ ਬਹੁਤ ਸਾਰੇ ਲੋਕ ਇਸ ਤੋਂ ਅਣਜਾਣ ਹੋਣ ਕਾਰਨ ਵੀ ਬਿਮਾਰੀਆਂ ਦਾ ਘਰ ਬਣ ਜਾਂਦੇ ਹਨ ਤਾਂ ਇਹ ਜ਼ਰੂਰੀ ਹੈ ਕਿ ਤੁਸੀ ਉਸ ਐੱਪ ਨੂੰ ਜ਼ਰੂਰ ਡਾਊਨਲੋਡ ਕਰੋ।

ਸੁਪਰੀਮ ਪਾਵਰ ਹੈ ‘ਓਮ’

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕੁਝ ਲੋਕ ਕਹਿੰਦੇ ਹਨ ਕਿ ਤੁਸੀਂ ਤਾਂ ਰੂੜੀਵਾਦੀ ਵਿਚਾਰਾਂ ਦੇ ਹੋ, ਤਾਂ ਤੁਸੀਂ ਕਿਹੜੇ ਵਿਚਾਰਾਂ ਦੇ ਹੋ ਰੂੜੀਵਾਦੀ ਇੱਕ ਅਲੱਗ ਚੀਜ਼ ਹੈ, ਪਾਖੰਡਵਾਦ ਇੱਕ ਅਲੱਗ ਚੀਜ਼ ਹੈ ਸਿਹਤਮੰਦ ਪਰੰਪਰਾ ਸਾਡੀ ਸੀ ਤੁਸੀਂ ਸਮਝਣ ’ਚ ਗਲਤੀ ਕਰਦੇ ਹੋ ਸਾਡੇ ਤੋਂ ਬਹੁਤ ਵਾਰ ਇਹ ਪੁੱਛਿਆ ਜਾਂਦਾ ਰਿਹਾ, ਹੁਣ ਵੀ ਕਈ ਵਾਰ ਪੁੱਛ ਲੈਂਦੇ ਹਨ ਕਿਉਕਿ ਸਭ ਤੋਂ ਪਹਿਲਾਂ ਪਵਿੱਤਰ ਵੇਦ ਬਣੇ, ਇਹ ਤਾਂ ਦੁਨੀਆਂ ਦਾ ਹਰ ਬੰਦਾ ਮੰਨਦਾ ਹੈ ਸਭ ਤੋਂ ਪੁਰਾਤਨ ਗ੍ਰੰਥ ਹਨ ਤਾਂ ਉਹ ਪਵਿੱਤਰ ਵੇਦ ਹਨ, ਉਨ੍ਹਾਂ ’ਚ ਸਭ ਕੁਝ ਲਿਖਿਆ ਹੋਇਆ ਹੈ, ਪੜ੍ਹਨ ਵਾਲੇ ਦਾ ਨਜ਼ਰੀਆ ਚਾਹੀਦਾ ਹੈ ਕਈ ਲੋਕ ਕਹਿੰਦੇ ਹਨ ਕਿ ਗੁਰੂ ਜੀ ਜੇਕਰ ਤੁਸੀਂ ਇੰਨਾ ਕਹਿੰਦੇ ਹੋ ਕਿ ਪਵਿੱਤਰ ਵੇਦਾਂ ’ਚ ਸਭ ਕੁਝ ਹੈ ਤਾਂ ਆਪ ਜੀ ਤਾਂ ਕਹਿੰਦੇ ਹੋ ਕਿ ਚੰਦਰਮਾ ਦੇਵਤਾ ਹੈ ਜਦੋਂ ਕਿ ਉਹ ਤਾਂ ਇੱਕ ਪੱਥਰ ਹੈ, ਇਹ ਸਾਬਤ ਹੋ ਗਿਆ ਹੈ ਤਾਂ ਅਸੀਂ ਹੱਸ ਪੈਂਦੇ ਤਾਂ ਪੁੱਛਦੇ ਹਨ ਕਿ ਆਪ ਹੱਸ ਕਿਉਂ ਰਹੇੇ ਹੋ ਤਾਂ ਅਸੀਂ ਕਹਿੰਦੇ ਹਾਂ ਅਸੀਂ ਇਸ ਪੱਥਰ ਦੇ ਚੰਦਰਮਾ ਨੂੰ ਥੋੜ੍ਹੀ ਚੰਦਰ ਦੇਵ ਕਹਿੰਦੇ ਹਾਂ ਤਾਂ ਉਹ ਪੁੱਛਦੇ ਹਨ, ਕਿਸ ਨੂੰ ਕਹਿੰਦੇ ਹੋ ਅਸੀਂ ਕਿਹਾ ਕਿ ਜੋ ਇਨ੍ਹਾਂ ਨੂੰ ਰਿਮੋਟ ਕੰਟਰੋਲ ਨਾਲ ਚਲਾਉਂਦਾ ਹੈ, ਉਹ ਹੈ ਚੰਦਰ ਦੇਵ ਇਹ ਤਾਂ ਪੱਥਰ ਹੈ, ਅਸੀਂ ਕਦੋਂ ਕਿਹਾ ਕਿ ਇਹ ਦੇਵ ਹੈ ਉਹ ਚੰਦਰ ਦੇਵ ਹੈ ਜੋ ਇਸ ਚੰਦਰਮਾ ਨੂੰ ਆਪਣੇ ਰਿਮੋਟ ਕੰਟਰੋਲ ਨਾਲ ਚਲਾਉਂਦਾ ਹੈ ਟੀਵੀ, ਪੀਸੀ ਆਦਿ ਦੇ ਰਿਮੋਟ ਕੰਟਰੋਲ ਤਾਂ ਹੁਣ ਆਏ ਹਨ ਤੇ ਸਾਡੇ ਇਨ੍ਹਾਂ ਦੇਵੀ-ਦੇਵਤਿਆਂ ਦੇ ਕੋਲ ਤਾਂ ਕਦੋਂ ਦੇ ਹਨ ਇਹ ਰਿਮੋਟ ਕੰਟਰੋਲ ਤੇ ਉਨ੍ਹਾਂ ਕੋਲ ਅਲੱਗ ਤੋਂ ਡਿਵਾਈਸ ਨਹੀਂ ਹੈ,

ਉਨ੍ਹਾਂ ਦੀਆਂ ਆਤਮਿਕ ਤਰੰਗਾਂ ਨਾਲ ਚੱਲਦੇ ਹਨ ਇਹ ਚੰਦਰਮਾ-ਸੂਰਜ, ਅਜਿਹੇ ਹਨ ਉਹ ਦੇਵ, ਇੰਨੇ ਮਹਾਨ ਹਨ ਉਹ ਤਾਂ ਅਗਲਾ ਹੈਰਾਨ ਹੋ ਜਾਂਦਾ ਹੈ, ਤਾਂ ਕਹਿੰਦੇ ਇਹ ਤਾਂ ਕਿਤੇ ਪੜ੍ਹਿਆ ਨਹੀਂ, ਤਾਂ ਅਸੀਂ ਕਿਹਾ ਕਿ ਅਸੀਂ ਤਾਂ ਪੜ੍ਹਿਆ ਹੈ ਨਜ਼ਰੀਆ ਹੋਣਾ ਚਾਹੀਦਾ ਹੈ ਸੂਰਜ ਵੀ ਉਹ ਜੋ ਵਿਖਾਈ ਦਿੰਦਾ ਹੈ ਉਹ ਦੇਵ ਨਹੀਂ ਹੈ ਅਸੀਂ ਨਮਨ ਕਰਦੇ ਹਾਂ ਤਾਂ ਸਿਰਫ ਇਸ ਲਈ ਕਿ ਨਾਂਅ ਉਸ ਦਾ ਵੀ ਸੂਰਜ ਹੈ ਪਰ ਜਾਂਦਾ ਹੈ ਸੂਰਜ ਦੇਵ ਤੱਕ, ਜੋ ਉਸ ਨੂੰ ਆਪਣੇ ਰਿਮੋਟ ਨਾਲ ਚਲਾਉਂਦਾ ਹੈ ਤੇ ਇਹ ਸਭ ਦੇਵੀ-ਦੇਵਤਿਆਂ ਨੂੰ ਰਿਮੋਟ ਨਾਲ ਚਲਾਉਣ ਵਾਲੇ, ਆਤਮਿਕ ਤਰੰਗਾਂ ਨਾਲ ਚਲਾਉਣ ਵਾਲੇ ਤਿੰਨ ਮਹਾਂਦੇਵ ਹਨ, ਬ੍ਰਹਮਾ, ਵਿਸ਼ਨੂੰ, ਮਹੇਸ਼, ਤੇ ਉਨ੍ਹਾਂ ਨੂੰ ਕੰਟਰੋਲ ਕਰਨ ਵਾਲਾ ਹੈ, ‘‘ਓਮ’’ ਸਭ ਤੋਂ ਵੱਡੀ ਪਾਵਰ, ਜਿਸ ਨੇ ਸਭ ਕੁਝ ਬਣਾਇਆ ਹੈ ਤਾਂ ਸਾਡਾ ਤਾਂ ਇਹ ਸਾਰ ਹੈ।

ਪਵਿੱਤਰ ਵੇਦਾਂ ’ਚ ਹੈ ਗਿਆਨ ਦਾ ਸਮੁੰਦਰ

ਅਸੀਂ ਕਿਸੇ ਧਰਮ ਦੀ ਕਾਂਟ-ਛਾਂਟ ਨਹੀਂ ਕਰ ਰਹੇ, ਅਸੀਂ ਕਿਸੇ ਨੂੰ ਬੁਰਾ ਨਹੀਂ ਬੋਲਦੇ, ਅਸੀਂ ਤਾਂ ਜੋ ਨਜ਼ਰੀਆ ਧਰਮਾਂ ਨੂੰ ਪੜ੍ਹ ਕੇ ਬਣਿਆ ਹੈ ਉਹ ਦੱਸ ਰਹੇ ਹਾਂ, ਕਿ ਸਾਡੇ ਉਨ੍ਹਾਂ ਪਵਿੱਤਰ ਵੇਦਾਂ ’ਚ ਗਿਆਨ ਦਾ ਸਮੁੰਦਰ ਹੈ ਪਰ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਤੁਸੀਂ ਚੁੱਪ ਹੋ ਜਾਂਦੇ ਹੋ ਹੁਣ?ਜੇਕਰ ਤੁਹਾਡੇ ਤੋਂ ਆਮ ਆਦਮੀ ਪੁੱਛ ਲਵੇ ਕਿ ਇਹ ਚੰਦਰਮਾ ਹੈ, ਤੁਸੀਂ ਉਸ ਨੂੰ ਦੇਵਤਾ ਮੰਨਦੇ ਹੋ, ਇਹ ਤਾਂ ਪੱਥਰ ਦਾ ਹੈ ਤਾਂ ਤੁਹਾਡੇ ਕੋਲ ਜਵਾਬ ਨਹੀਂ ਹੈ, ਪਰ ਸਾਡੇ ਕੋਲ ਹੈ ਤੇ ਹੁਣ ਤੁਹਾਡੇ ਕੋਲ ਵੀ ਆ ਗਿਆ ਤਾਂ ਹਕੀਕਤ ਇਹ ਹੈ, ਪਰ ਇਸ ਨੂੰ ਕੋਈ ਇਸ ਨਜ਼ਰੀਏ ਨਾਲ ਦੱਸਦਾ ਹੀ ਨਹੀਂ। ਇਸ ਨਜ਼ਰੀਏ ਨਾਲ ਇਸ ਨੂੰ ਸਮਝਾਉਦਾ ਹੀ ਨਹੀਂ।

ਇਸ ਲਈ ਲੋਕ ਕਹਿੰਦੇ ਹਨ ਕਿ ਹਿੰਦੂ ਧਰਮ ਤਾਂ ਇੰਜ ਹੀ ਪਾਖੰਡਵਾਦ ਹੈ, ਜਦੋਂਕਿ ਅਜਿਹਾ ਬਿਲਕੁਲ ਨਹੀਂ ਹੈ ਹਿੰਦੂ ਧਰਮ ਤਾਂ ਗਿਆਨ ਦਾ ਇੱਕ ਸਮੁੰਦਰ ਹੈ ਪਵਿੱਤਰ ਵੇਦਾਂ ’ਚ ਛੁਪਿਆ ਹੋਇਆ, ਪੜ੍ਹਨ ਵਾਲੇ ਦਾ ਨਜ਼ਰੀਆ ਚਾਹੀਦਾ, ਪੜ੍ਹਨ ਵਾਲੇ ਦਾ ਦਿਮਾਗ ਚਾਹੀਦਾ ਬਹੁਤ ਕੁਝ ਲਿਖਿਆ ਹੋਇਆ ਹੈ, ਬਾਕੀ ਧਰਮ ਵੀ ਸਮਾਨ ਹਨ, ਪਰ ਅਸੀਂ ਹਿੰਦੂ ਧਰਮ ਦਾ ਸਿਰਫ ਇਸ ਲਈ ਕਹਿ ਰਹੇ ਹਾਂ ਕਿਉਂਕਿ ਉਹ ਸਭ ਤੋਂ ਪੁਰਾਤਨ ਪਵਿੱਤਰ ਵੇਦ ਹਨ,

ਪਵਿੱਤਰ ਗ੍ਰੰਥ ਹਨ ਬਾਕੀ ਲਿਖਿਆ ਸਭ ਧਰਮਾਂ ਵਿਚ ਅਜਿਹਾ ਹੀ ਹੈ ਇਸ ਲਈ ਸਮੇਂ ਨੂੰ ਸੰਭਾਲੋ, ਸਮੇਂ ਦੀ ਕਦਰ ਕਰਨੀ ਸਿੱਖੋ ਆਪਣਾ ਸੱਭਿਆਚਾਰ ਕਿੰਨਾ ਮਹਾਨ ਹੈ, ਤੁਸੀਂ ਉਨ੍ਹਾਂ ਦੇ ਵੰਸ਼ਜ ਹੋ, ਜਿਨ੍ਹਾਂ ਦੇ ਦੇਸ਼ ’ਚ ਵਿਦੇਸ਼ੀ ਪੜ੍ਹਨ ਆਉਂਦੇ ਸਨ ਤੇ ਕਿੰਨੀ ਦਰਦ ਦੀ ਗੱਲ ਹੈ ਕਿ ਉਨ੍ਹਾਂ ਦੇ ਵੰਸ਼ਜ਼ ਵਿਦੇਸ਼ਾਂ ਵਿੱਚ ਪੜ੍ਹਨ ਜਾਂਦੇ ਹਨ, ਹੈ ਨਾ ਕਮਾਲ, ਕਿੰਨਾ ਉਲਟ ਹੋ ਗਿਆ ਹੈ ਤਾਂ ਉਸ ਭਗਵਾਨ ਅੱਗੇ ਪ੍ਰਾਰਥਨਾ ਕਰਾਂਗੇ ਸਾਡੇ ਜੋ ਰਾਜੇ ਹਨ ਉਨ੍ਹਾਂ ਸਭ ਨੂੰ ਕਹਾਂਗੇ ਕਿ ਫਿਰ ਤੋਂ ਇਹ ਦੇਸ਼ ਅਜਿਹਾ ਹੀ ਹੋ ਜਾਵੇ ਕਿ ਵਿਦੇਸ਼ੀ ਇੱਥੇ ਆ ਕੇ ਪੜ੍ਹਨ ਲਈ ਜ਼ੋਰ ਲਾਉਣ, ਇੱਥੇ ਆਉਣ ਦੀ ਸੋਚਣ ਜਿਨ੍ਹਾਂ ਦੇ ਅਸੀਂ ਵੰਸ਼ਜ ਹਾਂ , ਸਾਨੂੰ ਵੀ ਮਾਣ ਹੋਵੇ ਕਿ ਹਾਂ, ਅਸੀਂ ਉਨ੍ਹਾਂ ਦੀ ਉਸ ਪਰੰਪਰਾ ਨੂੰ ਫਿਰ ਤੋਂ ਜਿਉਂਦਾ ਕਰ ਦਿੱਤਾ ਹੈ ਅਸੀਂ ਉਨ੍ਹਾਂ ਦੀ ਵਿਰਾਸਤ ਨੂੰ ਮਰਨ ਨਹੀਂ ਦਿੱਤਾ, ਫਿਰ ਤੋਂ ਜਿਉਂਦਾ ਕਰ ਦਿੱਤਾ ਹੈ।

ਸਭ ਧਰਮਾਂ ’ਚ ਦਇਆ ਤੇ ਰਹਿਮ ਦੀ ਪਹਿਲੀ ਸਿੱਖਿਆ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਸਾਰੇ ਧਰਮਾਂ ਵਾਲਿਆਂ ਨੂੰ ਸਾਡੀ ਇਹ ਬੇਨਤੀ ਹੈ ਕੋਈ ਵੀ ਧਰਮ ਹਿੰਸਾ ਨਹੀਂ ਸਿਖਾਉਂਦਾ ਸਾਡੇ ਹਿੰਦੂ ਧਰਮਾਂ ਦੇ ਪਵਿੱਤਰ ਗ੍ਰੰਥਾਂ ’ਚ ਲਿਖਿਆ ਹੈ ਕਿ ਭਗਵਾਨ ਕਿਰਪਾ ਨਿਧਾਨ ਹੈ, ਕਿਰਪਾ ਕਰਨ ਵਾਲਾ ਹੁਣ ਜੋ ਕਿਰਪਾ ਨਿਧਾਨ ਹੈ ਉਹ ਕਦੇ ਨਹੀਂ ਕਹਿੰਦਾ ਕਿ ਕਿਸੇ ਦਾ ਸਿਰ ਕੱਟੋ ਜਾਂ ਮਾਰੋ, ਤਾਂ ਸਹੀ ਹੋ ਗਿਆ ਹੁਣ?ਇਸਲਾਮ ਧਰਮ ਦੀ ਪਵਿੱਤਰ ਕੁਰਾਨ ਸ਼ਰੀਫ ’ਚ ਜਿੱਥੋਂ ਤੱਕ ਅਸੀਂ ਪੜ੍ਹਿਆ ਉਸ ਵਿੱਚ ਲਿਖਿਆ ਹੈ ਕਿ ਅੱਲ੍ਹਾ ਤਾਅਲਾ ਰਹਿਮੋ ਕਰਮ ਦਾ ਮਾਲਕ ਹੈ, ਰਹਿਮਾਨ-ਏ-ਰਹੀਮ, ਉਹ ਰਹਿਮੋ ਕਰਮ ਦਾ ਮਾਲਕ ਹੈ ਤਾਂ ਜੋ ਰਹਿਮ ਕਰਨ ਵਾਲਾ ਹੈ, ਉਹ ਕਿਸੇ ਨੂੰ ਬੇਰਹਿਮੀ ਕਰਨ ਲਈ ਕਿਵੇਂ ਪ੍ਰੇਰਨਾ ਦੇ ਸਕਦਾ ਹੈ।

ਸਾਡੇ ਸਿੱਖ ਧਰਮ ’ਚ ਗੁਰੂ ਸਾਹਿਬਾਨਾਂ ਦੀ ਪਵਿੱਤਰ ਗੁਰੂ ਬਾਣੀ ’ਚ , ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਫ ਲਿਖਿਆ ਹੋਇਆ ਹੈ ਕਿ ਵਾਹਿਗੁਰੂ ਦਇਆ ਦਾ ਸਮੁੰਦਰ ਹੈ ਤੇ ਜੋ ਦਇਆ ਦਾ ਸਮੁੰਦਰ ਹੋ ਸਕਦਾ ਹੈ ਉਹ ਕਿਸੇ ’ਤੇ ਅੱਤਿਆਚਾਰ ਕਰ ਹੀ ਨਹੀਂ ਸਕਦਾ ਤੇ ਇਹੀ ਇਸਾਈ ਧਰਮ ਵੀ ਕਹਿੰਦਾ ਹੈ ਕਿ ਕਾਈਂਡ ਹੈ, ਕਾਈਂਡਨੈਸ ਉਸੇ ਤੋਂ ਹੀ ਆਈ ਹੈ, ਸਭ ਕੁਝ ਉਸ ਦਾ ਦਿੱਤਾ ਹੋਇਆ ਹੈ ਤਾਂ ਉਹ ਕਿਵੇਂ ਕਿਸੇ ਨੂੰ ਕਹਿ ਦੇਵੇਗਾ ਕਿ ਤੁਸੀਂ ਕਿਸੇ ਨੂੰ ਮਾਰੋ ਜਾਂ ਕਿਸੇ ਨੂੰ ਤੜਫਾਓ ਤਾਂ ਲੋਕ ਭੁੱਲ ਗਏ ਹਨ ਆਪਣੇ ਧਰਮਾਂ ਦੇ ਪਹਿਲੇ ਸ਼ਬਦ ਨੂੰ ਭਾਵ ‘ਏ’ ਵੀ ਭੁੱਲ ਗਏ ‘ਬੀ’ ਤਾਂ ਬਾਅਦ ਦੀ ਗੱਲ ਹੈ ਕਹਿਣ ਦਾ ਭਾਵ ਜੋ ਪਹਿਲਾ ਸ਼ਬਦ ਹੈ ਸਾਡੇ ਧਰਮਾਂ ਦੇ ਲੋਕ ਭੁੱਲ ਗਏ ਹਨ, ਉਹ ਰਹਿਮ ਕਰਨਾ ਹੈ, ਦਇਆ ਕਰਨਾ ਹੈ, ਕਿਉਂਕਿ ਉਹ ਕਿਰਪਾ ਨਿਧਾਨ ਦੀ ਔਲਾਦ, ਕਦੇ ਰਾਖਸ਼ ਨਹੀਂ ਹੋਇਆ ਕਰਦੀ ਦੇਵੀ-ਦੇਵ ਵੀ ਕਿਰਪਾ ਦੇ ਸਾਗਰ ਦੇ ਅੱਗੇ ਦਿਆਲੂ ਨੁਮਾਇੰਦੇ ਹਨ ਤੇ ਫਿਰ ਇਨਸਾਨ ਭਗਵਾਨ ਦੀ ਬਣਾਈ ਸਰਵਸ੍ਰੇਸ਼ਠ ਰਚਨਾ ਹੈ ਸਰਵਸੇ੍ਰੇਸ਼ਠ ਹੈ।

ਪ੍ਰਭੂ ਦਾ ਬਣਾਇਆ ਇਨਸਾਨ ਇਹ ਦਿਆਲੂ ਆਪਣੇ-ਆਪ ਹੀ ਹੋ ਗਿਆ ਜੋ ਦਇਆ ਨਹੀਂ ਕਰਦਾ, ਜੋ ਰਹਿਮ ਨਹੀਂ ਕਰਦਾ ਉਹ ਨਾ ਤਾਂ ਦੇਵਤਾ ਹੋ ਸਕਦਾ ਹੈ, ਨਾ ਉਹ ਇਨਸਾਨ ਹੋ ਸਕਦਾ ਹੈ ਉਸ ਨੂੰ ਸ਼ੈਤਾਨ ਜਾਂ ਰਾਖਸ਼ ਕਿਹਾ ਗਿਆ, ਉਨ੍ਹਾਂ ਦੇ ਕੋਈ ਸਿੰਙ ਨਹੀਂ ਹਨ ਉਹ ਇੱਕ ਅਲੱਗ ਲੋਕ ਹੋ ਸਕਦਾ ਹੈ ਜੋ ਅਸੀਂ ਧਰਮਾਂ ਅਨੁਸਾਰ ਪੜ੍ਹਿਆ, ਜਿੱਥੇ ਉਹ ਲੋਕ (ਰਾਖਸ਼, ਸ਼ੈਤਾਨ) ਹੀ ਹਨ ਪਰ ਇੱਥੇ ਧਰਤੀਆਂ ’ਤੇ ਦੇਖੀਏ ਤਾਂ ਉਹ ਲੋਕ, ਜੋ ਦਇਆ-ਰਹਿਮ ਨੂੰ ਛੱਡ ਗਏ, ਉਹ ਲੋਕ ਹੀ ਰਾਖਸ਼ ਜਾਂ ਸ਼ੈਤਾਨ ਦੀ ਸ਼੍ਰੇਣੀ ’ਚ ਆ ਗਏ ਉਨ੍ਹਾਂ ਦੇੇ ਸਿੰਙ ਨਹੀਂ ਹੁੰਦੇ

ਇਨਸਾਨ ਪ੍ਰਭੂ ਦੀ ਸਰਵਉੱਤਮ ਰਚਨਾ

ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਰਾਮ ਨੇ ਸਾਨੂੰ ਸਰਵਸ੍ਰੇਸ਼ਠ ਬਣਾਇਆ ਹੈ, ਕਿਉਂ ਡਿੱਗਦੇ ਜਾ ਰਹੇ ਹੋ ਬੇਪਰਵਾਹ ਜੀ ਦੇ ਭਜਨ ’ਚ ਆਉਂਦਾ ਹੈ ਜਾਂ ਉਨ੍ਹਾਂ ਨੇ ਵਿਆਖਿਆ ਵਿਚ ਫ਼ਰਮਾਇਆ ਸਾਨੂੰ ਚੰਗੀ ਤਰ੍ਹਾਂ ਖਿਆਲ ਹੈ ਕਿ ਪਸ਼ੂ ਜਿਹੜੇ ਹੁੰਦੇ ਹਨ ਉਨ੍ਹਾਂ ਦਾ ਮੂੰਹ ਹੇਠਾਂ ਨੂੰ ਹੰੁਦਾ ਹੈ, ਪਰ ਆਦਮੀ ਦਾ ਤਾਂ ਮੂੰਹ ਸਿੱਧਾ ਹੈ, ਉੱਪਰ ਆਦਮੀ ਦੇਖ ਸਕਦਾ ਹੈ, ਪਸ਼ੂ ਘੱਟ ਦੇਖ ਸਕਦਾ ਹੈ, ਦੇਖਦਾ ਹੈ ਪਰ ਮੂੰਹ ਤਾਂ ਜਦੋਂ ਚੱਲਦਾ ਹੈ ਸ਼ਾਇਦ ਨੀਵਾਂ ਹੀ ਰਹਿੰਦਾ ਹੈ ਤਾਂ ਤੂੰ ਹੇਠਾਂ ਵਾਲੀਆਂ ਚੀਜ਼ਾਂ ’ਚ ਕਿਉਂ ਗੁਆਚਿਆ ਹੋਇਆ ਹੈਂ, ਉੱਪਰ ਵਾਲੀ ਚੀਜ਼ (ਦਸਵੇਂ ਦੁਆਰ) ਵੱਲ ਕਿਉਂ ਨਹੀਂ ਆ ਰਿਹਾ ਤੈਨੂੰ ਤਾਂ ਉੱਪਰ ਵੱਲ ਆਉਣਾ ਚਾਹੀਦਾ ਹੈ ਇਹ ਜੋ ਦਸਵਾਂ ਦੁਆਰ ਹੈ, ਹਿੰਦੂ ਤੇ ਸਿੱਖ ਧਰਮ ’ਚ ਬੋਲਿਆ, ਇਸਲਾਮ ਧਰਮ ’ਚ ਮਹਿਰਾਬ, ਇੰਗਲਿਸ਼ ਫਕੀਰ ਵੈਰੀ-ਵੈਰੀ ਡੀਪ ਪੁਆਇੰਟ ਇਸ ਥਾਂ ਨੂੰ ਕਹਿੰਦੇ ਹਨ ਇੱਥੋਂ ਉੱਪਰ ਉੱਠ, ਕਿਉਂ ਭੋਗ-ਵਿਲਾਸਾਂ ’ਚ ਗੁਆਚਿਆ ਹੋਇਆ ਹੈਂ, ਕਿਉਂ ਇੰਦਰੀਆਂ ’ਚ ਗੁਆਚਿਆ ਹੋਇਆ ਹੈਂ ਕਦੇ ਉੱਪਰ ਉੱਠਣ ਦੀ ਕੋਸ਼ਿਸ਼ ਕਰਕੇ ਤਾਂ ਦੇਖ ਉਹ ਸਰਵਸ਼ਕਤੀਮਾਨ , ਸਰਵਗਿਆਤਾ ਉਹ ਓਮ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਦਾ ਰਸਤਾ ਇੱਥੋਂ (ਦਸਵੇਂ ਦੁਆਰ) ਤੋਂ ਹੋ ਕੇ ਜਾਂਦਾ ਹੈ ਇਸ ਲਈ ਇਨਸਾਨ ਤੂੰ ਤਾਂ ਘੱਟੋ-ਘੱਟ ਸਹੀ ਸੋਚ ਰੱਖ ਪਰ ਅੱਜ ਤੁਸੀਂ ਵੇਖਦੇ ਹੀ ਹੋ, ਤੁਸੀਂ ਜਾਣਦੇ ਹੀ ਹੋ ਕਿ ਮਨੁੱਖ, ਪਸ਼ੂਆਂ ਤੋਂ ਬਦਤਰ ਹੁੰਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਇੱਕ ਦਿਨ ਪੂਰਾ ਵਿਸ਼ਵ ਸਾਡੇ ਸੱਭਿਆਚਾਰ ਦਾ ਕਾਇਲ ਹੋਵੇਗਾ : ਪੂਜਨੀਕ ਗੁਰੂ ਜੀ

ਇੰਦਰੀਆਂ ਦੇ ਭੋਗ-ਵਿਲਾਸਾਂ ਵਿਚ ਗੁਆਚਿਆ ਹੋਇਆ ਹੈ ਤੇ ਸਮਾਂ ਗੁਜ਼ਰ ਰਿਹਾ ਹੈ ਸਮਾਂ ਰੁਕਦਾ ਨਹੀਂ ਹੈ ਗੁਜ਼ਰਨ ਦਾ ਮਤਲਬ, ਦੂਸਰੇ ਸ਼ਬਦਾਂ ’ਚ ਕਹੀਏ ਤਾਂ ਜੀਵਨ ਬੀਤ ਰਿਹਾ ਹੈ ਕਿਤੇ ਅਜਿਹਾ ਨਾ ਹੋਵੇ ਸਮਾਂ ਗੁਜ਼ਰ ਜਾਵੇ ਉਹ ਕਹਿੰਦੇ ਨੇ ਨਾ ਕਿ ਫਿਰ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ, ਕਿ ਫਿਰ ਪਛਤਾਉਣ ਦਾ ਕੀ ਫਾਇਦਾ ਜਦੋਂ ਚਿੜੀਆਂ ਖੇਤ ਹੀ ਚੁਗ ਗਈਆਂ ਜਦੋਂ ਸਵਾਸ ਹੀ ਨਾ ਰਹੇ, ਉਹ ਅੰਤ ਦਾ ਸਮਾਂ ਹੀ ਆ ਗਿਆ ਸਮੇਂ ਨੇ ਇਜਾਜਤ ਨਹੀਂ ਦਿੱਤੀ ਕਿ ਹੁਣ ਥੋੜ੍ਹਾ ਜਿਹਾ ਸਮਾਂ ਬਾਕੀ ਹੈ ਤਾਂ ਤੁਸੀਂ ਪਹਿਲਾਂ ਕੁਝ ਕੀਤਾ ਨਹੀਂ, ਉਸ ਵਿੱਚ ਤੁਸੀਂ ਸਮੇਂ ਦੇ ਅਨੁਸਾਰ ਕਰ ਨਹੀਂ ਸਕੇ, ਕਿਉਂਕਿ ਕਦੇ ਪੈਰ ’ਚ ਦਰਦ, ਕਦੇ ਗੋਡਿਆਂ ’ਚ ਦਰਦ, ਕਦੇ ਕਮਰ ਦਰਦ, ਕਦੇ ਉੱਪਰ-ਹੇਠਾਂ ਦਰਦ, ਕਦੇ ਕਿਤੇ ਦਰਦ ਕਦੇ ਕੋਈ ਬਿਮਾਰੀ ਤੇ ਕਦੇ ਕੋਈ ਬਿਮਾਰੀ, ਉਸੇ ’ਚ ਉਲਝ ਕੇ ਰਹਿ ਜਾਂਦੇ ਹੋ ਕਦੇ ਕੋਈ ਟੈਨਸ਼ਨ ਤੇ ਕਦੇ ਕੋਈ ਟੈਨਸ਼ਨ।

ਜੋ ਪੈਦਾ ਕੀਤੇ ਹਨ ਉਨ੍ਹਾਂ ਨੇ ਟੈਨਸ਼ਨ ਦੇ ਦਿੱਤੀ, ਜਾਂ ਫਿਰ ਖੁਦ ਦੇ ਬਣਾਏ ਹੋਏ ਜੋ ਬਿਜਨਸ-ਵਪਾਰ ਹਨ ਉਨ੍ਹਾਂ ਨੇ ਟੈਨਸ਼ਨ ਦੇ ਦਿੱਤੀ, ਜਾਂ ਮਨ ਨੇ ਟੈਨਸ਼ਨ ਦੇ ਦਿੱਤੀ, ਸੋਚਾਂ ਨੇ ਟੈਨਸ਼ਨ ਦੇ ਦਿੱਤੀ, ਤਾਂ ਉਨ੍ਹਾਂ ’ਚ ਹੀ ਉਲਝ ਗਏ, ਕਿਉਂਕਿ ਉਮਰ ਕਾਫੀ ਹੋ ਗਈ ਨਾ, ਤੁਸੀਂ ਜ਼ਿੰਦਗੀ ਦੇ ਕਈ ਪੜਾਅ ਪਾਰ ਕਰ ਚੁੱਕੇ ਹੋ ਤਾਂ ਉਹ ਪੜਾਅ ਹੀ ਤੁਹਾਡੇ ਅੰਦਰ ਘੁੰਮਦੇ ਰਹਿੰਦੇ ਹਨ, ਤੁਸੀਂ ਉਨ੍ਹਾਂ ਵਿੱਚੋਂ ਬਾਹਰ ਨਿੱਕਲਣ ਦਾ ਨਾਂਅ ਹੀ ਨਹੀਂ ਲੈਂਦੇ ਤਾਂ ਫਿਰ ਕਿਵੇਂ ਜਪੋਗੇ ਰਾਮ ਦਾ ਨਾਮ ਤੇ ਜੇਕਰ ਨਹੀਂ ਜਪੋਗੇ ਤਾਂ ਇਹ ਸਮਾਂ ਬਰਬਾਦ ਹੋ ਗਿਆ ਭਾਵ ਜੀਵਨ ਗਿਆ ਖਤਮ ਹੋ ਗਿਆ।

ਹਰ ਕਿਸੇ ਦੇ ਚੰਗੇ ਗੁਣ ਗ੍ਰਹਿਣ ਕਰੋ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿੰਨੀ ਜਗਿਆਸਾ ਹੁੰਦੀ ਹੈ ਆਦਮੀ ਦੇ ਅੰਦਰ ਅਸੀਂ ਅੱਜ ਵੀ ਸਟੂਡੈਂਟ ਹਾਂ, ਤੁਹਾਡੇ ਵਿਚੋਂ ਕਿਸੇ ਦੇ ਅੰਦਰ ਕੋਈ ਗੁਣ ਦਿਸਦਾ ਹੈ ਤਾਂ ਅਸੀਂ ਤੁਰੰਤ ਗ੍ਰਹਿਣ ਕਰ ਲੈਂਦੇ ਹਾਂ ਤੁਹਾਨੂੰ ਆਪਣੀ ਹਕੀਕਤ ਦੱਸਦੇ ਹਾਂ ਐਜ ਏ ਹਿਊਮਨ ਬੀਂਗ, ਐਜ ਏ ਇਨਸਾਨ ਐਜ ਏ ਸੰਤ, ਪੀਰ-ਫਕੀਰ, ਉਹ ਤਾਂ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਹੀ ਹਨ ਸਾਡੇ ਸਰੀਰ ’ਚ ਉਹ ਹੀ ਕੰਮ ਕਰ ਰਹੇ ਹਨ ਪਰ ਐਜ ਏ ਇਨਸਾਨ ਅਸੀਂ ਅੱਜ ਵੀ ਇੱਕ ਸਟੂਡੈਂਟ ਹਾਂ ਤੇ ਸਾਨੂੰ ਲੱਗਦਾ ਹੈ ਹਮੇਸ਼ਾ ਸਟੂਡੈਂਟ ਹੀ ਰਹਾਂਗੇ ਹਰ ਆਦਮੀ ’ਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ, ਬੱਸ ਨਿਗਾਹ ਗੁਣ ਵੱਲ ਹੋਣੀ ਚਾਹੀਦੀ ਹੈ ਚਾਹੇ ਕਿੰਨਾ ਵੀ ਬੁਰਾ ਇਨਸਾਨ ਕਿਉਂ ਨਾ ਹੋਵੇ ਜਦੋਂ ਸਾਡੀ ਨਿਗ੍ਹਾ ਲੱਭ ਹੀ ਗੁਣ?ਰਹੀ ਹੈ ਤਾਂ ਅਸੀਂ ਉਸ ਵਿੱਚੋਂ ਕੋਈ ਨਾ ਕੋਈ ਗੁਣ ਕੱਢ ਹੀ ਲਵਾਂਗੇ ਉਸ ਨੂੰ ਲੈ ਕੇ ਅਪਣੇ-ਆਪ ਨੂੰ ਪਰਿਪੂਰਨ ਕਰੋ ਇਹ ਹੈ ਸਾਡਾ ਕਲਚਰ, ਇਹ ਹੈ ਸਾਡੀ ਸੱਭਿਅਤਾ ਪਰ ਤੁਸੀਂ ਗੁਣ ਤਾਂ ਆਪਣੇ ਗਾਉਂਦੇ ਹੋ, ਮੈਂ ਅਜਿਹਾ ਹਾਂ, ਮੈਂ ਇਹ ਕੀਤਾ ਸੀ, ਮੈਂ ਉਹ ਕੀਤਾ ਸੀ, ਮੈਂ ਐਸਾ ਸੀ, ਮੈਂ ਵੈਸਾ ਸੀ, ਜੋ ਖੁਦ ਦਾ ਗਾਉਂਦੇ ਹਨ ਉਹ ਉੱਡ ਜਾਇਆ ਕਰਦਾ ਹੈ ਅਤੇ ਜੋ ਦੂਜਿਆਂ ਦਾ ਗਾਉਂਦੇ ਹਨ ਉਹ ਆ ਜਾਇਆ ਕਰਦਾ ਹੈ ਦੂਜਿਆਂ ਦੀਆਂ ਤਾਂ ਤੁਸੀਂ ਬੁਰਾਈਆਂ ਗਾਉਂਦੇ ਹੋ ਤਾਂ ਉਹ ਤੁਹਾਡੇ ਅੰਦਰ ਆ ਜਾਣਗੀਆਂ ਅਤੇ ਖੁਦ ਦੇ ਗੁਣ ਗਾਉਂਦੇ ਹੋ, ਉਹ ਉੱਡ ਜਾਣਗੇ ਕੀ ਤੁਹਾਡੇ ’ਚ ਕਦੇ ਹਿੰਮਤ ਪਈ ਹੈ ਖੁਦ ਦੀਆਂ ਬੁਰਾਈਆਂ ਗਾਉਣ ਦੀ ਪਰਦੇ ਦੇ ਪਿੱਛੇੇ ਕੀ-ਕੀ ਹੁੰਦਾ ਹੈ ਕਦੇ ਬੋਲੇ ਹੋ ਕਿਸੇ ਨੂੰ, ਨਾ ਜੀ, ਇੱਜਤ ਦਾ ਸੁਆਲ ਹੈ, ਤਾਂ ਫਿਰ ਦੂਜਿਆਂ ਦੀਆਂ ਬੁਰਾਈਆਂ ਕਿਉਂ ਗਾਉਂਦੇ ਹੋ, ਕਿਹੜਾ ਪਰਮਿਟ ਮਿਲਿਆ ਹੈ ਤੁਹਾਨੂੰ, ਕਿਉਂ ਸਮਾਂ ਬਰਬਾਦ ਕਰਦੇ ਹੋ, ਕੀ ਇਹ ਸਮੇਂ ਦੀ ਬਰਬਾਦੀ ਨਹੀਂ ਹੈ।

ਚੁਗਲੀ-ਨਿੰਦਾ ਤੋਂ ਦੂਰ ਰਹੋ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨਸ਼ਾ ਕਰਨਾ ਬਹੁਤ ਹੀ ਬੁਰੀ ਚੀਜ਼ ਹੈ, ਪਰ ਕੋਈ ਬੀੜੀ ਪੀਂਦਾ ਹੈ, ਕੋਈ ਸਿਗਰਟ ਪੀਂਦਾ ਹੈ, ਕਿਉਂ ਪੀਂਦਾ ਹੈ? ਕੁਝ ਪਲ ਲਈ ਉਸ ਨੂੰ ਨਸ਼ਾ ਆਉਂਦਾ ਹੋਵੇਗਾ ਪਰ ਇਹ ਚੁਗਲੀ-ਨਿੰਦਿਆ ’ਚ ਕਿਹੜਾ ਨਸ਼ਾ ਹੈ ਜੋ ਤੁਸੀਂ ਕਰਦੇ ਹੋ, ਸਾਨੂੰ ਦੱਸੋ ਤਾਂ ਸਹੀ, ਕੀ ਨਸ਼ਾ ਹੈ ਇਸ ਵਿਚ, ਕੁੱਝ ਵੀ ਤਾਂ ਨਹੀਂ ਬਜਾਇ ਤੁਹਾਨੂੰ ਟੈਨਸ਼ਨ ਦੇਣ ਦੇ ਜਿੰਨੀ ਚੁਗਲੀ-ਨਿੰਦਿਆ, ਬੁਰਾਈਆਂ ਗਾਉਗੇ ਦੂਜਿਆਂ ਦੀਆਂ, ਸਾਡੇ ਤੋਂ ਲਿਖ ਕੇ ਲੈ ਲਓ, 10 ਦਿਨਾਂ ਬਾਅਦ ਤੁਸੀਂ ਚੈਕ ਕਰ ਲਿਓ, ਤੁਹਾਡੇ ਦਿਮਾਗ ’ਚ ਜ਼ਿਆਦਾ ਟੈਨਸ਼ਨ ਹੋਵੇਗੀ 10 ਦਿਨ ਪਹਿਲਾਂ?ਨਾਲੋਂ, ਗਰੰਟੀ ਹੈ ਇਸ ਗੱਲ ਦੀ ਅਤੇ ਤੁਸੀਂ ਰਾਮ-ਨਾਮ ਦਾ ਗੁਣਗਾਨ ਕਰਨ ਲੱਗ ਜਾਓ, 10 ਦਿਨ ਛੱਡੋ 5 ਦਿਨਾਂ ਬਾਅਦ ਚੈੱਕ ਕਰ ਲੈਣਾ ਤੁਹਾਡਾ ਮਾਈਂਡ ਜ਼ਿਆਦਾ ਫਰੈਸ਼ ਹੋਵੇਗਾ ਪਹਿਲਾਂ ਨਾਲੋਂ ਸਮੇਂ ਦੀ ਕਦਰ ਕਰਨਾ ਸਿੱਖੋ ਫਜ਼ੂਲ ਦੀਆਂ ਗੱਲਾਂ ਨਾਲ ਸਮੇਂ ਨੂੰ ਬਰਬਾਦ ਨਾ ਕਰੋ।

ਕੋਈ ਤੁਹਾਡੇ ’ਚੋਂ ਸਤਿਸੰਗੀ ਬੈਠਾ ਹੋਵੇ ਅਤੇ ਲੋਕ ਅਜਿਹੇ ਬੈਠਕੇ ਚੁਗਲੀ-ਨਿੰਦਾ ਕਰ ਰਹੇ ਹੋਣ, ਉਹ ਬਹਾਦਰ ਹੋਵੇਗਾ ਜੋ ਕਹਿ ਦੇਵੇ ਭਾਈ ਤੁਸੀਂ ਇਹ ਛੱਡਕੇ ਕਿਉਂ ਨਾ ਰਾਮ-ਨਾਮ ਗਾਓ, ਇਹ ਛੱਡਕੇ ਕਿਉਂ ਨਾ ਕਿਸੇ ਦੀ ਸੇਵਾ ਦੀ ਚਰਚਾ ਕਰੋ, ਇਹ ਛੱਡਕੇ ਕਿਉਂ ਨਾ ਮਾਨਵਤਾ ਭਲਾਈ ਦੀ ਚਰਚਾ ਕਰੋ, ਕਿਉਂ ਨਾ ਇਹ ਛੱਡਕੇ ਦੇਸ਼ ਭਲਾਈ ਦੀ ਚਰਚਾ ਕਰੋ, ਕਿਉਂ ਨਾ ਇਹ ਛੱਡਕੇ ਸੰਸਾਰ ਦੇ ਭਲੇ ਲਈ ਕੁਝ ਸੋਚੋ ਤਾਂ ਯਕੀਨ ਮੰਨੋ ਕੁਝ ਨਾ ਕੁਝ ਵਧੀਆ ਜ਼ਰੂਰ ਨਿਕਲ ਆਵੇਗਾ, ਕਿਉਂਕਿ ਇਹ ਚੀਜ਼ (ਈਸ਼ਵਰ) ਨੇ ਬਹੁਤ ਵੱਡੀ ਬਣਾਈ ਹੈ ਬਹੁਤ ਪਾਵਰ ਦਿੱਤੀ ਹੈ ਇਸ ਦਿਮਾਗ ਨੂੰ ਤਾਂ ਸਮੇਂ ਦੀ ਕਦਰ ਕਰੋ, ਸਮਾਂ ਰੁਕਣ?ਵਾਲਾ ਨਹੀਂ ਹੈ।

ਮੋਬਾਇਲ ਗੇਮਿੰਗ ਦੇ ਪ੍ਰਤੀ ਰਹੋ ਚੌਕਸ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਗੇਮ ਖੇਡ ਰਹੇ ਹੋ ਕੁਝ ਬੱਚੇ ਬੈਠੇ ਹੋਏ ਸਨ ਉਨ੍ਹਾਂ ਨਾਲ ਚਰਚਾ ਹੋਈ ਕਿ ਆਖਰ ਗੇਮਾਂ ਤੋਂ ਮਿਲਦਾ ਕੀ ਹੈ? ਅਸੀਂ ਪੁੱਛਣ ਵਾਲੇ ਸਾਂ ਕਿ ਇਨ੍ਹਾਂ ਗੇਮਾਂ ਤੋਂ ਕੋਈ ਟਰਾਫੀ ਮਿਲਦੀ ਹੈ, ਕਿ ਅਸੀਂ ਕੋਈ ਟਰਾਫ਼ੀ ਜਾਂ ਗੋਲਡ ਮੈਡਲ ਦੇਖ ਸਕੀਏ, ਜੋ ਤੁਹਾਨੂੰ ਮਿਲਿਆ ਹੋਵੇ ਉਹ ਬੱਚੇ ਕਹਿਣ ਲੱਗੇ ਕਿ ਜੀ, ਹੁਣ ਤਾਂ ਟੂਰਨਾਮੈਂਟ ਵੀ ਹੋਣ ਲੱਗ ਗਏ ਵੀਡੀਓ ਗੇਮਾਂ ਦੇ ਅਸੀਂ ਕਿਹਾ ਕਿ ਕੀ ਕੋਈ ਟਰਾਫੀ ਵੀ ਹੁੰਦੀ ਹੈ ਕੀ ਕੋਈ ਅਜਿਹੀ ਟਰਾਫੀ ਹੋਵੇ, ਜਿਹੋ-ਜਿਹੀ ਓਲੰਪਿਕ ’ਚ ਮਿਲਦੀ ਹੈ, ਫਿਰ ਤਾਂ ਕਹੋ ਕਿ ਚਲੋ ਖੇਡ ਲਓ।

ਸਾਨੂੰ ਲੱਗਦਾ ਹੈ ਕਿ ਉਹ ਟੂਰਨਾਮੈਂਟ ਹੁੰਦੇ ਹੋਣਗੇ, ਜ਼ਿਆਦਾ ਲੈਂਦੇ ਹੋਣਗੇ ਅਤੇ ਥੋੜ੍ਹਾ ਦਿੰਦੇ ਹੋਣਗੇ ਅਜਿਹਾ ਤਾਂ ਕੋਈ ਨਹੀਂ ਹੋਵੇਗਾ ਜੋ ਤੁਹਾਨੂੰ ਗੇਮ ਖਿਡਾਏ ਅਤੇ ਆਪਣਾ ਨੁਕਸਾਨ ਕਰਵਾ ਲਵੇ ਐਨਾ ਮੂਰਖ ਤਾਂ ਗੇਮ ਬਣਾਉਣ ਵਾਲਾ ਹੋ ਨਹੀਂ?ਸਕਦਾ ਹੈਰਾਨੀਜਨਕ ਹੈ ਕਿ ਕੱਲ੍ਹ ਇੱਕ ਬੱਚੇ ਨੇ ਦੱਸਿਆ ਕਿ 30 ਜਾਂ 50 ਲੱਖ ਰੁਪਇਆ, ਉਹ ਗਨ ਜਾਂ ਕੱਪੜੇ ਖਰੀਦਦੇ ਹਨ ਕਿਸੇ ਗੇਮ ’ਚ, ਤਾਂ ਉਸ ’ਚ ਹੀ ਉਡਾ ਦਿੱਤਾ ਇੱਕ ਬੱਚੇ ਨੇ ਜ਼ਿਆਦਾ ਅਮੀਰ ਦਾ ਬੱਚਾ ਹੋਵੇਗਾ ਕੋਈ ਕਾਰਡ ਸੀ ਤਾਂ ਕਹਿੰਦੇ ਸਾਰਾ ਹੀ ਉਡਾ ਦਿੰਤਾ ਅਤੇ ਲਿਆ ਕੀ, ਉਹ ਫੋਨ ’ਚ ਹੀ ਕੱਪੜੇ ਲਏ, ਹੱਥ ’ਚ ਕੁਝ ਵੀ ਨਹੀਂ ਹੈ ਗਨ ਵੀ ਕੋਈ ਫੋਨ ’ਚ ਹੀ ਮਿਲਦੀ ਹੈ ਸਾਰਾ ਬਰਬਾਦ ਕਰ ਦਿੱਤਾ 50 ਲੱਖ ਰੁਪਇਆ ਇਸ ਤੋਂ ਵੱਡੀ ਬਰਬਾਦੀ ਕੋਈ ਹੋਰ ਹੋ ਸਕਦੀ ਹੈ।

ਬਸ ਫਤੂਰ ਚੜ੍ਹਿਆ ਹੋਇਆ ਹੈ ਦਿਮਾਗ ’ਤੇ, ਮਸਲ ਡੈੱਡ ਹੋ ਰਹੇ ਹਨ, ਖੋਪੜੀ ਚਲੋ ਤੇਜ਼ ਹੋ ਰਹੀ ਹੈ, ਪਰ ਫਾਇਦਾ ਕੀ ਹੋ ਰਿਹਾ ਹੈ? ਲੱਗ ਤਾਂ ਗੇਮ ਹੀ ਰਹੀ ਹੈ ਉਸਨੂੰ ਕਿਤੇ ਚੰਗੀ ਚੀਜ਼ ’ਚ ਲਗਾਓ ਤਾਂ ਫਾਇਦਾ ਇੱਧਰ ਤੋਂ ਤੇਜ਼ ਕਰ ਲਈ ਅਤੇ ਉੱਧਰ ਤੋਂ ਦੇਸ਼ ਲਈ ਓਲੰਪਿਕ ’ਚ ਮੈਡਲ ਜਿੱਤ ਲਿਆ ਤਾਂ ਮੰਨ ਲਈ ਗੱਲ, ਕਿ ਤੁਸੀਂ ਕੁਝ ਕਰ ਦਿੱਤਾ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਗੇਮ ਨਾ ਖੇਡੋ ਕੋਈ ਗੱਲ ਨਹੀਂ ਕਦੇ ਥੋੜ੍ਹੇ ਸਮੇਂ ਲਈ ਤੁਸੀਂ ਇੰਜਾਏ ਕਰ ਲਓ ਪਰ ਇਹ ਕੀ ਹੋਇਆ ਕਿ ਤੁਸੀਂ ਸਾਰਾ ਦਿਨ ਹੀ ਉਸ ’ਚ ਲੱਗੇ ਹੋਏ ਹੋ ਅਤੇ ਬੱਚਿਆਂ ਨੂੰ ਵੀ ਉਸੇ ’ਚ ਉਲਝਾ ਰੱਖਿਆ ਹੈ ਸਮੇਂ ਦੀ ਬਰਬਾਦੀ ਦਾ ਇਸ ਤੋਂ ਵੱਡਾ ਕੋਈ ਕਾਰਨ ਹੋ ਹੀ ਨਹੀਂ ਸਕਦਾ ਤਾਂ ਕਹਿਣ ਦਾ ਸਾਡਾ ਮਤਲਬ ਕਿ ਵੱਡਿਆਂ ਨੂੰ ਚਾਹੀਦਾ ਉਹ ਬੱਚਿਆਂ ਨੂੰ ਸਿੱਖਿਆ ਦੇਣ, ਪਰ ਉਸ ਤੋਂ ਪਹਿਲਾਂ ਖੁਦ ਨੂੰ ਵੀ, ਜੋ ਆਪਣੇ ਆਪ ਨੂੰ ਗਿਆਨ ਦੇ ਲੈਂਦਾ ਹੈ, ਉਹ ਹੀ ਦੂਜਿਆਂ ਨੂੰ ਗਿਆਨ ਦੇ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ