ਸੇਵਾ ਅਤੇ ਮਾਲਿਕ ਦੀ ਔਲਾਦ ਦਾ ਭਲਾ ਕਰੋ: ਪੂਜਨੀਕ ਗੁਰੂ ਜੀ

Saing Dr. MSG

ਸੇਵਾ ਅਤੇ ਮਾਲਿਕ ਦੀ ਔਲਾਦ ਦਾ ਭਲਾ ਕਰੋ: ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਤੋਂ ਜਾਣੇ-ਅਨਜਾਣੇ ’ਚ ਗ਼ਲਤੀਆਂ ਹੰੁਦੀਆਂ ਰਹਿੰਦੀਆਂ ਹਨ, ਇਨਸਾਨੀਅਤ ਦਾ ਰਾਹ ਛੱਡ ਕੇ ਕਦੇ-ਕਦੇ ਇਨਸਾਨ ਹੈਵਾਨ ਬਣ ਜਾਂਦਾ ਹੈ, ਸ਼ੈਤਾਨ, ਦਰਿੰਦਾ ਬਣ ਜਾਂਦਾ ਹੈ ਪਰ ਜਦੋਂ ਉਸ ਨੂੰ ਹੋਸ਼ ਆਉਦੀ ਹੈ, ਪਛਤਾਵਾ ਹੁੰਦਾ ਹੈ, ਦੁੱਖ ਲਗਦਾ ਹੈ, ਪਰੇਸ਼ਾਨੀ ਹੁੰਦੀ ਹੈ ਸਿਰਫ਼ ਸੋਚਣ ਨਾਲ ਪਛਤਾਵਾ ਕਰਨ ਨਾਲ ਇਨਸਾਨ ਉਨ੍ਹਾਂ ਪਾਪ-ਕਰਮਾਂ ਦੇ ਬੋਝ ਤੋਂ ਨਹੀਂ ਬਚ ਸਕਦਾ ਜੇਕਰ ਬਚਣਾ ਚਾਹੰੁਦਾ ਹੈ ਤਾਂ ਇੱਕੋ-ਇੱਕ ਉਪਾਅ ਸਿਮਰਨ ਅਤੇ ਸੇਵਾ ਹੀ ਹੈ ਘਰ-ਪਰਿਵਾਰ ’ਚ ਰਹਿੰਦੇ ਹੋਏ ਸਿਮਰਨ ਕਰੋ, ਸੇਵਾ ਕਰੋ, ਮਾਲਕ ਦੀ ਔਲਾਦ ਦਾ ਭਲਾ ਕਰੋ, ਤਾਂ ਪਾਪ-ਕਰਮ ਮਿਟ ਜਾਣਗੇ ਅਤੇ ਤੁਸੀਂ ਮਾਲਕ ਦੀ ਕਿਰਪਾ ਦੇ ਪਾਤਰ ਬਣ ਜਾਵੋਗੇ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦੁਨੀਆ ’ਚ ਪਾਤਰ ਤੇ ਕੁਪਾਤਰ ਦੋ ਤਰ੍ਹਾਂ ਦੇ ਲੋਕ ਪਾਏ ਜਾਂਦੇ ਹਨ ਜੋ ਸੰਤ, ਪੀਰ-ਫ਼ਕੀਰ ਦੀ ਗੱਲ ਸੁਣ ਕੇ ਉਸ ਨੂੰ ਜ਼ਿੰਦਗੀ ’ਚ ਅਪਣਾ ਲੈਂਦੇ ਹਨ ਉਹ ਪਾਤਰ ਹੁੰਦੇ ਹਨ ਤੇ ਸਭ ਕੁਝ ਪਾ ਜਾਂਦੇ ਹਨ ਕਈ ਸੁਣਦੇ ਹੀ ਨਹੀਂ, ਸਤਿਸੰਗ ’ਚ ਆਉਦੇ ਹੀ ਨਹੀਂ ਅਤੇ ਬਚਨਾਂ ਨੂੰ ਮੰਨਦੇ ਹੀ ਨਹੀਂ ਉਹ ਕੁਪਾਤਰ ਹੁੰਦੇ ਹਨ, ਸਭ ਕੁਝ ਹੁੰਦੇ ਹੋਏ ਵੀ ਉਹ ਕੰਗਾਲ ਰਹਿੰਦੇ ਹਨ, ਇਸ ਲਈ ਪਾਤਰ ਬਣੋ ਸੰਤ, ਪੀਰ-ਫ਼ਕੀਰ ਦੀ ਗੱਲ ਸੁਣੋ ਅਤੇ ਅਮਲ ਕਰਨਾ ਸਿਖੋ

ਜਿਵੇਂ ਸਮਾਂ ਆਉਦਾ ਹੈ ਸੰਤ ਵੈਸੀ ਗੱਲ ਕਹਿੰਦੇ ਹਨ, ਉਹ ਸਾਰਿਆਂ ਦਾ ਭਲਾ ਕਰਦੇ ਹਨ ਕਈ ਵਾਰ ਸੰਤਾਂ ਦੀ ਗੱਲ ਮਨੁੱਖ ਨੂੰ ਚੰਗੀ ਨਹੀਂ ਲਗਦੀ ਮਨਮਤਿਆਂ ਦਾ ਟੋਲਾ, ਮਨ ਅਤੇ ਮਾਇਆ ਇਨਸਾਨ ਨੂੰ ਗੁੰਮਰਾਹ ਕਰ ਦਿੰਦੇ ਹਨ ਅਤੇ ਉਸਨੂੰ ਸੰਤਾਂ ਦੇ ਬਚਨ ਚੰਗੇ ਲੱਗਣੇ ਬੰਦ ਹੋ ਜਾਂਦੇ ਹਨ, ਤਾਂ ਸਮਝ ਲਓ ਇਹ ਭਿਆਨਕ ਸਮਾਂ ਹੈ, ਤੁਹਾਡੇ ਪਤਨ ਦਾ ਸਮਾਂ ਹੈ ਹੋ ਸਕਦਾ ਹੈ ਤੁਹਾਡਾ ਵਿਨਾਸ਼ ਹੋਣ ਵਾਲਾ ਹੋਵੇ, ਮਤਲਬ ਬਿਜਨੈੱਸ ’ਚ, ਵਪਾਰ ’ਚ, ਸਿਹਤ ’ਚ ਦੁਖਦਾਈ ਪਲ ਆਉਣ ਵਾਲੇ ਹੋਣ ਇਨ੍ਹਾਂ ਸਾਰਿਆਂ ਤੋਂ ਬਚਣ ਦਾ ਉਪਾਅ ਹੈਕਿ ਨਾ ਮਨ ਦੀ ਸੁਣੋ, ਨਾ ਮਨਮਤੇ ਲੋਕਾਂ ਦੀ, ਬਸ ਸਤਿਸੰਗ ਸੁਣੋ ਅਤੇ ਅਮਲ ਕਰੋ ਤਾਂ ਆਉਣ ਵਾਲਾ ਭਿਆਨਕ ਸਮਾਂ, ਆਉਣ ਵਾਲਾ ਪਹਾੜ ਚਕਨਾਚੂਰ ਹੋ ਜਾਵੇਗਾ ਅਤੇ ਤੁਹਾਥੋਂ ਦੂਰ ਹੋ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ