ਸੀਨੀਅਰ ਵਕੀਲ ਰਾਮ ਜੇਠਮਲਾਨੀ ਨਹੀਂ ਰਹੇ

Ram Jethmlan, Deth, Lawyer, Former Union Minister

ਸੀਨੀਅਰ ਵਕੀਲ ਰਾਮ ਜੇਠਮਲਾਨੀ ਨਹੀਂ ਰਹੇ | Ram Jethmalani

ਨਵੀਂ ਦਿੱਲੀ (ਏਜੰਸੀ)। ਸੀਨੀਅਰ ਵਕੀਲ ਰਾਮ ਜੇਠਮਲਾਨੀ ਦਾ ਅੱਜ ਐਤਵਾਰ ਨੂੰ ਦਿਹਾਂਤ ਹੋ ਗਿਆ ਹੈ। ਰਾਮ ਜੇਠਮਲਾਨੀ (95) ਲੰਬੇ ਸਮੇਂ ਤੋਂ ਬੀਮਾਰ ਸਨ। ਰਾਮ ਜੇਠਮਲਾਨੀ ਇੱਕ ਮਸ਼ਹੂਰ ਵਕੀਲ ਦੇ ਨਾਲ ਕਾਨੂੰਨ ਮੰਤਰੀ ਵੀ ਰਹਿ ਚੁੱਕੇ ਸਨ। ਉਹ ਭਾਜਪਾ ਵੱਲੋਂ ਰਾਜ ਸਭਾ ਸੰਸਦ ਮੈਂਬਰ ਰਹਿ ਚੁੱਕੇ ਹਨ। ਦੱਸਣਯੋਗ ਹੈ ਕਿ ਰਾਮ ਜੇਠਮਲਾਨੀ ਨੇ ਰਾਜੀਵ ਗਾਂਧੀ ਤੇ ਇੰਦਰਾ ਗਾਂਧੀ ਦੇ ਦੋਸ਼ੀਆਂ ਤੋਂ ਲੈ ਕੇ ਚਾਰਾ ਘੋਟਾਲਾ ਮਾਮਲੇ ‘ਚ ਲਾਲੂ ਪ੍ਰਸਾਦ ਯਾਦਵ ਤੱਕ ਦਾ ਕੇਸ ਲੜਿਆ ਸੀ। ਇਸ ਲਈ ਉਹ ਸੰਸਦ ‘ਤੇ ਅਟੈਕ ਮਾਮਲੇ ‘ਚ ਅਫਜ਼ਲ ਗੁਰੂ ਤੋਂ ਲੈ ਕੇ ਸੋਹਾਰਾਬੂਦੀਨ ਐਨਕਾਊਂਟਰ ‘ਚ ਅਮਿਤ ਸ਼ਾਹ ਦਾ ਕੇਸ ਵੀ ਲੜ ਚੁੱਕੇ ਹਨ। (Ram Jethmalani)

ਇਸ ਤੋਂ ਇਲਾਵਾ ਉਨ੍ਹਾਂ ਨੇ ਜੈਸਿਕਾ ਲਾਲ ਕਤਲ ਕੇਸ, 2ਜੀ ਕੇਸ ਅਤੇ ਆਸਾਰਾਮ ਆਦਿ ਦੇ ਕੇਸ ਵੀ ਲੜੇ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਮ ਜੇਠਮਲਾਨੀ ਨੇ 18 ਸਾਲ ਦੀ ਉਮਰ ਤੋਂ ਬਾਅਦ ਉਨ੍ਹਾਂ ਦਾ ਵਿਆਹ ਦੁਰਗਾ ਨਾਂਅ ਦੀ ਲੜਕੀ ਨਾਲ ਹੋਇਆ। 1947 ‘ਚ ਭਾਰਤ-ਪਾਕਿ ਦਾ ਵੰਡ ਤੋਂ ਕੁਝ ਸਮੇਂ ਪਹਿਲਾਂ ਉਨ੍ਹਾਂ ਨੇ ਰਤਨਾ ਸਾਹਸੀ ਨਾਂਅ ਦੀ ਇੱਕ ਔਰਤ ਨਾਲ ਦੂਜਾ ਵਿਆਹ ਕਰ ਲਿਆ ਸੀ। ਉਨ੍ਹਾਂ ਦੇ ਪਰਿਵਾਰ ‘ਚ ਦੋਵਾਂ ਪਤਨੀਆਂ ਸਮੇਤ 4 ਬੱਚੇ ਸਨ।

ਰਾਜਨੀਤਿਕ ਖ਼ੇਤਰ ‘ਚ ਦਾ ਸਫ਼ਰ

ਦੇਸ਼ ਦੇ ਸਭ ਤੋਂ ਮਸ਼ਹੂਰ ਵਕੀਲ ਰਾਮ ਜੇਠਮਲਾਨੀ 1971 ਅਤੇ 1977 ‘ਚ ਭਾਜਪਾ-ਸ਼ਿਵਸੈਨਾ ਦੇ ਸਮਰੱਥਨ ਨਾਲ ਮੁੰਬਈ ਤੋਂ ਲੋਕਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਚੁਣੇ ਗਏ। ਬਾਅਦ ‘ਚ 1996 ‘ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ‘ਚ ਕੇਂਦਰੀ ਕਾਨੂੰਨ ਮੰਤਰੀ ਅਤੇ 1998 ‘ਚ ਸ਼ਹਿਰੀ ਵਿਕਾਸ ਮੰਤਰੀ ਰਹੇ। ਇੱਕ ਵਿਵਾਦਿਤ ਬਿਆਨ ਦੇ ਚੱਲਦਿਆਂ ਉਨ੍ਹਾਂ ਨੂੰ ਭਾਜਪਾ ਤੋਂ ਬਰਖਾਸਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜੇਠਮਲਾਨੀ ਨੇ ਵਾਜਪਾਈ ਦੇ ਖਿਲਾਫ਼ ਲਖਨਊ ਸੀਟ ਤੋਂ 2004 ‘ਚ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜੀ ਸੀ।

ਪਰ ਉਹ ਚੋਣ ਹਾਰ ਗਏ। ਜੇਠਮਲਾਨੀ ਫਿਰ ਭਾਜਪਾ ‘ਚ ਸ਼ਾਮਲ ਹੋਏ ਅਤੇ ਪਾਰਟੀ ਨੇ ਉਨ੍ਹਾਂ ਨੂੰ 2010 ‘ਚ ਰਾਜਸਥਾਨ ਤੋਂ ਰਾਜ ਸਭਾ ਭੇਜਿਆ ਪਰ ਪਾਰਟੀ ਖਿਲਾਫ਼ ਲਗਾਤਾਰ ਬਿਆਨ ਦੇਣ ‘ਤੇ ਉਨ੍ਹਾਂ ਨੇ ਨਵੰਬਰ 2012 ‘ਚ 6 ਸਾਲ ਲਈ ਪਾਰਟੀ ਤੋਂ ਕੱਢ ਦਿੱਤਾ। 2016 ‘ਚ ਲਾਲੂ ਯਾਦਵ ਦੀ ਪਾਰਟੀ (ਰਾਸ਼ਟਰੀ ਜਨਤਾ ਦਲ) ਨੇ ਫਿਰ ਉਨ੍ਹਾਂ ਨੂੰ ਰਾਜਸਭਾ ਦਾ ਮੈਂਬਰ ਬਣਾਇਆ। ਜੇਠਮਲਾਨੀ ਇੰਟਰਨੈਸ਼ਨਲ ਜਯੂਰਿਸਟ ਐਵਾਰਡ, ਵਰਲਡ ਪੀਸ ਥਰੂ ਲਾਅ ਐਵਾਰਡ, ਫਿਲੀਪੀਨਜ਼ ‘ਚ 1977 ‘ਚ ਹਿਊਮਨ ਰਾਈਟ ਐਵਾਰਡ ਨਾਲ ਨਵਾਜਿਆ ਗਿਆ। (Ram Jethmalani)