ਸਭ ਤੋਂ ਤੇਜ਼ 50 ਵਿਕਟਾਂ ਵਾਲੇ ਦੂਸਰੇ ਸਪਿੱਨਰ ਕੁਲਦੀਪ

ਸ਼੍ਰੀਲੰਕਾ ਦੇ ਸਪਿੱਨਰ ਅਜੰਤਾ ਮੇਂਡਿਸ ਨੇ 19 ਮੈਚਾਂ ‘ਚ 50 ਵਿਕਟਾਂ ਹਾਸਲ ਕੀਤੀਆਂ ਸਨ

 

ਦੁਬਈ, 19 ਸਤੰਬਰ।

ਨੌਜਵਾਨ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਇੱਕ ਰੋਜ਼ਾ ਕ੍ਰਿਕਟ ‘ਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਦੇ ਮਾਮਲੇ ‘ਚ ਭਾਰਤ ਦੇ ਦੂਸਰੇ ਨੰਬਰ ‘ਤੇ ਪਹੁੰਚ ਗਏ ਹਨ ਕੁਲਦੀਪ ਨੇ ਹਾਂਗਕਾਂਗ ਵਿਰੁੱਧ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਮੁਕਾਬਲੇ ‘ਚ 42 ਦੌੜਾਂ ਦੇ ਦੇ ਦੋ ਵਿਕਟ ਲਈਆਂ ਭਾਰਤ ਨੇ ਇਹ ਮੈਚ 26 ਦੌੜਾਂ ਨਾਲ ਜਿੱਤਿਆ 23 ਸਾਲਾਂ ਦੇ ਕੁਲਦੀਪ ਨੇ ਇਸ ਦੇ ਨਾਲ ਹੀ ਇੱਕ ਰੋਜ਼ਾ ਵਿੱਚ 50 ਵਿਕਟਾਂ ਪੂਰੀਆਂ ਕਰ ਲਈਆਂ ਅਤੇ ਭਾਰਤ ਵੱਲੋਂ ਸਭ ਤੋਂ ਘੱਟ ਮੈਚਾਂ ‘ਚ 50 ਵਿਕਟਾਂ ਲੈਣ ਦੇ ਮਾਮਲੇ ‘ਚ ਦੂਸਰੇ ਨੰਬਰ ‘ਤੇ ਆ ਗਏ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੇ 23 ਮੈਚਾਂ ‘ਚ ਇਹ ਰਿਕਾਰਡ ਬਣਾਇਆ ਸੀ ਜਦੋਂਕਿ ਕੁਲਦੀਪ ਨੇ 24ਵੇਂ ਮੈਚ ‘ਚ ਇਹ ਕਾਰਨਾਮਾ ਕੀਤਾ ਓਵਰਆਲ ਦੁਨੀਆਂ ਭਰ ਦੇ ਸਪਿੱਨਰਾਂ ਦੀ ਗੱਲ ਕੀਤੀ ਜਾਵੇ ਤਾਂ ਕੁਲਦੀਪ ਦੂਸਰੇ ਨੰਬਰ ‘ਤੇ ਰਹੇ ਸ਼੍ਰੀਲੰਕਾ ਦੇ ਅਬੂਝ ਸਪਿੱਨਰ ਅਜੰਤਾ ਮੇਂਡਿਸ ਨੇ 19 ਮੈਚਾਂ ‘ਚ 50 ਵਿਕਟਾਂ ਹਾਸਲ ਕੀਤੀਆਂ ਸਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।