School Closed : ਕੜਾਕੇ ਦੀ ਠੰਢ ਕਾਰਨ ਫਿਰ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ

School Closed

ਤਾਰਿਕ ਸਿੱਦੀਕੀ (ਸੱਚ ਕਹੂੰ ਨਿਊਜ਼)। UP School Closed News : ਸਹਾਰਨਪੁਰ (ਉੱਤਰ ਪ੍ਰਦੇਸ਼) ’ਚ ਇਨ੍ਹੀਂ ਦਿਨੀਂ ਮੌਸਮ ਬੇਹੱਦ ਖਰਾਬ ਤੇ ਠੰਢਾ ਚੱਲ ਰਿਹਾ ਹੈ। ਲੋਕਾਂ ਦਾ ਘਰਾਂ ਵਿੱਚੋਂ ਨਿੱਕਲਣਾ ਮੁਸ਼ਕਿਲ ਹੋ ਰਿਹਾ ਹੇ। ਅਜਿਹੇ ’ਚ ਸੰਘਣੀ ਧੁੰਦ ਤੇ ਸ਼ੀਤਲਹਿਰ ਨੂੰ ਦੇਖਦੇ ਹੋਏ ਡੀਐੱਮ ਨੇ ਜਨਪਦ ਦੇ ਸਾਰੇ ਸਕੂਲਾਂ ਨੂੰ 31 ਜਨਵਰੀ ਤੱਕ ਛੁੱਟੀਆਂ ਕਰਨ ਦਾ ਆਦੇਸ਼ ਦਿੱਤਾ ਹੈ। ਪਿਛਲੇ ਕਾਫ਼ੀ ਦਿਨਾ ਤੋਂ ਪੈ ਰਹੀ ਹੱਡ ਚੀਰਵੀਂ ਠੰਢ ਨੇ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। (School Closed)

ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣਕਾਰਨ ਲੋਕ ਘਰਾਂ ’ਚ ਹੀ ਬੈਠੇ ਹੋਏ ਹਨ। ਬਜ਼ਾਰਾਂ ’ਚ ਵੀ ਲੋਕ ਧੂਣੀਆਂ ਬਾਲ ਕੇ ਬੈਠੇ ਹੋਏ ਨਜ਼ਰ ਆ ਰਹੇ ਹਨ। ਹੱਡ ਚੀਰਵੀਂ ਠੰਢ ਨੇ ਜਨ ਜੀਵਨ ਪ੍ਰਭਾਵਿਤ ਕੀਤਾ ਹੈ। ਸੰਘਣੀ ਧੁੰਦ ਕਾਰਨ ਹਾਈਵੇ ’ਤੇ ਵਾਹਨਾਂ ਦੀ ਰਫ਼ਤਾਰ ਵੀ ਹੌਲੀ ਹੋ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਉੱਤਰ ਪ੍ਰਦੇਸ਼ ਨੇ ਕਈ ਜ਼ਿਲ੍ਹਿਆਂ ’ਚ ਸ਼ੀਤਲਹਿਰ ਚੱਲ ਦਾ ਅਲਰਟ ਜਾਰੀ ਕੀਤਾ ਹੈ। (School Holidays)

ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਲਰਟ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਕਲਾਸ ਪਹਿਲੀ ਤੋਂ 12ਵੀਂ ਤੱਕ ਦੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਮਵਾਰ 29 ਜਨਵਰੀ ਤੋਂ 31 ਜਨਵਰੀ ਤੱਕ ਸਾਰੇ ਸਰਕਾਰੀ, ਨਿੱਜੀ, ਤੇ ਗੈਰ ਸਰਕਾਰੀ ਸਕੂਲਾਂ ਲਈ ਛੁੱਟੀਆਂ ਦਾ ਐਲਾਨ ਕੀਤਾ ਹੈ। (School Closed)

Also Read : ਹੁਣ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਨੇ ਚੋਰ, ਗੋਲਕ ਚੋਰੀ

ਡੀਐੱਮ ਡਾ. ਦਿਨੇਸ਼ ਚੰਦਰ ਨੇ ਐਤਵਾਰ ਨੂੰ ਜਾਰੀ ਆਦੇਸ਼ ’ਚ ਕਿਹਾ ਕਿ ਬੇਹੱਦ ਠੰਢੇ ਮੌਸਮ ਨੂੰ ਦੇਖਦਿਆਂ ਸਹਾਰਨਪੁਰ (ਉੱਤਰ ਪ੍ਰਦੇਸ਼) ਦੇ ਸਾਰੇ ਸ਼ਹਿਰੀ ਤੇ ਪੇਂਡੂ ਖੇਤਰਾਂ ’ਚ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ, ਗੈਰ ਸਰਕਾਰੀ ਤੇ ਨਿੱਜੀ ਸਕੂਲਾਂ ’ਚ 28 ਤੋਂ 31 ਜਨਵਰੀ 2024 ਤੱਕ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ। ਉਨ੍ਹਾਂ ਇਸ ਆਦੇਸ਼ ਦਾ ਸਖਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਕੂਲਾਂ ’ਚ ਪ੍ਰੀਖਿਆਵਾਂ ਤੇ ਪ੍ਰੈਕਟੀਕਲ ਚੱਲ ਰਹੇ ਹਨ ਉਹ ਆਪਣੀ ਸਹੂਲਤ ਅਨੁਸਾਰ ਸਕੂਲ ਦੇ ਸਮੇਂ ’ਚ ਬਦਲਾਅ ਕਰ ਸਕਦੇ ਹਨ। (School Holiday)