ਕਿਸਾਨ ਅੰਦੋਲਨ ਦੌਰਾਨ ਹਮਲੇ ਖਿਲਾਫ਼ ਪੁਤਲਾ ਫੂਕਦਿਆਂ ਕਿਸਾਨਾਂ ਕਰ ਦਿੱਤਾ ਵੱਡਾ ਐਲਾਨ

Farmers Protest

Farmers Protest

ਅੰਮ੍ਰਿਤਸਰ (ਰਾਜਨ ਮਾਨ)। ਕਿਸਾਨਾਂ ਨੇ ਦਿੱਲੀ ਅੰਦੋਲਨ ਦੌਰਾਨ ਹੋਏ ਕੁਝ ਲੋਕਾਂ ਵੱਲੋਂ ਕਿਸਾਨਾਂ ਦੀ ਸਟੇਜ ’ਤੇ ਕੀਤੇ ਗਏ ਹਮਲੇ ਖਿਲਾਫ਼ ਅੰਮ੍ਰਿਤਸਰ ਸਮੇਤ ਪੰਜਾਬ ਭਰ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕਕੇ ਲੋਕਾਂ ਨੂੰ ਇਸ ਸਰਕਾਰ ਵਿਰੁੱਧ ਦਿੱਲੀ ਕੂਚ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਗਿਆ। (Farmers Protest)

ਕਿਸਾਨ ਮਜਦੂਰ ਮੋਰਚਾ ਦੀਆਂ 76 ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਂਝੇ ਦਿੱਲੀ ਅੰਦੋਲਨ ਦੇ ਐਲਾਨ ਮਗਰੋਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲ੍ਹਾ ਅੰਮ੍ਰਿਤਸਰ ਸਮੇਤ ਪੰਜਾਬ ਭਰ ਵਿੱਚ ਆਗੂ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਈ ਵਿੱਚ ਪੂਰੇ ਜਿਲ੍ਹੇ ਵਿੱਚ ਲਗਾਤਾਰ ਮੀਟਿੰਗਾਂ ਅਤੇ ਕਨਵੈਨਸ਼ਨਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਅੱਜ ਦੇ ਦਿਨ 2020-21 ਦੇ ਦਿੱਲੀ ਅੰਦੋਲਨ ਦੌਰਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ’ਤੇ ਹਮਲਾ ਕਰਕੇ ਲੋਕ ਸੰਘਰਸ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦੀ ਕਾਰਵਾਈ ਦੇ ਵਿਰੋਧ ਵਿੱਚ ਜਿਲ੍ਹੇ ਭਰ ਵਿੱਚ ਮੁੱਖ ਹਮਲਾਵਰਾਂ ਪਰਦੀਪ ਖਤੀ ਅਤੇ ਅਮਨ ਡਬਾਸ ਸਮੇਤ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ। (Farmers Protest)

ਲੋਕਤੰਤਰ ਨੂੰ ਉਖਾੜਨ ਦਾ ਯਤਨ | Farmers Protest

ਇਸ ਮੌਕੇ ਆਗੂਆਂ ਕਿਹਾ ਕਿ ਲੋਕਤੰਤਰ ਵਿੱਚ ਸ਼ਾਂਤਮਈ ਤਰੀਕੇ ਨਾਲ ਕੀਤੇ ਜਾਣ ਵਾਲੇ ਪ੍ਰਦਰਸ਼ਨ ਨੂੰ ਉਖਾੜਨ ਦੀ ਕੋਸ਼ਿਸ਼ ਅਸਲ ਮਾਅਨਿਆਂ ਵਿੱਚ ਲੋਕਤੰਤਰ ਨੂੰ ਉਖਾੜਨ ਦਾ ਹੀ ਕੀਤਾ ਗਿਆ ਯਤਨ ਸੀ, ਜੋ ਕਿ ਸਫ਼ਲ ਨਹੀਂ ਹੋ ਸਕਿਆ ਪਰ ਇਸ ਦੇ ਦੋਸ਼ੀ ਅੱਜ ਵੀ ਆਜ਼ਾਦ ਘੁੰਮ ਰਹੇ ਹਨ ਅਤੇ ਜਥੇਬੰਦੀ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ ਤੱਕ ਇਸ ਅਭੁੱਲਣਯੋਗ ਵਿਹਾਰ ਨੂੰ ਯਾਦ ਰੱਖੇਗੀ। ਦਿੱਲੀ ਅੰਦੋਲਨ 2 ਦੀ ਤਿਆਰੀ ਦੇ ਚਲਦੇ ਜਥੇਬੰਦੀ ਵੱਲੋਂ ਵੱਡੀ ਲਾਮਬੰਦੀ ਦੇ ਚਲਦੇ ਚੌਂਕ ਮਹਿਤਾ ਨਜ਼ਦੀਕ ਪਿੰਡ ਉਧੋਨੰਗਲ਼ਦੇ ਸਟੇਡੀਅਮ ਵਿੱਚ 4 ਜੋਨਾਂ ਤੋਂ ਕਿਸਾਨਾਂ, ਮਜਦੂਰਾਂ ਅਤੇ ਔਰਤਾਂ ਦੀ ਕਨਵੈਨਸ਼ਨ ਕੀਤੀ ਗਈ ਜੋ ਹਜ਼ਾਰਾ ਦੀ ਗਿਣਤੀ ਵਿੱਚ ਪਹੁੰਚਣ ਨਾਲ ਰੈਲੀ ਦਾ ਰੂਪ ਲੈ ਗਈ, ਇਸ ਦੌਰਾਨ ਕਿਸਾਨ ਮਜਦੂਰ ਸੈਂਕੜੇ ਟ੍ਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਪਹੁੰਚੇ ।

ਇਸ ਮੌਕੇ ਬੋਲਦੇ ਆਗੂਆਂ ਨੇ ਦਿੱਲੀ ਅੰਦੋਲਨ ਦੀ ਅਹਿਮੀਅਤ ਅਤੇ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਕਿਸਾਨ ਮਜਦੂਰ ਸੰਘਰਸ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਅਤੇ ਮਜ਼ਦੂਰ ਨੂੰ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਹੈ ਕਿਉ ਕਿ ਅੱਜ ਸੰਘਰਸ਼ ਓਸ ਮੋੜ ਤੇ ਹੈ ਜ਼ੋ ਇਹਨਾਂ ਦਾ ਭਵਿੱਖ ਤਹਿ ਕਰੇਗਾ।

ਕਿਸਾਨਾਂ ਦੀਆਂ ਮੁੱਖ ਮੰਗਾਂ | Farmers Protest

ਉਨ੍ਹਾਂ ਕਿਹਾ ਕਿ ਅੱਜ ਦਾ ਇੱਕਠ ਹਾਮੀ ਭਰ ਰਿਹਾ ਹੈ ਕਿ ਦੇਸ਼ ਦੇ ਲੋਕ ਕਿਸਾਨ ਮਜਦੂਰ ਦੇ ਕਰਜ਼ੇ ਖਤਮ ਕਰਵਾਉਣ, ਸਾਰੀਆਂ ਫ਼ਸਲਾਂ ਦੀ ਖਰੀਦ ਤੇ ਐਮ ਐਸ ਪੀ ਗਰੰਟੀ ਕਨੂੰਨ ਬਣਵਾਉਣ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਲਾਗੂ ਕਰਵਾਉਣ, ਫ਼ਸਲੀ ਬੀਮਾ ਯੋਜਨਾ ਲਾਗੂ ਕਰਵਾਉਣ, ਜਮੀਨ ਐਕਵਾਇਰ ਕਰਨ ਸਬੰਧੀ ਕਨੂੰਨ 2013 ਵਾਲੇ ਸਰੂਪ ਵਿੱਚ ਲਾਗੂ ਕਰਵਾਉਣ, ਲਖੀਮਪੁਰ ਖੀਰੀ ਦੇ ਦੋਸ਼ੀਆ ਨੂੰ ਸਜ਼ਾ ਦਿਵਾਉਣ, ਕਿਸਾਨ ਮਜਦੂਰ ਦੀ ਪੈਨਸ਼ਨ ਸਕੀਮ ਲਾਗੂ ਕਰਵਾਉਣ, ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋ ਬਾਹਰ ਕਰਵਾਉਣ, ਆਦਿਵਾਸੀਆਂ ਦੀ 5ਵੀਂ ਸੂਚੀ ਲਾਗੂ ਕਰਵਾਉਣ, ਗੰਨਾ ਉਤਪਾਦਕਾਂ ਦੀਆਂ ਮੰਗਾਂ ਹੱਲ ਕਰਵਾਉਣ ਸਮੇਤ ਹੋਰ ਅਹਿਮ ਮੰਗਾਂ ਨੂੰ ਪੂਰਾ ਕਰਵਾਉਣ ਲਈ ਤਿਆਰ ਬਰ ਤਿਆਰ ਹਨ।

Also Read : ਹੁਣ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਨੇ ਚੋਰ

ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸਾਰੀਆਂ ਜਥੇਬੰਦੀਆਂ ਇਹਨਾਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਦਿੱਲੀ ਅੰਦੋਲਨ ਲਈ ਕਮਰ ਕਸ ਲੈਣ ਅਤੇ 13 ਫਰਵਰੀ ਨੂੰ ਕਿਸਾਨ ਮਜਦੂਰ ਦੇ ਕਾਰਪੋਰੇਟ ਪੱਖੀ ਤਾਕਤਾਂ ਵਿਰੁੱਧ ਇਸ ਇਤਿਹਾਸਿਕ ਤੇ ਨਿਰਣਾਇਕ ਸੰਘਰਸ਼ ਦਾ ਹਿੱਸਾ ਬਣਨ ਲਈ ਤਿਆਰ ਹਨ । ਇਸ ਮੌਕੇ ਜਿਲ੍ਹਾ ਆਗੂ ਸੁਖਦੇਵ ਸਿੰਘ ਚਾਟੀਵਿੰਡ, ਬਲਵਿੰਦਰ ਸਿੰਘ ਰੁਮਾਣਾਚੱਕ, ਰਣਜੀਤ ਸਿੰਘ ਚਾਟੀਵਿੰਡ, ਗੁਰਭੇਜ ਸਿੰਘ ਭੀਲੋਵਾਲ, ਚਰਨ ਸਿੰਘ ਕਲੇਰ ਘੁਮਾਣ, ਅਮਰੀਕ ਸਿੰਘ ਜਮਾਲਪੁਰ, ਸਵਰਨ ਸਿੰਘ ਉਧੋ ਨੰਗਲ, ਹਰਜੀਤ ਸਿੰਘ ਖੱਬੇ ਰਾਜਪੂਤਾਂ, ਰਣਧੀਰ ਸਿੰਘ ਬੁੱਟਰ, ਅਮਨਿੰਦਰ ਸਿੰਘ ਮਾਲੋਵਾਲ, ਨਿਰੰਜਣ ਸਿੰਘ ਜੱਬੋਵਾਲ ਹਾਜ਼ਰ ਸਨ।