ਇੱਕ ਕਿਸਾਨ ਨੂੰ ਹੋਰ ਲੈ ਡੁੱਬਿਆ ਕਰਜ਼ਾ

Sangrur News

ਕਿਸਾਨ ਨੇ ਕਰਜ਼ੇ ਦੇ ਕਾਰਨ ਕੀਤੀ ਖੁਦਕੁਸ਼ੀ | Sangrur News

ਦਿੜ੍ਹਬਾ (ਪ੍ਰਵੀਨ ਗਰਗ)। ਕਰਜ਼ੇ ਦੇ ਕਾਰਨ ਕਿਸਾਨਾਂ ਦਾ ਖੁਦਕੁਸ਼ੀ ਕਰਨ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸ ਦੇ ਚਲਦੇ ਪਿੰਡ ਦੀਵਾਨਗੜ੍ਹ ਕੈਂਪਰ ਦੇ ਇੱਕ ਕਿਸਾਨ ਨੇ ਕਰਜ਼ੇ ਕਾਰਨ ਮਜਦੂਰ ਕਿਸਾਨ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਰੰਜਨ ਸਿੰਘ (55) ਮਜਦੂਰ ਵਰਗ ਸਬੰਧਤ ਕਰੀਬ 12 ਕਿਲੇ ਜਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਸੀ। (Sangrur News)

ਮਿ੍ਰਤਕ ਕਿਸਾਨ ਦੀ ਪਤਨੀ ਕਿ੍ਰਸ਼ਨਾ ਕੌਰ ਅਤੇ ਪੁੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਠੇਕੇ ਤੇ ਜ਼ਮੀਨ ਲੈਣ ਕਰਕੇ ਪਰਿਵਾਰ ਤੇ ਕਰੀਬ 7 ਲੱਖ ਰੁਪਏ ਦਾ ਕਰਜਾ ਚੜ੍ਹ ਗਿਆ। ਜਿਸ ਕਾਰਨ ਉਹ ਪਿਛਲੇ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ। ਰਾਤ ਨੂੰ ਨਿਰੰਜਨ ਸਿੰਘ ਨੇ ਘਰ ਵਿੱਚ ਹੀ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ।

ਪੁਲਿਸ ਥਾਣਾ ਦਿੜ੍ਹਬਾ ਦੀ ਪਾਰਟੀ ਨੇ ਪਰਿਵਾਰ ਤੋਂ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਦੇ ਹਵਾਲੇ ਕਰ ਦਿੱਤਾ ਹੈ। ਮਿ੍ਰਤਕ ਨਿਰੰਜਨ ਸਿੰਘ ਪਿੱਛੇ ਪਤਨੀ ਅਤੇ ਚਾਰ ਪੁੱਤਰ ਛੱਡ ਗਿਆ। ਬਹੁਜਨ ਸਮਾਜ ਪਾਰਟੀ ਦੇ ਆਗੂ ਬੰਤਾ ਸਿੰਘ ਕੈਂਪਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਿ੍ਰਤਕ ਦਾ ਸਾਰਾ ਕਰਜਾ ਮੁਆਫ ਕਰਕੇ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਦਿੱਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।