ਸਲਾਬਤਪੁਰਾ ਪਵਿੱਤਰ ਭੰਡਾਰਾ ਅੱਜ, ਭਾਰੀ ਗਿਣਤੀ ਵਿੱਚ ਪਹੁੰਚ ਰਹੀ ਐ ਸਾਧ-ਸੰਗਤ

ਬਠਿੰਡਾ/ਸਲਾਬਤਪੁਰਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਪੰਜਾਬ ਦੀ ਸਾਧ ਸੰਗਤ ਅੱਜ 29 ਜਨਵਰੀ, ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਹੁੰਚਣੀ ਸ਼ੁਰੂ ਹੋ ਗਈ ਹੈ। ਇਸ ‘ਪਵਿੱਤਰ ਐਮਐਸਜੀ ਭੰਡਾਰੇ’ ਨੂੰ ਲੈ ਕੇ ਸਾਧ ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਰਨਾਵਾ (ਯੂਪੀ) ਆਸ਼ਰਮ ’ਚੋਂ ਆਨਲਾਈਨ ਸਾਧ ਸੰਗਤ ਦੇ ਰੂ-ਬ-ਰੂ ਹੋਣਗੇ।

ਇਸ ਪਵਿੱਤਰ ਭੰਡਾਰੇ ਪ੍ਰਤੀ ਸਾਧ ਸੰਗਤ ਦੇ ਉਤਸ਼ਾਹ ਨੂੰ ਦੇਖਦਿਆਂ ਮੁੱਖ ਪੰਡਾਲ ਤੋਂ ਇਲਾਵਾ ਹੋਰ ਵੀ ਕਈ ਪੰਡਾਲ ਤਿਆਰ ਕੀਤੇ ਗਏ ਹਨ ਤਾਂ ਜੋ ਸਾਧ ਸੰਗਤ ਨੂੰ ਬੈਠਣ ’ਚ ਕੋਈ ਮੁਸ਼ਕਿਲ ਨਾ ਆਵੇ। ਭੰਡਾਰੇ ਦੀਆਂ ਤਿਆਰੀਆਂ ਦੀ ਦੇਖ-ਰੇਖ ਕਰ ਰਹੇ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਸਾਧ ਸੰਗਤ ਦੀ ਭਾਰੀ ਆਮਦ ਦੇ ਮੱਦੇਨਜ਼ਰ ਸੇਵਾਦਾਰਾਂ ਨੇ ਦੋ ਦਿਨ ਪਹਿਲਾਂ ਹੀ ਪੁੱਜ ਕੇ ਆਪੋ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਸੀ, ਜਿੰਨ੍ਹਾਂ ਵੱਲੋਂ ਪਾਰਕਿੰਗ, ਲੰਗਰ, ਪਾਣੀ ਆਦਿ ਦੇ ਬਿਹਤਰ ਪ੍ਰਬੰਧ ਕੀਤੇ ਗਏ ਹਨ।

ਭੰਡਾਰੇ ਦੀ ਖੁਸ਼ੀ ’ਚ ਮੁੱਖ ਪੰਡਾਲ ਨੂੰ ਸੁੰਦਰ ਲੜੀਆਂ, ਗੁਬਾਰੇ ਅਤੇ ਰੰਗੋਲੀ ਨਾਲ ਸਜ਼ਾਇਆ ਗਿਆ ਹੈ। ਮੁੱਖ ਪੰਡਾਲ ਤੋਂ ਇਲਾਵਾ ਬਾਕੀ ਪੰਡਾਲਾਂ ’ਚ ਬੈਠਣ ਵਾਲੀ ਸਾਧ ਸੰਗਤ ਨੂੰ ਭੰਡਾਰੇ ਦਾ ਪ੍ਰੋਗਰਾਮ ਦੇਖਣ-ਸੁਣਨ ’ਚ ਕੋਈ ਦਿੱਕਤ ਨਾ ਆਵੇ ਇਸ ਲਈ ਕਈ ਵੱਡੀਆਂ ਸਕਰੀਨਾਂ ਤੋਂ ਇਲਾਵਾ ਕਾਫੀ ਗਿਣਤੀ ’ਚ ਸਪੀਕਰ ਵੀ ਲਗਾਏ ਗਏ ਹਨ। ਜਿੰਮੇਵਾਰ ਸੇਵਾਦਾਰਾਂ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਹਰ ਸਾਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਭੰਡਾਰਾ ਭਲਾਈ ਕਾਰਜ਼ ਕਰਕੇ ਮਨਾਇਆ ਜਾਂਦਾ ਹੈ।

ਸਾਧ-ਸੰਗਤ ਲਈ ਕੀਤੇ ਗਏ ਹਨ ਸੁਚੱਜੇ ਪ੍ਰਬੰਧ

ਇਸੇ ਤਰ੍ਹਾਂ ਸਲਾਬਤਪੁਰਾ ਡੇਰੇ ’ਚ ਮਨਾਏ ਜਾ ਰਹੇ ਪਵਿੱਤਰ ਭੰਡਾਰੇ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਗੁਰੂ ਜੱਸ ਗਾਉਣ ਲਈ ਪੁੱਜੇਗੀ ਉਨ੍ਹਾਂ ਦੱਸਿਆ ਕਿ ਸੇਵਾਦਾਰਾਂ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਜਿਵੇਂ ਪੰਡਾਲ ਦੀ ਸਜ਼ਾਵਟ, ਟ੍ਰੈਫਿਕ ਪੰਡਾਲ, ਪੀਣ ਵਾਲਾ ਪਾਣੀ ਤੇ ਲੰਗਰ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ ਸੰਨ 1919 ਨੂੰ ਪਵਿੱਤਰ ਧਰਤੀ ਸ੍ਰੀ ਜਲਾਲਆਣਾ ਵਿਖੇ ਅਵਤਾਰ ਧਾਰਨ ਕੀਤਾ ਸੀ ਆਪ ਜੀ ਨੇ ਪੰਜਾਬ ’ਚ ਹਜ਼ਾਰਾਂ ਸਤਿਸੰਗ ਫਰਮਾ ਕੇ ਲੋਕਾਂ ਨੂੰ ਨਸ਼ੇ ਤੇ ਬੁਰਾਈਆਂ ਛੁਡਵਾ ਕੇ ਉੱਚਾ-ਸੁੱਚਾ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ