ਕੀ ਦੇਸ਼ ਨੂੰ ਵੰਡਣਾ ਚਾਹੁੰਦੈ ਬੀਬੀਸੀ

BBC

ਬੀਬੀਸੀ (BBC) ਵੱਲੋਂ ਗੁਜਰਾਤ ਦੰਗਿਆਂ ’ਤੇ ਪ੍ਰਸਾਰਿਤ ਕੀਤੀ ਗਈ ਡਾਕਿਊਮੈਂਟਰੀ ਇਨ੍ਹੀਂ ਦਿਨੀਂ ਖਾਸੀ ਚਰਚਾ ’ਚ ਹੈ। ਇਹ ਡਾਕਿਊਮੈਂਟਰੀ ਅਸਲ ’ਚ ਭਾਰਤੀਆਂ ਨੂੰ ਵਿਚਾਰਕ ਅਧਾਰ ’ਤੇ ਵੰਡਣ ਦੀ ਇੱਕ ਵੱਡੀ ਸਾਜਿਸ਼ ਹੈ ਤੇ ਇਸ ਸਾਜਿਸ਼ ਪਿੱਛੇ ਹਨ ਬਿ੍ਰਟੇਨ ਦੇ ਸਾਬਕਾ ਵਿਦੇਸ਼ ਮੰਤਰੀ ਜੈਕ ਸਟ੍ਰਾ। ਉਨ੍ਹਾਂ ਨੂੰ ਵੰਡਕਾਰੀ ਮਾਨਸਿਕਤਾ ਵਾਲਾ ਅਤੇ ਦੂਜੇ ਦੇਸ਼ਾਂ ਦੇ ਅੰਦਰੂਨੀ ਮੁੱਦਿਆਂ ’ਚ ਦਖਲਅੰਦਾਜ਼ੀ ਕਰਨ ਵਾਲਾ ਆਗੂ ਮੰਨਿਆ ਜਾਂਦਾ ਹੈ।

ਬੀਬੀਸੀ (BBC) ਨੇ ਗੁਜਰਾਤ ਦੰਗਿਆਂ ਸਬੰਧੀ ਜੋ ਡਾਕਿਊਮੈਂਟਰੀ ਬਣਾਈ ਹੈ ਉਸ ਦੇ ਪਿੱਛੇ ਜੈਕ ਸਟ੍ਰਾ ਦਾ ਹੀ ਦਿਮਾਗ ਹੈ। ਪ੍ਰਧਾਨ ਮੰਤਰੀ ’ਤੇ ਲਾਏ ਗਏ ਦੋਸ਼ ਉਹੀ ਗਲਿਆ-ਸੜਿਆ ਅਲਾਪ ਹੈ, ਜਿਸ ਨੂੰ ਸੁਪਰੀਮ ਕੋਰਟ ਦੀ ਐੱਸਆਈਟੀ ਦੀ ਡੂੰਘੀ ਤੇ ਵਿਸਥਾਰਿਤ ਜਾਂਚ ’ਚ ਪੂਰੀ ਤਰ੍ਹਾਂ ਬੇਬੁਨਿਆਦ ਪਾਇਆ ਗਿਆ ਸੀ। ਇਹ ਜ਼ਿਕਰਯੋਗ ਹੈ ਕਿ ਮੋਦੀ ਪ੍ਰਤੀ ਸਿਆਸੀ ਮੁਕਾਬਲੇਬਾਜ਼ੀ ਦੀ ਬਜਾਇ ਦੁਸ਼ਮਣ ਵਰਗਾ ਵਤੀਰਾ ਕਰਨ ਵਾਲੇ ਯੂਪੀਏ ਵੱਲੋਂ ਪੈਂਤੜੇਬਾਜ਼ ਐੱਨਜੀਓ ਲਾੱਬੀ, ਅਨੁਕੂਲ ਨੌਕਰਸ਼ਾਹੀ ਤੇ ਈਰਖਾਪੂਰਨ ਮੀਡੀਆ ਦੇ ਸਹਿਯੋਗ ਦੇ ਬਾਵਜ਼ੂਦ ਜੇਕਰ ਜਾਂਚ ’ਚ ਕੁਝ ਨਹੀਂ ਮਿਲ ਸਕਿਆ ਤਾਂ ਇੱਕ-ਦੂਜੇ ਦੇਸ਼ ਕੋਲ ਅਜਿਹੇ ਕਿਹੜੇ ਵਸੀਲੇ ਸਨ, ਜੋ ਉਹ ਹੋਰ ਡੂੰਘੀ ਜਾਂਚ ਕਰ ਲੈਂਦਾ? ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਬੀਬੀਸੀ ਦੀ ਰਿਪੋਰਟ ਉਸ ਸਟ੍ਰਾ ਦੀ ਗੱਲ ਨੂੰ ਆਧਾਰ ਬਣਾਉਂਦੀ ਹੈ, ਜਿਨ੍ਹਾਂ ਨੇ ਇਰਾਕ ’ਤੇ ਯੁੱਧ ਦੀ ਜ਼ਮੀਨ ਤਿਆਰ ਕਰਨ ਲਈ ‘ਵੀਪੰਸ ਆਫ ਮਾਸ ਡਿਸਟ੍ਰਕਸ਼ਨ’ ਨਾਮਕ ਉਹ ਬਦਨਾਮ ਦਸਤਾਵੇਜ਼ ਤਿਆਰ ਕਰਵਾਇਆ, ਜੋ ਸਮਾਂ ਲੰਘਣ ’ਤੇ ਝੂਠ ਦਾ ਪੁਲੰਦਾ ਨਿੱਕਲਿਆ।

ਕਿਸੇ ਪਾਰਟੀ ਕੋਲ ਮੋਦੀ ਵਰਗਾ ਕੱਦਾਵਾਰ ਨੇਤਾ ਨਹੀਂ

ਭਾਵੇਂ 1965 ਅਤੇ 1971 ਦਾ ਭਾਰਤ-ਪਾਕਿ ਯੁੱਧ ਹੋਵੇ ਜਾਂ ਖਾਲਿਸਤਾਨੀ ਅੱਤਵਾਦ ਜਾਂ ਫਿਰ ਹਾਲ ’ਚ ਲੇਸਟਰ ਦੰਗੇ, ਬੀਬੀਸੀ ਦਾ ਪ੍ਰਸਾਰਨ ਸਪੱਸ਼ਟ ਤੌਰ ’ਤੇ ਭਾਰਤ ਤੇ ਹਿੰਦੂ ਵਿਰੋਧੀ ਰਿਹਾ ਹੈ। 2015 ’ਚ ਬਣੀ ਬੀਬੀਸੀ ਡਾਕਿਊਮੈਂਟਰੀ ‘ਇੰਡੀਆਜ਼ ਡਾਟਰ’ ਵੀ ਵਿਵਾਦਾਂ ’ਚ ਰਹੀ ਸੀ ਦੇਸ਼ ’ਚ ਜਦੋਂ ਲੋਕ ਸਭਾ ਚੋਣਾਂ ’ਚ ਇੱਕ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਭਾਜਪਾ ਵਿਰੋਧੀ ਪਾਰਟੀਆਂ ਕੋਲ ਜਦੋਂ ਮੋਦੀ ਦੇ ਸੰਸਾਰਕ ਕੱਦ ਵਰਗਾ ਕੋਈ ਵੱਡਾ ਆਗੂ ਨਹੀਂ ਹੈ ਤਾਂ ਮੋਦੀ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦਾ ਅਭਿਆਨ ਛੇੜ ਦਿੱਤਾ ਗਿਆ ਹੈ।

ਫਿਲਹਾਲ ਇਹ ਮੰਦਭਾਗਾ ਹੈ ਕਿ ਭਾਰਤ ਦੀ ਛਵੀ ’ਤੇ ਹਮਲੇ ਲਈ ਬਣਾਈ ਗਈ ਬੀਬੀਸੀ ਡਾਕਿਊਮੈਂਟਰੀ ਨੂੰ ਦੇਸ਼ ’ਚ ਕੁਝ ਲੋਕ ਅਜਿਹੇ ਸਮੇਂ ’ਚ ਹੱਲਾਸ਼ੇਰੀ ਦੇ ਰਹੇ ਹਨ। ਜਦੋਂ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਸੀ ਵਰ੍ਹਿਆਂ ਤੱਕ ਭਾਰਤ ’ਤੇ ਰਾਜ ਕਰਨ ਵਾਲੇ ਬਿ੍ਰਟੇਨ ਨੇ ਵੰਡੋ ਤੇ ਰਾਜ ਕਰੋ ਦੀ ਜੋ ਨੀਤੀ ਆਪਣੇ ਸ਼ਾਸਨ ਦੇ ਸਮੇਂ ਅਪਣਾਈ ਸੀ, ਉਸ ਨੀਤੀ ’ਤੇ ਉਹ ਅੱਜ ਵੀ ਕਾਇਮ ਹੈ ਬੀਬੀਸੀ ਤੋਂ ਡਾਕਿਊਮੈਂਟਰੀ ਬਣਵਾ ਕੇ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਉਸ ਦੀ ਚਾਲ ਸਮਝ ਨਹੀਂ ਰਹੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ