ਰਾਮ-ਨਾਮ ਨਾਲ ਆਉਂਦੀਆਂ ਨੇ ਜੀਵਨ ‘ਚ ਬਹਾਰਾਂ : ਪੂਜਨੀਕ ਗੁਰੂ ਜੀ

Saint Dr MSG

ਸਰਸਾ (ਸੱਚ ਕਹੂੰ ਨਿਊਜ਼): ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਇਨਸਾਨ ਦਿਨ-ਰਾਤ ਭੌਤਿਕਤਾਵਾਦ ‘ਚ ਅਜਿਹਾ ਉਲਝਿਆ ਹੈ ਕਿ ਉਸ ਨੂੰ ਮਾਲਕ ਜਾਂ ਆਪਣੀ ਆਤਮਾ ਦਾ ਕੋਈ ਖਿਆਲ, ਹੋਸ਼, ਸਮਝ ਨਹੀਂ ਹੈ। ਜਿਸ ਕਾਰਨ ਉਹ ਦੁਖੀ, ਪਰੇਸ਼ਾਨ ਹੁੰਦਾ ਹੈ, ਚਿੰਤਾਵਾਂ ‘ਚ ਡੁੱਬ ਜਾਂਦਾ ਹੈ। ਜੇਕਰ ਉਹ ਮਿਹਨਤ ਕਰਦਾ ਹੈ, ਕੋਸ਼ਿਸ਼ ਕਰਦਾ ਹੈ ਤਾਂ ਕਈ ਵਾਰ ਚਿੰਤਾਵਾਂ ‘ਚੋਂ ਨਿੱਕਲ ਜਾਂਦਾ ਹੈ ਪਰ ਦੂਜੀਆਂ ਚਿੰਤਾਵਾਂ ਹੋਰ ਤਿਆਰ ਹੋ ਜਾਂਦੀਆਂ ਹਨ।

ਚਿੰਤਾ, ਟੈਨਸ਼ਨ ਜਿਉਂਦੇ ਜੀਅ ਇਨਸਾਨ ਨੂੰ ਸਾੜਨ ਵਾਲੀ ਚਿਤਾ ਹੈ ਇੱਕ ਚਿਤਾ ਹੈ। ਇੱਕ ਚਿਤਾ ਉਹ ਹੁੰਦੀ ਹੈ ਜੋ ਮਰਨ ਤੋਂ ਬਾਅਦ ਇਨਸਾਨ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਉਹ ਇੱਕ ਵਾਰ ‘ਚ ਕੰਮ-ਤਮਾਮ ਕਰ ਦਿੰਦੀ ਹੈ ਪਰ ਗ਼ਮ, ਚਿੰਤਾ, ਟੈਨਸ਼ਨ ਅਜਿਹੀ ਚਿਤਾ ਹੈ ਜੋ ਜਿਉਂਦੇ-ਜੀਅ ਇਨਸਾਨ ਨੂੰ ਸਾੜਦੀ ਰਹਿੰਦੀ ਹੈ। ਇਨਸਾਨ ਕਦੇ ਮਰ ਜਾਂਦਾ ਹੈ, ਫਿਰ ਜੀਅ ਉੱਠਦਾ ਹੈ।

ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਂਦੇ ਹਨ ਕਿ ਇਨਸਾਨ ਨਾਲ ਇਹ ਚਿੰਤਾਵਾਂ, ਪਰੇਸ਼ਾਨੀਆਂ ਜੁੜੀਆਂ ਰਹਿੰਦੀਆਂ ਹਨ ਕਿਉਂਕਿ ਇਨਸਾਨ ਨੂੰ ਆਪਣਾ ਆਤਮ-ਵਿਸ਼ਵਾਸ ਜਗਾਉਣਾ ਨਹੀਂ ਆਉਂਦਾ ਵੱਡੇ–ਵੱਡੇ ਵਿਗਿਆਨੀਆਂ ਨੇ ਇਹ ਰਿਸਰਚ ਕੀਤਾ ਹੈ। (Baba Ram Rahim)

ਜਰਮਨੀ ਅਤੇ ਆਸਟਰੇਲੀਆ ਦੇ ਵਿਗਿਆਨੀਆਂ ਨੇ ਭਗਵਾਨ ਨੂੰ ਮੰਨਣ ਵਾਲੇ ਤੇ ਨਾ ਮੰਨਣ ਵਾਲੇ ਲਗਭਗ 14 ਹਜ਼ਾਰ ਲੋਕਾਂ ‘ਤੇ ਸਰਚ ਕੀਤੀ। ਉਨ੍ਹਾਂ ਨੇ ਨਤੀਜਾ ਇਹ ਕੱਢਿਆ ਕਿ ਜੋ ਰਾਮ ਦਾ ਨਾਮ ਨਹੀਂ ਲੈਂਦੇ ਉਹ ਛੇਤੀ ਪਰੇਸ਼ਾਨ ਹੋ ਜਾਂਦੇ ਹਨ ਅਤੇ ਜਲਦੀ ਉਤੇਜਿਤ ਹੋ ਜਾਂਦੇ ਹਨ ਅਤੇ ਖੁਦਕੁਸ਼ੀ ਤੱਕ ਵੀ ਪਹੁੰਚ ਜਾਂਦੇ ਹਨ ਅਤੇ  ਉਹ ਟੈਂਸ਼ਨਾਂ ਨਾਲ ਭਰੇ  ਰਹਿੰਦੇ ਹਨ ਜੋ ਰਾਮ ਦਾ ਨਾਮ ਲੈਣ ਵਾਲੇ ਹਨ।

ਰਾਮ-ਨਾਮ ਦਾ ਜਾਪ ਕਰਨ ਵਾਲੇ ਹਨ  ਛੇਤੀ ਹੀ ਉਤੇਜਿਤ ਨਹੀਂ ਹੁੰਦੇ

ਉਹ ਛੇਤੀ ਹੀ ਉਤੇਜਿਤ ਨਹੀਂ ਹੁੰਦੇ ਜੋ ਅਸਲ ‘ਚ ਰਾਮ-ਨਾਮ ਦਾ ਜਾਪ ਕਰਨ ਵਾਲੇ ਹਨ। ਇਹ ਨਹੀਂ ਕਿ ਰਾਮ-ਨਾਮ ਲੈ ਲਿਆ ਅਤੇ ਜਾਪ ਕੀਤਾ ਹੀ ਨਹੀਂ ਜੋ ਸਵੇਰੇ-ਸ਼ਾਮ ਜਾਪ ਕਰਦੇ ਹਨ। ਉਹ ਛੇਤੀ ਉਤੇਜਿਤ, ਪਰੇਸ਼ਾਨ ਨਹੀਂ ਹੁੰਦੇ ਅਤੇ ਖੁਦਕੁਸ਼ੀ ਦੀ ਭਾਵਨਾ ਕਦੇ ਆ ਵੀ ਗਈ ਤਾਂ ਉਸ ‘ਤੇ ਅਮਲ ਕਰਨ ਦਾ ਤਾਂ ਸਵਾਲ ਹੀ ਨਹੀਂ ਹੁੰਦਾ। ਉਨ੍ਹਾਂ ਵਿਗਿਆਨੀਆਂ ਨੇ ਨਤੀਜਾ ਕੱਢਿਆ ਕਿ ਜੋ ਲੋਕ ਪ੍ਰਾਰਥਨਾ (ਭਗਵਾਨ ਨੂੰ ਯਾਦ ਕਰਦੇ ਹਨ) ਕਰਦੇ ਹਨ। ਉਨ੍ਹਾਂ ‘ਤੇ ਬ੍ਰਹਿਮੰਡ ‘ਚੋਂ ਇੱਕ ਅਦ੍ਰਿਸ਼ ਸ਼ਕਤੀ ਦੀਆਂ ਕਿਰਨਾਂ ਟਕਰਾਉਂਦੀਆਂ ਹਨ ਅਤੇ ਉਨ੍ਹਾਂ ਦੇ ਟਕਰਾਉਣ ਨਾਲ ਇਨਸਾਨ ਦਾ ਆਤਮ-ਵਿਸ਼ਵਾਸ ਵਧ ਜਾਂਦਾ ਹੈ ਜਿਸ ਨਾਲ ਉਹ ਗ਼ਮ, ਚਿੰਤਾ, ਟੈਂਸ਼ਨਾਂ ਤੋਂ ਛੇਤੀ ਮੁਕਤ ਹੋ ਜਾਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ