ਸੰਤ ਇਨਸਾਨ ਨੂੰ ਸੱਚ ਨਾਲ ਜੋੜਦੇ ਹਨ : ਪੂਜਨੀਕ ਗੁਰੂ ਜੀ

Saint Dr MSG

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਦੌਰਾਨ ਫ਼ਰਮਾਇਆ ਕਿ ਸੰਤ ਸੱਚਾ ਕਿਹੜਾ ਹੁੰਦਾ ਹੈ? ਸੰਤਾਂ ਦਾ ਕੰਮ ਕੀ ਹੁੰਦਾ ਹੈ? ਸੰਤ ਕਿਸ ਲਈ ਦੁਨੀਆਂ ’ਚ ਆਉਂਦੇ ਹਨ? ਸੰਤਾਂ ਦਾ ਮਕਸਦ ਕੀ ਹੁੰਦਾ ਹੈ ਇਸ ਸਮਾਜ ’ਚ ਆਉਣ ਦਾ, ਇਸ ਧਰਤੀ ’ਤੇ ਆਉਣ ਦਾ?

ਸੰਤ-ਜਿਸ ਦੇ ਸੱਚ ਦਾ ਕੋਈ ਅੰਤ ਨਾ ਹੋਵੇ, ਸੰਤ-ਜੋ ਸੱਚ ਨਾਲ ਜੁੜਿਆ ਹੋਵੇ, ਸੰਤ, ਜੋ ਸਦਾ ਸਭ ਦੇ ਭਲੇ ਦੀ ਚਰਚਾ ਕਰੇ, ਸੰਤ ਜੋ ਸਭ ਕੁਝ ਤਿਆਗ ਕੇ ਸਿਰਫ ਅਤੇ ਸਿਫਰ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੀ ਔਲਾਦ ਦਾ ਭਲਾ ਕਰੇ, ਸੰਤ ਜੋ ਸੱਚੀ ਗੱਲ ਕਹੇ, ਚਾਹੇ ਕੌੜੀ ਲੱਗੇ ਜਾਂ ਮਿੱਠੀ ਲੱਗੇ, ਸੰਤ ਜੋ ਸੱਚ ਨਾਲ ਜੋੜ ਦੇਵੇ, ਅਤੇ ਸੱਚ ਕੀ ਹੈ, ਇਹ ਵੀ ਸੰਤ ਦੱਸੇ, ਕਿ ਭਾਈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ, ਗੌਡ, ਖੁਦਾ, ਰੱਬ ਸੱਚ ਸੀ ਅਤੇ ਸੱਚ ਹੀ ਰਹੇਗਾ ਉਸ ਨੂੰ ਛੱਡ ਕੇ ਚੰਦ, ਸੂਰਜ, ਨੱਛਤਰ, ਗ੍ਰਹਿ, ਪਿ੍ਰਥਵੀ ਜਿਨ੍ਹਾਂ ਕੁਝ ਵੀ ਨਜ਼ਰ ਆਉਂਦਾ ਹੈ, ਜਿਹੜਾ ਕੁਝ ਵੀ ਤੁਸੀਂ ਦੇਖਦੇ ਹੋਂ ਸਭ ਨੇ ਬਦਲ ਜਾਣਾ ਹੈ ਅਤੇ ਜਿਹੜਾ ਬਦਲ ਜਾਂਦਾ ਹੈ, ਉਸ ਨੂੰ ਸੱਚ ਨਹੀਂ ਕਿਹਾ ਜਾ ਸਕਦਾ।

ਸੱਚ ਬੋਲਣ ਦਾ ਫਾਇਦਾ ਯਾਦ ਨਹੀਂ ਰੱਖਣਾ ਪੈਂਦਾ | Saint Dr MSG

ਸੱਚ ਤਾਂ ਉਹ ਹੀ ਜਿਸ ਨੂੰ ਇੱਕ ਵਾਰ ਸੱਚ ਕਹਿ ਦਿਓ ਤਾਂ ਹਮੇਸ਼ਾ ਸੱਚ ਹੀ ਰਹਿੰਦਾ ਹੈ ਤਾਂ ਸੰਤਾਂ ਦਾ ਕੰਮ ਉਸ ਸੱਚ ਨਾਲ ਜੋੜਨਾ ਹੁੰਦਾ ਹੈ ਸੰਤ ਹਮੇਸ਼ਾ ਸਭ ਦਾ ਭਲਾ ਮੰਗਦੇ ਹਨ। ‘‘ਸੰਤ ਨਾ ਛੋੜੇ ਸੰਤਮਈ, ਚਾਹੇ ਲਾਖੋਂ ਮਿਲੇਂ ਅਸੰਤ’’ ਸੰਤ ਦਾ ਕੰਮ ਸੰਤ ਮੱਤ ’ਤੇ ਚੱਲਣਾ ਹੁੰਦਾ ਹੈ, ਸਭ ਨੂੰ ਦੱਸਣਾ ਕਿ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਉਹ ਓਮ ਉਹ ਦਾਤਾ ਸਭ ਦੇ ਅੰਦਰ ਹੈ, ਉਸ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਭਲਾ ਕਰੋ, ਮਾਲਕ ਦੇ ਨਾਮ ਦਾ ਜਾਪ ਕਰੋ ਤਾਂ?ਤੁਹਾਡੇ ਅੰਦਰੋਂ ਹੀ ਉਹ ਨਜ਼ਰ ਆ ਜਾਵੇਗਾ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਲੋਕ ਪਰਮਪਿਤਾ ਨੂੰ, ਉਸ ਓਮ, ਹਰੀ, ਅੱਲ੍ਹਾ, ਗੌਡ, ਖੁਦਾ, ਰਾਮ ਨੂੰ ਪਾਉਣ ਲਈ, ਉਸ ਨੂੰ ਲੱਭਣ ਲਈ ਜੰਗਲਾਂ, ਪਹਾੜਾਂ, ਉਜਾੜਾਂ ’ਚ ਜਾਂਦੇ ਹਨ, ਸ਼ਾਇਦ ਅਗਿਆਨਵੱਸ਼ ਜਾਂ ਕੋਈ ਰਿੱਧੀ-ਸਿੱਧੀ ਲਈ, ਸ਼ਾਇਦ ਵੈਰਾਗ ’ਚ, ਤਿਆਗ ’ਚ ਭਗਵਾਨ ਲਈ ਜਾਂਦੇ ਹੋਣ ਤਾਂ ਕਿੰਨੀ ਹੈਰਾਨੀਜਨਕ ਗੱਲ ਹੈ ਕਿ ਤੁਸੀਂ ਉਸ ਨੂੰ ਬਾਹਰ ਲੱਭ ਰਹੇ ਹੋਂ ਅਤੇ ਉਹ ਤੁਹਾਡੇ ਅੰਦਰ ਬੈਠਾ ਰਾਮ ਆਵਾਜ ਦੇ ਰਿਹਾ ਹੈ ਕਿ ਮੈਂ ਤਾਂ ਕਣ-ਕਣ ’ਚ ਰਹਿੰਦਾ ਹਾਂ ਤਾਂ ਤੇਰਾ ਸਰੀਰ ਵੀ ਉਸ ਹੀ ਕਣ ’ਚ ਆ ਗਿਆ, ਮੈਂ ਤੇਰੇ ਅੰਦਰ ਹਾਂ, ਅੰਦਰੋਂ ਲੱਭ ਤੈਨੂੰ ਜ਼ਰੂਰ ਮਿਲ ਜਾਵਾਂਗਾ ਪਰ ਅੰਦਰ ਉਸ ਪਰਮਪਿਤਾ ਪਰਮਾਤਮਾ ਨੂੰ ਪਾਉਣ ਲਈ ਆਪਣੇ ਵਿਚਾਰਾਂ ਦਾ ਸ਼ੁੱਧੀਕਰਨ ਕਰਨਾ ਹੋਵੇਗਾ।

ਦਿਨ ਰਾਤ ਦੇ ਵੀ ਫਾਇਦੇ  | Saint Dr MSG

ਆਪਣੇ ਖਿਆਲਾਂ ਦਾ ਸ਼ੁੱਧੀਕਰਨ ਕਰਨਾ ਹੋਵੇਗਾ ਪਖੰਡਵਾਦ, ਢੋਂਗ, ਢਕੋਸਲੇ ਕਦੇ ਵੀ ਇਨਸਾਨ ਨੂੰ ਪਰਮਾਤਮਾ ਨਾਲ ਨਹੀਂ ਮਿਲਾਉਂਦੇ ਬਹੁਤ ਸਾਰੇ ਪਖੰਡ ਹਨ, ਬਹੁਤ ਸਾਰੇ ਢੋਂਗ ਹਨ, ਜਿਸ ਵਿੱਚ ਸਮਾਜ ਉਲਝ ਕੇ ਰਹਿ ਗਿਆ ਹੈ ਦਿਨਾਂ ਦਾ ਚੱਕਰ ਪੈ ਗਿਆ ਕੋਈ ਕਹਿੰਦਾ ਹੈ ਕਿ ਫਲਾਂ ਦਿਨ ਚੰਗਾ ਹੈ, ਕੋਈ ਕਹਿੰਦਾ ਹੈ ਕਿ ਨਹੀਂ ਫਲਾਂ ਦਿਨ ਚੰਗਾ ਹੈ। ਭਗਵਾਨ ਨੇ, ਪਰਮਾਤਮਾ ਨੇ ਦਿਨ-ਰਾਤ ਬਣਾਏ ਹਨ, ਤਾਂ ਕਿ ਇਨਸਾਨ ਕਿਤੇ ਲੋਭ-ਲਾਲਚ ’ਚ ਅਰਾਮ ਹੀ ਨਾ ਕਰੇੇ ਅਤੇ ਇਸ ਦਾ ਦਿਮਾਗ ਰੂਪੀ ਪੁਰਜਾ ਨਾ ਹਿੱਲ ਜਾਵੇ, ਇਸ ਲਈ ਦਿਨ-ਰਾਤ ਬਣਾ ਦਿੱਤੇ, ਸਮਾਂ ਬਣਾ ਦਿੱਤਾ ਅਤੇ ਸਾਡੇ ਹੀ ਪੂਰਵਜਾਂ ਨੇ ਸਮੇਂ ਦੀ ਗਣਨਾ ਕਰਵਾ ਕੇ ਇਹ ਦੱਸ ਦਿੱਤਾ ਕਿ 24 ਘੰਟੇ ਹਨ, ਅੱਠ ਪਹਿਰ ਹਨ ਜਿਹੜੇ ਵੀ ਉਨ੍ਹਾਂ ਦੱਸਿਆ ਤਾਂ ਕਿ ਸਹੀ ਸਮੇਂ ’ਤੇ ਬੰਦਾ ਸੌਂ ਜਾਵੇ ਅਤੇ ਸਹੀ ਸਮੇਂ ’ਤੇ ਉੱਠ ਕੇ ਕੰਮ-ਧੰਦੇ ’ਤੇ ਲੱਗ ਜਾਵੇ ਪਰਮ ਪਿਤਾ ਪਰਮਾਤਮਾ ਨੇ ਕੋਈ ਦਿਨ, ਕੋਈ ਤਾਰੀਖ ਬੁਰੀ ਨਹੀਂ ਬਣਾਈ ਹੈ।

ਕਰਮਾਂ ਦਾ ਅਸਰ

ਜਿਵੇਂ ਕਰਮ ਕਰੋਂਗੇ ਫਲ ਲਾਜਮੀ ਭੋਗੋਂਗੇ। ਸੰਤ, ਦਿਆ-ਕ੍ਰਿਪਾ ਦੀ ਗੱਲ ਕਰਦੇ ਹਨ, ਕਿਉਂਕਿ ਭਗਵਾਨ ਕਿਰਪਾ ਨਿਧਾਨ ਹੈ, ਦਿਆ ਦਾ ਸਾਗਰ ਹੈ, ਰਹਿਮਤ ਦਾ ਮਾਲਕ ਹੈ। ਇਸ ਲਈ ਤਾਂ ਸੰਤ, ਪੀਰ-ਫਕੀਰ ਹੁੰਦੇ ਹਨ, ਉਹ ਪਰਮਪਿਤਾ ਪਰਮਾਤਮਾ ਨਾਲ ਜੁੜੇ ਹੁੰਦੇ ਹਨ, ਉਹ ਵੀ ਇਹ ਹੀ ਗੱਲ ਕਰਦੇ ਹਨ ਕੋਈ ਵੀ ਉਨ੍ਹਾਂ ਨੂੰ ਕਹੇਗਾ ਕਿ ਜੀ, ਮੈਂ ਗਲਤ ਕਰਮ ਕਰ ਬੈਠਾ, ਉਨ੍ਹਾਂ ਦਾ ਕੰਮ ਹੁੰਦਾ ਹੈ ਮਾਫ਼ ਕਰਨਾ, ਕਿਉਂਕਿ ਜਦੋਂ ਤੱਕ ਉਹ ਬਚਨ ਕਰਦੇ ਹਨ ਕਿ ਇਹ ਇੱਕ ਹੱਦ ਹੈ, ਕਿ ਅੱਜ ਤੋਂ ਬਾਅਦ ਨਾ ਕਰਨਾ, ਤੁਸੀਂ ਫੇਰ ਵੀ ਉਹ ਹੀ ਚੀਜ ਦੁਹਰਾਉਂਦੇ ਹੋਂ, ਤਾਂ ਸੰਤ ਤਾਂ ਮਾਫ ਕਰ ਦੇਣਗੇ, ਪਰ ਉਹ ਰਾਮ ਹੋ ਸਕਦਾ ਹੈ ਕਰਮਾਂ ਦਾ ਲੇਖਾ-ਜੋਖਾ ਲਵੇ ਕਿਉਂਕਿ ਸੰਤ ਕਦੇ ਕਿਸੇ ਨੂੰ ਬੁਰਾ ਕਹਿੰਦੇ ਹੀ ਨਹੀਂ, ਇਹ ਤਾਂ ਇਨਸਾਨ ਦੀਆਂ ਮਨਘੜਤ ਗੱਲਾਂ ਹੁੰਦੀਆਂ ਹਨ, ਜਿੰਨ੍ਹੇ ਵੀ ਰੂਹਾਨੀ ਸੰਤ, ਪੀਰ-ਫਕੀਰ, ਗੁਰੂ ਸਾਹਿਬਾਨ, ਮਹਾਪੁਰਸ਼ ਆਏ ਹਨ ਉਨ੍ਹਾਂ ਸੱਚ ਲਿਖਿਆ ਸੀ, ਅੱਜ ਵੀ ਸੱਚ ਹੈ ਅਤੇ ਆਉਣ ਵਾਲੇ ਸਮੇਂ ’ਚ ਵੀ ਉਹ ਸੱਚ ਰਹੇਗਾ।

ਸੰਤਾਂ ਦੀ ਮੰਨਣ ਨਾਲ ਹੁੰਦਾ ਹੈ ਫਾਇਦਾ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਕਈ ਪੜ੍ਹ-ਲਿਖ ਕੇ ਕੜ ਜਾਂਦੇ ਹਨ ਲੋਕ ਭਾਵ ਬੇਹੱਦ ਪੜ੍ਹ ਜਾਂਦੇ ਹਨ ਤਾਂ ਉਹ ਭਗਵਾਨ ਨੂੰ ਮੰਨਣਾ ਬੰਦ ਕਰ ਦਿੰਦੇ ਹਨ ਅਸੀਂ ਤਾਂ ਜੀ ਨਾਸਿਤਕ ਹਾਂ, ਅਜਿਹਾ ਕਹਿਣ ’ਚ ਉਨ੍ਹਾਂ ਨੂੰ ਮਜ਼ਾ ਆਉਂਦਾ ਹੈ ਕੋਈ ਲੋਕਾਂ ਨਾਲ ਸਾਡਾ ਵਾਸਤਾ ਪਿਆ ਅਤੇ ਲੱਗਭੱਗ ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਅਸੀਂ ਤਾਂ ਇਤਿਹਾਸ ਨੂੰ ਮੰਨਦੇ ਹਾਂ ਅਸੀਂ ਤਾਂ ਵਿਗਿਆਨ ਨੂੰ ਮੰਨਦੇ ਹਾਂ ਭਗਵਾਨ ਜਾਂ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਨਹੀਂ ਮੰਨਦੇ ਇਤਿਹਾਸ ਨੂੰ ਵੀ ਮਨੁੱਖ ਨੇ ਲਿਖਿਆ ਹੈ ਇਤਿਹਾਸ ਦੇ ਨਾਲ-ਨਾਲ ਵਿਗਿਆਨ ਦੀ ਵਰਤੋਂ ਮਨੁੱਖ ਕਰ ਰਿਹਾ ਹੈ ਅਤੇ ਧਰਮ ਨੂੰ ਵੀ ਲਿਖਣ ਵਾਲਾ ਪਹਿਲਾਂ ਮਨੁੱਖ, ਫੇਰ ਸੰਤ ਬਣਿਆ, ਰਿਸ਼ੀ-ਮੁਨੀ, ਪੀਰ-ਪੈਗੰਬਰ, ਗੁਰੂ, ਮਹਾਂਪੁਰਸ਼ ਬਣੇ ਭਾਵ ਦੋਵਾਂ ਨੂੰ ਲਿਖਣ ਵਾਲੇ ਮਨੁੱਖ ਹਨ।

ਸਮਾਜ ਨੂੰ ਬਚਾਉਣ ਲਈ

ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਤਿਹਾਸ ਜਾਂ ਵਿਗਿਆਨ ਦੀ ਵਰਤੋਂ ਜਿਨ੍ਹਾਂ ਕੀਤੀ, ਜ਼ਿਆਦਾਤਰ ਉਨ੍ਹਾਂ ’ਚ ਸ਼ਾਦੀਸ਼ੁਦਾ, ਬਾਲ-ਬੱਚੇ, ਪਰਿਵਾਰ ਵਾਲੇ ਹਨ ਅਤੇ ਸਾਡੇ ਸੰਤ, ਪੀਰ-ਫਕੀਰ, ਰਿਸ਼ੀ-ਮੁਨੀ, ਮਹਾਂਪੁਰਸ਼, ਜਿਨ੍ਹਾਂ ਨੇ ਧਰਮਾਂ ਨੂੰ ਲਿਖਿਆ, ਸਾਰੀ ਜਿੰਦਗੀ ਤਿਆਗ ਦਿੱਤੀ, ਸਿਰਫ ਧਰਮ ਨੂੰ ਬਣਾਉਣ ਲਈ, ਸਮਾਜ ਨੂੰ ਬਚਾਉਣ ਲਈ, ਹੁਣ ਸੋਚਣ ਵਾਲੀ ਗੱਲ ਹੈ ਕਿ ਦੋਵਾਂ ’ਚੋਂ ਗਲਤ ਕੌਣ ਲਿਖ ਸਕਦਾ ਹੈ ਹਾਲਾਂਕਿ ਗਲਤ ਕੋਈ ਲਿਖਦਾ ਨਹੀਂ, ਪਰ ਫੇਰ ਵੀ ਸ਼ੱਕ ਦੀ ਸੂਈ ਕਿਸ ਵੱਲ ਜਾ ਸਕਦੀ ਹੈ ਹੁਣ ਇੱਕ ਹੈ ਸੰਤ, ਜਿਨ੍ਹਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਜੋ ਸਭ ਕੁਝ ਤਿਆਗ ਦਿੰਦੇ ਹਨ।

ਚਾਹੇ ਉਹ ਘਰ-ਗ੍ਰਹਿਸਥ ’ਚ ਰਹਿੰਦੇ ਹੋਣ, ਚਾਹੇ ਉਹ ਬਾਲ-ਬ੍ਰਹਮਚਾਰੀ ਰਹਿੰਦੇ ਹੋਣ, ਪਰ ਉਨ੍ਹਾਂ ਨੇ ਸਮਾਜ ਦੇ ਸਾਰੇ ਸੁਖ ਨੂੰ ਤਿਆਗ ਦਿੱਤਾ, ਇੱਕ ਤਾਂ ਉਹ ਹਨ ਅਤੇ ਦੂਜੇ ਉਹ ਜੋ ਸਾਰੇ ਸੁਖ ਭੋਗ ਵੀ ਰਹੇ ਹਨ ਅਤੇ ਵਰਤੋਂ ਵੀ ਕਰ ਰਹੇ ਹਨ ਤਾਂ ਕਿਤੇ ਨਾ ਕਿਤੇ ਕੋਈ ਝੂਠ ਬੋਲ ਸਕਦਾ ਹੈ ਤਾਂ ਦੂਜੇ ਵਾਲਾ, ਕਿਉਂਕਿ ਉਹ ਬਾਲ-ਬੱਚੇ, ਪਰਿਵਾਰ ’ਚ ਰੁਝਿਆ ਹੋਇਆ ਹੈ, ਉਸ ਲਈ ਪੈਸਾ ਕਮਾਉਣ ਲਈ, ਉਸ ਲਈ ਜ਼ਿਆਦਾ ਆ ਜਾਵੇ, ਮਾਣ-ਵਡਿਆਈ ਲਈ ਸਾਡੇ ਪਾਕ-ਪਵਿੱਤਰ ਵੇਦ, ਜਿੰਨ੍ਹੇਂ ਵੀ ਪਵਿੱਤਰ ਸਾਡੇ ਧਰਮਾਂ ਦੇ ਪਵਿੱਤਰ ਗ੍ਰੰਥ ਹਨ, ਸਾਰੇ ਦੇ ਸਾਰੇ ਸੱਚ ਸਨ, ਸੱਚ ਹਨ, ਸੱਚ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ