ਇੱਕ ਵਾਰ ਜ਼ਰੂਰ ਸੁਣੋ ਪੂਜਨੀਕ ਗੁਰੂ ਜੀ ਦੇ ਇਹ ਬਚਨ 

Saint Dr. MSG

(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ, ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਯੂਪੀ) ਤੋਂ ਪਵਿੱਤਰ ਬਚਨਾਂ ਦੀ ਵਰਖਾ ਕਰਦਿਆਂ ਫ਼ਰਮਾਇਆ ਕਿ ਸਭ ਤੋਂ ਪਹਿਲਾਂ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਸਭ ਦਾ ਦਾਤਾ ਹੈ ਹਰ ਕਿਸੇ ’ਚ ਉਹ ਰਹਿੰਦਾ ਹੈ ਕੋਈ ਥਾਂ ਉਸ ਤੋਂ ਖਾਲੀ ਨਹੀਂ?ਹੈ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉਹ ਹਰ ਥਾਂ, ਹਰ ਸਮੇਂ ਅਤੇ ਜਿੱਥੇ ਨਜ਼ਰ ਨਹੀਂ ਜਾਂਦੀ ਉੱਥੇ ਵੀ ਉਹ ਰਹਿੰਦਾ ਹੈ ਉਹ ਓਮ, ਹਰੀ, ਅੱਲ੍ਹਾ, ਵਾਹਿਗੁਰੂ ਰਾਮ ਇਹ ਤਾਂ ਨਾ ਸੋਚੋ ਕਿ ਉਹ ਜਾਣਦਾ ਨਹੀਂ ਅਤੇ ਇਹ ਵੀ ਨਾ ਸੋਚੋ ਕਿ ਤੁਸੀਂ ਉਸ ਤੋਂ ਕੁਝ ਲਕੋ ਸਕੋਗੇ, ਕਿਉਕਿ ਉਹ ਪਰਮ ਪਿਤਾ ਪਰਮਾਤਮਾ ਕਣ-ਕਣ ’ਚ ਹੈ, ਜ਼ਰੇ-ਜ਼ਰੇ ’ਚ ਹੈ,

ਤੁਹਾਡੇ ਅੰਦਰ ਹੈ ਜਦੋਂ ਉਹ ਤੁਹਾਡੇ ਅੰਦਰ ਹੀ ਰਹਿੰਦਾ ਹੈ, ਤਾਂ ਫਿਰ ਇਹ ਨਾ ਆਖੋ ਕਿ ਉਹ ਮੈਨੂੰ ਦੇਖ ਨਹੀਂ ਰਿਹਾ ਅਤੇ ਕੋਸ਼ਿਸ਼ ਕਰੋ ਕਿ ਬੁਰਾਈ ਦਾ ਸੰਗ ਕਦੇ ਨਾ ਕਰੋ ਕੋਈ ਨਿੰਦਾ ਕਰਦਾ ਹੈ, ਚੁਗਲੀ ਕਰਦਾ ਹੈ, ਕਿਸੇ ਨੂੰ ਗਾਲੀਆਂ ਦਿੰਦਾ ਹੈ, ਕਿਸੇ ਨੂੰ ਬੁਰਾ ਬੋਲਦਾ ਹੈ ਤਾਂ ਤੁਸੀਂ ਕੰਨੀ ਕਤਰਾ ਜਾਓ ਸਾਡਾ ਰਸਤਾ ਪਿਆਰ-ਮੁਹੱਬਤ ਦਾ ਹੈ ਬੇਗਰਜ਼ ਮੁਹੱਬਤ ਕਰੋ, ਬੇਗਰਜ਼ ਪਿਆਰ ਕਰੋ, ਇਹ ਰਸਤਾ ਹੈ ਇਸ ਲਈ ਕੌਣ ਕੀ ਕਹਿੰਦਾ ਹੈ, ਕੀ ਲੈਣਾ ਅਸੀਂ ਕੀ ਕਰਨਾ ਹੈ, ਇਹ ਧਿਆਨ ਦੇਣਾ ਜ਼ਰੂਰੀ ਹੈ ਸਾਡਾ ਇਹ ਕਰਤੱਵ , ਇਹੀ ਫ਼ਰਜ ਬਣਦਾ ਹੈ ਕਿ ਅਸੀਂ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਜਪਦੇ ਰਹੀਏ ਅਤੇ ਉਸ ਦੀ ਬਣਾਈ ਸ੍ਰਿਸ਼ਟੀ ਦੀ ਸੇਵਾ ’ਚ ਜਿੰਨ੍ਹਾਂ ਸੰਭਵ ਹੋਵੇ, ਤਨ, ਮਨ, ਧਨ ਤੋਂ ਸਹਿਯੋਗ ਕਰਦੇ ਰਹੋ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਦਮੀ ਦਾ ਦਿਮਾਗ ਵਿਚਾਰਾਂ ਦਾ ਭੰਡਾਰ ਹੈ ਤਰ੍ਹਾਂ-ਤਰ੍ਹਾਂ ਦੇ ਵਿਚਾਰ ਚੱਲਦੇ ਰਹਿੰਦੇ ਹਨ ਵਿਚਾਰ ਜੀਰੋ ਦਿਮਾਗ ਸਿਰਫ਼ ਉਸ ਦਾ ਹੁੰਦਾ ਹੈ, ਜਿਨ੍ਹਾਂ ਦੇ ਕੋਈ ਪ੍ਰੈਸ਼ਰ ਪੈ ਜਾਵੇ। ਦੂਜੇ ਸ਼ਬਦਾਂ ’ਚ ਦਿਮਾਗੀ ਬਿਮਾਰੀ ਹੋ ਜਾਵੇ ਉਹ ਵੀ ਬਿਲਕੁਲ ਜੀਰੋ ਨਹੀਂ ਹੁੰਦਾ, ਉਸ ’ਚ ਵੀ ਵਿਚਾਰ, ਪਰ ਉਲਟੇ ਵਿਚਾਰ, ਗਲਤ ਜ਼ਿਆਦਾ ਚੱਲਦੇ ਹਨ ਨਾਸਮਝੀ ਦੇ ਵਿਚਾਰ ਜ਼ਿਆਦਾ ਚੱਲਦੇ ਹਨ ਤਾਂ ਵਿਚਾਰ ਜੀਰੋ ਨਹੀਂ ਹੁੰਦਾ ਕੀ ਅਜਿਹਾ ਪਾਸੀਬਲ ਹੈ ਕਿ ਮਾਇੰਡ ਵਿਚਾਰ ਜੀਰੋ ਹੋ ਜਾਣ, ਕੀ ਵਿਚਾਰ ਕੁਝ ਦੇਰ ਲਈ ਸਟੋਪ ਹੋ ਜਾਣ, ਰੁੱਕ ਜਾਣ, ਜੀ ਹਾਂ, ਅਜਿਹਾ ਸੰਭਵ ਹੈ ਸਾਡੇ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ’ਚ ਲਿਖਿਆ ਹੈ,

ਵਿਚਾਰ ਜੀਰੋ ਕਰਨ ਲਈ ਸਿਮਰਨ, ਭਗਤੀ, ਇਬਾਦਤ, ਰਾਮ ਦਾ ਨਾਮ ਜਪਣਾ ਜ਼ਰੂਰੀ

Saint Dr MSG

ਪਵਿੱਤਰ ਵੇਦਾਂ ’ਚ ਲਿਖਿਆ ਹੈ ਕਿ ਜੇਕਰ ਤੁਸੀਂ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਜਪੋਗੇ, ਜਦੋਂ ਤੁਸੀਂ ਸਮਾਧੀ ’ਚ ਜਾਓਂਗੇ, ਤੁਹਾਡਾ ਧਿਆਨ ਦੋਵਾਂ ਅੱਖਾਂ ਦੇ ਵਿੱਚ, ਨੱਕ ਦੇ ਉੱਪਰ ਲਲਾਟ ਮੱਥੇ ਦੀ ਥਾਂ ’ਤੇ ਜਾਵੇਗਾ ਤਾਂ ਤੁਸੀਂ ਇੱਕ ਤਰ੍ਹਾਂ ਨਾਲ ਪੂਰੇ ਸਰੀਰ ’ਚੋਂ ਰੂਹ ਨੂੰ ਸਮੇਟ ਕੇ ਜਿੱਥੇ (ਲਲਾਟ ’ਚ) ਲੈ ਕੇ ਆਉਦੇ ਹੋ ਅਤੇ ਜਦੋਂ ਵਿਚਾਰ ਇੱਥੇ ਇਕਾਗਰ ਹੋ ਜਾਣੇ ਹਨ ਤਾਂ ਉਸ ਸਮੇਂ ਦਿਮਾਗ ਲਗਭਗ ਵਿਚਾਰ ਜੀਰੋ ਹੋਣ ਲੱਗਦਾ ਹੈ ਅਤੇ ਜਿਵੇਂ ਧਿਆਨ ਇੱਥੇ ਆ ਗਿਆ, ਪੂਰੀ ਤਰ੍ਹਾ ਨਾਲ, ਇੱਕ ਛੋਟੀ ਜਿਹੀ ਲਾਈਟ, ਇੱਕ ਛੋਟਾ ਜਿਹਾ ਤਾਰਾ, ਰੋਸ਼ਨੀ ਨਜ਼ਰ ਆਉਣ ਲੱਗੀ, ਅੱਖਾਂ ਬੰਦ ਹੋਣ ਦੇ ਬਾਵਜੂਦ, ਉਸ ਦਾ ਮਤਲਬ ਹੁੰਦਾ ਹੈ ਕਿ ਹੁਣ ਤੁਹਾਡੇ ਵਿਚਾਰ ਜੀਰੋ ਹੋਣ ਜਾ ਰਹੇ ਹਨ।

ਤੁਹਾਡਾ ਧਿਆਨ 100 ਫੀਸਦੀ ਲੱਗਣ ਵਾਲਾ ਹੈ ਅਤੇ ਜਿਵੇਂ ਹੀ ਵਿਚਾਰ ਜੁੜ ਜਾਂਦਾ ਹੈ ਅੰਦਰਲੀ ਧੁਨ ਨਾਲ, ਸਾਡੇ ਸਾਰਿਆਂ ਦੇ ਅੰਦਰ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਜੀ ਨੇ ਇੱਕ ਧੁਨ, ਇੱਕ ਆਵਾਜ ਡੋਰੀ ਦੇ ਰੂਪ ’ਚ ਛੱਡ ਰੱਖੀ ਹੈ, ਜਿਸ ਨੂੰ ਫੜ੍ਹ ਕੇ ਜੀਵ ਆਤਮਾ, ਰੂਹ ਉਪਰ ਚੜ੍ਹ ਸਕਦੀ ਹੈ ਅਤੇ ਉਹ ਰੂਹ, ਉਹ ਆਤਮਾ ਜਿਵੇਂ-ਜਿਵੇਂ ਇਸ ਦੁਆਰ ਤੋਂ ਅੱਗੇ ਵਧਦੀ ਹੈ, ਜਿਵੇਂ-ਜਿਵੇਂ ਉਹ ਉਪਰ ਚੜ੍ਹਦੀ ਹੈ, ਉਵੇਂ-ਉਵੇਂ ਹੀ ਆਦਮੀ ਦੀ ਆਤਮਾ ਪਵਿੱਤਰ ਹੁੰਦੀ ਹੈ, ਵਿਚਾਰ ਜੀਰੋ ਦਿਮਾਗ ਹੋ ਜਾਂਦਾ ਹੈ ਅਤੇ ਦਿਮਾਗ ਦੀ ਸਫਾਈ ਹੋ ਜਾਂਦੀ ਹੈ, ਦਿਮਾਗ ਤੰਦਰੁਸਤ ਹੋ ਜਾਂਦਾ ਹੈ ਤਾਂ ਆਪਣੇ ਦਿਮਾਗ ਦੇ ਵਿਚਾਰ ਜੀਰੋ ਕਰਨ ਲਈ ਸਿਮਰਨ, ਭਗਤੀ, ਇਬਾਦਤ, ਰਾਮ ਦਾ ਨਾਮ ਜਪਣਾ ਜ਼ਰੂਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।