ਇੰਸਟਾਗ੍ਰਾਮ ’ਤੇ ਪੂਜਨੀਕ ਗੁਰੂ ਜੀ ਨੇ ਸਾਧ ਸੰਗਤ ਨੂੰ ਦਿੱਤਾ ਸੰਦੇਸ਼, ਗੰਦਗੀ ਵਾਲੀ ਮੱਖੀ ਨਾ ਬਣੋ, ਸ਼ਹਿਦ ਵਾਲੀ ਬਣੋ

ਮਾਈਂਡ ਨੂੰ ਹਮੇਸ਼ਾ ਪਾਜ਼ਿਟਿਵ ਰੱਖੋ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ ਰਾਤ ਸੋਸ਼ਲ ਨੈੱਟਵਰਕ ਇੰਸਟਾਗ੍ਰਾਮ ’ਤੇ ਸਾਧ-ਸੰਗਤ ਨਾਲ ਮੁਲਾਕਾਤ ਕੀਤੀ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਪਿਆਰੀ ਸਾਧ-ਸੰਗਤ ਜੀਓ ਨਕਾਰਾਤਮਕਤਾ ਅਤੇ ਸਕਾਰਾਤਮਕਤਾ ਹਰ ਮਨੁੱਖ ਦੇ ਅੰਦਰ ਵੱਸਦੀ ਹੈ। ਉਦਾਹਰਨ ਲਈ, ਜਿਵੇਂ ਇੱਕ ਮੱਖੀ ਹੁੰਦੀ ਹੈ, ਇੱਕ ਮੱਖੀ ਗੰਦਗੀ ਉੱਤੇ ਘੁੰਮਦੀ ਹੈ ਅਤੇ ਇੱਕ ਹੋਰ ਮੱਖੀ ਸ਼ਹਿਦ ਉੱਤੇ, ਫੁੱਲਾਂ ਉੱਤੇ ਘੁੰਮਦੀ ਹੈ।

ਗੰਦਗੀ ਵਾਲੀ ਮੱਖੀ ਕਿਨ੍ਹੇ ਵੀ ਫੁੱਲ ਹੋਣ, ਉਨ੍ਹਾਂ ’ਤੇ ਬੈਠ ਜਰੂਰ ਜਾਵੇਗੀ ਪਰ ਪਰ ਇਸ ਨੂੰ ਗੰਦਗੀ ਵੱਲ ਜਾਣ ਦਾ ਮਜ਼ਾ ਆਉਦਾ ਹੈ ਅਤੇ ਸ਼ਹਿਦ ਦੀ ਮੱਖੀ ਭਾਵੇਂ ਜਿੰਨੀ ਮਰਜ਼ੀ ਗੰਦਗੀ ਵਿਚ ਪਈ ਹੋਵੇ, ਉਸ ਨੂੰ ਛੱਡ ਕੇ ਫੁੱਲਾਂ ਦਾ ਰਸ ਲੈ ਕੇ, ਸ਼ਹਿਦ ਬਣਾਉਣ ਲੱਗ ਜਾਂਦੀ ਹੈ। ਇਸ ਲਈ ਗੰਦਗੀ ਦੀ ਮੱਖੀ ਨਾ ਬਣੋ, ਸ਼ਹਿਦ ਦੀ ਮੱਖੀ ਬਣੋ। ਮਨ ਵਿੱਚ ਸਕਾਰਾਤਮਕਤਾ ਹਮੇਸ਼ਾ ਬਣੀ ਰਹੇ। ਇਸ ਨਾਲ ਤੁਸੀਂ ਜੀਵਨ ਵਿੱਚ ਬਹੁਤ ਸਫਲ ਰਹੋਗੇ ਅਤੇ ਹਮੇਸ਼ਾ ਖੁਸ਼ੀਆਂ ਨਾਲ ਭਰਪੂਰ ਰਹੋਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ