ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG ) ਨੇ ਯੂਟਿਊਬ ਚੈਨਲ ’ਤੇ ਲਾਈਵ ਹੋ ਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ ਤੇ ਅਨਮੋਲ ਬਚਨਾਂ ਨਾਲ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ। ਆਪ ਜੀ ਨੇ ਫਰਮਾਇਆ ਕਿ ਤੁਹਾਨੂੰ ਮਾਲਕ ਸਾਰੀਆਂ ਖੁਸ਼ੀਆਂ ਬਖਸ਼ੇ ਜਿਸ ਦੇ ਤੁਸੀਂ ਹੱਕਦਾਰ ਹੋ ਅਤੇ ਉਹ ਵੀ ਬਖਸ਼ੇ ਜਿਸ ਦੇ ਤੁਸੀਂ ਹੱਕਦਾਰ ਨਹੀਂ ਹੋ। ਜੋ ਵੀ ਮਾਲਕ ਨੂੰ ਪਿਆਰ ਕਰਦੇ ਹਨ ਉਹ ਮਾਲਕ ਉਨ੍ਹਾਂ ਨੂੰ ਸਾਰੀਆਂ ਖੁਸ਼ੀਆਂ ਨਾਲ ਲਵਰੇਜ਼ ਕਰ ਦਿੰਦਾ ਹੈ।
ਆਨਲਾਈਨ ਗੁਰੂਕੁਲ ਰਾਹੀਂ ਸਾਧ-ਸੰਗਤ ਨੇ ਖੱਟਿਆ ਲਾਹਾ
ਆਪ ਜੀ (Saint Dr. MSG ) ਨੇ ਆਨਲਾਈਨ ਗੁਰੂਕੁਲ ਤਹਿਤ ਜੁੜੀ ਸ਼ਾਹ ਸਤਿਨਾਮ ਜੀ ਧਾਮ ਤੋਂ ਸਾਧ-ਸੰਗਤ ਨੂੰ ਆਸ਼ੀਰਵਾਦ ਦਿੱਤਾ। ਆਪ ਜੀ ਨੇ ਫਰਮਾਇਆ ਕਿ ਜਿਸ ਤਰ੍ਹਾਂ ਸੱਚੇ ਦਾਤਾ ਦੇ ਜਨਮ ਦਿਵਸ ਦੀ ਗੱਲ ਹੋ ਰਹੀ ਹੈ ਉਨ੍ਹਾਂ ਦੀ ਦਇਆ ਰਹਿਮਤ ਨਾਲ ਜਿਹੜੇ ਘਰ ਨਸ਼ਿਆਂ ਦੀ ਦਲਦਲ ਵਿੱਚ ਫਸੇ ਸਨ ਉਨ੍ਹਾਂ ਦੇ ਘਰ ਸਵਰਗ ਜੰਨਤ ਬਣ ਗਏ ਹਨ। ਆਪ ਜੀ ਨੇ ਫਰਮਾਇਆ ਕਿ ਹਰ ਕੋਈ ਇਨਸਾਨ ਜਿਉਂ ਰਿਹਾ ਹੈ ਪਰ ਜਿਉਣ ਜਿਉਣ ਦਾ ਫਰਕ ਹੈ। ਜੋ ਮਾਲਕ ਨਾਲ ਜੁੜ ਜਾਂਦੇ ਹਨ ਉਹਨਾਂ ਦਾ ਜੀਵਨ ਸਵਰਗ ਜੰਨਤ ਵਰਗਾ ਲੰਘਦਾ ਹੈ। ਸੰਤ ਪੀਰ ਫਕੀਰ ਕਿਸੇ ਦਾ ਬੁਰਾ ਨਹੀਂ ਸੋਚਦੇ ਕਰਨਾ ਤਾਂ ਦੂਰ। ਜਿਹੜੀ ਵਿਅਕਤੀ ਸੰਸਾਰ ਵਿੱਚ ਜਿਵੇਂ ਰਹਿੰਦਾ ਹੈ ਉਸ ਨੂੰ ਫਕੀਰ ਵੀ ਉਸੇ ਤਰ੍ਹਾਂ ਦੇ ਹੀ ਲੱਗਦੇ ਹਨ। ਬੁਰੇ ਵਿਚਾਰਾਂ ਵਾਲੇ ਨੂੰ ਸਾਰੇ ਬੁਰੇ ਹੀ ਲੱਗਦੇ ਹਨ।
ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਨੇ ਸੇਵਾ ਬਾਰੇ ਫਰਮਾਏ ਅਹਿਮ ਬਚਨ, ਜ਼ਰੂਰ ਪੜ੍ਹੋ
ਆਪ ਜੀ ਨੇ ਫਰਮਾਇਆ ਕਿ ਇਸ ਤਰ੍ਹਾਂ ਸੋਚਣ ਵਾਲੇ ਗਲਤ ਹੁੰਦੇ ਹਨ। ਸਾਰਿਆਂ ਦੇ ਨਸੀਬ, ਭਾਗ ਤੇ ਕਰਮ ਵੱਖ-ਵੱਖ ਹੁੰਦੇ ਹਨ। ਗਲਤ ਸੋਚਣ ਵਾਲੇ ਖੂਹ ਦੇ ਡੱਡੂ ਵਾਂਗ ਹੁੰਦੇ ਹਨ। ਉਹ ਬੁਰਾ ਸੋਚਣ ਤੋਂ ਬਿਨਾ ਹੋਰ ਕੰਮ ਕਰ ਹੀ ਨਹੀਂ ਸਕਦੇ। ਇਸ ਲਈ ਤੁਸੀਂ ਆਪਣੇ ਤੰਗ ਵਿਚਾਰਾਂ ਦੇ ਗੁਲਾਮ ਹੋ ਕੇ ਆਦਤਾਂ ਤੋਂ ਤੰਗ ਹੋ ਕੇ ਆਤਮਬਲ ਡੇਗ ਲੈਂਦੇ ਹੋ ਜਿਸ ਕਰਕੇ ਤੁਸੀਂ ਦੁਖੀ ਰਹਿੰਦੇ ਹੋ। ਆਪ ਜੀ ਨੇ ਫਰਮਾਇਆ ਕਿ ਅਜਿਹੇ ਲੋਕਾਂ ਨੂੰ ਆਪਣੇ ਇਸ ਤੰਗ ਦਾਇਰੇ ਵਿੱਚੋਂ ਬਾਹਰ ਆ ਜਾਣਾ ਚਾਹੀਦਾ ਹੈ। ਸੰਤ ਇਸ ਲਈ ਆਉਂਦੇ ਹਨ ਕਿ ਇਹ ਤੰਗ ਦਾਇਰੇ ਵਾਲੇ ਲੋਕ ਇਸ ਦਾਇਰੇ ਵਿੱਚ ਬਾਹਰ ਆ ਜਾਣ ਤੇ ਮਾਲਕ ਦੀਆਂ ਖੁਸ਼ੀਆਂ ਲੁੱਟਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ