ਪੰਜਾਬੀ ਸੂਬੇ ਦੇ ਬਾਨੀ ਦੇ ਬਰਸੀ ਸਮਾਗਮਾਂ ਤੋਂ ਅਕਾਲੀ ਦਲ ਵੱਲੋਂ ਕਿਨਾਰਾ

SAD, Edge Out, Anniversary Founder, Punjabi Sarkar

ਅਸ਼ੋਕ ਵਰਮਾ, ਬਠਿੰਡਾ

ਪਿੰਡ ਬਦਿਆਲਾ ‘ਚ ਪੰਜਾਬੀ ਸੂਬੇ ਦੇ ਬਾਨੀ ਸੰਤ ਫ਼ਤਹਿ ਸਿੰਘ ਦੀ 46ਵੀਂ ਬਰਸੀ ਮੌਕੇ ਕਰਵਾਏ ਸ਼ਰਧਾਂਜਲੀ ਸਮਾਗਮਾਂ ‘ਚੋਂ ਅਕਾਲੀ ਦਲ ਦੀ ਗੈਰਹਾਜ਼ਰੀ ਕਾਰਨ ਸਮਾਰੋਹਾਂ ਦਾ ਜਲੌਅ ਫਿੱਕਾ ਰਿਹਾ ਅਕਾਲੀ ਭਾਜਪਾ ਸਰਕਾਰ ਦੇ ਰਾਜ ‘ਚ ਬਦਿਆਲਾ ‘ਚ ਅੱਜ ਦੇ ਦਿਨ ਸਰਕਾਰੀ ਤੌਰ ‘ਤੇ ਸੂਬਾ ਪੱਧਰੀ ਸਮਾਗਮ ਕਰਵਾਏ ਜਾਂਦੇ ਰਹੇ ਹਨ ਜਿਨ੍ਹਾਂ ‘ਚ ਬਾਦਲ ਪਰਿਵਾਰ ਹਾਜਰੀ ਭਰਦਾ ਸੀ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਖਰੀ ਵਾਰ ਸੂਬਾ ਪੱਧਰੀ ਸਮਾਗਮ ਹੋਇਆ ਸੀ

ਅੱਜ  ਪਿੰਡ ਵਾਸੀਆਂ ਨੇ ਧਾਰਮਿਕ ਸਮਾਗਮ ਕਰਵਾਇਆ ਤੇ ਪੰਜਾਬੀ ਸੂਬੇ ਦੇ ਬਾਨੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਪਰ ਅਕਾਲੀ ਦਲ ਇਨ੍ਹਾਂ ਸਮਾਗਮਾਂ ਤੋਂ ਦੂਰ ਰਿਹਾ ਉਂਜ ਵਿਧਾਨ ਸਭਾ ਹਲਕਾ ਮੌੜ ਦੇ ਹਲਕਾ ਇੰਚਾਰਜ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਸਮਾਗਮ ‘ਚ ਸ਼ਿਰਕਤ ਕੀਤੀ ਤੇ ਪੰਜਾਬੀ ਸੂਬੇ ਦੇ ਬਾਨੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਉਨ੍ਹਾਂ ਨੇ ਇਸ ਮੌਕੇ ਅਕਾਲੀ ਵਰਕਰਾਂ ਨਾਲ ਮੀਟਿੰਗ ਵੀ ਕੀਤੀ ਅਤੇ ਦਿੱਲੀ ਧਰਨੇ ‘ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ

ਦੱਸਣਯੋਗ ਹੈ ਕਿ ਪੰਜਾਬੀ ਸੂਬੇ ਨੂੰ ਬਣਾਉਣ ‘ਚ ਸੰਤ ਫ਼ਤਹਿ ਸਿੰਘ ਦਾ ਅਹਿਮ ਤੇ ਵਡਮੁੱਲਾ ਯੋਗਦਾਨ ਰਿਹਾ ਹੈ ਉਨ੍ਹਾਂ 18 ਦਸੰਬਰ 1960 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਇਤਿਹਾਸਕ ਤਕਰੀਰ ਮਗਰੋਂ ਆਪਣਾ ਮਰਨ ਵਰਤ ਆਰੰਭ ਦਿੱਤਾ, ਜੋ 23 ਦਿਨ ਜਾਰੀ ਰਿਹਾ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦਿਆਂ ਉਨ੍ਹਾਂ ਨੂੰ 1962 ‘ਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਸੀ ਸ੍ਰੀ ਸੇਖੋਂ ਨੇ ਕਿਹਾ ਕਿ ਸੰਤ ਫ਼ਤਹਿ ਸਿੰਘ ਦਾ ਸਮੁੱਚਾ ਜੀਵਨ ਸਾਨੂੰ ਹੱਕ ਅਤੇ ਸੱਚ ‘ਤੇ ਪਹਿਰਾ ਦੇਣ ਲਈ ਪ੍ਰੇਰਿਤ ਕਰਦਾ ਹੈ ਤੇ ਉਨ੍ਹਾਂ ਦਾ ਧਾਰਮਿਕ ਤੇ ਸਮਾਜਿਕ ਖੇਤਰ ‘ਚ ਪਾਇਆ ਯੋਗਦਾਨ ਇੱਕ ਮਿਸਾਲ ਹੈ

ਉਨ੍ਹਾਂ ਕਿਹਾ ਕਿ ਸੰਤ ਫ਼ਤਹਿ ਸਿੰਘ ਨੇ ਆਪਣਾ ਸਾਰਾ ਜੀਵਨ ਪੰਜਾਬ, ਪੰਜਾਬੀਅਤ ਤੇ ਸਮਾਜ ਨੂੰ ਸਮਰਪਿਤ ਕਰਕੇ ਹੀ ਬਿਤਾਇਆ, ਜੋ ਆਉਂਦੀਆਂ ਪੀੜ੍ਹੀਆਂ ਲਈ ਵੀ ਮਾਰਗ ਦਰਸ਼ਨ ਦਾ ਕੰਮ ਕਰੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੰਤ ਫਤਿਹ ਸਿੰਘ ਦੇ ਬਰਸੀ ਸਮਾਗਮਾਂ ‘ਚ ਅਕਾਲੀ ਦਲ ਦੇ ਕਿਸੇ ਵੀ ਆਗੂ ਦੇ ਨਾ ਪਹੁੰਚਣ ਕਾਰਨ ਪਿੰਡ ਵਾਸੀਆਂ ‘ਚ ਨਰਾਜ਼ਗੀ ਪਾਈ ਜਾ ਰਹੀ ਹੈ ਪਿੰਡ ਵਾਸੀ ਇਸ ਗੱਲ ਤੋਂ ਵੀ ਨਰਾਜ਼ ਹਨ

ਕਿ ਆਪਣੀ ਹੀ ਪਾਰਟੀ ਦੇ ਏਨੇ ਵੱਡੇ ਆਗੂ ਦੇ ਪਿੰਡ ਦਾ ਲਗਾਤਾਰ ਦੋ ਵਾਰ ਅਕਾਲੀ ਸਰਕਾਰ ਬਣਨ ਦੇ ਬਾਵਜੂਦ ਵਿਕਾਸ ਨਹੀਂ ਹੋ ਸਕਿਆ ਹੈ ਸੰਤ ਫਤਿਹ ਸਿੰਘ ਦੇ ਭਤੀਜੇ ਸੁਖਵੀਰਪਾਲ ਸਿੰਘ ਬਦਿਆਲਾ ਦਾ ਕਹਿਣਾ ਹੈ ਕਿ ਪਿੰਡ ਬਦਿਆਲਾ ਦੇ ਬਹੁਗਿਣਤੀ ਲੋਕ ਅਕਾਲੀ ਦਲ ਨਾਲ ਹਨ ਜਿਸ ਕਰਕੇ ਪਾਰਟੀ ਨੂੰ ਅੱਜ ਦੇ ਦਿਨ ਵੱਡਾ ਸਮਾਗਮ ਕਰਨਾ ਚਾਹੀਦਾ ਸੀ ਉਨ੍ਹਾਂ ਦੱਸਿਆ ਕਿ ਅੱਜ ਪਿੰਡ ਪੱਧਰ ਤੇ ਕਰਵਾਏ ਧਾਮਿਕ ਸਮਾਗਮ ਦੌਰਾਨ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਨੂੰ ਚੇਤੇ ਕੀਤਾ ਗਿਆ ਤੇ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।