ਰੂਸ-ਯੂਕਰੇਨ ਜੰਗ ਰੁਕ ਸਕਦੀ ਹੈ: ਜ਼ੇਲੇਨਸਕੀ ਦਾ ਵੱਡਾ ਐਲਾਨ, ਕਿਹਾ- ਨਾਟੋ ਮੈਂਬਰਸ਼ਿਪ ਦੀ ਲੋੜ ਨਹੀਂ

uikrain

ਅਮਰੀਕਾ ਨੇ ਯੂਕਰੇਨ ਨੂੰ ਮਿਗ-29 ਜੈੱਟ ਦੇਣ ਦੇ ਪੋਲੈਂਡ ਦੇ ਪ੍ਰਸਤਾਵ ਨੂੰ ਕੀਤਾ ਰੱਦ (Russia Ukraine War)

ਵਾਸ਼ਿੰਗਟਨ (ਏਜੰਸੀ)। ਅਮਰੀਕਾ ਨੇ ਸੋਵੀਅਤ ਸੰਘ (ਰੂਸ) ਦੇ ਬਣੇ ਮਿਗ-29 ਲੜਾਕੂ ਜਹਾਜ਼ ਯੂਕਰੇਨ ਨੂੰ ਦੇਣ ਦੇ ਪੋਲੈਂਡ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਬਾਇਡੇਨ ਪ੍ਰਸ਼ਾਸਨ ਨੇ ਪੋਲੈਂਡ ਸਰਕਾਰ ਦੁਆਰਾ ਸੋਵੀਅਤ ਯੂਨੀਅਨ (ਰੂਸ) ਦੁਆਰਾ ਬਣਾਏ ਮਿਗ -29 ਲੜਾਕੂ ਜਹਾਜ਼ਾਂ ਨੂੰ ਯੂਕਰੇਨ ਭੇਜਣ ਦੀ ਆਗਿਆ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਅਮਰੀਕੀ ਰੱਖਿਆ ਵਿਭਾਗ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ। (Russia Ukraine War)

ਇਸ ਦੇ ਨਾਲ ਹੀ, ਰੂਸ-ਯੂਕਰੇਨ ਯੁੱਧ ਕਿਸੇ ਵੀ ਸਮੇਂ ਖਤਮ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਵੱਡਾ ਐਲਾਨ ਕੀਤਾ ਹੈ ਕਿ ਯੂਕਰੇਨ ਨਾਟੋ ਦੀ ਮੈਂਬਰਸ਼ਿਪ ਨਹੀਂ ਚਾਹੁੰਦਾ ਹੈ। ਜ਼ੇਲੇਨਸਕੀ ਦੀਆਂ ਗੱਲਾਂ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਹਾਰ ਮੰਨ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੋਵਾਂ ਸੂਬਿਆਂ ‘ਤੇ ਸਮਝੌਤਾ ਕਰਨ ਲਈ ਤਿਆਰ ਹਨ, ਜਿਨ੍ਹਾਂ ‘ਤੇ ਰੂਸ ਨੇ ਜੰਗ ਤੋਂ ਪਹਿਲਾਂ ਐਲਾਨ ਕੀਤਾ ਸੀ। ਦੱਸ ਦਈਏ ਕਿ 24 ਫਰਵਰੀ ਨੂੰ ਰੂਸ ਨੇ ਯੂਕਰੇਨ ਦੇ ਦੋ ਵੱਖਵਾਦੀ ਸੂਬਿਆਂ ਲੁਹਾਂਸਕ ਅਤੇ ਡੋਨੇਟਸਕ ਨੂੰ ਆਜ਼ਾਦ ਐਲਾਨ ਦਿੱਤਾ ਸੀ।

ਰੂਸੀ ਤੇਲ ‘ਤੇ ਅਮਰੀਕੀ ਪਾਬੰਦੀਆਂ ਦਾ ਬਾਜ਼ਾਰ ‘ਤੇ ਵੱਡਾ ਪ੍ਰਭਾਵ ਪਵੇਗਾ: ਤੁਰਕੀ

ਤੁਰਕੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਰੂਸ ਦੇ ਊਰਜਾ ਖੇਤਰ ‘ਤੇ ਪਾਬੰਦੀਆਂ ਲਗਾਉਣ ਦੇ ਅਮਰੀਕੀ ਫੈਸਲੇ ਦਾ ਵਿਸ਼ਵ ਬਾਜ਼ਾਰ ‘ਤੇ ਬੁਰਾ ਪ੍ਰਭਾਵ ਪਵੇਗਾ। ਤੁਰਕੀ ਦੇ ਊਰਜਾ ਅਤੇ ਕੁਦਰਤੀ ਸਰੋਤਾਂ ਦੇ ਉਪ ਮੰਤਰੀ ਅਲਪਰਸਲਾਨ ਬਾਇਰਾਕਟਾਰ ਨੇ ਸਪੂਤਨਿਕ ਨਾਲ ਗੱਲਬਾਤ ਦੌਰਾਨ ਇਹ ਖਦਸ਼ਾ ਪ੍ਰਗਟਾਇਆ। ਕੈਮਬ੍ਰਿਜ ਊਰਜਾ ਰਿਸਰਚ ਆਰਗੇਨਾਈਜ਼ੇਸ਼ਨ ਦੀ ਹਫਤਾਵਾਰੀ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਦੁਆਰਾ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਰੂਸ ਵਿਰੁੱਧ ਪਾਬੰਦੀਆਂ ਵਿਸ਼ਵ ਤੇਲ ਬਾਜ਼ਾਰ ਨੂੰ ਕਿਵੇਂ ਪ੍ਰਭਾਵਤ ਕਰੇਗੀ। ਇਸ ਦੇ ਜਵਾਬ ‘ਚ ਉਨਾਂ ਕਿਹਾ ‘ਭਿਆਨਕ’ ਉਨ੍ਹਾਂ ਕਿਹਾ ਕਿ ਰੂਸ ਦੇ ਤੇਲ ਦਾ ਵਿਸ਼ਵ ਬਾਜ਼ਾਰ ‘ਚ ਬਦਲਵਾ ਵਿਕਲਪ ਦੇਣਾ ਬਹੁਤ ਮੁਸ਼ਕਲ ਹੈ ਕਿਉਂਕਿ ਇਹ ਚੋਟੀ ਦਾ ਤੇਲ ਉਤਪਾਦਕ ਹੈ। ‘ਦੁਨੀਆਂ ਨੂੰ ਆਪਣੀ ਸਮਰੱਥਾ ਵਧਾਉਣ ਦੀ ਲੋੜ ਹੈ, ਨਹੀਂ ਤਾਂ ਇਹ ਬਹੁਤ ਮੁਸ਼ਕਲ ਹੋਵੇਗਾ। ਵਿਸ਼ਵ ਮਾਰਕੀਟ ਵਿੱਚ ਰੂਸੀ ਤੇਲ ਦੀ ਥਾਂ ਲੈਣਾ ਬਹੁਤ ਮੁਸ਼ਕਲ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ