ਰੂਸ ਦੀ ਆੜ ‘ਚ ਚੀਨ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼

Russia, Target, China

ਐਨ. ਕੇ . ਸੋਮਾਨੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੰਟਰਮੀਡੀਏਟ ਰੇਂਜ਼ ਨਿਊਕਲੀਅਰ ਫੋਰਸਿਸ ਸੰਧੀ (ਆਈਐਨਐਫ਼) ਤੋਂ ਹਟਣ ਦਾ ਐਲਾਨ ਕਰਕੇ ਦੁਨੀਆ ਨੂੰ ਚਿੰਤਾ ‘ਚ ਪਾ ਦਿੱਤਾ ਟਰੰਪ ਦਾ ਕਹਿਣਾ ਹੈ ਕਿ ਰੂਸ ਨੇ ਮੱਧਮ ਦੂਰੀ ਦੇ ਹਥਿਆਰ ਬਣਾ ਕੇ ਇਸ ਸੰਧੀ ਦਾ ਉਲੰਘਣ ਕੀਤਾ ਹੈ, ਇਸ ਲਈ ਅਮਰੀਕਾ ਇਸ ਨੂੰ ਮੰਨਣ ਲਈ ਮਜ਼ਬੂਰ ਨਹੀਂ ਹੈ ਟਰੰਪ ਨੇ ਬੀਤੇ ਫਰਵਰੀ ਮਹੀਨੇ ‘ਚ ਐਲਾਨ ਕੀਤਾ ਸੀ ਕਿ ਰੂਸ ਵੱਲੋਂ ਸੰਧੀ ਦਾ ਲਗਾਤਾਰ ਉਲੰਘਣ ਕੀਤੇ ਜਾਣ ਕਾਰਨ ਅਮਰੀਕਾ ਇਸ ਤੋਂ ਵੱਖ ਹੋ ਰਿਹਾ ਹੈ ਟਰੰਪ ਦੇ ਇਸ ਫੈਸਲੇ ‘ਤੇ ਰੂਸ ਨੇ ਵੀ ਤਲਖ਼ ਪ੍ਰਤੀਕਿਰਿਆ ਦਿੰਦੇ ਹੋਏ ਸੰਧੀ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ ਨਾਲ ਹੀ ਰਾਸ਼ਟਰਪਤੀ ਪੁਤਿਨ ਨੇ ਯੂਰਪੀ ਦੇਸ਼ਾਂ ਨੂੰ ਇਸ ਗੱਲ ਦੀ ਚਿਤਾਵਨੀ ਦਿੱਤੀ ਸੀ ਕਿ ਕਿਸੇ ਵੀ ਦੇਸ਼ ਨੇ ਅਮਰੀਕਾ ਦੀਆਂ ਪਰਮਾਣੂ ਮਿਜ਼ਾਇਲਾਂ ਨੂੰ ਆਪਣੇ ਦੇਸ਼ ‘ਚ ਜਗ੍ਹਾ ਦਿੱਤੀ ਤਾਂ ਉਸਨੂੰ ਨਿਸ਼ਾਨਾ ਬਣਾਇਆ ਜਾਵੇਗਾ ਸੀਤ ਯੁੱਧ ਤੋਂ ਬਾਦ ਅਮਰੀਕਾ-ਰੂਸ ਸਬੰਧਾਂ ‘ਚ ਤਣਾਅ ਵਧਾਉਣ ਵਾਲੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ

ਸੀਤ ਯੁੱਧ ਦੇ ਆਖ਼ਰੀ ਗੇੜ ‘ਚ ਸੰਯੁਕਤ ਰਾਜ ਅਮਰੀਕਾ ਅਤੇ ਮੌਜ਼ੂਦਾ ਸੋਵੀਅਤ ਸੰਘ ਦੇ ਵਿਚਕਾਰ ਵਧਦੇ ਤਣਾਅ ਨੂੰ ਘੱਟ ਕਰਨ ਲਈ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਅਤੇ ਸੋਵੀਅਤ ਰਾਸ਼ਟਰਪਤੀ ਮਿਖਾਈਲ ਗੋਰਬਾਚੇਵ ਨੇ ਇਸ ਸੰਧੀ ‘ਤੇ ਹਸਤਾਖਰ ਕੀਤੇ ਸਨ 8 ਦਸੰਬਰ 1987 ਨੂੰ ਦੋਵਾਂ ਆਗੂਆਂ ਦੇ ਹਸਤਾਖਰਾਂ ਤੋਂ ਬਾਦ ਹੋਂਦ ‘ਚ ਆਈ ਇਸ ਸੰਧੀ ‘ਚ ਦੋਵਾਂ ਪੱਖਾਂ ਨੇ ਭਵਿੱਖ ‘ਚ ਮੱਧਮ ਅਤੇ ਘੱਟ ਦੂਰੀ ਦੀਆਂ ਮਿਜ਼ਾਇਲਾਂ ਦਾ ਨਿਰਮਾਣ ਨਾ ਕਰਨ ਦਾ ਸੰਕਲਪ ਲਿਆ ਸੀ ਸੰਧੀ ਦੀ ਸਭ ਤੋਂ ਅਹਿਮ ਗੱਲ ਇਹ ਸੀ ਕਿ ਇਸਦੇ ਲਾਗੂ ਹੋਣ ਦੇ ਅਗਲੇ ਦਸ ਸਾਲਾਂ ਦੌਰਾਨ 2700 ਤੋਂ ਜ਼ਿਆਦਾ ਬੈਲਿਸਟਿਕ ਪਰਮਾਣੂ ਮਿਜ਼ਾਇਲਾਂ ਨੂੰ ਨਸ਼ਟ ਕੀਤਾ ਗਿਆ ਸੀ ਉਸ ਸਮੇਂ ਸੋਵੀਅਤ ਸੰਘ ਨੇ 1846 ਅਤੇ ਅਮਰੀਕਾ ਨੇ 846 ਹਥਿਆਰ ਨਸ਼ਟ ਕੀਤੇ ਸਨ ਜਦੋਂਕਿ ਆਈਐਨਐਫ਼ ਅਸੀਮਤ ਮਿਆਦ ਦੀ ਸੰਧੀ ਹੈ, ਪਰ ਛੇ ਮਹੀਨੇ ਦਾ ਨੋਟਿਸ ਦੇਣ ਤੋਂ ਬਾਦ ਕੋਈ ਵੀ ਪੱਖਕਾਰ ਇਸ ਤੋਂ ਵੱਖ ਹੋ ਸਕਦਾ ਹੈ ਟਰੰਪ ਨੇ ਇਸ ਆਧਾਰ ‘ਤੇ ਸੰਧੀ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ ਸੰਧੀ ਖ਼ਤਮ ਹੋਣ ਨੂੰ ਲੈ ਕੇ ਅਮਰੀਕਾ ਰੂਸ ਨੂੰ ਜਿੰਮੇਵਾਰ ਠਹਿਰਾ ਰਿਹਾ ਹੈ ਉਸਦਾ ਕਹਿਣਾ ਹੈ ਕਿ ਰੂਸ ਸਾਲਾਂ ਤੋਂ ਅਜਿਹੇ ਹਥਿਆਰ ਵਿਕਸਿਤ ਕਰ ਰਿਹਾ ਹੈ, ਜੋ ਇਸ ਸੰਧੀ ਦਾ ਉਲੰਘਣ ਹੈ

ਸੀਤ ਯੁੱਧ ਦੌਰਾਨ ਸੋਵੀਅਤ ਸੰਘ ਨੇ ਅਮਰੀਕੀ ਸਮੱਰਥਕ ਪੱਛਮੀ ਯੂਰਪੀ ਦੇਸ਼ਾਂ ‘ਤੇ ਐਸਐਸ 20 ਮਿਜ਼ਾਇਲ ਤੈਨਾਤ ਕਰਕੇ ਅਮਰੀਕੀ ਖੇਮੇ ‘ਚ ਹਲਚਲ ਪੈਦਾ ਕਰ ਦਿੱਤੀ ਸੀ ਇਨ੍ਹਾਂ ਮਿਜ਼ਾਇਲਾਂ ਦੀ ਮਾਰੂ ਸਮਰੱਥਾ 4700-5500 ਕਿ. ਮੀ. ਸੀ ਦੇਖਿਆ ਜਾਵੇ ਤਾਂ ਇੱਕ ਤਰ੍ਹਾਂ ਪੂਰਾ ਪੱਛਮੀ ਯੂਰਪ ਰੂਸੀ ਮਿਜ਼ਾਇਲਾਂ ਦੀ ਜਦ ‘ਚ ਸੀ ਸੋਵੀਅਤ ਸੰਘ ਦੀ ਇਸ ਉਤੇਜਕ ਕਾਰਵਾਈ ਦੇ ਜ਼ਵਾਬ ‘ਚ ਅਮਰੀਕਾ ਨੇ ਵੀ ਰੂਸੀ ਮਿਜ਼ਾਇਲਾਂ ਨੂੰ ਟਾਰਗੇਟ ਕਰਦੀਆਂ ਆਪਣੀ ਮਿਜ਼ਾਇਲਾਂ ਤੈਨਾਤ ਕਰ ਦਿੱਤੀਆਂ ਦੋਵਾਂ ਮਹਾਂਸ਼ਕਤੀਆਂ ਵਿਚਕਾਰ ਤਣਾਅ ਇਸ ਕਦਰ ਵਧ ਚੁੱਕਾ ਸੀ ਕਿ ਦੁਨੀਆ ‘ਤੇ ਤੀਜੇ ਵਿਸ਼ਵ ਯੁੱਧ ਦੇ ਬੱਦਲ ਮੰਡਰਾਉਣ ਲੱਗੇ ਸਨ ਯੂਰਪ ਨੇ ਆਗੂਆਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਜੇਕਰ ਯੁੱਧ ਹੋਇਆ ਤਾਂ ਪਰਮਾਣੂ ਸੰਘਰਸ਼ ਯੂਰਪੀ ਤਬਾਹੀ ਦਾ ਕਾਰਨ ਬਣ ਜਾਵੇਗਾ ਨਤੀਜੇ ਵਜੋਂ ਯੂਰਪ ਦੇ ਯਤਨ ਨਾਲ ਅਮਰੀਕਾ ਅਤੇ ਸੋਵੀਅਤ ਆਗੂਆਂ ਵਿਚਕਾਰ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਛੇ ਸਾਲਾਂ ਤੱਕ ਚੱਲੀ ਮੈਰਾਥਨ ਦੌਰ ਦੀ ਗੱਲਬਾਤਾਂ ਤੋਂ ਬਾਦ ਸੰਯੁਕਤ ਰਾਜ ਅਮਰੀਕਾ ਤੇ ਸੋਵੀਅਤ ਸੰਘ ਇਸ ਸੰਧੀ ‘ਤੇ ਦਸਤਖਤ ਕਰਨ ਲਈ ਰਾਜ਼ੀ ਹੋ ਗਿਆ

8 ਦਸੰਬਰ 1987 ਨੂੰ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਅਤੇ ਸੋਵੀਅਤ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਨੇ ਜਦੋਂ ਇਸ ਸੰਧੀ ‘ਤੇ ਦਸਤਖਤ ਕੀਤੇ ਤਾਂ ਦੁਨੀਆ ਨੇ ਰਾਹਤ ਦਾ ਸਾਹ ਲਿਆ 27 ਮਈ 1988 ਨੂੰ ਸੰਯੁਕਤ ਰਾਜ ਅਮਰੀਕਾ ਦੀ ਸੀਨੇਟ ‘ਚ ਸਵੀਕਾਰ ਹੋਣ ਤੋਂ ਬਾਦ ਇਸ ਨੂੰ 1 ਜੂਨ 1988 ਨੂੰ ਲਾਗੂ ਕਰ ਦਿੱਤਾ ਗਿਆ ਇਸ ਸੰਧੀ ਤਹਿਤ 311 ਮੀਲ ਤੋਂ 3420 ਮੀਲ ਰੇਂਜ ਵਾਲੀ ਜ਼ਮੀਨ ਆਧਾਰਿਤ ਕਰੂਜ਼ ਮਿਜ਼ਾਇਲ ਜਾਂ ਬੈਲਿਸਟਿਕ ਮਿਜ਼ਾਇਲ ਨੂੰ ਪਾਬੰਦੀਸ਼ੁਦਾ ਕੀਤਾ ਗਿਆ ਸੀ ਜਦੋਂ ਕਿ ਹਵਾ ਅਤੇ ਸਮੁੰਦਰ ‘ਚੋਂ ਛੱਡੀਆਂ ਜਾਣ ਵਾਲੀਆਂ ਮਿਜ਼ਾਇਲਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ ਹੁਣ ਅਮਰੀਕਾ ਦੇ ਸੰਧੀ ਤੋਂ ਹਟਣ ਤੇ ਰੂਸ ਵੱਲੋਂ ਇਸਨੂੰ ਰੱਦ ਕੀਤੇ ਜਾਣ ਤੋਂ ਬਾਦ ਦਹਾਕਿਆਂ ਤੋਂ ਪਰਮਾਣੂ ਯੁੱਧ ‘ਤੇ ਲੱਗੀ ਰੋਕ ਹਟ ਜਾਵੇਗੀ ਤੇ ਦੁਨੀਆ ‘ਚ ਇੱਕ ਵਾਰ ਫਿਰ ਪਰਮਾਣੂ ਯੁੱਧ ਦਾ ਖਤਰਾ ਮੰਡਰਾਉਣ ਲੱਗੇਗਾ

ਸੱਚ ਤਾਂ ਇਹ ਹੈ ਕਿ ਆਈਐਨਐਫ਼ ਸੰਧੀ ਨੇ ਪੱਛਮੀ ਦੇਸ਼ਾਂ ‘ਤੇ ਸੋਵੀਅਤ ਸੰਘ ਦੇ ਪਰਮਾਣੂ ਹਮਲੇ ਦੇ ਖਤਰੇ ਨੂੰ ਤਾਂ ਖਤਮ ਕਰ ਦਿੱਤਾ ਸੀ ਪਰ ਇਹ ਸੰਧੀ ਚੀਨ ਵਰਗੀਆਂ ਵੱਡੀਆਂ ਫੌਜੀ ਸ਼ਕਤੀਆਂ ‘ਤੇ ਕੋਈ ਪਾਬੰਦੀ ਨਹੀਂ ਲਾਉਂਦੀ ਹੈ, ਜਿਸ ਕਾਰਨ ਚੀਨ ਹਲਕੀ ਤੇ ਮੱਧਮ ਦੂਰੀ ਦੀਆਂ ਮਿਜ਼ਾਇਲਾਂ ਬਣਾਉਣ ‘ਚ ਕਾਮਯਾਬ ਹੋ ਗਿਆ ਅਜਿਹੇ ‘ਚ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਚੀਨ ਦੇ ਵਧਦੇ ਦਬਦਬੇ ਨੂੰ ਦੇਖਦੇ ਹੋਏ ਅਮਰੀਕਾ ਨੂੰ ਲੱਗ ਰਿਹਾ ਹੈ ਕਿ ਉਸਨੂੰ ਵੀ ਅਪਣੀ ਮਿਜ਼ਾਇਲ ਸਮਰੱਥਾ ‘ਚ ਇਜਾਫ਼ਾ ਕਰਨਾ ਚਾਹੀਦਾ ਹੈ, ਪਰ ਆਈਐਨਐਫ਼ ਸੰਧੀ ਦੇ ਚਲਦੇ ਅਮਰੀਕਾ ਅਜਿਹਾ ਨਹੀਂ ਕਰ ਪਾ ਰਿਹਾ ਸੀ

ਅਮਰੀਕੀ ਰੱਖਿਆ ਵਿਭਾਗ ਦੀ ਰਿਪੋਰਟ ‘ਚ ਚੀਨੀ ਖਤਰੇ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਗਿਆ ਹੈ ਕਿ ਜੇਕਰ ਚੀਨ ਨੂੰ ਸੰਧੀ ਦੇ ਦਾਇਰੇ ‘ਚ ਲਿਆਂਦਾ ਜਾਂਦਾ ਹੈ ਤਾਂ ਉਸ ਦੀਆਂ 95 ਫੀਸਦੀ ਮਿਜ਼ਾਇਲਾਂ ਇਸਦਾ ਉਲੰਘਣ ਕਰਨ ਵਾਲੀਆਂ ਸਾਬਤ ਹੋਣਗੀਆਂ ਇਸ ਰਿਪੋਰਟ ਤੋਂ ਬਾਅਦ ਟਰੰਪ ‘ਤੇ ਇਸ ਗੱਲ ਦਾ ਦਬਾਅ ਸੀ ਕਿ ਜਾਂ ਤਾਂ ਅਮਰੀਕਾ ਇਸ ਸੰਧੀ ਤੋਂ ਹਟ ਜਾਵੇ ਜਾਂ ਇਸ ‘ਚ ਚੀਨ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦੈ ਸੰਧੀ ਤੋਂ ਹਟਣ ਦੀ ਵੱਡੀ ਵਜ੍ਹਾ ਇਹੀ ਹੈ ਕਿ ਰਾਸ਼ਟਰਪਤੀ ਟਰੰਪ ਆਈਐਨਐਫ਼ ਦੀ ਜਗ੍ਹਾ ਉਸ ਨਾਲ ਰਲਦੀ-ਮਿਲਦੀ ਵਿਆਪਕ ਵਿਸਥਾਰ ਖੇਤਰ ਵਾਲੀ ਦੂਜੀ ਸੰਧੀ ਚਾਹੁੰਦੇ ਹਨ, ਜਿਸ ਨਾਲ ਉਨ੍ਹਾਂ ਦੇਸ਼ਾਂ ਨੂੰ ਵੀ ਉਸ ‘ਚ ਸ਼ਾਮਲ ਕੀਤਾ ਜਾ ਸਕੇ, ਜਿਨ੍ਹਾਂ ਕੋਲ ਲੰਮੀ ਦੂਰੀ ਦੀਆਂ ਮਿਜ਼ਾਇਲਾਂ ਹਨ ਸੰਧੀ ਤੋਂ ਹਟਣ ਦੇ ਐਲਾਨ ਦੌਰਾਨ ਉਨ੍ਹਾਂ ਕਿਹਾ ਸੀ ਕਿ ਜੇਕਰ ਰੂਸ ਅਤੇ ਚੀਨ ਸਮਝੌਤੇ ਨੂੰ ਨਵੇਂ ਸਿਰੇ ਤੋਂ ਕਰਨ ਲਈ ਤਿਆਰ ਹੋ ਜਾਣ ਤਾਂ ਅਮਰੀਕਾ ਆਪਣਾ ਫੈਸਲਾ ਬਦਲ ਸਕਦਾ ਹੈ ਕੁੱਲ ਮਿਲਾ ਕੇ ਟਰੰਪ ਸੰਧੀ ਦੀ ਆੜ ‘ਚ ਚੀਨ ਅਤੇ ਉੱਤਰ ਕੋਰੀਆ ਨੂੰ ਟਾਰਗੇਟ ਕਰਨਾ ਚਾਹੁੰਦੇ ਹਨ ਜਦੋਂਕਿ ਸੰਭਵ ਹੈ ਟਰੰਪ ਨੂੰ ਰੂਸ ਤੋਂ ਕਿਤੇ ਜ਼ਿਆਦਾ ਚੀਨੀ ਮਿਜ਼ਾਇਲਾਂ ਦਾ ਖਤਰਾ ਨਜ਼ਰ ਆ ਰਿਹਾ ਹੈ ਜੇਕਰ ਅਜਿਹਾ ਹੀ ਹੈ ਤਾਂ ਹਥਿਆਰਾਂ ਦੀ ਅਸਲ ਹੋੜ ਯੂਰਪ ਦੀ ਬਜਾਇ ਏਸ਼ੀਆ ਪ੍ਰਸ਼ਾਂਤ ਖੇਤਰ ‘ਚ ਹੋਵੇਗੀ ਅਮਰੀਕਾ ਅਤੇ ਰੂਸ ਦੋਵੇਂ ਹੀ ਇਸ ਖੇਤਰ ‘ਚ ਚੀਨੀ ਹਥਿਆਰਾਂ ਦੇ ਵਧਦੇ ਜਖ਼ੀਰੇ ਨੂੰ ਲੈ ਕੇ ਚਿੰਤਤ ਹਨ ਬਿਨਾ ਸ਼ੱਕ ਟਰੰਪ ਦੀ ਚਿੰਤਾ ਜਾਇਜ਼ ਵੀ ਹੈ, ਪਰ ਸੰਧੀ ਤੋਂ ਹਟਣ ਤੋਂ ਇਲਾਵਾ ਉਨ੍ਹਾਂ ਨੂੰ ਬਦਲਾਂ ‘ਤੇ ਵੀ ਵਿਚਾਰ ਕਰਨਾ ਚਾਹੀਦਾ ਹੈ
ਸੰਧੀ ਤੋਂ ਹਟਣ ਤੋਂ ਬਾਦ ਅਮਰੀਕਾ ਅਜਿਹੀਆਂ ਮਿਜ਼ਾਇਲਾਂ ਬਣਾ ਕੇ ਯੂਰਪ ‘ਚ ਹੀ ਤੈਨਾਤ ਕਰਨਾ ਚਾਹੇਗਾ ਪਰ ਜੇਕਰ ਯੂਰਪੀ ਦੇਸ਼ਾਂ ਨੇ ਅਮਰੀਕੀ ਮਿਜ਼ਾਇਲਾਂ ਨੂੰ ਆਪਣੇ ਖੇਤਰ ‘ਚ ਤੈਨਾਤ ਕੀਤਾ ਤਾਂ ਰੂਸ ਉਨ੍ਹਾਂ ਦੇਸ਼ਾਂ ‘ਤੇ ਦਬਾਅ ਬਣਾਉਣ ਦੀ ਰਣਨੀਤੀ ‘ਤੇ ਕੰਮ ਕਰੇਗਾ ਇਸਦਾ ਅਰਥ ਇਹ ਹੋਇਆ ਕਿ ਦੁਨੀਆ ‘ਚ ਇੱਕ ਵਾਰ ਫਿਰ ਤੋਂ ਸੀਤ ਯੁੱਧ ਦਾ ਦੌਰ ਸ਼ੁਰੂ ਹੋ ਜਾਵੇਗਾ ਹਾਲਾਂਕਿ ਅਮਰੀਕਾ ਨੇ ਇਹ ਕਹਿ ਕੇ ਗੇਂਦ ਰੂਸ ਦੇ ਪਾਲੇ ‘ਚ ਸੁੱਟ ਦਿੱਤੀ ਸੀ ਕਿ ਜੇਕਰ ਰੂਸ ਆਈਐਨਐਫ਼ ਦਾ ਉਲੰਘਣ ਕਰਨ ਵਾਲੀਆਂ ਮਿਜ਼ਾਇਲਾਂ ਨੂੰ ਨਸ਼ਟ ਕਰ ਦੇਵੇ ਤਾਂ ਸੰਧੀ ਨੂੰ ਛੇ ਮਹੀਨਿਆਂ ਦੀ ਨੋਟਿਸ ਮਿਆਦ ਦੌਰਾਨ ਬਚਾਇਆ ਵੀ ਜਾ ਸਕਦਾ ਹੈ ।

ਪਰ ਰੂਸ ਦੀ ਹਮਲਾਵਰ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਇਸ ਗੱਲ ਦੀ ਉਮੀਦ ਘੱਟ ਹੀ ਸੀ ਕਿ ਰੂਸ ਇੱਕ ਵਾਰ ਫਿਰ ਆਪਣੇ ਹਥਿਆਰਾਂ ਨੂੰ ਨਸ਼ਟ ਕਰਨ ਨੂੰ ਰਾਜ਼ੀ ਹੋਵੇਗਾ ਰੂਸ ਨੇ ਇਸ ਸੰਧੀ ਤੋਂ ਹਟਣ ਦੇ ਸੰਕੇਤ ਬਹੁਤ ਪਹਿਲਾਂ ਹੀ ਦੇ ਦਿੱਤੇ ਸਨ ਜਦੋਂ ਸਾਲ 2007 ‘ਚ ਰਾਸ਼ਟਰਪਤੀ ਪੁਤਿਨ ਨੇ ਕਿਹਾ ਸੀ ਕਿ ਇਸ ਸੰਧੀ ਨਾਲ ਉਨ੍ਹਾਂ ਦੇ ਹਿੱਤਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ ਹੈ ਰੂਸ ਦੀ ਇਹ ਟਿੱਪਣੀ ਸਾਲ 2002 ‘ਚ ਅਮਰੀਕਾ ਦੇ ਐਂਟੀ ਬੈਲਿਸਟਿਕ ਮਿਜ਼ਾਇਲ ਸੰਧੀ ਤੋਂ ਬਾਹਰ ਹੋਣ ਤੋਂ ਬਾਅਦ ਆਈ ਸੀ ਹੁਣ ਅਮਰੀਕਾ ਨੇ ਸੰਧੀ ਤੋਂ ਹਟਣ ਦਾ ਐਲਾਨ   ਕਰਕੇ ਰੂਸ ਨੂੰ ਦੋ ਮੋਰਚਿਆਂ ‘ਤੇ ਖੇਡਣ ਦਾ ਮੌਕਾ ਦੇ ਦਿੱਤਾ ਹੈ ਇੱਕ ਪਾਸੇ ਤਾਂ ਉਹ ਸੰਧੀ ਦੇ ਟੁੱਟਣ ਲਈ ਅਮਰੀਕਾ ਨੂੰ ਜਿੰਮੇਵਾਰ ਠਹਿਰਾਏਗਾ ਦੂਜੇ ਪਾਸੇ ਸੰਧੀ ਤੋਂ ਬਾਹਰ ਨਿੱਕਲ ਕੇ ਉਸਨੂੰ ਆਪਣੀ ਮਨਮਰਜ਼ੀ ਕਰਨ ਦਾ ਮੌਕਾ ਮਿਲੇਗਾ ਸਥਿਤੀ ਚਾਹੇ ਜੋ ਵੀ ਹੋਵੇ ਅਮਰੀਕਾ ਅਤੇ ਰੂਸ ਦੀ ਇਸ ਤਣਾਤਣੀ ਨਾਲ ਦੁਨੀਆ ‘ਚ ਇੱਕ ਵਾਰ ਫਿਰ ਤੋਂ ਹਥਿਆਰਾਂ ਹੀ ਹੋੜ ਵਧੇਗੀ ਦੇਖਣਾ ਇਹ ਹੈ ਕਿ ਯੂਰਪ ਤੋਂ ਬਾਹਰ ਏਸ਼ੀਆ ਪ੍ਰਸ਼ਾਂਤ ਖੇਤਰ ‘ਚ ਇਸ ਤਣਾਤਣੀ ਦਾ ਕੀ ਅਸਰ ਹੁੰਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।