ਕਾਰ ਤੇ ਟਰੱਕ ਦੀ ਟੱਕਰ: ਪੰਜ ਦੀ ਮੌਤ

– ਕਾਰ ਤੇ ਟਰੱਕ ਦੀ ਟੱਕਰ: ਪੰਜ ਦੀ ਮੌਤ

– ਭਿਮਾਨਾ ਕੋਲ ਰਾਸ਼ਟਰੀ ਰਾਜ ਮਾਰਗ ‘ਤੇ  ਵਾਪਰਿਆ ਹਾਦਸਾ

ਜੈਪੁਰ, ਏਜੰਸੀ। ਰਾਜਸਥਾਨ ਵਿੱਚ ਸਿਰੋਹੀ ਜਿਲ੍ਹੇ ਦੇ ਰੋਹਿੜਾ ਥਾਣਾ ਖੇਤਰ ਵਿੱਚ ਭਿਮਾਨਾ ਕੋਲ ਅੱਜ ਸਵੇਰੇ ਕਾਰ ਅਤੇ ਟਰੱਕ ਦੀ ਟੱਕਰ ‘ਚ ਦੋ ਬੱਚੀਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਪੰਜ ਹੋਰ ਜਖ਼ਮੀ ਹੋ ਗਏ।  ਪੁਲਿਸ ਅਨੁਸਾਰ ਇਹ ਲੋਕ ਜੈਸਲਮੇਰ ਜਿਲ੍ਹੇ ਵਿੱਚ ਸਥਿਤ ਰਾਮਦੇਵਰਾ ਜਾ ਰਹੇ ਸਨ ਕਿ ਖੇਤਰ ਵਿੱਚ ਭਿਮਾਨਾ ਕੋਲ ਰਾਸ਼ਟਰੀ ਰਾਜ ਮਾਰਗ ‘ਤੇ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਦੋਵਾਂ ਵਾਹਨਾਂ ਵਿੱਚ ਟੱਕਰ ਇੰਨੀ ਤੇਜ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਲੋਕਾਂ ਨੇ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਹਾਦਸੇ ਵਿੱਚ ਦੋ ਬੱਚੀਆਂ ਸਮੇਤ ਤਿੰਨ ਵਿਅਕਤੀਅ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਖ਼ਮੀਆਂ ਨੂੰ ਆਬੂਰੋਡ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਦੋ ਹੋਰ ਵਿਅਕਤੀਆਂ ਨੇ ਦਮ ਤੋੜ ਦਿੱਤਾ। ਮੱਧਪ੍ਰਦੇਸ਼ ਦੇ ਰਹਿਣ ਵਾਲੇ ਇਹ ਲੋਕ ਅਹਿਮਦਾਬਾਦ ਤੋਂ ਲੋਕ ਦੇਵਤਾ ਬਾਬਾ ਰਾਮਦੇਵ ਮੰਦਿਰ ਵਿੱਚ ਦਰਸ਼ਨ ਲਈ ਰਾਮਦੇਵਰਾ ਜਾ ਰਹੇ ਸਨ। (Road Accident)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।