ਵਕੀਲਾਂ ਖਿਲਾਫ ਦਿੱਲੀ ਪੁਲਿਸ ਦਾ ਪ੍ਰਦਰਸ਼ਨ

Delhi Police, Protest, Against, Lawyers

-ਵਕੀਲਾਂ ਖਿਲਾਫ ਦਿੱਲੀ ਪੁਲਿਸ ਦਾ ਪ੍ਰਦਰਸ਼ਨ

-ਸੁਰੱਖਿਆ ਯਕੀਨੀ ਕਰਨ ਦੀ ਮੰਗ

ਨਵੀਂ ਦਿੱਲੀ, ਏਜੰਸੀ। ਰਾਜਧਾਨੀ ਵਿੱਚ ਕਨੂੰਨ ਵਿਵਸਥਾ ਬਣਾਏ ਰੱਖਣ ਅਤੇ ਦਿਨ ਰਾਤ ਲੋਕਾਂ ਦੀ ਸੁਰੱਖਿਆ ਵਿੱਚ ਜੁਟੇ ਪੁਲਿਸਕਰਮੀਆਂ ਨੇ ਮੰਗਲਵਾਰ ਨੂੰ ਇਨਸਾਫ ਅਤੇ ਆਪਣੀ ਸੁਰੱਖਿਆ ਯਕੀਨੀ ਕਰਨ ਦੀ ਮੰਗ ਨੂੰ ਲੈ ਕੇ ਪੁਲਿਸ ਮੁੱਖ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਦਿੱਲੀ ਦੀ ਤੀਸ ਹਜਾਰੀ ਕੋਰਟ ਦੇ ਬਾਹਰ ਬੀਤੇ ਸ਼ਨੀਵਾਰ ਨੂੰ ਪੁਲਿਸ ਅਤੇ ਵਕੀਲਾਂ ਵਿੱਚ ਹੋਈ ਹਿੰਸਕ ਝੜਪ ਦੇ ਮਾਮਲੇ ਨੇ ਅੱਜ ਇੱਕ ਨਵਾਂ ਮੋੜ ਲੈ ਲਿਆ ਜਦੋਂ ਕਾਲੀ ਪੱਟੀ ਬੰਨ੍ਹੇ ਪੁਲਿਸਕਰਮੀਆਂ ਨੇ ਪ੍ਰਦਰਸ਼ਨ ਵਿੱਚ ਭਾਗ ਲਿਆ। ਇੱਥੋਂ ਦੀਆਂ ਸਾਰੀਆਂ ਅਦਾਲਤਾਂ ਦੇ ਵਕੀਲ ਸੋਮਵਾਰ ਨੂੰ ਇਸ ਘਟਨਾ ਦਾ ਵਿਰੋਧ ਕਰ ਰਹੇ ਸਨ ਉਥੇ ਹੀ ਅੱਜ ਦਿੱਲੀ ਪੁਲਿਸ ਮੁੱਖ ਦਫ਼ਤਰ ਦੇ ਬਾਹਰ ਪੁਲਿਸਕਰਮੀ ਪ੍ਰਦਰਸ਼ਨ ਕਰ ਰਹੇ ਸਨ। (Delhi Police)

ਵਰਦੀ ਪਹਿਨਣ ਵਿੱਚ ਡਰ ਲੱਗ ਰਿਹਾ

ਦਿੱਲੀ ਪੁਲਿਸ ਦੇ ਵੱਡੀ ਗਿਣਤੀ ਵਿੱਚ ਜਵਾਨ ਕਾਲੀ ਪੱਟੀ ਬੰਨ ਕੇ ਮੁੱਖ ਦਫ਼ਤਰ ਦੇ ਬਾਹਰ ਜੁਟੇ ਹੋਏ ਸਨ ਅਤੇ ਆਪਣੇ ਲਈ ਇਨਸਾਫ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵੀ ਵਰਦੀ ਦੇ ਪਿੱਛੇ ਇੱਕ ਇਨਸਾਨ ਹਨ, ਉਨ੍ਹਾਂ ਦਾ ਵੀ ਪਰਿਵਾਰ ਹੈ। ਉਨ੍ਹਾਂ ਦਾ ਦੁੱਖ ਕੋਈ ਕਿਉਂ ਨਹੀਂ ਸਮਝਦਾ। ਪ੍ਰਦਰਸ਼ਨ ਕਰ ਰਹੇ ਪੁਲਿਸ ਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਜਿਆਦਤੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਕੇ ਪੁਲਿਸ ਕਮਿਸ਼ਨਰ ਦੇ ਸਾਹਮਣੇ ਆਪਣੀ ਗੱਲ ਰੱਖਾਂਗੇ। ਪ੍ਰਦਰਸ਼ਨ ਕਰ ਰਹੇ ਪੁਲਿਸ ਕਰਮੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਰਦੀ ਪਹਿਨਣ ਵਿੱਚ ਡਰ ਲੱਗ ਰਿਹਾ ਹੈ ਕਿਉਂਕਿ ਵਰਦੀ ਵੇਖਦੇ ਹੀ ਵਕੀਲ ਪੁਲਿਸ ਜਵਾਨਾਂ ਨੂੰ ਕੁੱਟ ਰਹੇ ਹਨ।

ਪਾਰਕਿੰਗ ਨੂੰ ਲੈ ਕੇ ਮਾਮੂਲੀ ਵਿਵਾਦ ਤੋਂ ਬਾਅਦ ਹੋਈ ਸੀ ਝੜਪ

ਜਿਕਰਯੋਗ ਹੈ ਕਿ ਪਾਰਕਿੰਗ ਨੂੰ ਲੈ ਕੇ ਮਾਮੂਲੀ ਵਿਵਾਦ ਤੋਂ ਬਾਅਦ ਸ਼ਨੀਵਾਰ ਦੁਪਹਿਰ ਨੂੰ ਤੀਸ ਹਜਾਰੀ ਅਦਾਲਤ ਕੈਂਪਸ ਵਿੱਚ ਵਕੀਲਾਂ ਅਤੇ ਪੁਲਿਸ ‘ਚ ਹੋਈ ਝੜਪ ਵਿੱਚ 21 ਪੁਲਿਸ ਕਰਮਚਾਰੀ ਅਤੇ ਅੱਠ ਵਕੀਲ ਜਖ਼ਮੀ ਹੋ ਗਏ ਸਨ ਜਦੋਂ ਕਿ 17 ਵਾਹਨਾਂ ਦੀ ਤੋੜਫੋੜ ਕੀਤੀ ਗਈ ਸੀ। ਹਾਲਾਂਕਿ ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਨੇ ਜੋ ਅੰਕੜੇ ਦੱਸੇ ਹਨ ਉਸਤੋਂ ਜਿਆਦਾ ਗਿਣਤੀ ਵਿੱਚ ਉਨ੍ਹਾਂ ਦੇ ਸਹਿਕਰਮੀ ਜਖ਼ਮੀ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।