ਰਿਸ਼ਭ ਢਾਂਡਾ ਤੇ ਰੋਹਿਤ ਆਂਤਿਲ ਦੀ ਹਰਿਆਣਾ ਦੀ ਅੰਡਰ-17 ਕ੍ਰਿਕਟ ਟੀਮ ‘ਚ ਚੋਣ

Rishi Khanda , Rohit Antil , Haryana, Cricket team |

2 ਤੋਂ 8 ਜਨਵਰੀ ਤੱਕ ‘ਦਮਨ ਐਂਡ ਦੀਵ’ ‘ਚ ਖੇਡੀਆਂ ਜਾਣਗੀਆਂ ਨੈਸ਼ਨਲ ਸਕੂਲ ਖੇਡਾਂ

ਸਰਸਾ/ ਸੱਚ ਕਹੂੰ ਨਿਊਜ਼। ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਰਿਸ਼ਭ ਢਾਂਡਾ ਤੇ ਰੋਹਿਤ ਆਂਤਿਲ ਦੀ ਸਕੂਲ ਨੈਸ਼ਨਲ ਖੇਡਾਂ 2019-20 ਲਈ ਚੋਣ ਹੋਈ ਹੈ ਉਨ੍ਹਾਂ ਦੀ ਸ਼ਾਨਦਾਰ ਉਪਲੱਬਧੀ ਤੇ ਸਟੇਡੀਅਮ ਦੇ ਪ੍ਰਧਾਨ ਜਸਮੀਤ ਸਿੰਘ ਇੰਸਾਂ, ਸ਼ਾਹ ਸਤਿਨਾਮ ਜੀ ਬੁਆਇਜ਼ ਸਿੱÎਖਆ ਸੰਸਥਾ ਦੇ ਸਪੋਰਟਸ ਡਾਇਰੈਕਟਰ ਚਰਨਜੀਤ ਇੰਸਾਂ, ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਪ੍ਰਿੰਸੀਪਲ ਆਰ ਕੇ ਧਵਨ ਇੰਸਾਂ, ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ ਤੇ ਅਕੈਡਮੀ ਦੇ ਕੋਚ ਰਾਹੁਲ ਸ਼ਰਮਾ ਦੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।Haryana

ਚੁਣੇ ਹੋਏ ਖਿਡਾਰੀਆਂ ਨੇ ਆਪਣੀ ਸਫਲਤਾ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਕੋਚ ਰਾਹੁਲ ਸ਼ਰਮਾ ਨੇ ਦੱਸਿਆ ਕਿ ਅੰਡਰ-17 ਸਾਲ ਵਰਗ ‘ਚ 2 ਤੋਂ 8 ਜਨਵਰੀ 2020 ਤੱਕ ਦਮਨ ਐਂਡ ਟੀਵ ‘ਚ ਸਕੂਲ ਨੈਸ਼ਨਲ ਖੇਡਾਂ ਦੀ ਸ਼ੁਰੂਆਤ ਹੋ ਰਹੀ ਹੈ ਇਸ ਵਿੱਚ ਦੇਸ਼ ਭਰ ਦੀਆਂ ਵੱਖ-ਵੱਖ ਸੂਬਿਆਂ ਦੀਆਂ ਕ੍ਰਿਕਟ ਟੀਮਾਂ ਹਿੱਸਾ ਲੈਣਗੀਆਂ ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਦੀ ਅੰਡਰ-17 ਸਾਲ ਵਰਗ ਦੀ ਟੀਮ ‘ਚ ਚੁਣੇ 15 ਖਿਡਾਰੀਆਂ ‘ਚੋਂ ਰਿਸ਼ਭ ਢਾਂਡਾ ਤੇ ਰੋਹਿਤ ਆਂਤਿਲ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਖਿਡਾਰੀ ਹਨ।  Haryana

ਰਿਸ਼ਭ ਢਾਂਡਾ ਬੱਲੇਬਾਜ਼ ਦੇ ਨਾਲ ਆਫ ਸਪਿੱਨਰ ਗੇਂਦਬਾਜ ਵੀ ਹਨ ਆਂਤਿਲ ਸੱਜੇ ਹੱਥ ਦੇ ਬੱਲੇਬਾਜ਼ ਤੇ ਵਿਕਟ ਕੀਪਰ ਹਨ ਉਨ੍ਹਾਂ ਨੇ ਦੱਸਿਆ ਕਿ ਟੂਰਨਾਮੈਂਟ ਤੋਂ ਪਹਿਲੀ ਹਰਿਆਣਾ  ਟੀਮ ਦੇ ਖਿਡਾਰੀਆਂ ਦਾ ਕੈਂਪ 24 ਦਸੰਬਰ ਤੋਂ 31 ਦਸੰਬਰ ਤੱਕ ਕੁਰੂਕਸ਼ੇਤਰ ‘ਚ ਲਾਇਆ ਜਾ ਰਿਹਾ ਹੈ ਕੋਚ ਰਾਹੁਲ ਸ਼ਰਮਾ ਨੇ ਦੱਸਿਆ ਕਿ ਰਿਸ਼ਭ ਢਾਂਡਾ ਇਸ ਤੋਂ ਪਹਿਲਾਂ ਹਰਿਆਣਾ ਐਸੋਸੀਏਸ਼ਨ ਦੀ ਅੰਡਰ-16 ਟੀਮ ‘ਚ ਖੇਡ ਚੁੱਕਿਆ ਹੈ ਤੇ ਜੇਤੂ ਮਾਰਚੇਂਟ ਟ੍ਰਾਫੀ ‘ਚ ਗੋਲਡ ਮੈਡਲ ਵੀ ਹਾਸਲ ਕਰ ਚੁੱਕਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।