ਪ੍ਰਤਿਭਾਵਾਂ ਨੂੰ ਨਿਖਾਰਨ ਦਾ ਮੰਚ ਹੈ ‘ਰੀਟੇਕ’ (Retake)

ਐਲ.ਐਸ ਰਾਹੇਜਾ ਕਾਲਜ ਆਫ ਆਰਟਸ ਐਂਡ ਕਾਮਰਸ ਕਾਲਜ ਦੇ ਬੀਐਮਐਮ ਵਿਦਿਆਰਥੀਆਂ ਦਾ ਸ਼ਾਨਦਾਰ ਯਤਨ

ਕਾਲਜ ’ਚ ਪੜ੍ਹਨ ਵਾਲੀਆਂ ਪ੍ਰਤਿਭਾਵਾਂ ਨੂੰ ਮਿਲਦਾ ਹੈ ਹਰ ਸਾਲ ਮੌਕਾ

ਸੱਚ ਕਹੂੰ ਨਿਊਜ਼ (ਮੁੰਬਈ)। ਰਿਟੇਕ (Retake) ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ, ਇਹ ਉਹ ਮੰਚ ਹੈ ਜੋ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ, ਪ੍ਰਦਰਸ਼ਤ ਦਾ ਸਮਾਂ ਦੇਣ ਦੇ ਨਾਲ-ਨਾਲ ਉਸ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਉਂਦਾ ਹੈ ਜੇਕਰ ਇਸ ਨੂੰ ਖੁਦ ਨੂੰ ਪਰਖਣ ਦਾ ਪੈਮਾਨਾ ਕਹੀਏ ਤਾਂ ਹੈਰਾਨੀ ਨਹੀਂ ਹੋਵੇਗੀ ਕਿਉਂਕਿ ਇਸ ਨਾਲ ਸਾਨੂੰ ਆਪਣੀ ਖੂਬੀਆਂ ਅਤੇ ਖਾਮੀਆਂ ਬਾਰੇ ਪਤਾ ਲੱਗਦਾ ਹੈ, ਜਿਸ ਨਾਲ ਖੁਦ ’ਚ ਸੁਧਾਰ ਕਰਕੇ ਬਿਹਤਰੀਨ ਬਣਿਆ ਜਾ ਸਕਦਾ ਹੈ।

ਅਸਲ ’ਚ ਰਿਟੇਕ ਇੱਕ ਸਾਲਾਨਾ ਇੰਟਰ ਕਾਲਜ ਸਮਾਰੋਹ ਹੈ, ਜਿਸ ਦਾ ਆਯੋਜਨ ਐਲ.ਐਸ. ਰਾਹੇਜਾ ਕਾਲਜ ਆਫ ਆਰਟਸ ਐਂਡ ਕਾਮਰਸ ਕਾਲਜ ਦੇ ਬੀਐਮਐਸ ਵਿਦਿਆਰਥੀ-ਵਿਦਿਆਰਥਣਾਂ ਕਰਦੇ ਹਨ ਬੀਤੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕ ਡਾਊਨ ’ਚ ਵੀ ਇਸ ਮੰਚ ਨਾਲ ਜੁੜੇ ਡਿਜੀਟਲ ਕ੍ਰਿਟੇਟਰਜ਼ ਨੇ ਆਮ ਲੋਕਾਂ ਦੇ ਮਨੋਰੰਜਨ ਅਤੇ ਨੌਜਵਾਨਾਂ ਨੂੰ ਪ੍ਰਤਿਭਾ ਵਿਖਾਉਣ ਦੇ ਮੌਕਿਆਂ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਇਸ ਦੌਰਾਨ ‘ਰਿਟੇਕ’ ਦੇ ‘ਡਿਜੀਟਲ ਕ੍ਰਿਟੇਅਰਜ਼ ਨੇ ਯੂਟਿਊਬ ਰਾਹੀਂ ਪ੍ਰਤਿਭਾਵਾਂ ਦੇ ਪ੍ਰਦਰਸ਼ਨ ਨੂੰ ਕੌਮਾਂਤਰੀ ਪੱਧਰ ’ਤੇ ਪਹੁੰਚਾਇਆ।

Retake Platform for Talent

ਇਸ ਸਾਲ ਦਾ ਥੀਮ ਰੱਖਿਆ ਗਿਆ ‘ਵਰਚੁਅਲ ਗ੍ਰੈਂਡ ਸਟੈਂਡ’ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ’ਚ ਭਾਵੇਂ ਜੋ ਹਾਲਾਤ ਰਹੇ ਹੋਣ, ਪਰ ‘ਰਿਟੇਕ’ ਲਗਾਤਾਰ ਅੱਗੇ ਵਧਦਾ ਰਿਹਾ ਆਨਲਾਈਨ ਮੰਚ ਹੋਣ ਕਾਰਨ ‘ਰਿਟੇਕ’ ਦੇ ਉੱਪਰ ਨੌਜਵਾਨ ਪ੍ਰਤਿਭਾਵਾਂ ਦਾ ਵਿਸ਼ਵਾਸ ਵੀ ਲਗਾਤਾਰ ਜਿਉਂ ਦਾ ਤਿਉਂ ਬਣਿਆ ਰਿਹਾ, ਹਾਲਾਂਕਿ ਇਸ ’ਚ ਥੋੜਾ ਬਦਲਾਅ ਜ਼ਰੂਰ ਕੀਤਾ ਗਿਆ ‘ਰਿਟੇਕ’ ਦੇ ਮੰਚ ’ਤੇ ਆਉਣ ਵਾਲੇ ਪ੍ਰਤਿਭਾਗੀਆਂ ਨੂੰ ਯੂਟਿਊਬ ਦਾ ਇੱਕ ਨਿਰਮਾਤਾ ਮਿਲਦਾ ਹੈ, ਜਿਵੇਂ ਭੂਵਨ ਬਾਮ, ਬੀਅਰ ਬਾਈਸੇਪ ਆਦਿ, ਜੋ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਦਿੰਦਾ ਹੈ।

ਪਿਛਲੇ ਸਾਲ ਰਿਟੇਕ (Retake)  ਦਾ ਵਿਸ਼ਾ ‘ਟੀਮ ਆਫ ਐਮਸੀਸ’ ਸੀ, ਜੋ ਸਾਰੇ ਰੈਪਰ ’ਤੇ ਅਧਾਰਿਤ ਸੀ ਰਿਟੇਕ ਮੰਚ ਸਾਲ ਤੋਂ ਹੋ ਰਿਹਾ ਹੈ, ਪਰ ਪਿਛਲੇ ਸਾਲ ਸਾਡੇ ਸਾਹਮਣੇ ਨਵੀਆਂ ਚੁਣੌਤੀਆਂ ਸਨ ਮਹਾਂਮਾਰੀ ਕਾਰਨ ਅਸੀਂ ਰਿਟੇਕ ਆਨਲਾਹੀਨ ਕਰਨ ਦਾ ਫੈਸਲਾ ਲਿਆ ਇਸ ਸਾਲ ਰਿਟੇਕ ’ਚ ਕੁੱਲ ਮਿਲਾ ਕੇ 6 ਪ੍ਰਤਿਯੋਗਤਾਵਾਂ ਸ਼ਾਮਲ ਹਨ ਇਹ ਪ੍ਰਤੀਯੋਗਤਾਵਾਂ ਆਨਲਾਈਨ ਹਨ, ਜਿਸ ’ਚ ਫੋਟੋ ਖਿੱਚਣਾ (ਫੋਟੋਗ੍ਰਾਫੀ), ਕਹਾਣੀ ਸੁਣਾਉਣਾ ਜਾਂ ਫਿਰ ਡਾਂਸ, ਹੋਵੇਗਾ ਇਸ ਤਹਿਤ ਪ੍ਰਤੀਯੋਗੀ ਪਹਿਲੇ ਖੁਦ ਦੀ ਪ੍ਰਤਿਭਾ ਨੂੰ ਰਿਕਾਰਡ ਕਰਕੇ ਭੇਜ ਸਕਣਗੇ ਅਤੇ ‘ਰਿਟੇਕ’ ਦੇ ਮੰਚ ਤੋਂ ਜਿਨ੍ਹਾਂ ਨੂੰ ਆਨਲਾਈਨ ਵਿਖਾਇਆ ਜਾਵੇਗਾ।

5 ਸਾਲ ਤੋਂ ਰਿਟੇਕ ਦੀ ਨਿਰਪੱਖਤਾ ਅਤੇ ਬਿਹਤਰੀਨ ਮੁੱਲਾਂਕਣ ਦੀ ਸ਼ਲਾਘਾ ਹੋਈ

ਇਸ ਤੋਂ ਬਾਅਦ ਪ੍ਰਤਿਭਾ ਦਾ ਮੁੱਲਾਂਕਣ ਕਰਨ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ 5 ਸਾਲ ਤੋਂ ਰਿਟੇਕ ਦੀ ਨਿਰਪੱਖਤਾ ਅਤੇ ਬਿਹਤਰੀਨ ਮੁੱਲਾਂਕਣ ਦੀ ਸ਼ਲਾਘਾ ਹੋਈ ਹੈ ਇਸ ਸਾਲ ‘ਰਿਟੇਕ’ ਤਿੰਨ ਦਿਨ ਹੇ ਸਾਰੇ ਪ੍ਰਤੀਯੋਗਤਾਵਾਂ ਨੂੰ ਵੱਖ-ਵੱਖ ਸ਼ੇ੍ਰਣੀਆਂ ’ਚ ਵੰਡਿਆ ਗਿਆ ਹੈ ਹਰ ਸਾਲ ਅਸੀਂ ‘ਕਿਵਡਿਚ’ ਨਾਂਅ ਦੀ ਖੇਡ ਖੇਡਦੇ ਸੀ, ਜੋ ਫਿਲਮ ਅਤੇ ਕਿਤਾਬ ‘ਹੈਰੀ ਪਾਟਰ’ ਦੇ ਖੇਡ ‘ਕਿਵਡਿਚ’ ਤੇ ਅਧਾਰਿਤ ਸੀ ‘ਕਿਵਡਿਚ’ ਦੇ ਰੂਪ ’ਚ ਇੱਕ ਹੈਰਾਨੀਜਨਕ ਘਟਨਾ ਦਾ ਐਲਾਨ ਕਰਦਿਆਂ ਸਾਨੂੰ ਬੇਹੱਦ ਖੁਸ਼ੀ ਹੋਵੇਗੀ ਹਰ ਸਾਲ ‘ਕਿਵਡਿਚ’ ’ਚ ਜੋ ਰੋਮਾਂਚ ਸੀ, ਉਹ ਹਾਲੇ ਵੀ ਬਣਿਆ ਰਹੇਗਾ ਅਤੇ ਪ੍ਰਤੀਭਾਗੀਆਂ ਵੱਲੋਂ ਵਿਖਾਇਆ ਗਿਆ ਉਤਸ਼ਾਹ ਅਤੇ ਸਾਮੂਹਿਕ ਕਾਰਜ ‘ਜੂਮ’ ਤੇ ਦਿਸੇਗਾ।

ਤਾਂ ਕਿ ਕੋਈ ਨਾ ਰਹੇ ਭੁੱਖਾ

ਜਿਵੇਂ ਹੀ ਕੋੋਰੋਨਾ ਮਹਾਂਮਾਰੀ ਨੇ ਦੇਸ਼ ’ਤੇ ਹਮਲਾ ਕੀਤਾ, ਲੋਕਾਂ ਨੂੰ ਬੁਨਿਆਦੀ ਸਹੂਲਤਾਂ ’ਚ ਭਾਰੀ ਕਮੀ ਵੇਖੀ ਗਈ ਜਿਵੇਂ ਕਿ ਖੁਰਾਕ ਪਦਾਰਥਾਂ ਜਿਵੇਂ ਜ਼ਰੂਰੀ ਚੀਜ਼ਾਂ ਵੀ ਦੁਰਲਭ ਹੋ ਗਈਆਂ ਜਿਸ ਕਾਰਨ ‘ਰਿਟੇਕ’ ਨੇ ਇੱਕ ਸਾਮੁਦਾਇਕ ਫ੍ਰਿਜ ਦੀ ਸ਼ੁਰੂਆਤ ਕੀਤੀ ਇਸ ਫ੍ਰਿਜ ’ਚ ਐਲ.ਐਸ. ਰਹੇਜਾ ਕਾਲਜ ਦੇ ਬੀਐਮਐਮ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਭੋਜਨ ਸਮੇਤ ਜ਼ਰੂਰੀ ਖੁਰਾਕ ਸਮੱਗਰੀ ਮੁਹੱਈਆ ਕਰਵਾਈ ਗਈ ਨਾਲ ਹੀ ਲੋਕਾਂ ਨੂੰ ਸਾਮੂਹਿਕ ਫ੍ਰਿਜ ’ਚ ਭੋਜਨ ਸਟੋਰ ਕਰਕੇ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਹ ਗਤੀਵਿਧੀ ਰਿਟੇਕ ਜਿਵੇਂ ਮੰਚ ਦੀ ਸੰਸਥਾਗਤ ਸਾਮਾਜਿਕ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ।

Retake Platform for Talent

ਮੰਚ ਵੱਲੋਂ ਇਹ ਪਹਿਲ ਸਮਾਜ ਦੇ ਕਲਿਆਣ ਅਤੇ ਵਿਕਾਸ ’ਚ ਯੋਗਦਾਨ ਕਰਨ ਲਈ ਕੀਤੀ ਗਈ ਇਸ ਮੁਹਿੰਮ ਦੇ ਅੰਤਰਗਤ ਪੱਛਮੀ ਅਤੇ ਕੇਂਦਰੀ ਲਾਈਨ ਦੇ ਵਿਦਿਆਰਥੀਆਂ ਵੱਲੋਂ ਜ਼ਿਆਦਾਤਰ ਥਾਵਾਂ ਨੂੰ ਕਵਰ ਕੀਤਾ ਗਿਆ ਬਾਂਦਰਾ ਅਤੇ ਮਾਟੂੰਗਾ ਅਜਿਹੇ ਸਥਾਨ ਹਨ, ਜਿੱਥੇ ਵਿਦਿਆਰਥੀਆਂ ਨੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦਿਆਂ ਰੈਲੀਆਂ ਕੀਤੀਆਂ ਇਸ ਦੇ ਨਾਲ-ਨਾਲ ਵਿਦਿਆਰਥੀ-ਵਿਦਿਆਰਥਣਾਂ ਨੇ ਆਪਣੇ ਘਰਾਂ ਤੋਂ ਖੁਰਾਕ ਸਮੱਗਰੀ ਨੂੰ ਜ਼ਰੂਰਤਮੰਦਾਂ ਤੱਕ ਪਹੁੰਚਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.