ਸੰਘੀ ਭਾਵਨਾ ਦਾ ਹੋਵੇ ਸਨਮਾਨ

Central Service Rules Sachkahoon

ਸੰਘੀ ਭਾਵਨਾ ਦਾ ਹੋਵੇ ਸਨਮਾਨ

ਚੰਡੀਗੜ੍ਹ ਦੇ ਮੁਲਾਜ਼ਮਾਂ ਲਈ ਕੇਂਦਰੀ ਨਿਯਮ ਲਾਗੂੁ ਕਰਨ ਨਾਲ ਕੇਂਦਰ ਤੇ ਪੰਜਾਬ ’ਚ ਤਣ ਗਈ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਨੂੰ ਅਸਹਿ ਤੇ ਕੇਂਦਰ ਦਾ ਧੱਕਾ ਕਰਾਰ ਦਿੱਤਾ ਹੈ ਇਸ ਤੋਂ ਪਹਿਲਾਂ ਭਾਖੜਾ-ਬਿਆਸ ਮੈਨੇਜ਼ਮੈਂਟ ਬੋਰਡ (ਬੀਬੀਐਸਬੀ) ’ਚ ਪੰਜਾਬ, ਹਰਿਆਣਾ ਦੇ ਪੱਕੇ ਮੈਂਬਰ ਨਾ ਲਾਉਣ ਦਾ ਮਾਮਲਾ ਤੂਲ ਫੜ ਚੁੱਕਾ ਹੈ ਕੇਂਦਰ ਤੇ ਸੂਬਿਆਂ ਦੇ ਸਬੰਧਾਂ ’ਤੇ ਵਿਵਾਦਾਂ ਬਾਰੇ ਇਹ ਕੋਈ ਪਹਿਲਾ ਮਾਮਲਾ ਨਹੀਂ ਅਸਲ ’ਚ ਸੰਵਿਧਾਨ ਨਿਰਮਾਤਾਵਾਂ ਨੇ ਦੇਸ਼ ਅੰਦਰ ਸੰਘੀ ਢਾਂਚੇ ਦੀ ਸਥਾਪਨਾ ਕੀਤੀ ਸੀ, ਜਿਸ ਵਿੱਚ ਕੇਂਦਰ ਤੇ ਰਾਜਾਂ ਦੀਆਂ ਸ਼ਕਤੀਆਂ ਦੀ ਵੰਡ ਹੈ ਪਰ ਸ਼ਕਤੀਆਂ ਦੀ ਵੰਡ ਦੇ ਬਾਵਜ਼ੂਦ ਕੇਂਦਰ ਦਾ ਪੱਲੜਾ ਹੀ ਭਾਰੀ ਰਿਹਾ ਹੈ ਜਿੱਥੋਂ ਤੱਕ ਚੰਡੀਗੜ੍ਹ ਦਾ ਮਾਮਲਾ ਹੈ ।

ਇਹ ਪੂਰੇ ਦੇਸ਼ ਨਾਲੋਂ ਵੱਖਰਾ ਹੈ ਇੱਕ ਕੇਂਦਰ ਪ੍ਰਬੰਧਕੀ ਸੂਬੇ (ਯੂਟੀ) ਨੂੰ ਕਿਸੇ ਸੂਬੇ ਦੀ ਰਾਜਧਾਨੀ ਬਣਾਉਣਾ ਤੇ ਦੂਜਾ, ਇੱਕ ਦੀ ਬਜਾਇ ਦੋ ਸੂਬਿਆਂ ਦੀ ਰਾਜਧਾਨੀ ਹੋਣਾ ਪੰਜਾਬ ਹਮੇਸ਼ਾਂ ਇਸ ਮਾਮਲੇ ਨੂੰ ਜਜ਼ਬਾਤੀ ਤੌਰ ’ਤੇ ਵੇਖਦਾ ਆਇਆ ਹੈ ਤੇ ਚੰਡੀਗੜ੍ਹ ’ਤੇ ਆਪਣਾ ਦਾਅਵਾ ਕਰਦਾ ਹੈ 1966 ’ਚ ਹਰਿਆਣਾ ਦੀ ਸਥਾਪਨਾ ਨਾਲ ਇਹ ਦੋ ਸੂਬਿਆਂ ਦੀ ਰਾਜਧਾਨੀ ਬਣ ਗਿਆ ਕਾਫ਼ੀ ਵਿਵਾਦ ਤੇ ਟਕਰਾਓ ਦੇ ਬਾਵਜੂਦ ਚੰਡੀਗੜ੍ਹ ਦਾ ਮਾਮਲਾ ਹੱਲ ਨਹੀਂ ਹੋਇਆ ਕਦੇ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਮਾਮਲਾ ਤੇ ਕਦੇ ਮੁਲਾਜ਼ਮਾਂ ਦੀ ਤਾਇਨਾਤੀ ਦਾ ਮਾਮਲਾ ਵਿਵਾਦ ਦਾ ਕਾਰਨ ਬਣਦਾ ਰਿਹਾ ਅਸਲ ’ਚ ਕੇਂਦਰ ਪ੍ਰਬੰਧਕੀ ਸੂੁਬਿਆਂ ਬਾਰੇ ਕੋਈ ਇੱਕ ਨੀਤੀ ਜਾਂ ਮਾਪਦੰਡ ਨਾ ਹੋਣ ਕਾਰਨ ਤੇ ਦੂਜੇ ਪਾਸੇ ਸਿਆਸੀ ਪੈਂਤਰੇਬਾਜ਼ੀਆਂ ਨੇ ਉਲਝਣਾਂ ਪੈਦਾ ਕੀਤੀ ਰੱਖੀਆਂ ਚੰਡੀਗੜ੍ਹ ਦੇ ਮਾਮਲੇ ਦਾ ਅਸਲੀ ਮਸਲਾ ਰਾਜਧਾਨੀ ਨਾਲ ਜੁੜਿਆ ਤਕਨੀਕੀ ਮਸਲਾ ਹੈ ਪਰ ਜਿੱਥੋਂ ਤੱਕ ਬੀਤੇ 50-55 ਸਾਲਾਂ ਦਾ ਸਬੰਧ ਹੈ, ਇਸ ਮਸਲੇ ਦਾ ਹੱਲ ਨਿੱਕਲਦਾ ਨਜ਼ਰ ਨਹੀਂ ਆਉਂਦਾ ਸਗੋਂ ਕਿਵੇਂ ਨਾ ਕਿਵੇਂ ਸਮਾਂ ਟਪਾਉਣ ਵਾਲੀ ਨੀਤੀ ਹੀ ਵਰਤੀ ਜਾ ਰਹੀ ਹੈ।

ਅਸਲ ’ਚ ਮਸਲਾ ਉਦੋਂ ਹੀ ਸੁਲਝੇਗਾ ਜਦੋਂ ਇੱਕ ਦੇਸ਼ ਇੱਕ ਨੀਤੀ ’ਤੇ ਅਮਲ ਹੋਵੇਗਾ ਮਾਮਲਾ ਲਟਕਾਉਣ ਜਾਂ ਇਸ ਤੋਂ ਕਿਸੇ ਸਿਆਸੀ ਲਾਹੇ ਦੀ ਝਾਕ ਛੱਡ ਕੇ ਇਤਿਹਾਸ ਦਿ੍ਰਸ਼ਟੀ, ਤਰਕਪੂਰਨ ਤੇ ਵਿਗਿਆਨਕ ਢੰਗ-ਤਰੀਕਿਆਂ ਨੂੰ ਅਪਣਾਉਣ ’ਤੇ ਜ਼ੋਰ ਦਿੱਤਾ ਜਾਵੇਗਾ ਕੇਂਦਰ ਤੇ ਸੂਬਾ ਸਰਕਾਰਾਂ ਮਸਲੇ ਨੂੰ ਵਿਗੜਨ ਤੋਂ ਬਚਾਉਣ ਲਈ ਸਦਭਾਵਨਾ ਨਾਲ ਗੱਲਬਾਤ ਤੇ ਸਹਿਮਤੀ ਦਾ ਰਸਤਾ ਕੱਢਣ ਇਹ ਮਾਮਲਾ ਕਿਸੇ ਹੋਰ ਦੇਸ਼ ਨਾਲ ਨਹੀਂ ਸਗੋਂ ਦੇਸ਼ ਦਾ ਅੰਦਰੂਨੀ ਮਾਮਲਾ ਹੈ ਇੱਥੇ ਕੇਂਦਰ ਨੂੰ ਇਸ ਗੱਲ ’ਤੇ ਗੌਰ ਕਰਨੀ ਪਵੇਗੀ ਕਿ ਸੂਬਿਆਂ ’ਚ ਬੇਗਾਨੀਅਤ ਦੀ ਭਾਵਨਾ ਨਾ ਪੈਦਾ ਹੋਵੇ ਦੂਜੇ ਪਾਸੇ ਸੂਬਾ ਸਰਕਾਰਾਂ ਮਸਲੇ ਨੂੰ ਸਿਆਸੀ ਤੇ ਜਜ਼ਬਾਤੀ ਰੰਗਤ ਦੇਣ ਦੀ ਬਜ਼ਾਏ ਸੰਜਮ ਤੇ ਜਿੰਮੇਵਾਰੀ ਤੋਂ ਕੰਮ ਲੈਣ ਵਿਚਾਰ ਦੀ ਆਪਣੀ ਤਾਕਤ ਹੰੁਦੀ ਹੈ ਮਜ਼ਬੂਤ ਵਿਚਾਰਾਂ ਨੂੰ ਹਰ ਕੋਈ ਸਵੀਕਾਰ ਕਰਦਾ ਹੈ ਵਿਚਾਰਾਂ ਦੀ ਸਾਰਥਿਕਤਾ ਸੱਚਾਈ ਤੇ ਮੌਕਾਪ੍ਰਸਤੀ ਤੋਂ ਬੇਲਾਗ ਹੋਣ ਨਾਲ ਹੈ ਨੀਤੀਆਂ ਤੇ ਨੀਅਤ ’ਚ ਇੱਕਸਾਰਤਾ ਵੀ ਜ਼ਰੂਰ ਝਲਕਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ