ਫਿਰੌਤੀ ਮਾਮਲਾ : ਅਬੂ ਸਲੇਮ ਨੂੰ ਸੱਤ ਸਾਲ ਦੀ ਸਜ਼ਾ

Raid Case, Abu Salem, Gets, Seven, Years, Jail

ਨਵੀਂ ਦਿੱਲੀ, (ਏਜੰਸੀ)। ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਦੇ ਅਡੀਸ਼ਨਲ ਸੈਸ਼ਨ ਜੱਜ ਤਰੁਣ ਸਹਿਰਾਵਤ ਨੇ ਵੀਰਵਾਰ ਨੂੰ 5 ਕਰੋੜ ਰੁਪਏ ਦੀ ਰੰਗਦਾਰੀ ਮਾਮਲੇ ‘ਚ ਅੰਡਰਵਰਲਡ ਡਾਨ ਅਬੂ ਸਲੇਮ ਨੂੰ ਸੱਤ ਸਾਲ ਦੇ ਸਖ਼ਤ ਸਜ਼ਾ ਸੁਣਾਈ ਹੈ। ਇਹ ਮਾਮਲਾ 2002 ਦਾ ਹੈ। ਸਲੇਮ ਨੇ ਦਿੱਲੀ ਦੇ ਇੱਕ ਕਾਰੋਬਾਰੀ ਅਸ਼ੋਕ ਗੁਪਤਾ ਨਾਲ ਪੰਜ ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਸੀ। ਅਬੂ ਸਲੇਮ ਅਦਾਲਤ ਨੇ 26 ਮਈ ਨੂੰ ਭਾਰਤੀ ਦੰਡ ਵਿਧਾਨ ਦੀ ਧਾਰਾ 387, 506, 507 ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਸਲੇਮ ਤੋਂ ਇਲਾਵਾ ਪੰਜ ਹੋਰਨਾਂ ਖਿਲਾਫ਼ ਮੁਕੱਦਮਾ ਚੱਲ ਰਿਹਾ ਸੀ।

ਅਦਾਲਤ ਨੇ ਮਾਮਲੇ ਦੇ ਚਾਰ ਮੁਲਜ਼ਮ ਮਾਜਿਦ ਖਾਨ ਉਰਫ਼ ਰਾਜੂ ਭਾਈ, ਚੰਚਲ ਮਹਿਤਾ, ਮੁਹੰਮਦ ਅਸ਼ਰਫ ਉਰਫ਼ ਬਬਲੂ ਤੇ ਪਵਨ ਕੁਮਾਰ ਮਿੱਤਲ ਉਰਫ਼ ਰਾਜਾ ਭੈਇਆ ਨੂੰ ਬਰੀ ਕਰ ਦਿੱਤਾ ਸੀ। ਇੱਕ ਮੁਲਜ਼ਮ ਸੱਜਣ ਕੁਮਾਰ ਸੋਨੀ ਦੀ ਮੌਤ ਹੋ  ਚੁੱਕੀ ਹੈ। ਇਸ ਮਾਮਲੇ ਦੀ ਅਦਾਲਤ ਨੇ 27 ਮਾਰਚ ਨੂੰ ਸੁਣਵਾਈ ਪੂਰ ਕਰਕੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਬੂ ਸਲੇਮ 1993 ਦੇ ਮੁੰਬਈ ਵਿਸਫੋਟ ਮਾਮਲੇ ਸਮੇਤ ਵੱਖ-ਵੱਖ ਮਾਮਲਿਆਂ ‘ਚ ਜ਼ਮਾਨਤ ‘ਤੇ ਹੈ। ਫਿਰੌਤੀ ਦੇ ਮਾਮਲੇ ‘ਚ ਵੀ ਉਸ ਨੂੰ ਅੱਠ ਨਵੰਬਰ 2013 ਨੂੰ ਜਮਾਨਤ ਮਨਜ਼ੂਰ ਹੋ ਗਈ ਸੀ। ਅਬੂ ਸਲੇਮ ਨੇ ਵਪਾਰੀ ਤੋਂ ਫਿਰੌਤੀ ਮੰਗਦਿਆਂ ਧਮਕੀ ਦਿੱਤੀ ਸੀ ਕਿ ਜੇਕਰ ਪੰਜ ਕਰੋੜ ਰੁਪਏ ਨਹੀਂ ਦਿੱਤੇ ਗਏ ਤਾਂ ਉਸਦੇ ਪੂਰੇ ਪਰਿਵਾਰ ਦਾ ਕਤਲ ਕਰਵਾ ਦੇਵੇਗਾ।