ਰਣਜੀ ਟ੍ਰਾਫੀ: ਪੰਜਾਬ ਪਾਰੀ ਤੇ 125 ਦੌੜਾਂ ਨਾਲ ਜਿੱਤਿਆ

Ranji Trophy

ਪਟਿਆਲਾ। ਪੰਜਾਬ ਨੇ ਹੈਦਰਾਬਾਦ ਨੂੰ ਗਰੁੱਪ ਏ ਤੇ ਬੀ ਮੈਚ ‘ਚ ਦੂਜੀ ਪਾਰੀ ‘ਚ 76 ਦੌੜਾਂ ‘ਤੇ ਢੇਰ ਕਰਕੇ ਇਹ ਮੁਕਾਬਲੇ ਜਿੱਤ ਲਿਆ ਮਿਅੰਕ ਮਾਰਕੰਡੇ ਨੇ ਪੰਜਾਬ ਵੱਲੋਂ 19 ਦੌੜਾਂ ‘ਤੇ 5 ਵਿਕਟਾਂ ਝਟਕਾਈਆਂ ਪੰਜਾਬ ਨੂੰ ਇਸ ਜਿੱਤ ਨਾਲ ਸੱਤ ਅੰਕ ਮਿਲੇ।

ਆਂਧਰ ਨੇ ਦਿੱਲੀ ਨੂੰ 9 ਵਿਕਟਾਂ ਨਾਲ ਹਰਾਇਆ

ਓਂਗੋਲ, ਏਜੰਸੀ ਦਿੱਲੀ ਨੇ ਰਣਜੀ ਟ੍ਰਾਫੀ ਦੇ ਇਸ ਸ਼ੈਸਨ ‘ਚ ਆਪਣੇ ਪਹਿਲੇ ਮੁਕਾਬਲੇ ‘ਚ ਕੇਰਲ ਖਿਲਾਫ ਖੁਦ ਨੂੰ ਹਾਰ ਤੋਂ ਬਚਾ ਲਿਆ ਸੀ ਪਰ ਉਸ ਨੂੰ ਦੂਜੇ ਮੈਚ ‘ਚ ਗਰੁੱਪ ਏ ਤੇ ਬੀ ‘ਚ ਆਂਧਰ ਦੇ ਹੱਥੋਂ ਸ਼ੁੱਕਰਵਾਰ ਨੂੰ 9 ਵਿਕਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਦਿੱਲੀ ਤੀਜੇ ਹੀ ਦਿਨ ਆਪਣੀਆਂ ਛੇ ਵਿਕਟਾਂ ਸਿਰਫ 89 ਦੌੜਾਂ ‘ਤੇ ਗੁਆ ਕੇ ਹਾਰ ਦੇ ਸੰਕਟ ‘ਚ ਫਸ ਗਈ ਆਂਧਰ ਨੇ ਪਹਿਲੀ ਪਾਰੀ ‘ਚ 153 ਦੌੜਾਂ ਦਾ ਵਾਧਾ ਹਾਸਲ ਕੀਤੀ ਸੀ ਦਿੱਲੀ ਨੇ ਪਹਿਲੀ ਪਾਰੀ ‘ਚ 215 ਤੇ ਆਂਧਰ ਨੇ 368 ਦੌੜਾਂ ਬਣਾਈਆਂ ਸਨ ਦਿੱਲੀ ਨੇ 6 ਵਿਕਟਾਂ ‘ਤੇ 89 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸ ਦੀ ਪਾਰੀ 169 ਦੌੜਾਂ ‘ਤੇ ਸਿਮਟ ਗਈ।

ਬੜੌਂਦਾ ਦੀ ਐਮਪੀ ‘ਤੇ ਰੋਮਾਂਚਕ ਜਿੱਤ ਦਰਜ ਕੀਤੀ
ਇੰਦੌਰ ਬੜੌਂਦਾ ਨੇ ਮੱਧ-ਪ੍ਰਦੇਸ਼ ਨੂੰ ਗਰੁੱਪ ਏ ਤੇ ਬੀ ਦੇ ਰੋਮਾਂਚਕ ਮੁਕਾਬਲੇ ‘ਚ ਇੱਕ ਵਿਕਟ ਨਾਲ ਹਰਾ ਦਿੱਤਾ ਬੜੌਦਾ ਨੇ 9 ਵਿਕਟਾਂ ‘ਤੇ 174 ਦੌੜਾਂ ਬਣਾ ਕੇ ਜਿੱਤ ਆਪਣੇ ਨਾਂਅ ਕਰ ਲਈ ਬੜੌਂਦਾ ਨੂੰ ਇਸ ਜਿੱਤ ਨਾਲ 6 ਅੰਕ ਹਾਸਲ ਹੋਏ

ਜੰਮੂ ਕਸ਼ਮੀਰ 54 ਦੌੜਾਂ ਨਾਲ ਜਿੱਤਿਆ

ਪੁਣੇ ਜੰਮੂ ਕਸ਼ਮੀਰ ਨੇ ਗਰੁੱਪ ਸੀ ਮੈਚ ‘ਚ ਮਹਾਂਰਾਸ਼ਟਰ ਨੂੰ 54 ਦੌੜਾਂ ਨਾਲ ਹਰਾ ਕੇ ਪੂਰੇ 6 ਅੰਕ ਹਾਸਲ ਕੀਤੇ ਮਹਾਂਰਾਸ਼ਟਰ ਨੂੰ ਜਿੱਤ ਲਈ 364 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਉਸਦੀ ਟੀਮ 309 ਦੌੜਾਂ ‘ਤੇ ਸਿਮਟ ਗਈ ਐਮ ਮੁਦਾਸਿਰ ਤੇ ਉਮਰ ਨਜ਼ੀਰ ਨੇ 4-4 ਵਿਕਟਾਂ ਪ੍ਰਾਪਤ ਕੀਤੀਆਂ

ਸੌਰਾਸ਼ਟਰ ਨੇ ਰੇਲਵੇ ਨੂੰ ਪਾਰੀ ਨਾਲ ਹਰਾਇਆ
ਵਿਸ਼ਾਖਾਪਤਨਮ ਸੌਰਾਸ਼ਟਰ ਨੇ ਰੇਲਵੇ ਨੂੰ ਦੂਰੀ ਪਾਰੀ ‘ਚ 141 ਦੌੜਾਂ ‘ਤੇ ਢੇਰ ਕਰਕੇ ਗਰੁੱਪ ਏ ਤੇ ਬੀ ਮੁਕਾਬਲਾ ਪਾਰੀ ਤੇ 90 ਦੌੜਾਂ ਜਿੱਤ ਲਿਆ ਆਈਪੀਐਲ ਨਿਲਾਮੀ ‘ਚ ਰਾਜਸਥਾਨ ਟੀਮ ਵੱਲੋਂ 3 ਕਰੋੜੀ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੇ ਇਸਦਾ ਜਸ਼ਨ 23 ਦੌੜਾਂ ‘ਤੇ 6 ਵਿਕਟਾਂ ਝਟਕਾ ਕੇ ਮਨਾਇਆ ਸੌਰਾਸ਼ਟਰ ਨੂੰ ਇਸ ਜਿੱਤ ਨਾਲ 7 ਅੰਕ ਮਿਲੇ।

ਉੜੀਸਾ ਪਾਰੀ ਨਾਲ ਜਿੱਤਿਆ

ਕਟਕ ਉੜੀਸਾ ਨੇ ਸੈਨਾ ਨੂੰ ਗਰੁੱਪ ਸੀ ਮੈਚ ‘ਚ ਪਾਰੀ ਤੇ 31 ਦੌੜਾਂ ਨਾਲ ਹਰਾ ਕੇ 7 ਅੰਕ ਹਾਸਲ ਕੀਤੇ ਸੈਨਾ ਨੇ 271 ਤੇ 238 ਦੌੜਾਂ ਬਣਾਈਆਂ ਜਦੋਂ ਕਿ ਉੜੀਸਾ ਨੇ ਪਹਿਲੀ ਪਾਰੀ ‘ਚ 540 ਦੌੜਾਂ ਬਣਾਈਆਂ ਸਨ।

ਵਿਦਰਭ ਨੇ ਰਾਜਸਥਾਨ ਨੂੰ ਪਾਰੀ ਨਾਲ ਹਰਾਇਆ
ਨਾਗਪੁਰ ਆਦਿੱਤਿਆ ਸਰਵਟੇ ਦੇ 35 ਦੌੜਾਂ ‘ਤੇ 4 ਵਿਕਟਾਂ ਤੇ ਅਕਸ਼ੈ ਵਖਾਰੇ ਦੀਆਂ 87 ਦੌੜਾਂ 3 ਵਿਕਟਾਂ ਦੇ ਸਦਕਾ ਵਿਦਰਭ ਨੇ ਰਾਜਸਥਾਨ ਨੂੰ ਪਾਰੀ ਤੇ 60 ਦੌੜਾਂ ਨਾਲ ਹਰਾ ਕੇ 7 ਅੰਕ ਪ੍ਰਾਪਤ ਕੀਤੇ ਵਿਦਰਭ ਨੇ 8 ਵਿਕਟਾਂ ‘ਤੇ 510 ਦੌੜਾਂ ਬਣਾਕੇ ਐਲਾਨ ਕੀਤਾ ਸੀ ਜਦੋਂ ਕਿ ਰਾਜਸਥਾਨ ਨੇ 260 ਤੇ 190 ਦੌੜਾਂ ਬਣਾਈਆਂ।

ਛਤੀਸਗੜ੍ਹ ਨੇ ਉੱਤਰਾਖੰਡ ਨੂੰ ਪਾਰੀ ਨਾਲ ਹਰਾਇਆ
ਰਾਏਪੁਰ ਛਤੀਸਗੜ੍ਹ ਨੇ ਉੱਤਰਾਖੰਡ ਨੂੰ ਪਾਰੀ ਤੇ 65 ਦੌੜਾਂ ਨਾਲ ਹਰਾ ਕੇ 7 ਅੰਕ ਹਾਸਲ ਕੀਤੇ ਉੱਤਰਾਖੰਡ ਨੇ ਪਹਿਲੀ ਪਾਰੀ ‘ਚ 120 ਦੌੜਾਂ ਬਣਾਈਆਂ ਜਦੋਂਕਿ ਛੱਤੀਸਗੜ੍ਹ ਨੇ 7 ਵਿਕਟਾਂ ‘ਤੇ 520 ਦੌੜਾਂ ਬਣਾ ਕੇ ਪਾਰੀ ਐਲਾਨੀ ਉੱਤਰਾ ਖੰਡ ਨੇ ਦੂਜੀ ਪਾਰੀ ‘ਚ ਸੰਘਰਸ਼ ਕੀਤਾ ਪਰ ਟੀਮ 335 ਦੌੜਾਂ ‘ਤੇ ਸਿਮਟ ਗਈ।

ਕਰਨਾਟਕ-ਯੂਪੀ ਮੈਚ ਡ੍ਰਾਅ

ਹੁਬਲੀ ਓਪਨਰ ਅਲਮਸ ਸ਼ੌਕਤ ਦੀ ਨਾਬਾਦ 103 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਉੱਤਰ ਪ੍ਰਦੇਸ਼ ਨੇ ਦੂਜੀ ਪਾਰੀ ‘ਚ ਤਿੰਨ ਵਿਕਟਾਂ ‘ਤੇ 204 ਤੌੜਾਂ ਬਣਾ ਕੇ ਕਰਨਾਟਕ ਖਿਲਾਫ ਗਰੁੱਪ ਏ ਤੇ ਬੀ ਮੈਚ ਡ੍ਰਾਅ ਕਰਾ ਦਿੱਤਾ ਯੂਪੀ ਦੀ ਪਹਿਲੀ ਪਾਰੀ ‘ਚ 6 ਵਿਕਟਾਂ ਲੈਣ ਵਾਲੇ ਅਭੀਮੰਨਿਊ ਮਿਥੁਨ ਨੂੰ ਮੈਨ ਆਫ ਦ ਮੈਚ ਦਾ ਪੁਰਸਕਾਰ ਮਿਲਿਆ ਕਰਨਾਟਕ ਨੂੰ ਪਹਿਲੀ ਪਾਰੀ ਦਾ ਵਾਧਾ ਦੇ ਆਧਾਰ ‘ਤੇ 3 ਅੰਕ ਤੇ ਯੂਪੀ ਨੂੰ 1 ਅੰਕ ਮਿਲਿਆ।

ਬਿਹਾਰ ਨੇ ਚੰਡੀਗੜ੍ਹ ਤੋਂ ਮੈਚ ਡ੍ਰਾਅ ਕਰਵਾਇਆ
ਚੰਡੀਗੜ੍ਹ ਬਿਹਾਰ ਨੇ ਖਰਾਬ ਰੋਸ਼ਨੀ ਕਾਰਨ ਚੰਡੀਗੜ੍ਹ ਤੋਂ ਪਲੇਟ ਗਰੁੱਪ ਮੈਚ ਡ੍ਰਾਅ ਕਰਾ ਲਿਆ ਖਰਾਬ ਰੌਸ਼ਨੀ ਨਾਲ ਜਦੋਂ ਮੈਚ ਰੁਕਿਆ ਸੀ ਤਾਂ ਬਿਹਾਰ ਦੀਆਂ 6 ਵਿਕਟਾਂ 175 ਦੌੜਾਂ ‘ਤੇ ਡਿੱਗ ਚੁੱਕੀਆਂ ਸਨ ਤੇ ਉਹ ਹਾਰ ਦੇ ਖਤਰੇ ‘ਤੇ ਸੀ ਚੰਡੀਗੜ੍ਹ ਨੂੰ ਪਹਿਲੀ ਪਾਰੀ ਦੇ ਵਾਧੇ ਦੇ ਆਧਾਰ ‘ਤੇ 3 ਅੰਕ ਹਾਸਲ ਹੋਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।