ਰਾਜੂ ਖੰਨਾ ਨੂੰ ਧਮਕੀਆਂ ਦੇਣ ਦਾ ਮਾਮਲਾ ਦਰਜ

Case , Threatening,  Raju Khanna

ਧਮਕੀਆਂ ਦੇਣ ਵਾਲਾ ਹਲਕਾ ਅਮਲੋਹ ਦੇ ਪਿੰਡ ਕਪੂਰਗੜ ਦਾ ਹੈ ਵਸਨੀਕ

ਰਾਜੂ ਖੰਨਾ, ਬਾਬਾ ਦਲਬਾਰਾ ਸਿੰਘ ਤੇ ਰਣਧੀਰ ਸਿੰਘ ਪੱਪੀ ਨੂੰ ਦਿੱਤੀਆਂ ਸਨ ਧਮਕੀਆਂ

ਅਨਿਲ ਲੁਟਾਵਾ/ਅਮਲੋਹ। ਯੂਥ ਅਕਾਲੀ ਦਲ ਮਾਲਵਾ ਜੋਨ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਬਾਬਾ ਦਲਬਾਰਾ ਸਿੰਘ ਰੋਹੀਸਰ ਮਾਲੋਵਾਲ ਵਾਲੇ ਤੇ ਐਸ ਸੀ ਵਿੰਗ ਮੰਡੀ ਗੋਬਿੰਦਗੜ ਦੇ ਪ੍ਰਧਾਨ ਰਣਧੀਰ ਸਿੰਘ ਪੱਪੀ ਨੂੰ ਮੋਬਾਈਲ ਫੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਵਿਅਕਤੀ ਖਿਲਾਫ ਥਾਣਾ ਅਮਲੋਹ ਦੀ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਰਣਧੀਰ ਸਿੰਘ ਪੱਪੀ ਵਾਸੀ ਮੰਡੀ ਗੋਬਿੰਦਗੜ੍ਹ ਨੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ 10 ਦਸੰਬਰ ਨੂੰ ਉਨ੍ਹਾਂ ਨੂੰ ਇੱਕ ਅਣਜਾਣ ਵਿਅਕਤੀ ਨੇ ਫੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। Case

ਜਾਨੋਂ ਮਾਰਨ ਦੀ ਧਮਕੀ ਮਿਲੀ

ਰਾਜੂ ਖੰਨਾ ਨੇ ਇਹ ਵੀ ਦੱਸਿਆ ਸੀ ਕਿ ਉੱਕਤ ਨੰਬਰ ਤੋਂ ਲਗਭਗ 2 ਮਹੀਨੇ ਪਹਿਲਾਂ ਵੀ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਰਣਧੀਰ ਸਿੰਘ ਪੱਪੀ ਮੰਡੀ ਗੋਬਿੰਦਗੜ੍ਹ ਨੇ ਦੱਸਿਆ ਕਿ ਉਸ ਨੂੰ ਇੱਕ ਵਿਅਕਤੀ ਨੇ ਆਪਣੇ-ਆਪ ਨੂੰ ਡੀਆਈਜੀ ਮਨਪ੍ਰੀਤ ਸਿੰਘ ਦੱਸ ਕੇ ਬਹੁਤਾ ਮਾੜਾ ਬੋਲਿਆ ਇਸ ਮਾਮਲੇ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਜਾਂਚ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ‘ਤੇ ਪੱਤਾ ਲਾ ਕੇ ਉਕਤ ਮੋਬਾਇਲ ਨੰਬਰ ਗੁਰਮੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਕਪੂਰਗੜ੍ਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਜਸਵੰਤ ਕੌਰ (ਅਸਲੀ ਨਾਂਅ ਨਹੀਂ) ਵਾਸੀ ਪਿੰਡ ਚਹਿਲ ਦੇ ਨਾਂ ‘ਤੇ ਚੱਲਦਾ ਸੀ।

ਜਾਂਚ ਦੌਰਾਨ ਪਤਾ ਲੱਗਾ ਕਿ ਜਸਵੰਤ ਕੌਰ (ਅਸਲੀ ਨਾਂਅ ਨਹੀਂ) ਵਾਲਾ ਸਿਮ ਕਾਰਡ ਨੰਬਰ ਗੁਰਮੀਤ ਸਿੰਘ ਨੇ ਲਲਹੇੜੀ ਰੋਡ ਖੰਨਾ ਵਿਖੇ ਇੱਕ ਮੋਬਾਇਲਾਂ ਦੀ ਦੁਕਾਨ ਤੋਂ ਖ਼ਰੀਦਿਆ ਸੀ ਜਦਕਿ ਜਸਵੰਤ ਕੌਰ (ਅਸਲੀ ਨਾਂਅ ਨਹੀਂ) ਨੇ ਬਿਆਨ ਦਿੱਤਾ ਕਿ ਉਸ ਦਾ ਆਈ ਡੀ ਪਰੂਫ਼ ਲਾ ਕੇ ਕਿਸੇ ਨੇ ਉਸ ਦੇ ਨਾਂ ‘ਤੇ ਨੰਬਰ ਲਿਆ ਹੋਇਆ ਹੈ। ਪਰ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਤਿੰਨੇ ਮੋਬਾਇਲ ਫੋਨ ਗੁਰਮੀਤ ਸਿੰਘ ਪਾਸ ਹੀ ਚੱਲ ਰਹੇ ਸਨ ਇਸ ਲਈ ਗੁਰਮੀਤ ਸਿੰਘ ਕਪੂਰਗੜ ਖਿਲਾਫ ਆਈ ਪੀ ਸੀ ਦੀ ਧਾਰਾ 419, 420 ਅਤੇ 506 ਦੇ ਤਹਿਤ ਥਾਣਾ ਅਮਲੋਹ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਸਪਾਲ ਸਿੰਘ ਇੰਚਾਰਜ ਪੁਲਿਸ ਚੌਂਕੀ ਬੁੱਗਾ ਕਲਾਂ ਹਵਾਲੇ ਕਰ ਦਿੱਤੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।