ਰਣਜੀ ਟਰਾਫੀ : ਅਰਜੁਨ ਤੇਂਦੁਲਕਰ ਨੇ ਸੈਂਕੜਾ ਜੜ ਕੇ ਦਿਵਾਈ ਸਚਿਨ ਤੇਂਦੁਲਕਰ ਦੀ ਯਾਦ

ਡੈਬਿਊ ਮੈਚ ‘ਚ ਲਗਾਇਆ ਸੈਂਕੜਾ, 34 ਸਾਲ ਪਹਿਲਾਂ ਸਚਿਨ ਨੇ ਕੀਤਾ ਕਾਰਨਾਮਾ

ਮੁੰਬਈ। ਭਾਰਤ ਦੇ ਮਾਸਟਰ ਬਲਾਸਟ ਦੇ ਪੁੱਤਰ ਅਰਜੁਨ ਤੇਂਦੁਲਕਰ (Arjun Tendulkar) ਨੇ ਰਣਜੀ ਟਰਾਫੀ ਦੇ ਡੈਬਿਊ ਮੈਚ ’ਚ ਸੈਂਕੜਾ ਲਾ ਕੇ ਸਚਿਨ ਤੇਂਦੁਲਕਰ ਦੀਆਂ ਯਾਦਾਂ ਨੂੰ ਮੁੜ ਤਾਜਾਕ ਕਰ ਦਿੱਤਾ। ਸਚਿਨ ਤੇਂਦੁਲਕਰ ਨੇ 34 ਸਾਲ ਪਹਿਲਾ ਰਣਜੀ ਦੇ ਡੈਬਿਊ ਮੈਚ ’ਚ ਸੈਂਕੜਾ ਲਾਇਆ ਸੀ। ਹੁਣ ਅਰਜੁਨ ਤੇਂਦਲਕਰ ਨੇ ਵੀ ਇਹ ਕਮਾਲ ਕਰ ਦਿੱਤਾ। ਅਰਜੁਨ ਤੇਂਦਲੁਕਰ ਆਲਰਾਊਂਡਰ ਹਨ ਤੇ ਤੇਜ਼ ਗੇਂਦਬਾਜ਼ੀ ਤੇ ਬੱਲਬਾਜ਼ੀ ਵੀ ਖੂਬ ਕਰਦੇ ਹਨ। ਆਪਣੇ ਪਿਤਾ ਵਾਂਗ ਉਸ ਦੀ ਬੱਲੇਬਾਜ਼ੀ ’ਚ ਉਹੀ ਚਮਕ ਵੇਖਣ ਨੂੰ ਮਿਲਦੀ ਹੈ।

ਅਰਜੁਨ (Arjun Tendulkar) ਨੇ ਵੀ 110 ਤੋਂ ਵੱਧ ਦੌੜਾਂ ਬਣਾਈਆਂ ਹਨ ਤੇ ਉਹ ਨਾਬਾਦ ਹਨ। ਇਸ ਦੇ ਨਾਲ ਹੀ ਗੋਆ ਦੀ ਟੀਮ ਪਹਿਲੀ ਪਾਰੀ ਵਿੱਚ 400 ਦੌੜਾਂ ਦੇ ਨੇੜੇ ਪਹੁੰਚ ਗਈ ਹੈ। ਗੋਆ ਲਈ ਸੁਯਸ਼ ਪ੍ਰਭੂ ਦੇਸਾਈ ਨੇ ਸੈਂਕੜਾ ਲਗਾਇਆ। ਉਹ ਹੁਣ ਅਰਜੁਨ ਦੇ ਨਾਲ ਕ੍ਰੀਜ਼ ‘ਤੇ ਹੈ। ਸੁਯਸ਼ ਨੇ 150 ਤੋਂ ਵੱਧ ਦੌੜਾਂ ਬਣਾਈਆਂ ਹਨ।  ਦੋਵਾਂ ਵਿਚਾਲੇ ਗੋਆ ਲਈ ਛੇਵੇਂ ਵਿਕਟ ਲਈ 150 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਸਨੇਹਲ ਕੌਥਨਕਰ ਨੇ 104 ਗੇਂਦਾਂ ‘ਤੇ 59 ਦੌੜਾਂ ਬਣਾਈਆਂ। ਦੂਜੇ ਪਾਸੇ ਅਨਿਕੇਤ ਚੌਧਰੀ ਗੋਆ ਦਾ ਸਫਲ ਗੇਂਦਬਾਜ਼ ਹੈ। ਉਹ ਹੁਣ ਤੱਕ 23 ਓਵਰਾਂ ‘ਚ 57 ਦੌੜਾਂ ਦੇ ਕੇ 2 ਵਿਕਟਾਂ ਲੈ ਚੁੱਕੇ ਹਨ। ਜਦਕਿ ਕਮਲੇਸ਼ ਨਾਗਰਕੋਟੀ, ਅਰਫਤ ਖਾਨ, ਮਾਨਵ ਸੁਥਾਰ ਨੂੰ 1-1 ਸਫਲਤਾ ਮਿਲੀ ਹੈ।

ਓਹੀ ਦਸੰਬਰ ਦਾ ਮਹੀਨਾ ਪਹਿਲਾ ਸਚਿਨ ਨੇ ਸੈਂਕੜਾ ਲਾਇਆ ਹੁਣ ਅਰਜੁਨ ਨੇ

ਦਸੰਬਰ ਦਾ ਮਹੀਨਾ ਅਤੇ ਰਣਜੀ ਡੈਬਿਊ ‘ਤੇ ਸਚਿਨ ਤੇਂਦੁਲਕਰ ਦਾ ਸੈਂਕੜਾ ਸਭ ਨੂੰ ਯਾਦ ਹੈ। ਮਾਸਟਰ ਬਲਾਸਟਰ ਦੀ ਉਹ ਸ਼ਾਨਦਾਰ ਪਾਰੀ ਭਲਾ ਕੌਣ ਭੁੱਲ ਸਕਦਾ ਹੈ। ਸਚਿਨ ਤੇਂਦੁਲਕਰ ਨੇ 1988 ਵਿੱਚ ਆਪਣੇ ਰਣਜੀ ਡੈਬਿਊ ਵਿੱਚ ਸੈਂਕੜਾ ਲਗਾਇਆ ਸੀ। 34 ਸਾਲ ਬਾਅਦ ਉਨ੍ਹਾਂ ਦੇ ਬੇਟੇ ਅਰਜੁਨ ਨੇ ਵੀ 23 ਸਾਲਾਂ ‘ਚ ਅਜਿਹਾ ਕਾਰਨਾਮਾ ਕੀਤਾ ਹੈ। ਫਿਰ ਦਸੰਬਰ ਦਾ ਮਹੀਨਾ ਆਇਆ ਅਤੇ ਫਿਰ ਰਣਜੀ ਡੈਬਿਊ ‘ਤੇ ਤੇਂਦੁਲਕਰ ਦਾ ਸੈਂਕੜਾ। ਅਰਜੁਨ ਤੇਂਦੁਲਕਰ ਨੇ ਗੋਆ ਲਈ ਖੇਡਦੇ ਹੋਏ ਰਾਜਸਥਾਨ ਖਿਲਾਫ ਇਹ ਉਪਲੱਬਧੀ ਹਾਸਲ ਕੀਤੀ ਹੈ। ਅਰਜੁਨ ਸੈਂਕੜਾ ਬਣਾਉਣ ਤੋਂ ਬਾਅਦ ਅਜੇਤੂ ਹੈ।

ਸਚਿਨ ਨੇ ਮੁੰਬਈ ਲਈ ਆਪਣਾ ਪਹਿਲਾ ਰਣਜੀ ਮੈਚ 11 ਦਸੰਬਰ 1988 ਨੂੰ ਗੁਜਰਾਤ ਖਿਲਾਫ ਖੇਡਿਆ ਸੀ। ਉਦੋਂ ਸਿਰਫ 15 ਸਾਲ ਦੇ ਸਚਿਨ ਨੇ 100 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਫਿਰ ਸਚਿਨ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਭਾਰਤ ਵੱਲੋਂ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਭਾਰਤੀ ਬੱਲੇਬਾਜ਼ ਬਣ ਗਏ। ਸਚਿਨ ਨੇ ਬਾਅਦ ਵਿੱਚ ਦਲੀਪ ਟਰਾਫੀ ਅਤੇ ਇਰਾਨੀ ਟਰਾਫੀ ਵਿੱਚ ਵੀ ਆਪਣੇ ਪਹਿਲੇ ਮੈਚ ਵਿੱਚ ਸੈਂਕੜਾ ਲਗਾਇਆ।

ਅਰਜੁਨ ਤੇਂਦੁਲਕਰ ਹਨ ਆਲਰਾਊਂਡਰ

ਅਰਜੁਨ ਤੇਂਦੁਲਕਰ ਇੱਕ ਆਲਰਾਊਂਡਰ ਹੈ। ਉਹ ਤੇਜ਼ ਗੇਂਦਬਾਜ਼ੀ ਦੇ ਨਾਲ ਬੱਲੇਬਾਜ਼ੀ ਵੀ ਕਰਦਾ ਹੈ। ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਦਾ ਹੈ। ਉਸ ਨੂੰ ਅਜੇ ਤੱਕ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ ਉਸ ਨੇ ਹੁਣ ਤੱਕ ਖੇਡੇ ਗਏ 9 ਟੀ-20 ਮੈਚਾਂ ‘ਚ 12 ਵਿਕਟਾਂ ਹਾਸਲ ਕੀਤੀਆਂ ਹਨ। ਉਸ ਦਾ ਸਰਵੋਤਮ ਪ੍ਰਦਰਸ਼ਨ 10 ਦੌੜਾਂ ਦੇ ਕੇ 4 ਵਿਕਟਾਂ ਰਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ