ਪੰਜਾਬ ’ਚ ਮੀਂਹ ਮੁੜ ਮਚਾ ਸਕਦਾ ਹੈ ਤਬਾਹੀ, 5 ਜ਼ਿਲ੍ਹਿਆਂ ’ਚ ਅਲਰਟ ਜਾਰੀ

IMD Update

ਭਾਖੜਾ ਡੈਮ ਖਤਰੇ ਦੇ ਨਿਸ਼ਾਨ ਦੇ ਕਰੀਬ | Weather Update Punjab

  • ਪਟਿਆਲਾ ’ਚ 9 ਸਾਲਾਂ ਬੱਚੇ ਦੀ ਮੌਤ | Weather Update Punjab

ਅੰਮ੍ਰਿਤਸਰ, (ਸੱਚ ਕਹੂੰ ਨਿਊਜ਼)। ਪੰਜਾਬ ’ਚ ਅੱਜ ਵੀ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਹੈ। ਪੂਰੇ ਸੂਬੇ ’ਚ ਰੂਕ-ਰੂਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਮਾਨਸਾ,ਬਠਿੰਡਾ,ਸ੍ਰੀ ਮੁਕਸਤਰ ਸਾਹਿਬ, ਫਰੀਦਕੋਟ ਅਤੇ ਮੋਗਾ ’ਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਦਰਮਿਆਣ ਭਾਖੜਾ ਬੰਨ੍ਹ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਕਰੀਬ ਪਹੁੰਚ ਗਿਆ ਹੈ। ਭਾਖੜਾ ’ਚ ਪਾਣੀ ਦਾ ਪੱਧਰ 1641.30 ਫੁੱਟ ਤੱਕ ਪਹੁੰਚਿਆ ਹੈ। ਜਦਕਿ ਡੈਮ ਦੀ ਫੁੱਲ ਸਮੱਰਥਾ 1680.82 ਫੁੱਟ ਹੈ। ਫਲੱਡ ਗੇਟ ਲੈਵਲ 1645 ਫੁੱਟ ਹੈ। ਪਾਣੀ 1645 ਤੋਂ ਪਾਰ ਹੋਣ ਤੋਂ ਬਾਅਦ ਕਿਸੇ ਸਮੇਂ ਵੀ ਖੋਲ੍ਹਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਆਖਿਰ ਕਿਉਂ ਹੋਈ ਦਿੱਲੀ ਪਾਣੀ-ਪਾਣੀ

ਹੜ੍ਹ ਦੇ ਹਾਲਾਤਾਂ ਤੋਂ ਉਭਰ ਰਹੇ ਪੰਜਾਬ ’ਚ ਹੁਣ ਬਿਮਾਰੀਆਂ ਦਾ ਡਰ ਸਤਾਉਣ ਲੱਗਿਆ ਹੈ। ਇਸ ਤੋਂ ਇਲਾਵਾ ਮੂਣਕ ਦੇ ਪਿੰਡ ਹੱਦਨ ’ਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈਕੇ ਜਾ ਰਿਹਾ ਟ੍ਰੈਕਟਰ ਟੁੱਟੀ ਸੜਕ ’ਚ ਡਿੱਗ ਗਿਆ। ਪਟਿਆਲਾ ’ਚ ਕਰੀਬ 9 ਸਾਲਾਂ ਬੱਚੇ ਦੀ ਡਾਇਰਿਆ ਨਾਲ ਮੌਤ ਹੋ ਗਈ ਹੈ। ਪਟਿਆਲਾ ’ਚ ਹੀਰਾ ਬਾਗ ਵਾਸੀ ਬੱਚੇ ਨੂੰ ਰਜਿੰਦਰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨਗਰ ਨਿਗਮ ਵੱਲੋਂ ਮੁਹੱਇਆ ਕਰਵਾਏ ਗਏ ਟੈਂਕਰ ਦਾ ਪਾਣੀ ਪੀਤਾ ਸੀ। ਜਿਸ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ।