‘ਕਿਲ੍ਹੀ’ ਦੀ ਰੈਲੀ ‘ਚੋਂ ਰਾਹੁਲ ਭਾਲਣਗੇ ‘ਦਿੱਲੀ’ ਦਾ ਰਾਹ

Rahul, Seek, Delhi, Rally, Kilhi, Rally

ਖੱਤ ਮਜ਼ਦੂਰਾਂ ਤੇ ਭੂਮੀਹੀਣ ਕਿਸਾਨਾਂ ਦੇ ਕਰਜ਼ ਮਾਫੀ ਦੀ ਹੋਵੇਗੀ ਸ਼ੁਰੂਆਤ

ਕਿਲ੍ਹੀ ਚਾਹਲਾਂ (ਸੁਖਜੀਤ ਮਾਨ)| ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ‘ਸਿਆਸੀ ਦੰਗਲ’ ਭਖਣਾ ਸ਼ੁਰੂ ਹੋ ਗਿਆ ਹੈ ਕੌਮੀ ਆਗੂਆਂ ਨੇ ਸੂਬਿਆਂ ‘ਚ ਰੈਲੀਆਂ ਆਰੰਭ ਦਿੱਤੀਆਂ ਹਨ ਪੁਲਵਾਮਾ ਹਮਲੇ ਤੋਂ ਬਾਅਦ ਵੀ ਜਦੋਂ ਭਾਜਪਾ ਨੇ ਸਿਆਸੀ ਗਤੀਵਿਧੀਆਂ ਲਗਾਤਾਰ ਜਾਰੀ ਰੱਖੀਆਂ ਤਾਂ ਹੁਣ ਕਾਂਗਰਸ ਨੇ ਵੀ ਬਿਗੁਲ ਵਜਾ ਦਿੱਤਾ ਹੈ ਭਲਕੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜ਼ਿਲ੍ਹਾ ਮੋਗਾ ਦੇ ਪਿੰਡ ਕਿਲ੍ਹੀ ਚਾਹਲਾਂ ‘ਚ ਰੈਲੀ ਨੂੰ ਸੰਬੋਧਨ ਕਰਨਗੇ ਰੈਲੀ ਪ੍ਰਬੰਧਾਂ ਨੂੰ ਅੱਜ ਆਖਰੀ ਛੋਹਾਂ ਦੇ ਦਿੱਤੀਆਂ ਸੁਰੱਖਿਆ ਦੇ ਲਿਹਾਜ਼ ਪੱਖੋਂ ਭਾਰੀ ਗਿਣਤੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ

ਰੈਲੀ ਸਥਾਨ ‘ਤੇ ਪਹੁੰਚ ਕੇ ਹਾਸਲ ਕੀਤੇ ਵੇਰਵਿਆਂ ਮੁਤਾਬਿਕ ਰੈਲੀ ‘ਚ ਦੋ ਸਟੇਜਾਂ ਲਾਈਆਂ ਜਾਣਗੀਆਂ ਮੁੱਖ ਸਟੇਜ਼ ‘ਤੇ ਰਾਹੁਲ ਗਾਂਧੀ ਤੋਂ ਇਲਾਵਾ ਪੰਜਾਬ ਕੈਬਨਿਟ ਦੇ ਮੰਤਰੀ ਅਤੇ ਦੂਜੀ ਸਟੇਜ਼ ‘ਤੇ ਵਿਧਾਇਕ ਬੈਠਣਗੇ ਇਸ ਰੈਲੀ ਦਾ ਨਾਂਅ ਪਹਿਲਾਂ ਜੈ ਜਵਾਨ-ਜੈ ਹਿੰਦੁਸਤਾਨ ਅਤੇ ਰੈਲੀ ਪੰਡਾਲ ਦਾ ਨਾਂਅ ਸ਼ਹੀਦ ਜੈਮਲ ਸਿੰਘ ਦੇ ਨਾਂਅ ‘ਤੇ ਰੱਖਣ ਦਾ ਵਿਚਾਰ ਵੀ ਹੋਇਆ ਸੀ ਜੋ ਬਾਅਦ ‘ਚ ਤਿਆਗ ਦਿੱਤਾ ਗਿਆ ਪਰ ਸਥਾਨਕ ਆਗੂਆਂ ਦੇ ‘ਜੈ ਜਵਾਨ-ਜੈ ਕਿਸਾਨ’ ਦੇ ਨਾਅਰਿਆਂ ਵਾਲੇ ਫਲੈਕਸਾਂ ਦਾ ਇਸ ਖੇਤਰ ‘ਚ ਹੜ੍ਹ ਆਇਆ ਹੋਇਆ ਹੈ

ਪੰਜਾਬ ਸਰਕਾਰ ਵੱਲੋਂ ਭਲਕੇ ਇਸ ਰੈਲੀ ‘ਚੋਂ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ ਦੀ ਮੁਆਫੀ ਤੋਂ ਬਾਅਦ ਹੁਣ ਖੇਤ ਮਜਦੂਰਾਂ ਅਤੇ ਭੂਮੀਹੀਣ ਕਿਸਾਨਾਂ ਦੇ ਕਰਜ ਮਾਫੀ ਦੀ ਯੋਜਨਾ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ ਮੁੱਖ ਸਟੇਜ਼ ‘ਤੇ ਲੱਗੇ ਬੈਨਰ ‘ਤੇ ‘ਵਧਦਾ ਪੰਜਾਬ, ਬਦਲਦਾ ਪੰਜਾਬ’ ਲੋਕ ਸਭਾ ਮਿਸ਼ਨ-13 ਨੂੰ ਦਰਸਾਇਆ ਗਿਆ ਹੈ ਪਤਾ ਲੱਗਾ ਹੈ ਕਿ ਰੈਲੀ ਸਥਾਨ ‘ਚ ਕਿਧਰੇ ਕੋਈ ਪ੍ਰਦਰਸ਼ਨਕਾਰੀ ਮੁਰਦਾਬਾਦ ਦੇ ਨਾਅਰੇ ਨਾ ਲਗਾ ਦੇਣ ਇਸ ਲਈ ਵੀ ਇੱਕ ਵਿਸ਼ੇਸ਼ ਸੁਰੱਖਿਆ ਦਸਤਾ ਪੰਡਾਲ ‘ਚ ਮੌਜੂਦ ਰਹੇਗਾ

ਮੋਗਾ ਤੋਂ ਕਾਂਗਰਸ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ ਦੀ ਮਾਫੀ ਤੋਂ ਬਾਅਦ ਹੁਣ ਖੇਤ ਮਜ਼ਦੂਰਾਂ ਤੇ ਭੂਮੀਹੀਣ ਕਿਸਾਨਾਂ ਦੇ ਕਰਜ ਮਾਫੀ ਦੀ ਯੋਜਨਾ ਦੀ ਸ਼ੁਰੂਆਤ 7 ਮਾਰਚ ਨੂੰ ਕਿਲ੍ਹੀ ਚਾਹਲਾਂ ਵਿਖੇ ਹੋਣ ਵਾਲੇ ਸਮਾਗਮ ਵਿੱਚ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਨੇ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਉਸ ਨੂੰ ਲਾਗੂ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ 4500 ਕਰੋੜ ਰੁਪਏ ਤੋਂ ਵੱਧ ਦੇ ਕਿਸਾਨੀ ਕਰਜ਼ੇ ਮਾਫ ਹੋ ਚੁੱਕੇ ਹਨ ਜਦ ਕਿ ਇਹ ਪ੍ਰਕਿਰਿਆ ਪੜਾਅਵਾਰ ਤਰੀਕੇ ਨਾਲ ਹਾਲੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ‘ਚ ਇਸ ਸਮਾਗਮ ਪ੍ਰਤੀ ਭਾਰੀ ਉਤਸ਼ਾਹ ਹੈ ਕਿਉਂਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਜੋ ਆਖਦੀ ਹੈ ਉਹ ਕਰਕੇ ਵਿਖਾਉਂਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।