ਰਾਹੁਲ-ਪੰਤ ਦੇ ਦਲੇਰਾਨਾ ਸੈਂਕੜੇ, ਇੰਗਲੈਂਡ ਨੇ ਜਿੱਤ ਨਾਲ ਕੀਤਾ ਕੁਕ ਨੂੰ ਫੇਅਰਵੇਲ

  ਰਾਹੁਲ-ਪੰਤ ਨੇ ਕੀਤੀ 267 ਗੇਂਦਾਂਂ ਂਚ 204 ਦੌੜਾਂ ਦੀ ਭਾਈਵਾਲੀ

 

ਇੰਗਲੈਂਡ 118 ਦੌੜਾਂ ਨਾਲ ਜਿੱਤਿਆ

 

ਪੰਜ ਮੈਚਾਂ ਦੀ ਲੜੀ 4-1 ਨਾਲ ਜਿੱਤੀ

 

ਮੈਨ ਆਫ਼ ਦ ਮੈਚ ਅਲਿਸਟਰ ਕੁਕ

ਮੈਨ ਆਫ਼ ਦ ਸੀਰੀਜ਼ ਸੈਮ ਕੁਰੇਨ(ਇੰਗਲੈਂਡ)

ਮੈਨ ਆਫ ਦ ਸੀਰੀਜ਼ ਵਿਰਾਟ ਕੋਹਲੀ(ਭਾਰਤ)

 
ਲੰਦਨ, 11 ਸਤੰਬਰ

 

ਓਪਨਰ ਲੋਕੇਸ਼ ਰਾਹੁਲ ਅਤੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਦੇ ਦਲੇਰਾਨਾ ਸੈਂਕੜਿਆਂ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਆਖ਼ਰੀ ਸਮੇਂ ਖੂਬ ਸਤਾਇਆ ਪਰ ਆਖ਼ਰ ਮੇਜ਼ਬਾਨ ਟੀਮ ਨੇ ਪੰਜਵੇਂ ਅਤੇ ਆਖ਼ਰੀ ਟੈਸਟ ਦੇ ਆਖ਼ਰੀ ਦਿਨ ਭਾਰਤ ਵਿਰੁੱਧ 118 ਦੌੜਾਂ ਦੀ ਜਿੱਤ ਨਾਲ ਪੰਜ ਮੈਚਾਂ ਦੀ ਲੜੀ 4-1 ਨਾਲ ਆਪਣੇ ਨਾਂਅ ਕਰਦੇ ਹੋਏ ਸਾਬਕਾ ਕਪਤਾਨ ਅਲੇਸਟਰ ਕੁਕ ਨੂੰ ਜਿੱਤ ਦੇ ਨਾਲ ਫੇਅਰਵੇਲ ਪਾਰਟੀ ਦੇ ਦਿੱਤੀ

 

 464 ਦੌੜਾਂ ਦੇ ਟੀਚੇ ਪਿੱਛੇ  345 ਦੌੜਾਂ ਂਤੇ ਨਿਪਟਿਆ ਭਾਰਤ

 

ਭਾਰਤ ਨੇ 464 ਦੌੜਾਂ ਦੇ ਟੀਚੇ ਦੇ ਸਾਹਮਣੇ ਦੂਸਰੀ ਪਾਰੀ ‘ਚ 94.3 ਓਵਰਾਂ ‘ਚ 345 ਦੌੜਾਂ ਤੱਕ ਹਥਿਆਰ ਸੁੱਟ ਦਿੱਤੇ ਇੱਕ ਸਮੇਂ ਡਰਾਅ ਵੱਧ ਵਧ ਰਹੇ ਮੈਚ ‘ ਚ ਸਪਿੱਨਰ ਆਦਿਲ ਰਾਸ਼ਿਦ ਨੇ ਭਾਰਤ ਦੇ ਦੋ ਜ਼ਿੱਦੀ ਬੱਲੇਬਾਜ਼ਾਂ ਰਾਹੁਲ ਅਤੇ ਪੰਤ ਨੂੰ ਛੇਵੀਂ ਅਤੇ ਸਤਵੀਂ ਵਿਕਟ ਦੇ ਤੌਰ ‘ਤੇ ਆਪਣਾ ਸ਼ਿਕਾਰ ਬਣਾਇਆ ਇਹਨਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਫਿਰ ਆਖ਼ਰੀ ਤਿੰਨ ਵਿਕਟਾਂ 9 ਦੌੜਾਂ ਦੇ ਅੰਦਰ ਡਿੱਗ ਗਈਆਂ ਅਤੇ ਇੰਗਲੈਂਡ ਨੇ ਆਪਣੀ ਜਿੱਤ ਪੱਕੀ ਕਰ ਲਈ
ਇੰਗਲੈਂਡ ਤੋਂ ਲੜੀ ਪਹਿਲਾਂ ਹੀ ਗੁਆ ਚੁੱਕੀ ਭਾਰਤੀ ਟੀਮ ਆਖ਼ਰੀ ਮੈਚ ‘ਚ ਸਾਖ਼ ਅਤੇ ਹਾਰ ਦੇ ਫ਼ਰਕ ਨੂੰ ਘੱਟ ਕਰਨ ਲਈ ਖੇਡ ਰਹੀ ਸੀ ਪਰ ਉਸਨੇ 464 ਦੌੜਾਂ ਦੇ ਪਹਾੜ ਜਿਹੇ ਟੀਚੇ ਦੇ ਸਾਹਮਣੇ ਦੂਸਰੀ ਪਾਰੀ ਦੀ ਖ਼ਰਾਬ ਸ਼ੁਰੂਆਤ ਕੀਤੀ ਅਤੇ ਕਪਤਾਨ ਕੋਹਲੀ ਸਮੇਤ ਤਿੰਨ ਅਹਿਮ ਬੱਲੇਬਾਜ਼ਾਂ ਦੀਆਂ ਵਿਕਟਾਂ ਚੌਥੇ ਦਿਨ 58 ਦੌੜਾਂ ਤੱਕ ਹੀ ਗੁਆ ਦਿੱਤੀਆਂ ਪਰ ਚੌਥੇ ਦਿਨ ਦੇ ਨਾਬਾਦ ਬੱਲੇਬਾਜ਼ ਰਾਹੁਲ ਨੇ ਲਗਾਤਾਰ ਦੂਸਰੇ ਦਿਨ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣਾ ਪੰਜਵਾਂ ਟੈਸਟ ਸੈਂਕੜਾ ਬਣਾਇਆ ਅਤੇ ਭਾਰਤ ਦੀ ਹਾਰ ਟਾਲਣ ਲਈ ਪੂਰਾ ਜੋਰ ਲਗਾ ਦਿੱਤਾ ਰਾਹੁਲ ਨੇ ਊਪ ਕਪਤਾਨ ਰਹਾਣੇ ਨਾਲ ਛੇਵੀਂ ਵਿਕਟ ਲਈ 112 ਦੌੜਾਂ ਦੀ ਭਾਈਵਾਲੀ ਕਰਕੇ ਭਾਰਤ ਨੂੰ ਸ਼ੁਰੂਆਤ ‘ਚ ਹੋਏ ਨੁਕਸਾਨ ਤੋਂ ਸੰਭਾਲਿਆ ਅਤੇ ਰਹਾਣੇ ਅਤੇ ਹਨੁਮਾ ਦੇ ਇਕੱਠਿਆਂ ਆਊਟ ਹੋਣ ਤੋਂ ਬਾਅਦ ਸੱਤਵੇਂ ਨੰਬਰ ‘ਤੇ ਉੱਤਰੇ ਵਿਕਟਕੀਪਰ ਬੱਲੇਬਾਜ਼ ਪੰਤ ਨਾਲ ਯਾਦਗਾਰ ਪਾਰੀ ਖੇਡੀ ਪੰਤ ਨੇ ਆਪਣੀ ਉਪਯੋਗਤਾ ਸਾਬਤ ਕਰਦਿਆਂ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਜੜ ਦਿੱਤਾ ਅਤੇ ਇੰਗਲਿਸ਼ ਗੇਂਦਬਾਜ਼ਾਂ ਨੂੰ ਖੂਬ ਪਰੇਸ਼ਾਨ ਕੀਤਾ

 

 
ਪੰਤ ਨੇ ਇਸ ਲੜੀ ਦੇ ਨਾਟਿੰਘਮ ਟੈਸਟ ਤੋਂ ਹੀ ਭਾਰਤੀ ਟੈਸਟ ਟੀਮ ‘ਚ ਸ਼ੁਰੂਆਤ ਕੀਤੀ ਸੀ ਅਤੇ ਆਪਣੇ ਦੂਸਰੇ ਹੀ ਮੈਚ ‘ਚ ਸੈਂਕੜਾ ਜੜ ਦਿੱਤਾ ਹਾਲਾਂਕਿ ਇਹ ਦੋਵੇਂ ਭਾਰਤੀ ਬੱਲੇਬਾਜ਼ ਭਾਰਤ ਦੀ ਹਾਰ ਨਹੀਂ ਟਾਲ ਸਕੇ ਦੋਵਾਂ ਨੇ ਸੱਤਵੀਂ ਵਿਕਟ ਲਈ 204 ਦੌੜਾਂ ਦੀ ਯਾਦਗਾਰੀ ਭਾਈਵਾਲੀ ਕੀਤੀ

 
ਭਾਰਤੀ ਟੀਮ ਨੇ ਲੰਚ ਤੋਂ ਪਹਿਲਾਂ ਰਹਾਣੇ ਅਤੇ ਹਨੁਮਾ ਦੀਆਂ ਅਹਿਮ ਵਿਕਟਾਂ ਗੁਆਈਆਂ ਪਰ ਰਾਹੁਲ ਨੇ ਕ੍ਰੀਜ਼ ‘ਤੇ ਟਿਕਣ ਦੀ ਦਿਲੇਰੀ ਦਿਖਾਈ ਅਤੇ 82ਵੇਂ ਓਵਰ ‘ਚ ਜਾ ਕੇ ਸਪਿੱਨਰ ਰਾਸ਼ਿਦ ਦਾ ਸ਼ਿਕਾਰ ਹੋ ਗਏ ਇਸ ਤੋਂ ਬਾਅਦ ਪੰਤ ਵੀ ਜ਼ਿਆਦਾ ਦੇਰ ਨਹੀਂ ਟਿਕ ਸਕੇ ਅਤੇ ਉਸਨੂੰ ਵੀ ਰਾਸ਼ਿਦ ਨੇ ਸੱਤਵੀਂ ਵਿਕਟ ਦੇ ਤੌਰ ‘ਤੇ ਆਊਟ ਕਰ ਭਾਰਤ ਦੀਆਂ ਮੈਚ ਨੂੰ ਡਰਾਅ ਕਰਾਉਣ ਦੀਆਂ ਬਚੀਆਂ ਖੁਚੀਆਂ ਆਸਾਂ ਨੂੰ ਵੀ ਢੇਰ ਕਰ ਦਿੱਤਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।