ਅਸਤੀਫ਼ਾ ਦੇਣ ਲਈ ਅੜੇ ਰਾਹੁਲ

Rahul, Down, Resign

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਨਾਉਣ ਪਹੁੰਚੇ ਦਿੱਗਜ਼

ਨਵੀਂ ਦਿੱਲੀ | ਕਾਂਗਰਸ ਦੇ ਕਈ ਮੁੱਖ ਆਗੂਆਂ ਨੇ ਅੱਜ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪਾਰਟੀ ਦੀ ਕਮਾਨ ਸੰਭਾਲੀ ਰੱਖਣ ਦੀ ਅਪੀਲ ਕੀਤੀ ਗਾਂਧੀ ਨੂੰ ਮਨਾਉਣ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਲਗਾਤਾਰ ਕਾਂਗਰਸ ਦੇ ਉੱਘੇ ਆਗੂ ਪਹੁੰਚ ਰਹੇ ਹਨ ਗਾਂਧੀ ਨੂੰ ਅੱਜ ਮਿਲਣ ਗਏ ਮੁੱਖ ਆਗੂਆਂ ‘ਚ ਕਾਂਗਰਸ ਜਨਰਲ ਸਕੱਤਰ ਤੇ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉਪ ਮੁੱਖ ਮੰਤਰੀ ਸਚਿਨ ਪਾਇਲਟ, ਪਾਰਟੀ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲ ਸ਼ਾਮਲ ਹਨ ਸਮਝਿਆ ਜਾਂਦਾ ਹੈ ਕਿ ਗਹਿਲੋਤ ਤੇ ਪਾਇਲਟ ਨੇ ਕਾਂਗਰਸ ਪ੍ਰਧਾਨ ਤੋਂ ਰਾਜਸਥਾਨ ‘ਚ ਵੀ ਪਾਰਟੀ ਦੀ ਸਥਿਤੀ ਸਬੰਧੀ ਚਰਚਾ ਕੀਤੀ ਗਾਂਧੀ ਨੇ ਲੋਕ ਸਭਾ ਚੋਣਾਂ ‘ਚ ਪਾਰਟੀ ਦੇ ਪ੍ਰਦਰਸ਼ਨ ਦੀ ਸਮੀਖਿਆ ਲਈ ਪਾਰਟੀ ਦੀ ਸਰਵਉੱਚ ਨੀਤੀ ਨਿਰਧਾਰਿਤ ਇਕਾਈ ਕਾਰਜ ਕਮੇਟੀ ਦੀ ਪਿਛਲੇ ਹਫ਼ਤੇ ਹੋਈ ਮੀਟਿੰਗ ‘ਚ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਕਮੇਟੀ ਨੇ ਇੱਕ ਸੁਰ ‘ਚ ਉਨ੍ਹਾਂ ਦੀ ਪੇਸ਼ਕਸ਼ ਨੂੰ ਨਾਮਨਜ਼ੂਰ ਕਰ ਦਿੱਤਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।